ਕਿੰਨੀ ਪੁਰਾਣੀ ਹੈ ਕੇਂਦਰ ਵੱਲੋਂ ਸਿੱਖ ਚਿਹਰਿਆਂ ਨੂੰ ਵਰਤਣ ਦੀ ਕਵਾਇਦ
👉ਰਾਹੁਲ ਗਾਂਧੀ ਵੱਲੋਂ ਅਮਰੀਕਾ ਫੇਰੀ ਦੌਰਾਨ ਭਾਰਤ “ਚ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਉਠਾਏ ਸਵਾਲ
👉ਹਰਦੀਪ ਸਿੰਘ ਪੁਰੀ, ਮਨਜਿੰਦਰ ਸਿੰਘ ਸਿਰਸਾ , ਆਰ.ਪੀ. ਸਿੰਘ ਆਏ ਸਾਹਮਣੇ -ਕਿਹਾ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ
ਰਾਹੁਲ ਗਾਂਧੀ ਨੇ ਅਮਰੀਕਾ ‘ਚ ਆਪਣੀ ਫੇਰੀ ਦੌਰਾਨ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ ਹੈ ਕਿ ਭਾਰਤ “ਚ ਅੱਜ ਵੱਡਾ ਰਾਜਨੀਤਿਕ ਮਸਲਾ ਹੈ ਕਿ ਸਿੱਖਾਂ ਨੂੰ ਕਿੰਨੀ ਕੁ ਧਾਰਮਿਕ ਅਜ਼ਾਦੀ ਦੇਣੀ ਹੈ ਭਾਵ ਉਹਨਾਂ ਨੂੰ ਦਸਤਾਰ ਪਹਿਨਣ, ਗੁਰਦੁਆਰਾ ਸਾਹਿਬ ‘ਚ ਜਾਣ ਅਤੇ ਕੜਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਇਹ ਵੀ ਕਿਹਾ ਭਾਰਤ ‘ਚ ਹੋਰ ਵੀ ਘੱਟ ਗਿਣਤੀਆਂ ਦੀ ਧਾਰਮਿਕ ਅਜ਼ਾਦੀ ਦਾ ਮਸਲਾ ਹੁਣ ਗੰਭੀਰ ਹੋ ਗਿਆ ਹੈ । ਲ
ਰਾਹੁਲ ਗਾਂਧੀ ਦਾ ਉਕਤ ਬਿਆਨ ਆਉਣ ਤੋਂ ਬਾਅਦ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਵੱਲੋਂ ਇਸ ਗੱਲ ਦਾ ਜਵਾਬ ਦੇਣ ਵਾਸਤੇ ਕਈ ਸਿੱਖ ਚਿਹਰਿਆਂ ਨੂੰ ਸਾਹਮਣੇ ਲਿਆਂਦਾ ਗਿਆ ਹੈ ਜਿਨਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਮਨਜਿੰਦਰ ਸਿੰਘ ਸਿਰਸਾ ਅਤੇ ਅਤੇ ਆਰ ਪੀ. ਸਿੰਘ ਵਰਗੇ ਕਈ ਚਿਹਰੇ ਸ਼ਾਮਿਲ ਹਨ, ਜੋ ਸਮੇਂ ਸਮੇਂ ਭਾਰਤ ਦੀ ਸੱਤਾਧਾਰੀ ਪਾਰਟੀ ਵੱਲੋਂ ਦਿੱਤੇ ਗਏ ਇਸ਼ਾਰਿਆਂ ਤੇ ਝਟ- ਪਟ ਬਿਆਨ ਦੇਣ ਆ ਜਾਂਦੇ ਹਨ।
ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਜਿਹਨਾਂ ‘ਚ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਕੀਤਾ ਗਿਆ ਹਮਲਾ ਅਤੇ ਨਵੰਬਰ 1984 ਵਿੱਚ ਦੇਸ਼ ਭਰ ਵਿੱਚ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਅਜਿਹੇ ਮਾਮਲੇ ਹਨ ਜਿੰਨਾ ਕਰਕੇ ਕਾਂਗਰਸ ਪਾਰਟੀ ਹਮੇਸ਼ਾ ਸਿੱਖ ਕੌਮ ਦੇ ਕਟਹਿਰੇ ਵਿੱਚ ਖੜੀ ਰਹੀ ਹੈ ਪਰ ਅੱਜ ਮੌਜੂਦਾ ਦੌਰ ਵਿੱਚ ਹੁਣ ਜਦੋਂ ਵੱਖ ਵੱਖ ਪ੍ਰੀਖਿਆ ਸਥਾਨਾਂ ‘ਚ ਸਿੱਖ ਵਿਦਿਆਰਥੀਆਂ ਨੂੰ ਕੜਾ ਪਾਉਣ ਤੋਂ ਨੂੰ ਮਨਾ ਕੀਤਾ ਜਾਂਦਾ ਹੈ ਅਤੇ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿੰਨਾ ਕਾਰਨ ਉਹਨਾਂ ਦੇ ਧਾਰਮਿਕ ਚਿੰਨਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ ਤਾਂ ਅਜਿਹੀਆਂ ਹਾਲਤਾਂ ਵਿੱਚ ਅੱਜ ਮੌਜੂਦਾ ਦੌਰ ਵਿੱਚ ਵੀ ਮੌਜੂਦਾ ਸਦਾਧਾਰੀ ਪਾਰਟੀ ਕੋਲ ਅਜਿਹੇ ਚਿਹਰੇ ਹਨ ਜੋ ਸਿੱਖਾਂ ਸਬੰਧੀ ਮਸਲਿਆਂ ‘ਤੇ ਭਾਰਤ ਨੂੰ ਪ੍ਰਮਾਣ ਪੱਤਰ ਦੇਣ ਲਈ ਦਿੱਤੇ ਗਏ ਹਕੂਮਤ ਦੇ ਇਸ਼ਾਰਿਆਂ ‘ਤੇ ਬਿਆਨ ਦੇਣ ਝੱਟਪਟ ਆ ਜਾਂਦੇ ਹਨ ।।
ਦੱਸਣ ਯੋਗ ਹੈ ਕਿ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਅੱਜ ਕੱਲ ਅਮਰੀਕਾ ਦੌਰੇ ‘ਤੇ ਹਨ ਅਤੇ ਉਹਨਾਂ ਵੱਲੋਂ ਅੱਜ ਉੱਤਰੀ ਅਮਰੀਕਾ ਵਿੱਚ ਸਿੱਖ ਮਸਲਿਆਂ ਤੇ ਗਰਮ ਹੋਈ ਰਾਜਨੀਤੀ ਨੂੰ ਭਾਂਪਦਿਆਂ ਹੋਇਆਂ ਹੀ ਅਜਿਹਾ ਬਿਆਨ ਦਿੱਤਾ ਗਿਆ ਹੈ ।
ਇਹ ਵੀ ਦੱਸਣ ਯੋਗ ਹੈ ਕਿ ਕਿਸੇ ਸਮੇਂ ਕਾਂਗਰਸ ਕੋਲ ਵੀ ਕੇੰਦਰੀ ਰਾਜਨੀਤੀ ‘ਚ ਬੂਟਾ ਸਿੰਘ, ਦਰਬਾਰਾ ਸਿੰਘ, ਗਿਆਨੀ ਜੈਲ ਸਿੰਘ ਅਤੇ ਹਰਕ੍ਰਿਸ਼ਨ ਸੁਰਜੀਤ ਵਰਗੇ ਅਜਿਹੇ ਚਿਹਰੇ ਹੁੰਦੇ ਸਨ ਜੋ ਕੇਂਦਰ ਸਰਕਾਰ ਦਾ ਇੱਕ ਇਸ਼ਾਰਾ ਮਿਲਣ ‘ਤੇ ਹੀ ਸਿੱਖਾਂ ਵੱਲੋਂ ਭਾਰਤ ਨੂੰ ਪ੍ਰਮਾਣ ਪੱਤਰ ਦੇਣ ਵਿੱਚ ਕੋਈ ਦੇਰੀ ਨਹੀਂ ਸੀ ਕਰਦੇ। ਸੋ ਇਸ ਵਰਤਾਰੇ ਨੂੰ ਸਮਝਣਾ ਹੋਏ ਤਾਂ ਇਹ ਲੱਗਦਾ ਹੈ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਭਾਰਤ ਦੀ ਕੋਈ ਵੀ ਸੱਤਾਧਾਰੀ ਧਿਰ ਸਮੇਂ ਸਮੇਂ ‘ਤੇ ਸਿੱਖ ਚਿਹਰਿਆਂ ਨੂੰ ਆਪਣੀ ਢਾਲ ਬਣਾ ਕੇ ਵਰਤਦੀ ਰਹੀ ਹੈ । ਅਜਹੀਆਂ ਹਾਲਤਾਂ ਵਿੱਚ ਸਿੱਖ ਕੌਮ ਨੂੰ ਆਪਣੇ ਕਈ ਅਜਿਹੇ ਕਿਰਦਾਰਾਂ ਦੀ ਪਹਿਚਾਣ ਕਰਨ ਦੀ ਲੋੜ ਹੈ ਜੋ ਕਹਾੜਿਆਂ ‘ਚ ਦਸਤਾ ਬਣ ਕੇ ਸਿੱਖ ਕੌਮ ਤੇ ਹੀ ਕਰਦੇ ਹਨ
(ਗੁਰਮੁੱਖ ਸਿੰਘ ਬਾਰੀਆ)