ਕੈਨੇਡਾ ‘ਚ ਕਰਜ਼ੇ ਹੇਠ ਦੱਬੇ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਬੈਂਕਰਪਸੀਆਂ ਫਾਈਲ ਕਰਨ ਦਾ ਦੌਰ ਵਧਿਆ
👉300 ਦੇ ਕਰੀਬ ਲੋਕ ਪ੍ਰਤੀ ਦਿਨ ਕਰਜ਼ਿਆਂ ਅੱਗੇ ਟੇਕ ਰਹੇ ਹਨ ਗੋਡੇ
👉ਇੱਕ ਦੋ ਕੁਆਟਰ ਵਿਆਜ਼ ਦਰ ਘੱਟਣ ਦੀਆਂ ਖ਼ਬਰਾਂ ਨੂੰ ਵਧਾ ਚੜ੍ਹਾ ਕਿ ਪੇਸ਼ ਕਰ ਰਹੇ ਨੇ ਕੁਝ ਮੀਡੀਆਕਾਰ
(ਗੁਰਮੁੱਖ ਸਿੰਘ ਬਾਰੀਆ)
ਕੈਨੇਡਾ ‘ਚ ਕਰੋਨਾ ਤੋਂ ਬਾਅਦ ਅਸਮਾਨੀ ਪੁੱਜੀਆਂ ਵਿਆਜ਼ ਦਰਾਂ ਅਤੇ ਵਧੀ ਹੋਈ ਮਹਿੰਗਾਈ ਕਾਰਨ ਆਮ ਲੋਕਾਂ ਕੋਲੋਂ ਆਪਣੇ ਕਰਜ਼ਿਆਂ ਦਾ ਭਾਰ ਨਹੀਂ ਚੁੱਕਿਆ ਜਾ ਰਿਹਾ ਜਿਸ ਕਾਰਨ ਪਿੱਛਲੇ ਸਾਲ ਦੇ ਮੁਕਾਬਲੇ ਇਸ ਵਾਰ ਬੈੰਕਰਪਸੀਆਂ ਫਾਈਲ ਕਰਨ ਵਿੱਚ ਵੱਡਾ ਵਾਧਾ ਹੋਇਆ ਹੈ ਪਰ ਮੀਡੀਆ ‘ਚ ਇਸ ਦੀ ਚਰਚਾ ਬਹੁਤ ਘੱਟ ਹੋ ਰਹੀ ਹੈ ।
ਵੱਖ ਵੱਖ ਸੰਸਥਾਵਾਂ ਵੱਲੋਂ ਜਾਰੀ ਹੋਏ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਵੱਲੋਂ ਆਪਣੇ ਕਰਜ਼ਿਆਂ ਦਾ ਨਿਪਟਾਰਾ ਤਾਂ ਕਰ ਸਕਣ ਦੇ ਮਾਮਲਿਆਂ ‘ਚ 12.4 ਫੀਸਦੀ ਦਾ ਵਾਧਾ ਹੋਇਆ ਹੈ ।
CAIRP) ( ਦਾ ਕੈਨੇਡੀਅਨ ਐਸੋਸੀਏਸ਼ਨ ਆਫ ਇਨਸੋਲਵੈਂਸੀ ਐਂਡ ਰਿਕੰਸਟਰੱਕਟਿੰਗ ਪ੍ਰੋਫੈਸ਼ਨਲਸ) ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪ੍ਰਤੀ ਦਿਨ 300 ਦੇ ਕਰੀਬ ਕੈਨੇਡੀਅਨ ਆਪਣੇ ਸਿਰ ਚੜ੍ਹੇ ਕਰਜ਼ਿਆਂ ਦਾ ਨਿਪਟਾਰਾ ਨਾ ਕਰ ਸਕਣ ਕਾਰਨ ਬੈੰਕਰਪਸੀਆਂ ਕਰਨ ਲਈ ਮਜ਼ਬੂਰ ਹਨ। ਬੈੰਕਰਪਸੀ ਦਫਤਰ ਦੇ ਸੁਪਰਡੈਂਟ ਅਨੁਸਾਰ ਇੱਕ ਕੁਆਟਰ ‘ਚ ਆਪਣੇ ਕਰਜ਼ਿਆਂ ਦਾ ਨਿਪਟਾਰਾ ਨਾ ਕਰ ਸਕਣ ਦੇ 35,082 ਮਾਮਲੇ ਸਾਹਮਣੇ ਆਏ ਹਨ ਜਿਹਨਾਂ ‘ਚ ਬੈੰਕਰਪਸੀਆਂ ਅਤੇ ਕਸਟਮਰ ਪ੍ਰਸਤਾਵ ਵੀ ਸ਼ਾਮਿਲ ਹਨ।
ਜਾਣਕਾਰੀ ਮੁਤਾਬਿਕ ਇਸ ਸਾਲ ਦੇ ਕੁਆਰਟਰ ‘ਚ ਪ੍ਰਤੀ ਦਿਨ 386 ਕੈਨੇਡੀਅਨਾਂ ਵੱਲੋਂ ਬੈਂਕਰਪਸੀਆਂ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਖਾਸ ਤੌਰ ਤੇ ਜੇ ਓਂਟਾਰੀਓ ਸੂਬੇ ਦੀ ਗੱਲ ਕਰੀਏ ਤਾਂ ਇੱਥੇ 13,309 ਬੈੰਕਰਪਸੀਆਂ ਸਾਲ ‘ਚ ਫਾਈਲ ਹੋਈਆਂ ਹਨ ਜੋ ਕਿ 18.3 ਫੀਸਦੀ ਦਾ ਵਾਧਾ ਹੈ।
ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕਰੋਨਾ ਦੌਰਾਨ ਕੈਨੇਡੀਅਨ ਸਰਕਾਰ ਵੱਲੋਂ ਲੋਕਾਂ ਨੂੰ ਨਗਦੀ ਪੈਸਾ ਵੰਡਣ ਤੋਂ ਬਾਅਦ ਵਾਪਸ ਲੈਣ ਕਾਰਨ ਪੈਦਾ ਹੋਏ ਆਰਥਿਕ ਹਾਲਾਤਾਂ ਦੇ ਨਾਲ ਨਿਪਟਣ ਲਈ ਹੁਣ ਲੋਕਾਂ ਕੋਲ ਕੋਈ ਬਦਲ ਨਹੀਂ ਹੈ। ਲੋਕ ਹੁਣ ਵਧੀ ਹੋਈ ਮਹਿੰਗਾਈ ਅਤੇ ਆਪਣੇ ਕਰਜਿਆਂ ਨਾਲ ਨਿਪਟਣ ਤੋਂ ਅਸਮਰੱਥ ਹਨ ।
ਅੰਕੜਿਆਂ ਅਨੁਸਾਰ ਇਹ ਵੀ ਦੱਸਿਆ ਗਿਆ ਹੈ ਕਿ ਤਾਜ਼ਾ ਕੁਆਰਟਰ ‘ਚ ਆਪਣੇ ਕਰਜ਼ਿਆਂ ਦਾ ਨਿਪਟਾਰਾ ਨਾ ਕਰ ਸਕਣ ਅਤੇ ਬੈੰਕਰਪਸੀਆਂ ਕਰਨ ਵਾਲੇ ਕਾਰੋਬਾਰੀਆਂ ਦੀ ਗਿਣਤੀ 1541 ਰਹੀ ਹੈ ਜਦੋਂ ਇੱਕ ਪਾਸੇ ਕੈਨੇਡਾ ਵਿੱਚ ਆਮ ਲੋਕ ਅਤੇ ਕਾਰੋਬਾਰੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਦੂਜੇ ਪਾਸੇ ਮਿਡਲ ਈਸਟ ‘ਚ ਤੋਂ ਛਿੜੀ ਲੜਾਈ ਕਾਰਨ ਵਿਸ਼ਵ ਜੰਗ ਦੇ ਬੱਦਲ ਵੀ ਮੰਡਰਾ ਰਹੇ ਹਨ।
ਕੈਨੇਡਾ ‘ਚ ਦਿਨਾਂ ਨੂੰ ਧੱਕਾ ਦੇ ਰਹੇ ਹਜਾਰਾਂ ਕਾਰੋਬਾਰ ਅਤੇ ਆਮ ਲੋਕ ਚੁੱਪ ਚਪੀਤੇ ਧੀਮੀ ਗਤੀ ਨਾਲ ਚੱਲ ਰਹੀ ਇਸ ਬੋਝ ਦੀ ਚੱਕੀ ਹੇਠ ਪਿਸ ਰਹੇ ਹਨ ਤਾਂ ਦੱਖਣ ਏਸ਼ੀਆਈ ਭਾਈਚਾਰੇ ਦੇ ਮੀਡੀਏ ਵਿੱਚ ਇਸ ਗੱਲ ਦੀ ਚਰਚਾ ਬਹੁਤ ਘੱਟ ਹੈ । ਸਗੋਂ ਇੱਕ ਦੋ ਕੁਆਟਰ ਵਿਆਜ਼ ਦਰਾਂ ਘਟਣ ਦੀਆਂ ਖਬਰਾਂ ਨੂੰ ਕੁਝ ਮੀਡੀਆਕਾਰਾਂ ਵੱਲੋਂ ਇਸਤਰਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਰੀਅਲ ਅਸਟੇਟ ਮਾਰਕੀਟ ‘ਚ ਭਾਂਬੜ ਮੱਚਣ ਵਾਲੇ ਹਨ ।
(ਗੁਰਮੁੱਖ ਸਿੰਘ ਬਾਰੀਆ)
#gurmukhsinghbaria #bankruptcy #Canadian