ਏਅਰ ਕੈਨੇਡਾ ਦੇ ਪਾਇਲਟ ਐਤਵਾਰ ਤੋਂ ਜਾ ਸਕਦੇ ਹਨ ਹੜਤਾਲ ‘ਤੇ   👉ਵੱਡੀ ਪੱਧਰ ‘ਤੇ ਯਾਤਰੀ ਹੋ ਸਕਦੇ ਹਨ ਪ੍ਰਭਾਵਿਤ

ਏਅਰ ਕੈਨੇਡਾ ਦੇ ਪਾਇਲਟ ਐਤਵਾਰ ਤੋਂ ਜਾ ਸਕਦੇ ਹਨ ਹੜਤਾਲ ‘ਤੇ  👉ਵੱਡੀ ਪੱਧਰ ‘ਤੇ ਯਾਤਰੀ ਹੋ ਸਕਦੇ ਹਨ ਪ੍ਰਭਾਵਿਤ

 

ਏਅਰ ਕੈਨੇਡਾ ਦੇ 5200 ਪਾਇਲਟ ਜੋ ਤਨਖਾਹਾਂ ‘ਚ ਵਾਧੇ ਨੂੰ ਲੈ ਕਿ ਲਗਾਤਾਰ ਹੜਤਾਲ ਦੀ ਚੇਤਾਵਨੀ ਦੇ ਰਹੇ ਹਨ , ਆਂਉਦੇ ਐਤਵਾਰ ਹੜਤਾਲ ‘ਤੇ ਜਾ ਸਕਦੇ ਹਨ । ਪਾਇਲਟਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਸੰਸਥਾ ਐਲਫਾ ਅਤੇ ਏਅਰਲਾਈਨ ਅਥਾਰਟੀ ‘ਚ ਲਗਾਤਾਰ ਇਸ ਮਾਮਲੇ ਨੂੰ ਲੈ ਕਿ ਗੱਲਬਾਤ ਜਾਰੀ ਹੈ । ਦਰਅਸਲ ਏਅਰ ਕੈਨੇਡਾ ਦੇ ਪਾਇਲਟ ਅਮਰੀਕਨ ਏਅਰਲਾਈਨ ਡੈਲਟਾ ਦੇ ਬਰਾਬਰ ਤਨਖ਼ਾਹ ਅਤੇ ਭੱਤਿਆਂ ਦੀ ਮੰਗ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਨ ਪਾਇਲਟਾਂ ਦੇ ਮੁਕਾਬਲੇ ਉਹਨਾਂ ਦੀ ਤਨਖ਼ਾਹ 45 ਫੀਸਦੀ ਘੱਟ ਹੈ ।

(ਗੁਰਮੁੱਖ ਸਿੰਘ ਬਾਰੀਆ)

Canada