ਅਲਬਰਟਾ ‘ਚ ਟਰੈਕਟਰ ਟਰੇਲਰ ਦੀ ਲਪੇਟ ‘ਚ ਆਉਣ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ

 

ਅਲਬਰਟਾ ਸੂਬੇ ਦੇ ਉੱਤਰੀ ਇਲਾਕੇ ‘ਚ ਹਾਈਵੇ ਦੋ ‘ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਛੇ ਦੇ ਕਰੀਬ ਹੋਰਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਬਾਅਦ ਦੁਪਹਿਰ ਇਲਾਕੇ ਵਿੱਚ ਹਾਈਵੇ ਇੱਕ ‘ਤੇ ਮੋਟਰਸਾਈਕਲ ਸਵਾਰਾਂ ਸਮੂਹ ਜਾ ਰਿਹਾ ਸੀ ਤਾਂ.ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੈਕਟਰ ਟਰੇਲਰ ਦੇ ਗਲਤ ਲਾਈਨ ‘ਚ ਆ ਜਾਣ ਕਾਰਨ ਕਈ ਮੋਟਰਸਾਈਕਲ ਸਵਾਰ ਇਸ ਟਰੱਕ ਟਰੇਲਰ ਦੀ ਲਪੇਟ ਵਿੱਚ ਆ ਗਏ। ਸਿੱਟੇ ਵਜੋਂ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਨੇ ਮੁੱਢਲੀ ਜਾਂਚ ‘ਚ ਦੱਸਿਆ ਹੈ ਕਿ ਹਾਲੇ ਤੱਕ ਹਾਦਸੇ ਦਾ ਕਾਰਨ ਸਾਹਮਣੇ ਨਹੀਂ ਆਇਆ ਪਰ ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੋ ਸਕਦਾ ਹੈ ।

(ਗੁਰਮੁੱਖ ਸਿੰਘ ਬਾਰੀਆ)।