ਵਾਜਾਂ ਮਾਰੀਆਂ , ਬੁਲਾਇਆ ਕਈ ਵਾਰ ਮੈਂ , ਕਿਸੇ ਨੇ ਮੇਰੀ ਗੱਲ ਨਾਂ ਸੁਣੀ ?? 👉 ਮਾਲਕ ਨੇ ਚੋਰੀ ਹੋਏ SUV ਨੂੰ ਲੱਭਣ ਲਈ ਕਈ ਵਾਸਤੇ ਪਾਏ ਪਰ

ਵਾਜਾਂ ਮਾਰੀਆਂ , ਬੁਲਾਇਆ ਕਈ ਵਾਰ ਮੈਂ , ਕਿਸੇ ਨੇ ਮੇਰੀ ਗੱਲ ਨਾਂ ਸੁਣੀ ??

 

👉 ਮਾਲਕ ਨੇ ਚੋਰੀ ਹੋਏ SUV ਨੂੰ ਲੱਭਣ ਲਈ ਕਈ ਵਾਸਤੇ ਪਾਏ ਪਰ ..

👉ਕੈਨੇਡਾ ਸੁਰੱਖਿਆ ਏਜੰਸੀਆਂ ਦੀ ਅੱਖਾਂ ‘ਚ ਘੱਟਾ ਪਾ ਕਿ ਚੋਰੀ ਕੀਤਾ SUV ਧੱਕੇ ਨਾਲ ਡੁਬਈ ਲੈ ਗਏ ਤਸਕਰ

👉ਪਿੱਕਅਪ ਟਰੱਕ ‘ਚ ਲਗਾਏ ਐਪਲ ਟਰੈਕਰਜ਼ ਅਤੇ ਪੁਲਿਸ ਵੀ ਤਸਕਰਾਂ ਦਾ ਰਾਹ ਨਾ ਰੋਕ ਪਾਈ

ਟੋਰਾਂਟੋ – ਚੋਰਾਂ ਵੱਲੋਂ ਟੋਰਾਂਟੋ ਦੇ ਇੱਕ ਵਿਅਕਤੀ ਦਾ ਚੋਰੀ ਕੀਤਾ UKON ਪਿੱਕਅਪ ਟਰੱਕ ਮਾਲਕ ਦੀਆਂ ਅੱਖਾਂ ਸਾਹਮਣੇ ਦੇਸ਼ ਦੀ ਹੱਦ ਤੋਂ ਬਾਹਰ ਚਲਾ ਗਿਆ ਪਰ ਮਾਲਕ ਦੇ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਕੈਨੇਡਾ ਦੀ ਸੁਰੱਖਿਆ ਏਜੰਸੀਆਂ ਤਸਕਰਾਂ ਦਾ ਰਸਤਾ ਨਾ ਰੋਕ ਪਾਈਆਂ।

ਬੀਤੇ ਅਗਸਤ ਮਹੀਨੇ ‘ਚ ਟੋਰਾਂਟੋ ਦੇ ਇਁਕ ਵਿਅਕਤੀ ਨੇ ਆਪਣਾ ਕੀਮਤੀ ਪਿੱਕਅਪ ਟਰੱਕ ਚੋਰਾਂ ਤੋਂ ਬਚਾਉਣ ਲਈ ਸਟੇਰਿੰਗ ਲੋਕ ਵੀ ਲਗਾਇਆ ਪਰ ਧਾਕੜ ਚੋਰ ਜੋਂ ਹੁਣ ਸੀਨਾ ਜ਼ੋਰੀ ਨਾਲ ਚੋਰੀ ਕਰਦੇ ਹਨ , ਦੇ ਸਾਹਮਣੇ ਸਟੇਰਿੰਗ ਲੌਕ ਵੀ ਨਹੀਂ ਟਿਕ ਸਕਿਆ।

ਚੋਰੀ ਦੈ ਡਰੋਂ ਮਾਲਕ ਨੇ ਪਿੱਕਅਪ ਟਰੱਕ ‘ਚ ਐਪਲ ਏਅਰ ਟਰੈਕਰ ਵੀ ਲਗਾਏ ਸਨ ਜੋ ਉਸ ਨੂੰ ਚੋਰੀ ਹੋਏ ਵਹੀਕਲ ਦੀ ਲੋਕੇਸ਼ਨ ਦੱਸਦੇ ਰਹੇ ਕਿ ਕਿਸਤਰਾਂ ਉਸਦਾ ਪਿੱਕਅਪ ਟਰੱਕ ਪਹਿਲਾਂ ਸਥਾਨਕ ਰੇਲਵੇ ਸਟੇਸ਼ਨ , ਫਿਰ ਮਾਂਟਰੀਅਲ ਬੰਦਰਗਾਹ , ਫਿਰ ਬੈਲਜੀਅਮ ਬੰਦਰਗਾਹ ਅਤੇ ਉਸ ਤੋਂ ਬਾਅਦ ਡੁਬਈ ਦੇ ਇੱਕ ਕਾਰ ਵਿਕਰੀ ਯਾਰਡ ਚਲਾ ਗਿਆ।

ਇਸ ਟਰੈਕਰ ਦੀ ਸਾਰੀ ਸੂਚਨਾ ਉਸ ਨੇ ਸਮੇਂ ਸਮੇਂ ਸਥਾਨਕ ਪੁਲਿਸ, ਰੇਲਵੇ ਸੁਰੱਖਿਆ ਪੁਲਿਸ ਅਤੇ ਬੰਦਰਗਾਹ ਸੁਰੱਖਿਆ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸੁਰੱਖਿਆ ਫੋਰਸਾਂ ਆਪਣੇ ਦੋਸ਼ ‘ਚੋਂ ਇੱਕ ਵਹੀਕਲ ਦੀ ਤਸਕਰੀ ਹੋਣ ਤੋਂ ਰੋਕ ਨਾ ਸਕੀਆਂ।

ਸਥਾਨਕ ਪੁਲਿਸ ਨੇ ਟਰੈਕਰ ਦੇ ਹਿਸਾਬ ਨਾਲ ਰੇਲਵੇ ਸਟੇਸ਼ਨ ਤੱਕ ਪਹੁੰਚ ਕੀਤੀ ਤਾਂ ਪੁਲਿਸ ਅਫਸਰ ਨੂੰ ਪਤਾ ਵੀ ਲੱਗ ਗਿਆ ਕਿ ਚੋਰੀ ਕੀਤਾ ਪਿੱਕਅਪ ਟਰੱਕ ਕਿਹੜੇ ਕੰਟੇਨਰ ‘ਚ ਲੋਕੇਸ਼ਨ ਦਿਖਾ ਰਿਹਾ ਪਰ ਇਸ ਦੇ ਬਾਵਜੂਦ ਪੁਲਿਸ ਅਫ਼ਸਰ ਨੇ ਮਾਲਕ ਅੱਗੇ ਇਹ ਅਸਮਰੱਥਾ ਜ਼ਾਹਿਰ ਕੀਤੀ ਕਿ ਉਸ ਕੋਲ ਕੰਟੇਨਰ ਨੂੰ ਖੋਲ੍ਹਣ ਦਾ ਜਾਂਚ ਕਰਨ ਦਾ ਅਧਿਕਾਰ ਨਹੀਂ । ਇਸ ਲਈ ਮਾਲਕ ਦੀ ਸ਼ਿਕਾਇਤ ਰੇਲਵੇ ਸੁਰੱਖਿਆ ਗਾਰਡਜ਼ ਤੱਕ ਪਹੁੰਚਾ ਦਿੱਤੀ ਗਈ ਪਰ ਹੈਰਾਨੀ ਦੀ ਗੱਲ ਕਿ ਰੇਲਵੇ ਸੁਰੱਖਿਆ ਗਾਰਡਜ ਨੇ ਕਈ ਘੰਟੇ ਇਸ ਸ਼ਿਕਾਇਤ ‘ਤੇ ਕਾਰਵਾਈ ਨਹੀਂ ਕੀਤੀ । ਸਿੱਟੇ ਵਜੋਂ ਮਾਲਕ ਗੱਡੀ ਚੱਲ ਕਿ ਮਾਂਟਰੀਅਲ ਬੰਦਰਗਾਹ ਪਹੁੰਚ ਗਈ।

ਪਿੱਕਅਪ ਟਰੱਕ ਮਾਲਕ ਨੇ ਮਾਂਟਰੀਅਲ ਸੁਰੱਖਿਆ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਕੁਝ ਸਮੇਂ ਟਰੈਟਰ ਬੰਦ ਹੋ ਗਿਆ। ਕਈ ਦਿਨਾਂ ਬਾਅਦ ਟਰੈਕਰ ਨੇ ਉਸਦੇ ਵਹੀਕਲ ਦੀ ਲੋਕੇਸ਼ਨ ਬੈਲਜੀਅਮ ਬੰਦਰਗਾਹ ਅਤੇ ਅਖੀਰ ਡੁਬਈ ਦੀ ਬੰਦਰਗਾਹ ‘ਤੇ ਲੋਕੇਸ਼ਨ ਦਿਖਾਈ।

ਮਾਲਕ ਅਤੇ ਉਸਦੇ ਪਿਤਾ ਨੇ ਨਿੱਜੀ ਜਾਂਚ ਕਰਤਾ ਨਿਯੁਕਤ ਕਰਕੇ ਆਪਣੇ ਵਹੀਕਲ ਦੀ ਲੋਕੇਸ਼ਨ ਪਤਾ ਕਰਵਾਈ ਅਤੇ ਉਸਦੀਆਂ ਫੋਟੋਆਂ ਵੀ ਮੰਗਵਾਈਆਂ।

ਉਕਤ ਸਾਰੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਗਈ ਹੈ , ਪੁਲਿਸ ਦਾ ਕਹਿਣਾ ਹੈ ਕਿ ਉਕਤ ਮਾਮਲੇ ਦੀ ਜਾਂਚ ਕਾਰਜਸ਼ੀਲ ਹੈ ਤੇ ਯਤਨ ਕੀਤੇ ਜਾ ਰਹੇ ਹਨ ।

 

(ਗੁਰਮੁੱਖ ਸਿੰਘ ਬਾਰੀਆ-ਰੂਪਾਂਤਰਨ -ਸੀ

ਬੀ.ਸੀ.ਨਿਊਜ਼