ਘਰ ‘ਚ ਦਾਖਲ ਹੋ ਕੇ ਲੁੱਟ ਮਾਰ ਕਰਨ ਅਤੇ ਪਰਿਵਾਰਿਕ ਮੈਂਬਰਾਂ ਨੂੰ ਅਗਵਾਹ ਕਰਨ ਦੇ ਦੋਸ਼ ‘ਚ ਇੱਕ ਭਾਰਤੀ ਸਮੇਤ ਚਾਰ ਗ੍ਰਿਫਤਾਰੀਆਂ  👉ਕੈਲਗਰੀ ਪੁਲਿਸ ਵੱਲੋਂ ਵੱਡੇ ਖੁਲਾਸੇ 

ਘਰ ‘ਚ ਦਾਖਲ ਹੋ ਕੇ ਲੁੱਟ ਮਾਰ ਕਰਨ ਅਤੇ ਪਰਿਵਾਰਿਕ ਮੈਂਬਰਾਂ ਨੂੰ ਅਗਵਾਹ ਕਰਨ ਦੇ ਦੋਸ਼ ‘ਚ ਇੱਕ ਭਾਰਤੀ ਸਮੇਤ ਚਾਰ ਗ੍ਰਿਫਤਾਰੀਆਂ

👉ਕੈਲਗਰੀ ਪੁਲਿਸ ਵੱਲੋਂ ਵੱਡੇ ਖੁਲਾਸੇ

👉ਪੁਲਿਸ ਅਨੁਸਾਰ ਘਟਨਾ ਦਾ ਸੰਬੰਧ ਹੋ ਸਕਦਾ ਹੈ ਡਰੱਗ ਨਾਲ

👉ਆਉਣ ਵਾਲੇ ਦਿਨਾਂ ਵਿੱਚ ਹੋਣਗੀਆਂ ਕੋਰਟ ਚ ਪੇਸ਼ੀਆਂ

(ਗੁਰਮੁੱਖ ਸਿੰਘ ਬਾਰੀਆ)

ਕੈਲਗਰੀ ਪੁਲਿਸ ਵੱਲੋਂ 11 ਮਹੀਨੇ ਦੀ ਜਾਂਚ ਤੋਂ ਬਾਅਦ ਅੱਜ ਚਾਰ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿੰਨਾਂ ‘ਤੇ ਇੱਕ ਘਰ ਵਿੱਚ ਦਾਖਲ ਹੋ ਕੇ ਲੁੱਟ ਮਾਰ ਕਰਨ ਅਤੇ ਪਰਿਵਾਰਿਕ ਮੈਂਬਰਾਂ ਨੂੰ ਫਿਰੌਤੀ ਲਈ ਅਗਵਾਹ ਕਰਨ ਦਾ ਦੋਸ਼ ਲੱਗੇ ਹਨ। ਇਹਨਾਂ ਵਿੱਚ 41 ਸਾਲਾਂ ਮੋਹਿਤ ਸੰਧੂ ਅਤੇ ਚਾਰ ਹੋਰ ਸ਼ੱਕੀ ਦੋਸ਼ੀ ਸ਼ਾਮਿਲ ਹਨ ਜਿਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਕੈਲਗਰੀ ਪੁਲਿਸ ਅਨੁਸਾਰ ਉਕਤ ਸ਼ੱਤੀ ਦੋਸ਼ੀਆਂ ਨੇ ਚਾਰ ਜੁਲਾਈ 2023 ਨੂੰ ਇੱਕ ਘਰ ‘ਚ ਦਰਵਾਜ਼ੇ ਭੰਨ ਕੇ ਦਾਖਲ ਹੋਏ ਅਤੇ ਇੱਕ ਵਿਅਕਤੀ ਸਮੇਤ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਉਸ ਤੋਂ ਬਾਅਦ ਕੁਝ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ। ਘਰ ਦੇ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਸ਼ੱਕੀ ਦੋਸ਼ੀਆਂ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਰਿਹਾਅ ਕਰਨ ਬਦਲੇ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਇਸ ਵਾਸਤੇ ਬਕਾਇਦਾ ਫੋਨ ਉੱਪਰ ਸਨੇਹੇ ਭੇਜੇ ਜਾ ਰਹੇ ਸਨ। ਕੈਲਗਰੀ ਪੁਲਿਸ ਨੇ ਲਗਾਤਾਰ 11 ਮਹੀਨਿਆਂ ਦੀ ਜਾਂਚ ਤੋਂ ਬਾਅਦ ਹੁਣ ਮੋਹਿਤ ਸੰਧੂ ਸਮੇਤ ਚਾਰ ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਦਾ ਸਬੰਧ ਡਰੱਗ ਨਾਲ ਹੋ ਸਕਦਾ ਹੈ। ਇਹ ਵੀ ਦੱਸਣਯੋਗ ਹੈ ਕਿ ਘਰ ਦੇ ਮਾਲਕ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ਼ੱਕੀ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਫਿਰੌਤੀ ਦੇ ਮਕਸਦ ਨਾਲ ਦਿੱਤਾ ਸੀ। ਗ੍ਰਿਫ਼ਤਾਰ ਹੋਣ ਵਾਲੇ ਲੋਕ ਸ਼ੱਕੀ ਦੋਸ਼ੀਆਂ ਵਿੱਚ ਸਲਾਹ ਏਡਨ 24 ਸਾਲ, ਮੁਸਤਫਾ ਸਾਈਦ 23 , ਬ੍ਰੈਂਡਨ ਪਾਓ 22 ਅਤੇ ਮੋਹਿਤ ਸੰਧੂ 22 ਸਾਲ ਸ਼ਾਮਲ ਹਨ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਘਟਨਾ ਸਬੰਧੀ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 40 326 1234 ‘ਤੇ ਸੰਪਰਕ ਕਰ ਸਕਦੇ ਹਨ

(ਗੁਰਮੁੱਖ ਸਿੰਘ ਬਾਰੀਆ)