ਦੇਸ਼ ‘ਚ ਉਣਤਾਈਆਂ ਗਿਣਾਈ ਜਾਣ ਦੀ ਬਜਾਏ ਆਮ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਚੌਗਿਰਦੇ ‘ਚ ਚੱਲ ਰਹੇ ਕਿਸੇ ਵੀ ਮਾੜੇ ਵਰਤਾਰੇ ਪ੍ਰਤੀ ਚੌਕਸ ਹੋਵੇ , ਸਮੇਂ ਸਿਰ ਸੰਬੰਧ ਸੁਰੱਖਿਆ ਏਜੰਸੀ ਨੂੰ ਰਿਪੋਰਟ ਕਰੇ ਅਤੇ ਬਣਦਾ ਸਹਿਯੋਗ ਦੇਵੇ ।
ਦੇਸ਼ ਕੋਈ ਢਾਂਚੇ ਦਾ ਨਾਮ ਨਹੀਂ ਹੈ ਬਲ ਕਿ ਪ੍ਰਭੂਸਤਾ ਖੇਤਰ ‘ਚ ਚੱਲ ਰਹੀ ਵਿਵਸਥਾ ਹੈ ਜਿਸ ਵਿਚ ਰਹਿਣ ਵਾਲਿਆਂ ਦੇ ਅਧਿਕਾਰ ਅਤੇ ਫਰਜ਼ ਦੋਵੇਂ ਬਰਾਬਰ ਹਨ । ਅਧਿਕਾਰਾਂ ਜਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਫਰਜ਼ ਨਿਭਾਉਣ ਜ਼ਰੂਰੀ ਹਨ ।
ਕੈਨੇਡਾ ‘ਚ ਵੱਧ ਰਿਹਾ ਅਪਰਾਧ ਖਾਸ ਤੌਰ ‘ਤੇ ਵਰਕਰਾਂ ਦਾ ਸਰੀਰਕ ਸ਼ੋਸ਼ਣ, ਮਨੁੱਖੀ ਤਸਕਰੀ ਵਰਗੇ ਘਿਨੌਣੇ ਅਪਰਾਧਾਂ ਪ੍ਰਤੀ ਪੁਲਿਸ ਨੂੰ ਸੂਚਿਤ ਕਰਕੇ ਆਪਣਾ ਫਰਜ਼ ਨਿਭਾਓ ।
ਛੋਟੇ ਯਤਨਾਂ ਨਾਲ ਦੇਸ਼ ਦੀ ਸ਼ਾਖ ਸਵਾਰ ਸਕਦੇ ਹਾਂ ।
(ਗੁਰਮੁੱਖ ਸਿੰਘ ਬਾਰੀਆ)।
#stopcrime#gurmukhsinghbaria