👉ਓਨਟਾਰੀਓ ਸਰਕਾਰ ਵੱਲੋਂ ਇਸ ਸਾਲ ਦਾ ਕੁੱਲ 214.5 ਬਿਲੀਅਨ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਜਿਸ ‘ਚ 9.8 ਬਿਲੀਅਨ ਦਾ ਘਾਟਾ ਦਿਖਾਇਆ ਗਿਆ ਹੈ ।
👉ਪਿੱਛਲੇ ਸਾਲ ਦੇ ਮੁਕਾਬਲੇ ਇਸ ਵਾਰ ਕੁੱਲ ਬਜਟ 10 ਬਿਲੀਅਨ ਵਾਧੇ ਦਾ ਬਜਟ ਪੇਸ਼ ਕੀਤਾ ਗਿਆ ਹੈ ਅਤੇ ਬਜਟ ਘਾਟਾ ਵਿੱਤ ਮੰਤਰਾਲੇ ਵੱਲੋਂ ਪੱਤਝੜ ਰੁੱਤ ‘ਚ ਕੀਤੇ ਦਾਅਵਿਆਂ ਤੋਂ ਤਿੰਨ ਗੁਣਾ ਜ਼ਿਆਦਾ ਹੈ ।
👉ਵਿੱਤ ਮੰਤਰਾਲੇ ਵੱਲੋਂ ਪਹਿਲਾਂ ਇਸ ਬਜਟ ਘਾਟੇ ਦਾ 3 ਬਿਲੀਅਨ ਡਾਲਰ ਦਾ ਅਨੁਮਾਨ ਲਗਾਇਆ ਗਿਆ ਸੀ ਜੋ ਕਿ ਹੁਣ 9.8 ਮਿਲੀਅਨ ਡਾਲਰ ਦਿਖਾਇਆ ਗਿਆ ਹੈ। ਸਰਕਾਰ ਨੇ ਹੁਣ ਦੁਬਾਰਾ ਇਹ ਬਜਟ ਘਾਟਾ 2025-26 ‘ਚ 4.6 ਬਿਲੀਅਨ ਤੱਕ ਲਿਜਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ 2026-27 ਤੱਕ ਇਹ ਘਾਟਾ 500 ਮਿਲੀਅਨ ਤੱਕ ਲਿਆਉਣ ਦਾ ਟੀਚਾ ਹੈ ।
👉ਸੂਬੇ ਦੇ ਸਿਰ ਇਸ ਵਕਤ (2023-24) 400 ਮਿਲੀਅਨ ਡਾਲਰ ਦਾ ਕਰਜਾ ਹੈ ਜੋ ਪ੍ਰਤੀ ਵਿਅਕਤੀ ਆਮਦਨ ਦਾ 38.2 ਫੀਸਦੀ ਬਣਦਾ ਹੈ ।
ਸਰਕਾਰ ਦੇ ਚਾਲੂ ਬਜਟ ਦੇ ਹੇਠ ਲਿਖੇ ਮੁੱਖ ਨਿਵੇਸ਼ ਨੁਕਤੇ ਹਨ :
ੳ) ਰੈੰਟਲ ਹਾਊਸਿੰਗ:
ਮਿਊਂਸਪੈਲਟੀਆਂ ਨੂੰ ਨਵੇਂ ਰੈੰਟਲ ਹਾਊਸਿੰਗ ‘ਤੇ ਪ੍ਰਾਪਟੀ ਟੈਕਸ ‘ਚ 35 ਫੀਸਦੀ ਤੱਕ ਘੱਟ ਚਾਰਜ ਕਰਨ ਦਾ ਬਦਲ ਦਿੱਤਾ ਗਿਆ ਹੈ ।
ਅ) SPORTS SITES : ਕਮਿਊਨਿਟੀ ਸਪੋਰਟਸ ਅਤੇ ਮੰਨੋਰੰਜਨ ਲਈ 200 ਮਿਲੀਅਨ ਆਉਣ ਵਾਲੇ ਤਿੰਨ ਸਾਲਾਂ ‘ਚ ਖਰਚਣ ਦਾ ਟੀਚਾ
ੲ) ਪੁਲਿਸ ਦੀ ਬਿਹਤਰ ਕਾਰਗੁਜ਼ਾਰੀ ਲਈ 46 ਮਿਲੀਅਨ ਦੀ ਲਾਗਤ ਨਾਲ ਤਿੰਨ ਨਵੇਂ ਹੈਲੀਕਾਪਟਰ ਅਤੇ ਅਪਰਾਧ ਨੂੰ ਰੋਕਣ ਲਈ ਹੋਰ ਵਿਤੀ ਮਦਦ .
ਸ) ਸਨਅਤ ਜਾਂ ਵਪਾਰ ਸਿੱਖਿਆ ਲਈ 287 ਮਿਲੀਅਨ ਡਾਲਰ ਰੱਖਿਆ ਗਿਆ ਹੈ
Vape Vigilance
ਹ) ਓਨਟਾਰੀਓ ਦੇ ਸਕੂਲਾਂ ‘ਚ ਕੈਮਰੇ ਅਤੇ ਸਿਗਰਟ ਨੋਸ਼ੀ ਨੂੰ ਫੜਨ ਵਾਲੇ ਯੰਤਰ.ਲਗਾਉਣ ਲੲਈ 50 ਮਿਲੀਅਨ।
ਕ) ਲਿੰਗ ਅਧਾਰਤ ਝਗੜਿਆਂ ਨੂੰ ਅਤੇ ਹਿੰਸਾ ਨੂੰ ਨਜਿੱਠਣ ਲਈ 13.5 ਮਿਲੀਅਨ
ਖ) ਫੈਮਲੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ 546 ਮਿਲੀਅਨ ਡਾਲਰ ।
ਦੋ ਮਿਲੀਅਨ ਪਰਿਵਾਰਾਂ ਕੋਲ ਫੈਮਲੀ ਡਾਕਟਰ ਨਹੀਂ ਹਨ ।
ਗ) ਕਮਿਊਨਿਟੀ ਕੇਅਰ : ਹੋਮ ਅਤੇ ਕਮਿਊਨਿਟੀ ਕੇਅਰ ਆਉਣ ਵਾਲੇ ਤਿੰਨ ਸਾਲਾਂ ‘ਚ 2 ਬਿਲੀਅਨ ਡਾਲਰ। ਸੀਨੀਅਰਜ਼ ਲਈ ਆਪਣੇ ਘਰ ਤਾਂ ਜੋ long term care ਤੋਂ ਬੋਝ ਘੱਟ ਸਕੇ ।
ਘ) ਹਸਪਤਾਲਾਂ ਲਈ 965 ਮਿਲੀਅਨ
ਙ) ਆਟੋ ਇੰਸ਼ੋਰੈਂਸ: ਇਸ ਵਿਚ ਡਰਾਈਵਰਾਂ ਨੂੰ ਮੌਤ ਦੀਆਂ ਹਾਲਤਾਂ ‘ਚ ਲਾਭ ਅਤੇ ਖੁਸੇ ਹੋਏ ਕੰਮ ਬਦਲੇ ਮੁਆਵਜੇ ਵਰਗੀਆਂ ਸ਼ਰਤਾਂ ਨੂੰ ਛੱਡਣ ਦਾ ਬਦਲ ਹੋਵੇਗਾ ।
(ਗੁਰਮੁੱਖ ਸਿੰਘ ਬਾਰੀਆ)