ਆੜ੍ਹਤੀਆ ਐਸੋਸੀਏਸ਼ਨ ਨੇ ਕੀਤਾ 1 ਅਕਤੂਬਰ ਤੋਂ ਹੜਤਾਲ ਦਾ ਐਲਾਨ

ਆੜ੍ਹਤੀਆ ਐਸੋਸੀਏਸ਼ਨ ਨੇ ਕੀਤਾ 1 ਅਕਤੂਬਰ ਤੋਂ ਹੜਤਾਲ ਦਾ ਐਲਾਨ

ਬਰਨਾਲਾ : ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੀ ਅਗਵਾਈ ਹੇਠ ਸਥਾਨਕ ਬਰਨਾਲਾ ਕਲੱਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਮਿਸ਼ਨ ਏਜੰਟਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ‘ਤੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ 1 ਅਕਤੂਬਰ ਤੋਂ ਸੂਬਾ ਪੱਧਰ ‘ਤੇ ਹੜਤਾਲ ਦਾ ਸੱਦਾ ਦਿੱਤਾ ਹੈ।

ਇਸ ਸਬੰਧੀ ਅੱਜ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ਆੜ੍ਹਤੀਆਂ ਵੱਲੋਂ ਇਸ ਵਿਚ ਸ਼ਾਮਲ ਹੋਕੇ ਇਕ ਅਕਤੂਬਰ ਤੋਂ ਹੜਤਾਲ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆੜ੍ਹਤੀਆਂ ਦੀ ਮੁੱਖ ਮੰਗ ਹੈ ਕਿ ਸਾਰੀਆਂ ਫਸਲਾਂ ਦੀ ਆੜ੍ਹਤ ‘ਚ 2.5 ਫ਼ੀਸਦ ਦਾ ਵਾਧਾ ਕੀਤਾ ਜਾਵੇ, ਜ਼ਿਲ੍ਹਾ ਮੋਗਾ ਦੇ ਆੜ੍ਹਤੀਆਂ ਨੂੰ ਜਿਨ੍ਹਾਂ ਨੂੰ ਅਜੇ ਤਕ ਅੱਧੀ ਵੀ ਆੜ੍ਹਤ ਨਹੀਂ ਮਿਲੀ ਹੈ ਉਹ ਤੁਰੰਤ ਦਿੱਤੀ ਜਾਵੇ ਤੇ ਨਰਮੇ ਦੀ ਫਸਲ ‘ਤੇ ਵੀ ਆੜ੍ਹਤ 2.5 ਫੀਸਦ ਵਧਾਈ ਜਾਵੇ।

Punjab