ਰੈਸਲਰ Bajrang Punia ਨੂੰ ਦਿੱਲੀ ਹਾਈ ਕੋਰਟ ਤੋਂ ਝਟਕਾ

ਰੈਸਲਰ Bajrang Punia ਨੂੰ ਦਿੱਲੀ ਹਾਈ ਕੋਰਟ ਤੋਂ ਝਟਕਾ

NADA ਨੇ Bajrang Punia ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ। ਇਸ ਕਾਰਨ ਉਹ ਸਿਖਲਾਈ ਤੇ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਅਯੋਗ ਹੋ ਗਏ ਸਨ। ਨਾਡਾ ਨੇ 10 ਮਾਰਚ ਨੂੰ ਸੋਨੀਪਤ ‘ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਕਰਕੇ 23 ਅਪ੍ਰੈਲ ਨੂੰ ਪੂਨੀਆ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਸੀ। ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਅਕਤੂਬਰ ‘ਚ ਅਲਬਾਨੀਆ ‘ਚ ਹੋਣੀ ਹੈ ਪਰ ਇਸ ਤੋਂ ਪਹਿਲਾਂ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (NADA) ਨੇ ਪਹਿਲਵਾਨ ਬਜਰੰਗ ਪੂਨੀਆ (Bajrang Punia) ਨੂੰ ਮੁਅੱਤਲ ਕਰ ਦਿੱਤਾ ਹੈ। ਪੂਨੀਆ ਨੇ ਆਪਣੀ ਮੁਅੱਤਲੀ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ (Delhi High Court) ‘ਚ ਪਹੁੰਚ ਕੀਤੀ ਸੀ ਜਿਸ ਤੋਂ ਬਾਅਦ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਹੁਣ ਅਦਾਲਤ ਨੇ ਇਸ ਮਾਮਲੇ ‘ਚ ਨਾਡਾ ਤੋਂ ਜਵਾਬ ਮੰਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬਜਰੰਗ ਪੂਨੀਆ ਨੇ ਦਾਅਵਾ ਕੀਤਾ ਹੈ ਕਿ ਨਾਡਾ ਦਾ ਆਚਰਣ ਸੰਵਿਧਾਨ ਤਹਿਤ ਰੋਜ਼ੀ-ਰੋਟੀ ਕਮਾਉਣ ਦੇ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਇਹ ਵੀ ਕਿਹਾ ਕਿ ਜੇਕਰ ਮਨਮਾਨੀ ਮੁਅੱਤਲੀ ਨਾ ਹਟਾਈ ਗਈ ਤਾਂ ਉਨ੍ਹਾਂ ਨੂੰ ਸੰਨਿਆਸ ਲੈਣ ਲਈ ਮਜਬੂਰ ਕੀਤਾ ਜਾਵੇਗਾ।

21 ਜੂਨ ਨੂੰ ਨਾਡਾ ਨੇ ਬਜਰੰਗ ਪੂਨੀਆ ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ। ਇਸ ਕਾਰਨ ਉਹ ਸਿਖਲਾਈ ਤੇ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਅਯੋਗ ਹੋ ਗਏ ਸਨ। ਨਾਡਾ ਨੇ 10 ਮਾਰਚ ਨੂੰ ਸੋਨੀਪਤ ‘ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਕਰਕੇ 23 ਅਪ੍ਰੈਲ ਨੂੰ ਪੂਨੀਆ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਸੀ।

ਐਡਵੋਕੇਟ ਵਿਦੁਸ਼ਪਤ ਸਿੰਘਾਨੀਆ ਰਾਹੀਂ ਦਾਇਰ ਉਸ ਦੀ ਪਟੀਸ਼ਨ ‘ਚ ਦਲੀਲ ਦਿੱਤੀ ਗਈ ਸੀ ਕਿ ਨਾਡਾ ਨੇ ਟੈਸਟਿੰਗ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਬਜਰੰਗ ਨੇ 21 ਜੂਨ ਦੇ ਮੁਅੱਤਲੀ ਹੁਕਮਾਂ ਨੂੰ ਮੁਅੱਤਲ ਕਰਨ ਜਾਂ ਰੱਦ ਕਰਨ ਦੀਆਂ ਹਦਾਇਤਾਂ ਦੇਣ ਦੀ ਮੰਗ ਕੀਤੀ ਹੈ।

Featured International Sports