ਬਰੈਂਪਟਨ ‘ਚ ਟਰੱਕ ਡਰਾਈਵਰਾਂ ਦੇ ਹੱਕਾਂ ਲਈ ਮੀਡੀਆ ਕਾਨਫਰੰਸ   👉ਡਰਾਈਵਰਾਂ ਵੱਲੋਂ ਟਰਾਂਸਪੋਰਟ ਕੰਪਨੀਆਂ ਵੱਲੋਂ ਮਾਰੀਆਂ ਗਈਆਂ ਤਨਖ਼ਾਹਾਂ ਦਾ ਵੇਰਵਾ ਦਿੱਤਾ  👉ਟਰੱਕਾਂ ਦੀਆਂ ਸੀਟਾਂ ‘ਤੇ ਬੈਠ ਕਾਨਫਰੰਸ ਕਾਲ ਰਾਹੀਂ ਕ੍ਰਾਂਤੀ ਲਿਆਉਣ ਵਾਲੇ ਯੋਧਿਆਂ ਦੀ ਘਾਟ ਰੜਕਦੀ ਰਹੀ 

ਟੋਰਾਂਟੋ (ਗੁਰਮੁੱਖ ਸਿੰਘਬਾਰੀਆ)- ਬਰੈਂਪਟਨ’ਚ ਟਰੱਕ ਡਰਾਈਵਰਾਂ ਦੀ ਮਾਰੀਆਂ ਗਈਆਂ ਤਨਖਾਹਾਂ ਅਤੇ ਵਾਜਿਬ ਤਨਖਾਹਾਂ , ਬਿਹਤਰ ਕੰਮ ਦੇ ਮਹੌਲ ਲਈ ਇੱਕ ਮੀਡੀਆ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਡਰਾਈਵਰਾਂ ਨੇ ਦੱਸਿਆ ਕਿ ਕਈ ਟ੍ਰਾਂਸਪੋਰਟਰਾਂ ਵੱਲੋਂ ਉਨ੍ਹਾਂ ਦੀਆਂ 6000 ਤੋਂ ਲੈ ਕਿ 80,000 ਤੱਕ ਤਨਖਾਹਾਂ ਦੱਬ ਲਈਆਂ ਗਈਆਂ ਹਨ । ਜਸਟਿਸ ਫਾਰ ਟਰੱਕ ਡਰਾਈਵਰਜ਼ ਵੱਲੋਂ ਨਵੀ ਔਜਲਾ ਇਹਨਾਂ ਟਰੱਕ ਡਰਾਈਵਰਾਂ ਨੂੰ ਮੀਡੀਆ ਦੇ ਰੂ-ਬਰੂ ਕਰਵਾਇਆ। ਉਹਨਾਂ ਦੱਸਿਆ ਕਿ ਸੰਸਥਾ 130 ਟਰੱਕ ਡਰਾਈਵਰਾਂ ਦੀਆਂ ਮਿਲੀਅਨ ਦੇ ਕਰੀਬ ਦੱਬੀਆਂ ਗਈਆਂ ਤਨਖਾਹਾਂ ਦੀ ਅਦਾਇਗੀ ਕਰਵਾਉਣ ਦਾ ਯਤਨ ਕਰ ਰਹੀ ਹੈ ।

ਇਸ ਤੋਂ ਇਲਾਵਾ ਟਰਾਂਸਪੋਰਟ ਕੰਪਨੀਆਂ ਵੱਲੋਂ ਲੇਬਰ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਟਰੱਕ ਡਰਾਈਵਰਾਂ ਨੂੰ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਕਰਕੇ ਗਲਤ ਸ਼੍ਰੇਣੀ ‘ਚ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਲਈ ਸੰਸਥਾਂ ਲੜਾਈ ਲੜ ਰਹੀ ਹੈ ।

ਇਸ ਮੌਕੇ ਟਰੱਕਾਂ ਦੀਆਂ ਸੀਟਾਂ ‘ਤੇ ਬੈਠ ਕਿ ਕਾਨਫਰੰਸ ਕਾਲਾਂ ਰਾਹੀਂ ਕ੍ਰਾਂਤੀ ਲਿਆਉਣ ਵਾਲੇ ਯੋਧਿਆਂ ਦੀ ਗੈਰਹਾਜ਼ਰੀ ਵੀ ਰੜਕਦੀ ਰਹੀ ।

Canada