ਸਿੰਗਾਪੁਰ: ਭਾਰਤੀ ਮੂਲ ਦਾ ਸਾਬਕਾ ਮੰਤਰੀ ਦੋਸ਼ੀ ਕਰਾਰ

ਸਿੰਗਾਪੁਰ: ਭਾਰਤੀ ਮੂਲ ਦਾ ਸਾਬਕਾ ਮੰਤਰੀ ਦੋਸ਼ੀ ਕਰਾਰ

ਸਿੰਗਾਪੁਰ-ਲੋਕ ਸੇਵਕ ਵਜੋਂ ਕੀਮਤੀ ਵਸਤਾਂ ਪ੍ਰਾਪਤ ਕਰਨ ਅਤੇ ਨਿਆਂ ਵਿੱਚ ਅੜਿੱਕਾ ਡਾਹੁਣ ਦੇ ਦੋਸ਼ਾਂ ਵਿੱਚ ਅੱਜ ਦੋਸ਼ੀ ਠਹਿਰਾਏ ਸਿੰਗਾਪੁਰ ਦੇ ਭਾਰਤੀ ਮੂਲ ਦੇ ਸਾਬਕਾ ਆਵਾਜਾਈ ਮੰਤਰੀ ਐਸ. ਈਸ਼ਵਰਨ ਨੂੰ 3 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ‘ਚੈਨਲ ਨਿਊਜ਼ ਏਸ਼ੀਆ’ ਦੀ ਰਿਪੋਰਟ ਮੁਤਾਬਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਅੱਜ ਸੁਣਵਾਈ ਮਗਰੋਂ 62 ਸਾਲਾ ਸਾਬਕਾ ਮੰਤਰੀ ਦੀ ਜ਼ਮਾਨਤ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸਤਗਾਸਾ ਪੱਖ ਨੇ ਸਾਬਕਾ ਮੰਤਰੀ ਨੂੰ ਛੇ-ਸੱਤ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਸੀ। ਈਸ਼ਵਰਨ ਨੇ ਕਿਹਾ ਸੀ ਕਿ ਉਹ ਖੁਦ ਨੂੰ ਇਮਾਨਦਾਰ ਸਾਬਤ ਕਰਨ ਲਈ ਮੁਕੱਦਮਾ ਲੜਨਗੇ ਪਰ ਸੁਣਵਾਈ ਦੇ ਪਹਿਲੇ ਦਿਨ ਹੀ ਉਨ੍ਹਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ।

International