ਕੇਜਰੀਵਾਲ ਨੇ ਭਾਗਵਤ ਨੂੰ ਲਿਖਿਆ ਪੱਤਰ

ਕੇਜਰੀਵਾਲ ਨੇ ਭਾਗਵਤ ਨੂੰ ਲਿਖਿਆ ਪੱਤਰ

ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਦਿਆਂ ਭਾਜਪਾ ਦੀ ਰਾਜਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੇ ਕੀਤੇ ਗਏ ਪੰਜ ਸਵਾਲਾਂ ਦੇ ਜਵਾਬ ਮੰਗੇ ਹਨ। ਕੇਜਰੀਵਾਲ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਨੁਮਾਂਇਦਗੀ ਵਾਲੀ ਕੇਂਦਰ ਸਰਕਾਰ ਦੇਸ਼ ਅਤੇ ਉਸਦੀ ਰਾਜਨੀਤੀ ਨੂੰ ਜਿਸ ਦਿਸ਼ਾ ਵੱਲ ਲੈਜਾ ਰਹੀ ਹੈ ਉਹ ਭਾਰਤ ਲਈ ਹਾਨੀਕਾਰਕ ਹੈ।

ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਸਾਡਾ ਦੇਸ਼ ਅਤੇ ਲੋਕਤੰਤਰ ਖਤਮ ਹੋ ਜਾਵੇਗਾ।

ਕੇਜਰੀਵਾਲ ਨੇ ਆਪਣੀ ਪਹਿਲੀ ਜਨ ਸਭਾ ‘ਜਨਤਾ ਕੀ ਅਦਾਲਤ’ ਵਿਚ ਸਵਾਲ ਕੀਤਾ ਕਿ ਕੀ ਸੰਘ ਕੇਂਦਰੀ ਏਜੰਸੀਆਂ ਦੀ ਵਰਤੋ ਰਾਜਨੀਤਿਕ ਦਲਾਂ ਨੂੰ ਤੋੜਨ, ਵਿਰੋਧੀ ਦਲਾਂ ਦੀਆਂ ਸਰਕਾਰਾਂ ਡੇਗਣ ਅਤੇ ਭ੍ਰਸ਼ਟ ਆਗੂਆਂ ਨੂੰ ਆਪਣੇ ਪਾਲੇ ਵਿੱਚ ਕਰਨ ਦੀ ਰਾਜਨੀਤੀ ਤੋਂ ਸਹਿਮਤ ਹੈ।

ਉਨਾਂ ਮੋਹਨ ਭਾਗਵਤ ਨੂੰ ਪੁੱਛੇ ਗਏ ਪੰਜ ਸਵਾਲਾਂ ਵਿਚ ਇਹ ਵੀ ਪੁੱਛਿਆ ਕਿ ਕੀ ਸੇਵਾਮੁਕਤੀ ਦਾ ਭਾਜਪਾ ਨਿਯਮ ਮੋਦੀ ’ਤੇ ਵੀ ਲਾਗੂ ਹੁੰਦਾ ਹੈ, ਜਿਵੇਂ ਲਾਲ ਕ੍ਰਿਸ਼ਨ ਅਡਵਾਨੀ ’ਤੇ ਹੋਇਆ ਸੀ?

ਕੇਜਰੀਵਾਲ ਨੇ ਹੋਰ ਸਵਾਲਾਂ ਸਮੇਤ ਭਾਗਵਤ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਹਰ ਭਾਰਤੀ ਦੇ ਮਨ ਵਿਚ ਇਹ ਸਵਾਲ ਹਨ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਜਵਾਬ ਦੇਵੋਗੇ।

Featured India Political