ਤਾੜੀ ਦੋ ਹੱਥਾਂ ਨਾਲ ਵੱਜਦੀ , ਇੱਕ ਹੱਥ ਲੱਭਾ ਹੈ , ਦੂਜਾ ਕਿਥੇ ਹੈ ?  👉 ਕਈ ਡਰਾਈਵਿੰਗ ਸਕੂਲਾਂ ਦੀ ਸਾਲਾਂਬੱਧੀ ਧੋਖਾਧੜੀ ‘ਤੇ ਟਰਾਂਸਪੋਰਟ ਮਨਿਸਟਰੀ ਨੇ ਅੱਖਾਂ ਕਿਉਂ ਮੀਟੀਆਂ  👉ਗਲਤ ਦਸਤਾਵੇਜ਼ ਪੇਸ਼ ਕਰਕੇ ਵਿਜ਼ਟਰਾਂ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਰਾਤੋ-ਰਾਤ ਲਾਇੰਸੈਂਸ ਦਿਵਾਉਣ ਦਾ ਮਾਮਲਾ

ਤਾੜੀ ਦੋ ਹੱਥਾਂ ਨਾਲ ਵੱਜਦੀ , ਇੱਕ ਹੱਥ ਲੱਭਾ ਹੈ , ਦੂਜਾ ਕਿਥੇ ਹੈ ?  👉 ਕਈ ਡਰਾਈਵਿੰਗ ਸਕੂਲਾਂ ਦੀ ਸਾਲਾਂਬੱਧੀ ਧੋਖਾਧੜੀ ‘ਤੇ ਟਰਾਂਸਪੋਰਟ ਮਨਿਸਟਰੀ ਨੇ ਅੱਖਾਂ ਕਿਉਂ ਮੀਟੀਆਂ  👉ਗਲਤ ਦਸਤਾਵੇਜ਼ ਪੇਸ਼ ਕਰਕੇ ਵਿਜ਼ਟਰਾਂ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਰਾਤੋ-ਰਾਤ ਲਾਇੰਸੈਂਸ ਦਿਵਾਉਣ ਦਾ ਮਾਮਲਾ

  1. ਤਾੜੀ ਦੋ ਹੱਥਾਂ ਨਾਲ ਵੱਜਦੀ , ਇੱਕ ਹੱਥ ਲੱਭਾ ਹੈ , ਦੂਜਾ ਕਿਥੇ ਹੈ ?
  • 👉 ਕਈ ਡਰਾਈਵਿੰਗ ਸਕੂਲਾਂ ਦੀ ਸਾਲਾਂਬੱਧੀ ਧੋਖਾਧੜੀ ‘ਤੇ ਟਰਾਂਸਪੋਰਟ ਮਨਿਸਟਰੀ ਨੇ ਅੱਖਾਂ ਕਿਉਂ ਮੀਟੀਆਂ
  • 👉ਗਲਤ ਦਸਤਾਵੇਜ਼ ਪੇਸ਼ ਕਰਕੇ ਵਿਜ਼ਟਰਾਂ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਰਾਤੋ-ਰਾਤ ਲਾਇੰਸੈਂਸ ਦਿਵਾਉਣ ਦਾ ਮਾਮਲਾ
  • 👉ਚਾਰ ਭਾਰਤੀਆਂ ਸਮੇਤ 6 ਖਿਲਾਫ ਤਾਜ਼ਾ ਅਦਾਲਤੀ ਕਾਰਵਾਈ ਦੇ ਸੰਬੰਧ ‘ਚ ਖਾਸ ਰਿਪੋਰਟ
  • ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) – ਕੈਨੇਡਾ ਦੀ ਧਰਤੀ ‘ਤੇ ਪੈਰ ਰੱਖਣ ਵਾਲੇ ਵਿਅਕਤੀ ਦੇ ਮਨ ‘ਚ ਇੱਕ ਗੱਲ ਦਾ ਭਰੋਸਾ ਹੁੰਦਾ ਹੈ ਕਿ ਹੁਣ ਉਸ ਦੇਸ਼ ‘ਚ ਆ ਗਏ ਹਾਂ ਜਿਥੇ ਕੁਝ ਗਲਤ ਸੋਚਣਾ ਅਤੇ ਕਰਨਾ ਕਨੂੰਨੀ ਤੌਰ ‘ਤੇ ਮਹਿੰਗਾ ਪੈ ਸਕਦਾ ਹੈ , ਭਾਵ ਕਨੂੰਨ ਆਪਣਾ ਕੰਮ ਕਰਦਾ ਹੈ । ਕਨੂੰਨ ਤਾਂ ਆਪਣਾ ਕੰਮ ਜ਼ਰੂਰ ਕਰਦਾ ਹੈ ਪਰ ਵਿਵਸਥਾ ‘ਚ ਖਰਾਬੀ ਪੈਦਾ ਕਰਨ ਵਾਲੇ ਅਤੇ ਵਿਵਸਥਾ ਨੂੰ ਚਲਾ ਰਹੀਆਂ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੁਣ ਇਹ ਕੈਨੇਡੀਅਨ ਵਿਵਸਥਾ ਤੋਂ ਆਮ ਬਸ਼ਿੰਦੇ ਦਾ ਭਰੋਸਾ ਟੁੱਟ ਰਿਹਾ ਹੈ।
  • ਬੀਤੇ ਸਾਲਾਂ ‘ਚ ਗਰੇਟਰ ਟੋਰਾਂਟੋ ਏਰੀਏ ‘ਚ ਕੁਝ ਡਰਾਈਵਿੰਗ ਸਕੂਲ ਡਰਾਈਵਿੰਗ ਲਾਈਸੈਂਸ ਲੈਣ ਦੇ ਸਹੀ ਪੈਮਾਨਿਆਂ ਜਾਂ ਪ੍ਰਕਿਰਿਆ ਨੂੰ ਸਾਬੋਤਾਜ਼ ਰਾਹੀਂ ਬਾਈਪਾਸ ਕਰਕੇ , ਕਈ ਨਵੇਂ ਆਏ ਲੋਕਾਂ ਨੂੰ ਜ਼ਲਦੀ ਲਾਇਸੈਂਸ ਦਿਵਾਉਣ ਲਈ ਗਲਤ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ ‘ਚ ਵੱਖ ਵੱਖ ਅਖਬਾਰਾਂ ਦੀਆਂ ਸੁਰੱਖੀਆਂ ‘ਚ ਰਹੇ ਹਨ ।
  • ਇਸ ਸੰਬੰਧੀ ਮਈ 18, 2022 ਦੇ ਮਾਮਲੇ ‘ਚ ਇੱਕ ਅਦਾਲਤੀ ਕੇਸ ਮੁੜ ਉਦੋਂ ਸੁਰਖੀਆਂ ‘ਚ ਆਇਆ ਹੈ ਜਦੋਂ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਸਮੇਤ ਛੇ ਵਿਅਕਤੀਆਂ ਖਿਲਾਫ਼ ਗੰਭੀਰ ਚਾਰਜ ਲੱਗੇ ਹਨ, ਇਨ੍ਹਾਂ ‘ਚ ਗੁਰਵਿੰਦਰ ਸਿੰਘ (55) ਵਾਸੀ ਲਵਾਲ, ਕਿਊਬੈੱਕ, ਗੁਰਪ੍ਰੀਤ ਸਿੰਘ (33) ਵਾਸੀ ਵਾਸੀ ਕਿਊਬੈੱਕ, ਜਗਜੀਤ ਸਿੰਘ ਦਿਓਲ (50) ਕੈਲਡਨ, ਚਰਨਜੀਤ ਕੌਰ ਦਿਓਲ (50) ਕੈਲੇਡਨ, ਖਿਲਾਫ ਡਰਾਈਵਿੰਗ ਸਕੂਲ ਰਾਹੀਂ ਗਾਹਕਾਂ ਦੇ ਫਰਜ਼ੀ ਦਸਤਾਵੇਜ਼ (ਤਜ਼ਰਬਾ ਅਤੇ ਕਲਾਸਾਂ ਲਿਵਾਉਣ ਦਾ ਫਰਜ਼ੀ ਦਸਤਾਵੇਜ਼) ਪੇਸ਼ ਕਰਕੇ ਜ਼ਲਦੀ ਲਾਈਸੈਂਸ ਦਿਵਾਉਣ ਦੇ ਗੰਭੀਰ ਚਾਰਜਾਂ ਅਦਾਲਤ ‘ਚ ਸਾਹਮਣਾ ਕਰ ਰਹੇ ਹਨ ਜਦੋਂ ਕਿ ਜਦੋਂ ਮੁਹੰਮਦ ਖੋਖਰ ਅਤੇ ਹਨੀਫਾ ਖੋਖਰ ਅਜਿਹੇ ਹੀ ਇੱਕ ਮਾਮਲੇ ‘ਚ ਅਦਾਲਤ ਆਪਣਾ ਗੁਨਾਹ ਕਬੂਲ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਇਸ ਮਾਮਲੇ ‘ਚ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ । ਇਹ ਮਾਮਲੇ ਕਿਊਬੈੱਕ ਦੀ Economics Crime Investigation ਸ਼ਾਖਾ ਨੇ ਓਨਟਾਰੀਓ ਪੁਲਿਸ ਦੇ ਧਿਆਨ ‘ਚ ਲਿਆਂਦਾ ਸੀ ।
  • ਬੀਤੇ ਸਮੇਂ ‘ਚ ਪ੍ਰਮੁੱਖ ਅਖ਼ਬਾਰ ਸੀ.ਬੀ.ਸੀ ਨੇ ਇੱਕ ਸਟਿੰਗ ਅਪ੍ਰੇਸ਼ਨ ਕਰਕੇ ਅਜਿਹੇ ਕੁਝ ਕੁ ਡਰਾਈਵਿੰਗ ਸਕੂਲਾਂ ਦਾ ਪਰਦਾਫਾਸ਼ ਵੀ ਕੀਤਾ ਸੀ ਜੋ ਨਵੇਂ ਡਰਾਈਵਰਾਂ ਨੂੰ ਬੀ.ਡੀ.ਈ. (Beginner Driver Education) ਵੀ ਫਰਜ਼ੀ ਤਰੀਕੇ ਨਾਲ ਦਿੰਦੇ ਸਨ ਅਤੇ ਇਸ ਗੋਰਖ ਧੰਦੇ ਦੀ ਉਹ ਰੱਜ ਕਿ ਸ਼ੋਸ਼ਲ ਮੀਡੀਆ ‘ਤੇ ਇਸ਼ਤਿਹਾਰਬਾਜ਼ੀ ਵੀ ਕਰਦੇ ਹਨ । ਇਸ ਵਿਸਥਾਰਪੂਰਵਕ ਰਿਪੋਰਟ ਬਾਰੇ ਆਪਣਾ ਪੱਖ ਰੱਖਦਿਆਂ ਟਰਾਂਸਪੋਰਟ ਮੰਤਰੀ ਨੇ ਐਨਾ ਹੀ ਕਿਹਾ ਸੀ ਕਿ ਇਸ ਸੰਬੰਧੀ ਸਥਿੱਤੀ ਬਹੁਤ ਖ਼ਰਾਬ ਹੈ ਪਰ ਸਰਕਾਰ ਨੇ ਇਹ ਰਿਪੋਰਟ ਆਉਣ ਬਾਅਦ ਕੀ ਕਦਮ ਚੁੱਕਣੇ ਹਨ , ਇਸ ਬਾਰੇ ਕੁਝ ਨਹੀਂ ਦੱਸਿਆ। ਜਦੋਂ ਕਿ ਓਨਟਾਰੀਓ ਦੀ ਅਡੀਟਰ ਜਨਰਲ ਸ਼ੈਲੀ ਸਪੈੰਸ ਨੇ ਕਿਹਾ ਸੀ ਕਿ ਸਰਕਾਰ ਨੂੰ “Secert Shoper” ਵਿਵਸਥਾ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਇਸ ਖੇਤਰ ‘ਚ ਗਲਤ ਅਨਸਰਾਂ ‘ਤੇ ਨਜ਼ਰ ਰੱਖੀ ਜਾ ਸਕੇ ।
  • ਦੱਸਣਯੋਗ ਹੈ ਕਿ Secert Shoper ਸਰਕਾਰ ਦੀ ਇੱਕ ਆਪਣੀ.ਵਿਵਸਥਾ ਜਿਸ ਰਾਹੀਂ ਗੁਪਤ ਤਰੀਕੇ ਨਾਲ ਅਜਿਹੇ ਗਲਤ ਅਨਸਰਾਂ ਦੀ ਪਕੜ ਕੀਤੀ ਜਾਂਦੀ ਹੈ ਪਰ ਕਰੋਨਾਂ ਸਮੇਂ ਤੋਂ ਇਹ ਵਿਵਸਥਾ ਬੰਦ ਪਈ ਹੈ ।
  • ਇਹ ਵੀ ਦ  ਕਿ ਜਦੋਂ ਤੋਂ ਡਰਾਈਵਿੰਗ ਲਾਇਸੈਂਸ ਦੀ ਪ੍ਰਕਿਰਿਆ ਨੂੰ.ਚਲਾਉਣ ਲਈ ਓਨਟਾਰੀਓ ਸਰਕਾਰ ਵੱਲੋਂ ਸਰਵਿਸ ਓਨਟਾਰੀਓ ਹੇਠ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਹੈ , ਇਸ ਪ੍ਰਕਿਰਿਆ ‘ਚ ਬੇਨਿਯਮੀਆਂ ‘ਚ ਵੀ ਅਥਾਹ ਵਾਧਾ ਹੋਇਆ ਹੈ । ਸਰਵਿਸ ਓਨਟਾਰੀਓ ਦੇ ਕਈ ਕਰਮਚਾਰੀ ਕਥਿੱਤ ਤੌਰ ‘ਤੇ ਚੋਰੀ ਦੀਆਂ ਕਾਰਾਂ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ ‘ਚ ਚਾਰਜ ਵੀ ਹੋਏ ਹਨ ਅਤੇ ਡਰਾਈਵਿੰਗ ਲਾਇਸੈਂਸ ਗਲਤ ਤਰੀਕੇ ਨਾਲ ਦਿਵਾਉਣ ਵਾਲੇ ਅਨਸਰਾਂ ਨਾਲ ਉਨ੍ਹਾਂ ‘ਚ ਕਈਆਂ ਦੀ ਅੱਟੀ-ਸੱਟੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।
Canada