ਬਿੱਗ ਬੌਸ ਨਵੇਂ ਪ੍ਰੋਮੋ ਨਾਲ ਸਲਮਾਨ ਖ਼ਾਨ ਨੇ ਦੱਸਿਆ ਕੀ ਕੁਝ ਹੋਵੇਗਾ ਅਲੱਗ

ਬਿੱਗ ਬੌਸ ਨਵੇਂ ਪ੍ਰੋਮੋ ਨਾਲ ਸਲਮਾਨ ਖ਼ਾਨ ਨੇ ਦੱਸਿਆ ਕੀ ਕੁਝ ਹੋਵੇਗਾ ਅਲੱਗ

ਨਵੀਂ ਦਿੱਲੀ : ਟੀਵੀ ਦਾ ਵਿਵਾਦਿਤ ਸ਼ੋਅ ਬਿੱਗ ਬੌਸ (Bigg Boss) ਤੁਹਾਡੇ ਮਨੋਰੰਜਨ ਲਈ ਬਹੁਤ ਜਲਦੀ ਵਾਪਸ ਆਉਣ ਵਾਲਾ ਹੈ। Bigg Boss 18 ਦਾ ਲੋਕਾਂ ਵਿਚ ਜ਼ਬਰਦਸਤ ਕ੍ਰੇਜ਼ ਹੈ। ਇਕ-ਇਕ ਕਰਕੇ ਜਿੱਥੇ ਮੁਕਾਬਲੇਬਾਜ਼ਾਂ ਦੇ ਨਾਂ ਸਾਹਮਣੇ ਆ ਰਹੇ ਹਨ, ਉੱਥੇ ਹੁਣ ਨਵਾਂ ਪ੍ਰੋਮੋ ਵੀ ਰਿਲੀਜ਼ ਹੋ ਚੁੱਕਿਆ ਹੈ। ਪਿਛਲੇ ਪ੍ਰੋਮੋ ‘ਚ ਜਿੱਥੇ ਲੋਕਾਂ ਨੂੰ ਸਿਰਫ ਲੋਗੋ ਦੇਖਣ ਨੂੰ ਮਿਲਿਆ ਸੀ, ਉੱਥੇ ਹੀ ਨਵੇਂ ਪ੍ਰੋਮੋ ‘ਚ ਹੋਰ ਵੀ ਚੀਜ਼ਾਂ ਸਪੱਸ਼ਟ ਹੋ ਗਈਆਂ ਹਨ।

ਸ਼ੋਅ ‘ਚ ਸਲਮਾਨ ਖਾਨ (Salman Khan) ਹੋਸਟ ਦੇ ਤੌਰ ‘ਤੇ ਨਜ਼ਰ ਆਉਣਗੇ ਅਤੇ ਇਸ ਵਾਰ ਬਿੱਗ ਬੌਸ ਦੇ ਪ੍ਰਤੀਯੋਗੀਆਂ ਦਾ ਭਵਿੱਖ ਦੇਖਣ ਨੂੰ ਮਿਲੇਗਾ, ਜਿਸ ਕਾਰਨ ਇਹ ਸੀਜ਼ਨ ਹੋਰ ਵੀ ਰੋਮਾਂਚਕ ਹੋਣ ਵਾਲਾ ਹੈ। ਕਲਰਜ਼ ਟੀਵੀ ਨੇ ਪ੍ਰੋਮੋ ਨੂੰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ- ਇਸ ਵਾਰ ਘਰ ‘ਚ ਭੂਚਾਲ ਆਵੇਗਾ ਕਿਉਂਕਿ ਬਿੱਗ ਬੌਸ ‘ਚ ਟਾਈਮ ਕਾ ਤਾਂਡਵ (Time Ka Taandav) ਆਵੇਗਾ। ਮਤਲਬ ਸਾਫ਼ ਹੈ ਕਿ ਟਾਈਮ ਕਾ ਤਾਂਡਵ ਦੀ ਥੀਮ ਨਾਲ ਬਿੱਗ ਬੌਸ ਨਾ ਸਿਰਫ ਮੁਕਾਬਲੇਬਾਜ਼ਾਂ ਦੇ ਵਰਤਮਾਨ ਨੂੰ ਦੇਖ ਸਕਣਗੇ ਸਗੋਂ ਉਨ੍ਹਾਂ ਦਾ ਭਵਿੱਖ ਵੀ ਦੇਖ ਸਕਣਗੇ।

ਪ੍ਰੋਮੋ ਸਲਮਾਨ ਦੀ ਆਵਾਜ਼ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਉਹ ਦਰਸ਼ਕਾਂ ਨੂੰ ਸ਼ੋਅ ਦੇ ਥੀਮ ਤੋਂ ਜਾਣੂ ਕਰਵਾਉਂਦੇ ਹਨ ਅਤੇ ਇਸ ਵਿਚ ਕੀ ਹੋਣ ਵਾਲਾ ਹੈ। ਵੀਡੀਓ ‘ਚ ਉਹ ਕਹਿੰਦੇ ਹਨ, ‘ਇਹ ਅੱਖ ਦੇਖਦੀ ਵੀ ਸੀ ਤੇ ਦਿਖਾਉਂਦੀ ਵੀ ਸੀ ਪਰ ਸਰਿਫ਼ ਅੱਜ ਦਾ ਹਾਲ। ਹੁਣ ਖੁੱਲ੍ਹੇਗੀ ਅਜਿਹੀ ਅੱਖ , ਜੋ ਲਿਖੇਗੀ ਇਤਿਹਾਸ ਦਾ ਪਲ, ਦੇਖੇਗੀ ਇਹ ਆਉਣ ਵਾਲਾ ਕੱਲ੍ਹ।

ਇਸ ਸੀਜ਼ਨ ਵਿਚ ਤਕਨੀਕ ਦੀ ਵਰਤੋਂ ਹੋਵੇਗੀ, ਜਿਸ ਦੀ ਮਦਦ ਨਾਲ ਘਰ ਦੇ ਮੈਂਬਰਾਂ ਦੇ ਰਵੱਈਏ ਤੇ ਉਨ੍ਹਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ, ਬਾਰੇ ਪਤਾ ਵੀ ਬਿੱਗ ਬੌਸ ਲਗਾਉਣਗੇ। ਇਸ ਦੇ ਨਾਲ ਹੀ ਸ਼ੋਅ ਸ਼ੁਰੂ ਹੋਣ ਦੀ ਅਧਿਕਾਰਤ ਤਰੀਕ ਦਾ ਵੀ ਖੁਲਾਸਾ ਹੋ ਗਿਆ ਹੈ। ਤੁਸੀਂ ਇਸ ਨੂੰ 6 ਅਕਤੂਬਰ ਨੂੰ ਰਾਤ 9 ਵਜੇ ਕਲਰਜ਼ ਟੀਵੀ ‘ਤੇ ਦੇਖ ਸਕੋਗੇ।

Entertainment India