ਟੋਰਾਟੋ ‘ਚ ਵਾਰਿਸ ਭਰਾ ਦਰਸ਼ਕਾਂ ਦੇ ਰੂਬਰੂ 7 ਸਤੰਬਰ ਨੂੰ ਕੈਸੀਨੋ ਸੈਂਟਰ ‘ਚ

ਟੋਰਾਟੋ ‘ਚ ਵਾਰਿਸ ਭਰਾ ਦਰਸ਼ਕਾਂ ਦੇ ਰੂਬਰੂ 7 ਸਤੰਬਰ ਨੂੰ ਕੈਸੀਨੋ ਸੈਂਟਰ ‘ਚ

ਪੰਜਾਬੀ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਵਾਰਿਸ ਭਰਾਵਾਂ ਦੀ ਗਾਇਕੀ ਦਾ ਕਈ ਦਹਾਕਿਆਂ ਦਾ ਕਾਮਯਾਬੀ ਭਰਿਆ ਸਫਰ ਹੈ । ਵਿਲੱਖਣ ਅਤੇ ਬੁਲੰਦ ਆਵਾਜ਼ ਨਾਲ ਸਰੋਤਿਆਂ ਨੂੰ ਕਈ ਘੰਟਿਆਂ ਤੱਕ ਕੀਲ ਕਿ ਰੱਖਣ ਦੀ ਮੁਹਾਰਤ ਵਾਰਿਸ ਭਰਾਵਾਂ ਦੇ ਹਿੱਸੇ ਆਈ ਹੈ । ਗਾਇਕੀ ਖੇਤਰ ‘ਚ ਸਿਤਾਰੇ ਚੜ੍ਹਦੇ ਅਤੇ ਟੁੱਟਦੇ ਰਹਿੰਦੇ ਹਨ ਪਰ ਵਾਰਿਸ ਭਰਾਵਾਂ ਦਾ ਸਿਤਾਰਾ ਹਮੇਸ਼ਾਂ ਚਮਕਦਾ ਰਿਹਾ ਹੈ ਜਿਸਦਾ ਇੱਕੋ ਇੱਕ ਕਾਰਨ ਉਨ੍ਹਾਂ ਦੀ ਗਾਇਕੀ ‘ਚ ਜਿਥੇ ਲੋਕ ਰਸ ਹੈ ਉਥੇ ਪਰਿਵਾਰਕ ਲਹਿਜਾ ਅਤੇ ਲੱਜਤਾ ਹੈ ।

ਇਸ ਵਾਰ ਫਿਰ ਵਾਰਿਸ ਭਰਾਵਾਂ ਦੀ ਹੇਕ ਟੋਰਾਂਟੋ ਦੀਆਂ ਫਿਜ਼ਾ ‘ਚ ਗੂੰਜਣ ਜਾ ਰਹੀ ਹੈ , ਆਉਦੇਂ ਸਨਿਚਰਵਾਰ, 7 ਸਤੰਬਰ ਨੂੰ ਗਰੇਟ ਕੈਨੇਡੀਅਨ ਕੈਸੀਨੋ ਰਿਜ਼ਾਰਟ ਟੋਰਾਂਟੋ ਵਿਖੇ ਪੰਜਾਬੀ ਵਿਰਸਾ 2024 ਦੇ ਸ਼ੋਅ ‘ਚ ਵਾਰਿਸ ਭਰਾ ਦਰਸ਼ਕਾਂ ਦੇ ਰੂ-ਬਰੂ ਹੋਣਗੇ ।

ਟਿਕਟਾਂ ਅਤੇ ਸ਼ੋਅ ਬਾਰੇ ਜਾਣਕਾਰੀ ਪੋਸਟਰ ਤੋਂ ਲੈ ਸਕਦੇ ਹੋ । ਵਧੇਰੇ ਜਾਣਕਾਰੀ ਕੂਮੈੰਟ ਬਾਕਸ ‘ਚ ।

(ਗੁਰਮੁੱਖ ਸਿੰਘ ਬਾਰੀਆ)

Entertainment