ਬਰੈਂਪਟਨ ਸਿਟੀ ਦੇ ਵਿਵਾਦਤ RRL ਪ੍ਰੋਜੈਕਟ ਤਹਿਤ ਵੱਖ ਵੱਖਮਾਮਲਿਆਂ  ‘ਚ 83,500 ਜੁਰਮਾਨੇ ਕੀਤੇ 👉ਨਦੀਆਂ ਪੂਰ ਕਿ ਯਾਰਡ ਬਣਾ ਰਹੇ ਕਈ ਧਨਾਡ ਕਾਰੋਬਾਰੀਆਂ ਪ੍ਰਤੀ ਸਿਟੀ ਦੀਆਂ ਅੱਖਾਂ ਬੰਦ , ਸ਼ਿਕਾਇਤਾਂ ਦਾ ਨਹੀਂ ਦਿੱਤਾ ਜਾਂਦਾ ਜਵਾਬ।

ਬਰੈਂਪਟਨ ਸਿਟੀ ਦੇ ਵਿਵਾਦਤ RRL ਪ੍ਰੋਜੈਕਟ ਤਹਿਤ ਵੱਖ ਵੱਖਮਾਮਲਿਆਂ ‘ਚ 83,500 ਜੁਰਮਾਨੇ ਕੀਤੇ 👉ਨਦੀਆਂ ਪੂਰ ਕਿ ਯਾਰਡ ਬਣਾ ਰਹੇ ਕਈ ਧਨਾਡ ਕਾਰੋਬਾਰੀਆਂ ਪ੍ਰਤੀ ਸਿਟੀ ਦੀਆਂ ਅੱਖਾਂ ਬੰਦ , ਸ਼ਿਕਾਇਤਾਂ ਦਾ ਨਹੀਂ ਦਿੱਤਾ ਜਾਂਦਾ ਜਵਾਬ।

ਬਰੈਂਪਟਨ ਸਿਟੀ ਦੇ ਵਿਵਾਦਤ RRL ਪ੍ਰੋਜੈਕਟ ਤਹਿਤ ਵੱਖ ਵੱਖ ਮਾਮਲਿਆਂ ‘ਚ 83,500 ਜੁਰਮਾਨੇ ਕੀਤੇ ।
👉ਛੇ ਮਹੀਨਿਆਂ ‘ਚ 4700 ਦੇ ਕਰੀਬ ਇੰਸਪੈਕਸ਼ਨਾਂ ਕੀਤੀਆਂ
👉ਨਦੀਆਂ ਪੂਰ ਕਿ ਯਾਰਡ ਬਣਾ ਰਹੇ ਕਈ ਧਨਾਡ ਕਾਰੋਬਾਰੀਆਂ ਪ੍ਰਤੀ ਸਿਟੀ ਦੀਆਂ ਅੱਖਾਂ ਬੰਦ , ਸ਼ਿਕਾਇਤਾਂ ਦਾ ਨਹੀਂ ਦਿੱਤਾ ਜਾਂਦਾ ਜਵਾਬ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਬਰੈਂਪਟਨ ਸਿਟੀ ਨੇ RRL ( Residencial Rental Program) ਸੰਬੰਧੀ ਪਹਿਲੇ ਛੇ ਮਹੀਨਿਆਂ ਦੇ ਅੰਕੜੇ ਜਾਰੀ ਕੀਤੇ ਹਨ । ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਅੱਜ ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਪ੍ਰੈੱਸ ਕਾਨਫਰੰਸ ‘ਚ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਕੀ ਪਹਿਲੇ ਛੇ ਮਹੀਨਿਆਂ ‘ਚ ਸਿਟੀ ਨੇ RRL ਪ੍ਰੋਗਰਾਮ ਅਧੀਨ 2200 ਪਰਮਿਟ ਜਾਰੀ ਕੀਤੇ ਹਨ , ਰੈਜ਼ੀਡੈਂਸ਼ੀਅਲ ਰੈੰਟਲ ਅਤੇ ਪਾਰਕਿੰਗ ਦੀਆਂ 47,00 ਇੰਸਪੈਕਸ਼ਨਾਂ ਕੀਤੀਆਂ ਅਤੇ 611 ਦੇ ਕਰੀਬ ਜੁਰਮਾਨੇ ਕੀਤੇ ਹਨ ਜਿਹਨਾਂ ਤੋਂ ਸਿਟੀ ਨੂੰ 83,500 ਦੇ ਕਰੀਬ ਕਮਾਈ ਹੋਵੇਗੀ ।
ਇਸ ਸੰਬੰਧੀ ਹੋਰ ਭਵਿੱਖ ਦੀਆਂ ਯੋਜਨਾਵਾਂ 18 ਸਤੰਬਰ ਨੂੰ ਜਾਰੀ ਹੋਣਗੀਆਂ ।
ਸਿਟੀ ਵੱਲੋਂ ਇਸ ਪ੍ਰੋਗਰਾਮ ਅਧੀਨ 30 ਸਤੰਬਰ ਤੱਕ ਰਜਿਸਟਰਡ ਹੋਣ ਵਾਲੇ ਪ੍ਰਾਪਰਟੀ ਮਾਲਕਾਂ ਲਈ ਵਸੂਲ ਕੀਤੀ ਜਾਣ ਵਾਲੀ ਰਜਿਸਟਰੇਸ਼ਨ ਫੀਸ ‘ਚ ਰਿਆਇਤਾਂ ਹਾਲੇ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।
ਪਰ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਬਰੈਂਪਟਨ ‘ਚ ਰੈਜ਼ੀਡੈਂਸ਼ੀਅਲ ਰੈੰਟਲ ਪ੍ਰਾਪਰਟੀਆਂ ਨੂੰ ਰਜਿਸਟਰਡ ਕਰਵਾਉਣ ਲਈ ਸਿਟੀ ਵੱਲੋਂ ਕਿਸੇ ਵਿਸ਼ੇਸ਼ ਰਿਆਇਤ ਜਾਂ ਵਿਆਜ ਰਹਿਤ ਕਰਜਿਆਂ ਦਾ ਪ੍ਰੋਗਰਾਮ ਨਹੀਂ ਦਿੱਤਾ ਗਿਆ ਦੂਜੇ ਪਾਸੇ ਕੁਝ ਵੱਡੇ ਕਾਰੋਬਾਰੀਆਂ ਵੱਲੋਂ ਕ੍ਰੇਨਾਂ ਨਾਲ ਨਦੀਆਂ ਪੂਰ ਕਿ ਨਾਜਾਇਜ਼ ਕਬਜੇ ਕਰਨ ਦਾ ਰੁਝਾਨ ਵੀ ਜਾਰੀ ਹੈ ਜਿਸ ਸੰਬੰਧੀ ਸਿਟੀ ਨੂੰ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਿਟੀ ਅੱਖਾਂ ਮੀਟ ਕਿ ਬੈਠੀ ਹੈ ।
(ਗੁਰਮੁੱਖ ਸਿੰਘ ਬਾਰੀਆ)

Canada