ਮੇਲੇ ਦੇਖਣ ਦਿਆ ਸ਼ੌਕੀਨਾਂ , ਇਹ ਤਾਂ ਦੱਸ ਮੇਲਾ ਕਿੰਨੇ ਲੁੱਟਿਆ !!! 👉ਕੈਨੇਡਾ ‘ਚ ਰਾਤੋ-ਰਾਤ ਤਰੱਕੀ ਕਰਨ ਵਾਲੀ ਕੰਪਨੀ ਪਰਾਈਡ ਗਰੁੱਪ ਦਾ ਹੁਣ ਕੀ ਹੋਵੇਗਾ 👉DIP ਦੇ ਲੈੰਡਰਾਂ ਨੇ ਹੋਰ ਪੈਸਾ ਦੇਣ ਤੋਂ ਹੱਥ ਪਿੱਛੇ ਖਿੱਚਿਆ

ਪਹਿਲਾਂ ਕੈਨੇਡਾ ਅਤੇ ਫਿਰ ਪੂਰੇ ਉੱਤਰੀ ਅਮਰੀਕਾ ‘ਚ ਰਾਤੋ-ਰਾਤ ਤਰੱਕੀ ਕਰਨ ਵਾਲੀ ਟਰੱਕ ਐੰਡ ਲੀਜ਼ ਕੰਪਨੀ ਹੁਣ ਆਖਰੀ ਸਾਹਾਂ ‘ਤੇ ਹੈ, ਭਾਵ ਆਪਣੇ 1.6 ਬਿਲੀਅਨ ਦੇ ਕਰਜ਼ੇ ਦਾ ਪਾਰ ਉਤਾਰਾ ਕਰਨ ਲਈ ਕੰਪਨੀ ਵੱਲੋਂ ਕੁਝ ਮਹੀਨੇ ਪਹਿਲਾਂ ਕਰੈਡਿਟ ਸੁਰੱਖਿਆ ਲਈ ਪਾਈ ਗਈ ਅਪੀਲ ਵੀ ਕੰਪਨੀ ਨੂੰ ਆਰਥਿਕ ਤੌਰ ‘ਤੇ ਠੁੰਮਣਾ ਦੇਣ ‘ਚ ਸਫਲ ਨਹੀਂ ਹੋਈ ਜਾਪ ਰਹੀ ।

ਦੱਸਣਯੋਗ ਹੈ ਕਿ 2010 ‘ਚ ਜੌਹਲ ਭਰਾਵਾਂ ਵੱਲੋਂ ਖੋਲੀ ਗਈ ਲੀਜ਼ਿੰਗ ਅਤੇ ਟਰੱਕ ਕੰਪਨੀ ਨੇ ਰਾਤੋ-ਰਾਤ ਤਰੱਕੀ ਕੀਤੀ ਸੀ ਅਤੇ ਕੈਨੇਡਾ ਅਮਰੀਕਾ ‘ਚ ਸੈੰਕੜੈ ਬ੍ਰਾਂਚਾਂ ਤੱਕ ਫੈਲ ਗਈ ਸੀ ।

ਕਰੋਨਾ ਦੌਰਾਨ ਟਰੱਕਾਂ ਦੀ ਵਿਕਰੀ ਇੱਕਦਮ ਠੱਪ ਹੋ ਜਾਣ ਤੋਂ ਬਾਅਦ ਪਰਾਈਡ ਗਰੁੱਪ ਵੱਲੋਂ ਚੱਕੀਆਂ ਗਈਆਂ ਕਰੈਡਿਟ ਲਾਈਨਾਂ ਅਤੇ ਮਿਤਸ਼ੂਬਿਸ਼ੀ ਸਮੇਤ ਡੀਲਰਸ਼ਿਪਾਂ ਦੀਆਂ ਦੇਣਦਾਰੀਆਂ ‘ਚ ਕੰਪਨੀ ਡਿਫਾਲਟਰ ਹੋ ਗਈ ਸੀ ।

ਮਾਰਚ ਮਹੀਨੇ ‘ਚ ਜੌਹਲ ਭਰਾਵਾਂ ਵੱਲੋਂ ਆਖਿਰਕਾਰ ਆਪਣੇ ਕਰਜ਼ਿਆਂ ਦਾ ਨਿਪਟਾਰਾ ਕਰਨ ਲਈ ਕਰੈਡਿਟ ਪ੍ਰੋਟੈਕਸ਼ਨ ਮੰਗੀ ਗਈ ਸੀ ਅਤੇ ਕੰਪਨੀ ਦਾ ਕੰਮਕਾਜ ਵੀ ਚਾਲੂ ਰੱਖਣ ਦੀ ਇਜਾਜ਼ਤ. ਗਈ । ਇਹ ਇਜਾਜਤ ਅਦਾਲਤ ਵੱਲੋਂ ਦਿੱਤੀ ਗਈ ਸੀ ਅਤੇ ਕੰਪਨੀਆਂ ਦੀਆਂ ਸੰਪਤੀਆਂ ਨੂੰ ਵੇਚ ਕਿ ਆਪਣੇ ਕਰਜ਼ੇ ਉਤਾਰਨ ਦੀ ਗੱਲ ਵੀ ਕੀਤੀ ਗਈ ਸੀ । ਇਸਤੋਂ ਇਲਾਵਾ ਅਸਥਾਈ ਵਿਤੀ ਰਾਹਤ ਲਈ DIP (debter in possession) ਦਾ ਸਹਾਰਾ ਵੀ ਲਿਆ ਗਿਆ।

ਪਰ ਹੁਣ ਅਗਸਤ 1 , 2024 ਨੂੰ DIP ‘ਚ ਸ਼ਾਮਿਲ ਸਾਰੀਆਂ ਪਾਰਟੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ DIP ਲੈੰਡਰ ਹੁਣ ਹੋਰ ਫੰਡਿੰਗ ਨਹੀਂ ਕੀਤੀ ਜਾਵੇਗੀ ।

Canada