👉ਘਰਾਂ ਦੀ ਕਲੋਜ਼ਿੰਗ ਕਰਾਉਣ ਤੋਂ ਅਸਮਰੱਥ ਲੋਕਾਂ ਕੋਲ ਹੋਰ ਕੋਈ ਚਾਰਾ ਬਚਿਆ ਹੀ ਨਹੀਂ ?
👉ਬਿਲਡਰ ਆਪਣੇ ਨੁਕਸਾਨ ਦੀ ਪੂਰਤੀ ਲਈ ਖਰੀਦਦਾਰਾਂ ‘ਤੇ ਕਰ ਸਕਦੇ ਦਾਅਵਾ
ਟੋਰਾਂਟੋ ‘-(ਗੁਰਮੁੱਖ ਸਿੰਘ ਬਾਰੀਆ) ਟੋਰਾਂਟੋ ਖੇਤਰ ‘ਚ ਬਣ ਰਹੇ ਘਰ ਅਤੇ ਫਲੈਟ (Condo) ਜਿਨਾਂ ਦੀ ਕਲੋਜ਼ਿੰਗ ਹੁਣ ਅਗਲੇ ਸਾਲ ਜਾਂ 2025 ਤੱਕ ਹੈ , ਦੀ ਖਰੀਦ ਤੋਂ ਖਰੀਦਦਾਰ ਆਪਣੀ ਜਮਾ ਕਰਾਈ ਰਾਸ਼ੀ ਛੱਡ ਕਿ ਭੱਜ ਰਹੇ ਹਨ ਜਾਂ ਦੂਜੇ ਸ਼ਬਦਾਂ ‘ਚ ਕਹਿ ਲਈਏ ਕਿ ਉਹ ਘਰਾਂ ਦੀ ਕਲੋਜ਼ਿੰਗ ਕਰਾਉਣ ਲਈ ਆਰਥਿਕ ਤੌਰ ‘ਤੇ ਅਸਮਰੱਥ ਹਨ ।
ਜਾਣਕਾਰੀ ਅਨੁਸਾਰ ਟੋਰਾਂਟੋ ਸਮੇਤ ਹੋਰ ਨੇੜਲੇ ਸ਼ਹਿਰਾਂ ਜਿਵੇਂ ਕਿ ਬੈਰੀ, ਕਿੰਗ ਸਿਟੀ ਅਤੇ ਗਵਿਲਮਬੁਰੀ ‘ਚ ਬਣ ਰਹੇ ਘਰਾਂ ਦੀਆਂ ਕੀਮਤ ਵਧੀਆਂ ਵਿਆਜ਼ ਦਰਾਂ ਵਧਣ ਕਾਰਨ 40 ਫੀਸਦੀ ਥੱਲੇ ਆ ਗਈਆਂ ਹਨ ।
ਘਰਾਂ ਦੀ ਮਾਰਕੀਟ ‘ਚ ਗਿਰਾਵਟ ਆ ਜਾਣ ਬੈੰਕ ਖਰੀਦਦਾਰਾਂ ਦੀ ਅਪਰੇਜ਼ਲ ਨਹੀਂ ਪਾਸ ਕਰ ਰਹੇ ਜਿਸ ਕਾਰਨ ਖਰੀਦਦਾਰਾਂ ਕੋਲ ਆਖਰ ਘਰ ਛੱਡਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ.ਬਚਿਆ
ਦਰਅਸਲ ਟੋਰਾਂਟੋ ਤੋਂ ਇੱਕ ਘੰਟੇ ਦੀ ਦੂਰੀ ‘ਤੇ ਸਥਿੱਤ ਕਈ ਸ਼ਹਿਰ ਹਨ ਜਿਥੇ ਘਰਾਂ ਦੀ ਅਪਰੇਜਲ ਇੱਕ ਮਿਲੀਅਨ ਤੋਂ ਡਿੱਗ ਕਿ 6 ਲੱਖ ਰਹਿ ਗਈ ਹੈ । ਇਸ ਕਰਕੇ ਹੁਣ ਲੋਕਾਂ ਕੋਲ ਸਮਝੌਤੇ ਛੱਡ ਕਿ ਭੱਜ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਬਚਿਆ ਹੀ ਨਹੀਂ
ਟੋਰਾਂਟੋ ਸਟਾਰ ਦੀ ਰਿਪੋਰਟ ਅਨੁਸਾਰ Royal Lepage (REC)ਦੇ ਮੈਨੇਜਿੰਗ ਪਾਰਟਰ ਨੇ ਖੁਲਾਸਾ ਕੀਤਾ ਹੈ ਕਿ 2 ਤੋਂ 10 ਫੀਸਦੀ ਲੋਕਾਂ ਨੇ ਆਪਣੀ ਜਮਾਂ ਰਾਸ਼ੀ ਛੱਡ ਕਿ ਭੱਜਣ ‘ਚ ਆਪਣੀ ਬਿਹਤਰੀ ਸਮਝੀ ਹੈ । ਹਾਲਾਂ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਛੁਟਕਾਰਾ ਹੋਣ ਵਾਲੀ ਨਹੀਂ , ਬਿਲਡਰ ਉਨ੍ਹਾਂ ਨੂੰ ਜਾਂ ਤਾਂ ਘਰ ਲੈਣ ਲਈ ਮਜ਼ਬੂਰ ਕਰਨਗੇ ਜਾਂ ਆਪਣੇ ਹੋਏ ਨੁਕਸਾਨ ਦੀ ਪੂਰਤੀ ਲਈ ਉਹਨਾਂ ਖਿਲਾਫ ਕੋਰਟ ‘ਚ ਕੇਸ ਕਰ ਸਕਦੇ ਹਨ ।
Lepage ਅਨੁਸਾਰ ਇਹ ਵਰਤਾਰਾ ਆਉਣ ਵਾਲੇ ਸਮੇਂ ‘ਚ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ ਕਿਉਂ ਕਿ 2025 ਅਤੇ 26 ਤੱਕ ਕਾਫੀ ਵੱਡੀ ਪੱਧਰ ‘ਤੇ ਘਰਾਂ ਦੀਆਂ ਕਲੋਜ਼ਿੰਗ ਆ ਰਹੀਆਂ ਹਨ , ਜਿਨਾਂ ਦੀ ਕਲੋਜ਼ਿੰਗ ਕਰਾਉਣ ਲਈ ਖਰੀਦਦਾਰ ਹੁਣ ਬੇਵੱਸ ਨਜ਼ਰ ਆ ਰਹੇ ਹਨ ।