ਕੈਨੇਡਾ-ਅਮਰੀਕਾ ਦੇ Rainbow Bridge ‘ਤੇ ਬੰਬ ਧਮਾਕਿਆਂ ਤੋਂ ਬਾਅਦ ਹਾਲਾਤ ਗੰਭੀਰ
👉ਹਜ਼ਾਰਾਂ ਕਮਰਸ਼ੀਅਲ ਵਹੀਕਲ ਬਾਰਡਰ ‘ਤੇ ਫਸੇ
👉ਦੋਵਾਂ ਪਾਸਿਆਂ ਤੋਂ ਸੜਕੀ ਮਾਰਗ ਅਤੇ ਸਥਾਨਕ ਉਡਾਣਾ ਰੱਦ
👉ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਕਿਹਾ ਅੱਤਵਾਦ ਹਮਲੇ ਨੂੰ ਮੰਨ ਕਿ ਹਾਲਾਤਾਂ ਦੀ ਕੀਤੀ ਜਾ ਰਹੀ ਹੈ ਜਾਂਚ
👉ਓਨਟਾਰੀਓ ਦੀ ਸਥਾਨਿਕ ਪੁਲਿਸ ਵੱਲੋਂ ਵੀ ਵਰਤੀ ਜਾ ਰਹੀ ਹੈ ਚੌਕਸੀ
ਅੱਜ ਦੁਪਹਿਰ ਕੈਨੇਡਾ ਅਮਰੀਕਾ ਦੇ ਓਨਟਾਰੀਓ ਅਤੇ ਨਿਊਯਾਰਕ ਨੂੰ ਜੋੜਨ ਵਾਲੇ ਵੱਡੇ ਪੁਲ “Rainbow Bridge “‘ਤੇ ਹੋਏ ਵਹੀਕਲ ਬੰਬ ਧਮਾਕਿਆਂ ਤੋਂ ਬਾਅਦ ਕੈਨੇਡੀਅਨ ਸੁਰੱਖਿਆ ਏਜੰਸੀਆਂ ਪੂਰੀ ਚੌਕਸੀ ‘ਤੇ ਕੰਮ ਕਰ ਰਹੀਆਂ ਹਨ ਅਤੇ ਇਸ ਘਟਨਾ ਨੂੰ ਅੱਤਵਾਦੀ ਹਮਲੇ ਵਜੋਂ ਮੰਨ ਕਿ ਹਾਲਤਾਂ ‘ਤੇ ਨਜ਼ਰ ਰੱਖ ਰਹੀਆਂ ਹਨ । ਇਸ ਹਮਲੇ ‘ਚ ਹੁਣ ਤੱਕ ਦੋ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ।
ਘਟਨਾ ਤੋਂ ਤੁਰੰਤ ਬਾਅਦ ਦੋਵਾਂ ਪਾਸਿਆਂ ਤੋਂ ਬਾਰਡਰ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਕਾਰਗੋ ਟਰੱਕਾਂ ਸਮੇਤ ਹਜ਼ਾਰਾਂ ਵਹੀਕਲ ਦੋਵਾਂ ਪਾਸਿਆਂ ‘ਤੇ ਫਸ ਗਏ ਹਨ । ਕੈਨੇਡੀਅਨ ਟਰੱਕਿੰਗ ਇਲਾਇੰਸ ਦੈ ਬੁਲਾਰੇ ਨੇ ਕਿਹਾ ਹੈ ਕਿ ਥੈੰਕਸ ਗਿਵਿੰਗ ਡੇਅ ਕਾਰਨ ਵਿਸ਼ੇਸ਼ ਤੌਰ ਵਪਾਰ ਨੂੰ ਵੱਡਾ ਨੁਕਸਾਨ ਪੁੱਜੇਗਾ । ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀ ਨਿਊਯਾਰਕ ਸੁਰੱਖਿਆ ਏਜੰਸੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ , ਪ੍ਰੀਮੀਅਰ ਡੱਗ ਫੋਰਡ ਅਤੇ ਸੁਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਸ ਘਟਨਾ ‘ਤੇ ਚੌਕਸੀ ਲਈ ਸੁਰੱਖਿਆ ੲ ਏਜੰਸੀਆਂ ਦੇ ਸੰਪਰਕ ‘ਚ ਹਨ ।
(ਗੁਰਮੁੱਖ ਸਿੰਘ ਬਾਰੀਆ)