ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਵੱਲੋਂ ਨਵੀਂ ਇਮੀਗਰੇਸ਼ਨ ਨੀਤੀ ਦਾ ਐਲਾਨ 👉2024 ‘ਚ 485,000 ਅਤੇ 2025 ‘ਚ 5 ਲੱਖ ਪਰਵਾਸੀ ਕੈਨੇਡਾ ਲਿਆਂਦੇ ਜਾਣਗੇ 

ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਵੱਲੋਂ ਨਵੀਂ ਇਮੀਗਰੇਸ਼ਨ ਨੀਤੀ ਦਾ ਐਲਾਨ

👉2024 ‘ਚ 485,000 ਅਤੇ 2025 ‘ਚ 5 ਲੱਖ ਪਰਵਾਸੀ ਕੈਨੇਡਾ ਲਿਆਂਦੇ ਜਾਣਗੇ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) ਕੈਨਡਾ ਦੀ ਫੈਡਰਲ ਸਰਕਾਰ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਜ ਕੈਨੇਡਾ ਦੀ ਇਮੀਗਰੇਸ਼ਨ ਨੀਤੀ ਸੰਬੰਧੀ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਦੋ ਸਾਲਾਂ ‘ਚ ਇਮੀਗਰੇਸ਼ਨ ਦੇ ਮਿਥੇ ਹੋਏ ਟੀਚੇ ਨੂੰ ਪ੍ਰਾਪਤ ਕੀਤਾ ਜਾਵੇਗਾ ਜਿਸ ਤਹਿਤ 2024 ‘ਚ 485,000 ਅਤੇ 2025 ‘ਚ 500,000 ਇਮੀਗਰਾਂਟਾਂ ਨੂੰ ਕੈਨੇਡਾ ਆਉਣ ਦਾ ਮੌਕਾ ਦਿੱਤਾ ਜਾਵੇਗਾ । 2023 ਦਾ ਟੀਚਾ 465,000 ਸੀ ।

ਇਮੀਗਰੇਸ਼ਨ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 2025 ਤੋਂ ਇਸ ਟੀਚੇ ਨੂੰ ਵਧਾਉਣ ਦੀ ਬਜਾਏ ਸਥਿਰ ਰੱਖਿਅਕ ਜਾਵੇਗਾ ਤਾਂ ਜੋ ਨਵੇਂ ਆਉਣ ਵਾਲੇ ਇਮੀਗਰਾਂਟਾਂ ਕੈਨੇਡਾ ਦੀ ਲੇਬਰ ਮਾਰਕੀਟ ਦੀ ਲੋੜ ਅਨੁਸਾਰ ਉਹਨਾਂ ਨੂੰ ਇਥੇ ਕਾਮਯਾਬ ਕੀਤਾ ਜਾ ਸਕੇ । ਇਸਦੇ ਨਾਲ ਹੀ ਇਮੀਗਰੇਸ਼ਨ ਦੌਰਾਨ ਖਾਸਕਰ ਘਰਾਂ ਦੀ ਵਿਵਸਥਾ, ਚੰਗਾ ਸਮਾਜਿਕ ਮਹੌਲ ਅਤੇ ਅਬਾਦੀ ਦੇ ਵਾਧੇ ਵਰਗੇ ਅਹਿਮ ਮੁੱਦਿਆਂ ‘ਤੇ ਸਰਕਾਰ ਕੰਮ ਕਰੇਗੀ ।

ਇਮੀਗਰੇਸ਼ਨ ਮੰਤਰੀ ਵੱਲੋਂ ਹੇਠ ਲਿਖੇ ਨੁਕਤਿਆਂ ‘ਤੇ ਅਧਾਰਤ 2024 ਤੋਂ 2026 ਦੀ ਇਮੀਗਰੇਸ਼ਨ ਨੀਤੀ ਦਾ ਐਲਾਨ ਕੀਤਾ ਹੈ :

👉 ਅਰਥਿਕ ਵਰਗ ਨੂੰ ਉਤਸ਼ਾਹਿਤ ਕਰਨ ਲਈ 2025 ਤੱਕ ਕੁੱਲ ਟੀਚੇ ਦਾ 60 ਫੀਸਦੀ ਪਰਮਾਨੈਂਟ ਰੈਜ਼ੀਡੈਂਟ ਦੀ ਇਮੀਗਰੇਸ਼ਨ ਕਰਨਾ

👉ਵਿਸ਼ਵ ‘ਚ ਮਾਨਵੀ ਅਤੇ ਭੂਗੋਲਿਕ ਰਾਜਨੀਤਕ ਸੰਕਟ ਦੇ ਮੱਦੇਨਜ਼ਰ ਕੈਨੇਡਾ ਦੀ ਵਿਰਾਸਤੀ ਮਾਨਵੀ ਮਦਦ ਦੀ ਪ੍ਰਕਿਰਿਆ ਬਰਕਰਾਰ ਰੱਖਣਾ

👉ਕਿੳਬੈੱਕ ਤੋਂ ਇਲਾਵਾ ਕੈਨੇਡਾ ‘ਚ ਫਰੈਂਚ ਇਮੀਗਰੇਸ਼ਨ ਉਤਸ਼ਾਹਿਤ ਕਰਨ ਲਈ ਫਰੈੰਕੋਫੋਨ ਇਮੀਗਰੇਸ਼ਨ ਦਾ ਟੀਚਾ ਪੂਰਾ ਕਰਨਾ ਜਿਸ ਤਹਿਤ 2024 ਦੇ ਕੁੱਲ ਇਮੀਗਰੇਸ਼ਨ ਟੀਚੇ ਦਾ 6 ਫੀਸਦੀ ਅਤੇ 2025 ਦੇ ਕੁੱਲ ਇਮੀਗਰੇਸ਼ਨ ਟੀਚੇ ਦਾ 7 ਫੀਸਦੀ ਫਰੈਂਚ ਇਮੀਗਰੇਸ਼ਨ ਹਿੱਸਾ ਰੱਖਣਾ ।

👉ਇਮੀਗਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ‘ਚ ਇਮੀਗਰੇਸ਼ਨ ਦੇ ਪੂਰੇ ਕੀਤੇ ਜਾਣ ਵਾਲੇ ਟੀਚੇ ‘ਚ ਟੈਂਪਰੇਰੀ ਰੈਜ਼ੀਡੈਂਟ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕੱਚੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਦਾ ਅੰਦਾਜ਼ਾ ਲਗਾ ਕਿ ਸਮਤੋਲ ਜ਼ਰੂਰ ਬਣਾਇਆ ਜਾਵੇਗਾ ।

👉 ਆਉਣ ਵਾਲੇ ਸਾਲਾਂ ਬੁਲਾਏ ਜਾਣ ਵਾਲੇ ਪਰਵਾਸੀਆਂ ਨੂੰ ਮਾਰਕੀਟ ਦੀਆਂ ਲੋੜਾਂ ਅਨੁਸਾਰ ਸਿੱਖਿਅਤ ਅਤੇ ਤਜ਼ਰਬੇਕਾਰ ਬਣਾਇਆ ਜਾਵੇਗਾ ਤਾਂ ਅਤਿ ਲੋੜੀਂਦੇ ਖੇਤਰਾਂ ‘ਚ ਲੇਬਰ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ।

👉ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਹੁਰਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਸੀਮਾ ਲਗਾਉਣ ਦੀਆਂ ਅਟਕਲਾਂ ਨੂੰ ਰੋਕ ਲਗਾਉਂਦਿਆ ਕਿਹਾ ਸੀ ਕਿ ਜਰੂਰਤਾਂ ਅਤੇ ਸਹੂਲਤਾਂ ਦੀ ਘਾਟ ਪੂਰਾ ਕਰਨ ਦਾ ਇਹ ਸਾਰਥਿਕ ਤਰੀਕਾ ਨਹੀਂ ਹੈ ।

👉ਦੱਸਣਯੋਗ ਹੈ ਕਿ ਕੈਨੇਡਾ ‘ਚ ਡਿਜ਼ਾਰਡੀਅਨ ਦੀ ਰਿਪੋਰਟ ਅਨੁਸਾਰ 15 ਤੋਂ 64 ਸਾਲ ਵਾਲੇ ਕੰਮ ਕਰਨ ਵਾਲੇ ਕਾਮਿਆਂ ਦੀ ਪ੍ਰਗਤੀ ‘ਚ ਘਾਟ ਆਈ ਹੈ ਅਤੇ ਕੈਨੇਡੀਅਨ ਮਾਵਾਂ ਦੀ ਬੱਚਾ ਪੈਦਾ ਕਰਨ ਦੀ ਦਰ ‘ਚ ਵੀ ਗਿਰਾਵਟ ਆਈ ਹੈ । ਇਸ ਲਈ ਇਹਨਾਂ ਦੋਵਾਂ ਲੋੜਾਂ ਦੀ ਪੂਰਤੀ ਲਈ ਕੈਨੇਡਾ ਨੂੰ ਇਮੀਗਰਾਂਟਾਂ ਦੀ ਬੇਹੱਦ ਲੋੜ ਹੈ ।