ਸਟਾਫ ਦੀ ਘਾਟ ਨਾਲ ਨਜਿੱਠ ਰਹੀ ਵੈਸਟਜੈੱਟ ਨੇ ਪੈਸੈਂਜਰਜ਼ ਨੂੰ ਸਬਰ ਰੱਖਣ ਲਈ ਆਖਿਆ

ਸਟਾਫ ਦੀ ਘਾਟ ਨਾਲ ਨਜਿੱਠ ਰਹੀ ਵੈਸਟਜੈੱਟ ਨੇ ਪੈਸੈਂਜਰਜ਼ ਨੂੰ ਸਬਰ ਰੱਖਣ ਲਈ ਆਖਿਆ

ਕੈਲਗਰੀ, 13 ਅਗਸਤ (ਪੋਸਟ ਬਿਊਰੋ) : ਵੈਸਟਜੈੱਟ ਵੱਲੋਂ ਆਪਣੇ ਪੈਸੈਂਜਰਜ ਨੂੰ ਸਬਰ ਤੋਂ ਕੰਮ ਲੈਣ ਲਈ ਆਖਿਆ ਜਾ ਰਿਹਾ ਹੈ ਕਿਉਂਕਿ ਏਅਰਲਾਈਨ ਕੋਲ ਸਟਾਫ ਦੀ ਘਾਟ ਪਾਈ ਜਾ ਰਹੀ ਹੈ।
ਪਿਛਲੇ ਸਾਲ ਲੱਗਭਗ ਦੜ ਵੱਟ ਕੇ ਕੱਟਣ ਤੋਂ ਬਾਅਦ ਵੈਸਟਜੈੱਟ ਦੇ ਵੀਪੀ ਆਫ ਕਮਿਊਨਿਕੇਸ਼ਨ ਰਿਚਰਡ ਬਾਰਟਰੈਮ ਨੇ ਆਖਿਆ ਕਿ ਉਹ ਜਲਦ ਤੋਂ ਜਲਦ ਸਾਰੇ ਸਟਾਫ ਨੂੰ ਵਾਪਿਸ ਲਿਆਉਣ ਜਾ ਰਹੇ ਹਨ। ਮਹਾਂਮਾਰੀ ਤੋਂ ਪਹਿਲਾਂ ਵੈਸਟਜੈੱਟ ਕੋਲ 14000 ਤੋਂ ਵੱਧ ਕਰਮਚਾਰੀ ਕੰਮ ਕਰਦੇ ਸਨ। ਹੁਣ ਸਾਡੇ ਕੋਲ 6000 ਕਰਮਚਾਰੀ ਕੰਮ ਕਰ ਰਹੇ ਹਨ ਤੇ ਇਸ ਸਾਲ ਦੇ ਅਖੀਰ ਤੱਕ ਸਾਡੇ 9000 ਕਰਮਚਾਰੀ ਹੋ ਜਾਣਗੇ।
ਉਨ੍ਹਾਂ ਇਹ ਵੀ ਆਖਿਆ ਕਿ ਮਹਾਂਮਾਰੀ ਦੌਰਾਨ ਫਲਾਈਟਸ ਵੀ ਨਾਟਕੀ ਢੰਗ ਨਾਲ ਘੱਟ ਗਈਆਂ। ਉਨ੍ਹਾਂ ਅੱਗੇ ਆਖਿਆ ਕਿ 2019 ਵਿੱਚ ਮਹਾਂਮਾਰੀ ਤੋਂ ਪਹਿਲਾਂ ਵਾਲੇ ਦੌਰ ਵਿੱਚ ਵੈਸਟਜੈੱਟ ਦੀਆਂ 700 ਫਲਾਈਟਸ ਇੱਕ ਦਿਨ ਵਿੱਚ ਚੱਲਦੀਆਂ ਸਨ।ਪਿੱਛੇ ਜਿਹੇ ਸਾਡੇ ਕੋਲ ਦਿਨ ਦੀਆਂ ਮਸ੍ਹਾਂ 30 ਉਡਾਨਾਂ ਹੀ ਰਹਿ ਗਈਆਂ ਸਨ। ਹੁਣ ਸਾਡੇ ਕੋਲ ਰੋਜ਼ਾਨਾ 350 ਫਲਾਈਟਸ ਹਨ।

 

Canada