ਓਨਟਾਰੀਓ ‘ਚ ਠੇਕੇ ਤੋਂ ਹਜ਼ਾਰਾਂ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ ‘ਚ ਚਾਰ ਗ੍ਰਿਫ਼ਤਾਰ

ਉਨਟਾਰੀਓ ਦੇ ਯੌਰਕ ਰੀਜਨ ਦੇ ਸ਼ਰਾਬ ਦੇ ਠੇਕਿਆਂ (LCBO) ਤੋਂ ਲੱਗਭਗ 50,000 ਡਾਲਰ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ ਹੇਠ ਬਰੈਂਪਟਨ ਨਾਲ ਸਬੰਧਤ ਸ਼ਮਸ਼ੇਰ ਸਿੰਘ(26), ਜਸਵਿੰਦਰ ਸਿੰਘ (55), ਲਵਪ੍ਰੀਤ ਸਿੰਘ (27) ਅਤੇ ਸ਼ਹਿਨਾਜ਼ਦੀਪ ਸਿੰਘ ਬਰਾੜ (25) ਗ੍ਰਿਫਤਾਰ, ਇੰਨਾ ਨੂੰ ਮਿਸੀਸਾਗਾ ਦੀ ਇੱਕ ਪਾਰਕਿੰਗ ਲਾਟ ਚੋਂ ਗ੍ਰਿਫਤਾਰ ਕੀਤਾ ਗਿਆ ਹੈ, ਪੁਲਿਸ ਮੁਤਾਬਕ ਇੰਨਾ ਵੱਲੋ ਲੰਘੇ ਵੀਰਵਾਰ ਰਿਚਮੰਡ ਹਿਲ ਦੀ Yonge Street and High Tech Road ਤੇ ਇੱਕ ਠੇਕੇ ਦੇ ਮਗਰਲੇ ਦਰਵਾਜ਼ੇ ਤੋਂ ਇਹ ਸ਼ਰਾਬ ਚੋਰੀ ਕੀਤੀ ਗਈ ਹੈ, ਇੰਨਾ ਤੋਂ ਕੁੱਝ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ।

(ਕੁਲਤਰਨ ਸਿੰਘ ਪਧਿਆਣਾ)

#LCBO