ਚਲਾਨ ਜਮ੍ਹਾ ਕਰਵਾਉਣ ਵਾਲਿਆਂ ਨੂੰ ਪਹਿਲੀ ਵਾਰ ਵੱਡੀ ਰਾਹਤ,

ਚਲਾਨ ਜਮ੍ਹਾ ਕਰਵਾਉਣ ਵਾਲਿਆਂ ਨੂੰ ਪਹਿਲੀ ਵਾਰ ਵੱਡੀ ਰਾਹਤ,

ਜੇ ਤੁਸੀਂ ਚੰਡੀਗੜ੍ਹ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਥੇ ਟ੍ਰੈਫਿਕ ਨਿਯਮ ਕਾਫੀ ਸਖਤ ਹਨ। ਤੁਸੀਂ ਭਾਵੇਂ ਪੁਲਿਸ ਤੋਂ ਬੱਚ ਕੇ ਕਿਤੋਂ ਵੀ ਨਿਕਲ ਜਾਓ ਪਰ ਹਰ ਚੌਕ ਵਿੱਚ ਲੱਗੇ ਸਰਵੇਲੈਂਸ ਕੈਮਰਿਆਂ ਦੀ ਮਦਦ ਨਾਲ ਤੁਹਾਡਾ ਚਲਾਨ ਤੁਹਾਡੇ ਫੋਨ ਉੱਤੇ ਹੀ ਆ ਜਾਂਦਾ ਹੈ। ਖੈਰ ਜੇ ਤੁਹਾਡਾ ਚਲਾਨ ਹੋਇਆ ਹੈ ਤੇ ਤੁਸੀਂ ਇਸ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ 14 ਸਤੰਬਰ ਨੂੰ ਲੱਗਣ ਵਾਲੀ ਲੋਕ ਅਦਾਲਤ ਨੂੰ ਲੈ ਕੇ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ। ਲੋਕ 11 ਤੋਂ 13 ਸਤੰਬਰ ਤੱਕ ਚਲਾਨ ਜਮ੍ਹਾ ਕਰਵਾ ਸਕਣਗੇ। ਲੋਕ ਅਦਾਲਤ ਵਾਲੇ ਦਿਨ ਸਵੇਰੇ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਸ ਅਦਾਲਤ ਵਿੱਚ ਜਾਣਾ ਹੈ। ਇਸ ਨਾਲ ਭੀੜ ਘਟੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ। ਲੋਕਾਂ ਨੂੰ ਲਾਈਨਾਂ ਵਿੱਚ ਨਹੀਂ ਖੜ੍ਹਨਾ ਪਵੇਗਾ। ਜ਼ਿਲ੍ਹਾ ਅਦਾਲਤ ਵਿੱਚ 14 ਸਤੰਬਰ ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ।

India Punjab