ਨੀਰੂ ਬਾਜਵਾ ਨੇ ਤਿੰਨ ਧੀਆਂ ਨਾਲ ਮਨਾਇਆ ਆਪਣਾ ਜਨਮਦਿਨ

ਨੀਰੂ ਬਾਜਵਾ ਨੇ ਤਿੰਨ ਧੀਆਂ ਨਾਲ ਮਨਾਇਆ ਆਪਣਾ ਜਨਮਦਿਨ

ਚੰਡੀਗੜ੍ਹ: ਪੰਜਾਬੀ ਸਿਨੇਮਾ ਅੱਜ ਪੂਰੀ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਚੁੱਕਿਆ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬੀ ਸਟਾਰਜ਼ ਦੀ ਫੈਨ ਫਾਲੋਇੰਗ ਮਿਲੀਅਨ ਵਿੱਚ ਹੈ। ਇੰਨ੍ਹਾਂ ਵਿੱਚੋਂ ਇੱਕ ਅਦਾਕਾਰਾ ਨੀਰੂ ਬਾਜਵਾ ਹੈ। ਬੀਤੀ 26 ਅਗਸਤ ਨੂੰ ਨੀਰੂ ਬਾਜਵਾ ਨੇ ਆਪਣਾ 43ਵਾਂ ਜਨਮਦਿਨ ਮਨਾਇਆ, ਜਿਸ ਸੰਬੰਧੀ ਹੁਣ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।

ਸਾਂਝੀ ਕੀਤੀ ਗਈ ਵੀਡੀਓ ਵਿੱਚ ਅਦਾਕਾਰਾ ਆਪਣੀਆਂ ਤਿੰਨ ਧੀਆਂ ਨਾਲ ਜਸ਼ਨ ਮਨਾਉਂਦੀ ਨਜ਼ਰੀ ਪੈ ਰਹੀ ਹੈ। ਅਦਾਕਾਰਾ ਨੇ ਕੇਕ ਆਪਣੀਆਂ ਤਿੰਨਾਂ ਧੀਆਂ ਨਾਲ ਕੱਟਿਆ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ‘ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੇ ਕੋਲ ਵਧੀਆ ਦਿਨ ਸੀ।’

ਅਦਾਕਾਰਾ ਨੇ ਕਾਲੀ ਡਰੈੱਸ ਪਾਈ ਹੋਈ ਹੈ ਅਤੇ ਤਿੰਨਾਂ ਧੀਆਂ ਵਿੱਚੋਂ ਦੋ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਅਤੇ ਇੱਕ ਨੇ ਫਿੱਕੀ ਗੁਲਾਬੀ ਡਰੈੱਸ ਪਾਈ ਹੈ। ਇਸ ਤੋਂ ਇਲਾਵਾ ਅਦਾਕਾਰਾ ਦਾ ਪਤੀ ਵੀ ਨਜ਼ਰ ਆ ਰਿਹਾ ਹੈ। ਚਾਰੇ ਮਾਵਾਂ-ਧੀਆਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ। ਅਦਾਕਾਰਾ ਵੀਡੀਓ ਵਿੱਚ ਉਨ੍ਹਾਂ ਨੂੰ ਪਿਆਰ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਜੇਕਰ ਅਦਾਕਾਰਾ ਨੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਅਦਾਕਾਰਾ ਦਿਲਜੀਤ ਦੁਸਾਂਝ ਨਾਲ ਫਿਲਮ ‘ਜੱਟ ਐਂਡ ਜੂਲੀਅਟ 3’ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਨਵੀਂ ਫਿਲਮ ‘ਸ਼ੁਕਰਾਨਾ’ ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ, ਜਿਸ ਵਿੱਚ ਅਦਾਕਾਰਾ ਜੱਸ ਬਾਜਵਾ ਅਤੇ ਅੰਮ੍ਰਿਤ ਮਾਨ ਨਾਲ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਅਜੇ ਦੇਵਗਨ ਦੀ ਫਿਲਮ ‘ਸੰਨ ਆਫ ਸਰਦਾਰ 2’ ਨੂੰ ਲੈ ਕੇ ਵੀ ਲਗਾਤਾਰ ਸੁਰਖ਼ੀਆਂ ਵਿੱਚ ਹੈ।

Entertainment Featured