ਅਮਰੀਕਾ ‘ਚ ਟਰੱਕ ‘ਚ ਕਤਲ ਕੀਤੇ ਗਏ ਡਰਾਈਵਰ ਦੀ ਪਹਿਚਾਣ ਹੁਸ਼ਿਆਰਪੁਰ ਦੇ ਪਿੰਦਰ ਸਿੰਘ ਵਜੋਂ ਹੋਈ   * ਟਰੱਕ ‘ਚ ਸੁੱਤੇ ਪਏ ਨੌਜਵਾਨ ਦੀ ਧੌਣ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਸੀ ਵਾਰ 

ਅਮਰੀਕਾ ‘ਚ ਟਰੱਕ ‘ਚ ਕਤਲ ਕੀਤੇ ਗਏ ਡਰਾਈਵਰ ਦੀ ਪਹਿਚਾਣ ਹੁਸ਼ਿਆਰਪੁਰ ਦੇ ਪਿੰਦਰ ਸਿੰਘ ਵਜੋਂ ਹੋਈ  * ਟਰੱਕ ‘ਚ ਸੁੱਤੇ ਪਏ ਨੌਜਵਾਨ ਦੀ ਧੌਣ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਸੀ ਵਾਰ 

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) -ਬੀਤੇ ਦਿਨੀਂ 26 ਸਤੰਬਰ ਨੂੰ ਅਮਰੀਕਾ ਦੇ ਡੈਲੇ ਸ਼ਹਿਰ (ਯੂਟਾ) ਨੇੜੇ ਹਾਈਵੇਅ 80 ‘ਤੇ ਇੱਕ ਟਰੱਕ ਡਰਾਈਵਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਤੇਜ਼ਧਾਰ ਹਥਿਆਰਾਂ ਨਾਲ ਜੋ ਕਤਲ ਕਰ ਦਿੱਤਾ ਗਿਆ ਸੀ, ਦੀ ਪਹਿਚਾਣ ਹੁਸ਼ਿਆਰਪੁਰ ਦੇ ਪੰਜਾਬੀ ਨੌਜਵਾਨ ਪਿੰਦਰ ਸਿੰਘ ਵਜੋਂ ਹੋਈ ਹੈ ।

ਪਿੰਦਰ ਸਿੰਘ ਤਿੰਨ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ ਅਤੇ ਉਹ ਇੱਥੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਦੱਸਣ ਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਦੇ ਸੂਬੇ ਯੂਟਾ ‘ਚ ਸ਼ਹਿਰ ਨੇੜੇ ਭੁਪਿੰਦਰ ਸਿੰਘ ਇੱਕ ਟਰੱਕ ਸਟਾਪ ਦੇ ਲਾਗੇ ਆਪਣੇ ਟਰੱਕ ਨੂੰ ਪਾਰ ਕਰਕੇ ਸੁੱਤਾ ਹੋਇਆ ਸੀ ਤਾਂ ਸਵੇਰੇ ਉਸ ਦੀ ਲਾਸ਼ ਖੂਨ ਨਾਲ ਲੱਥ-ਪੱਥ ਟਰੱਕ ‘ਚੋਂ ਬਰਾਮਦ ਹੋਈ ਸੀ। ਉਸਦੇ ਗਲੇ “ਤੇ ਹਮਲਾਵਰਾਂ ਵੱਲੋਂ ਕਿਸੇ ਤੇਜ਼ਧਾਰ ਹਥਿਆਰ ਨਾਲ ਡੂੰਘਾ ਵਾਰ ਕੀਤਾ ਗਿਆ ਸੀ।

ਸਥਾਨਕ ਪੁਲਿਸ ਅਨੁਸਾਰ ਇਹ ਸ਼ੱਕੀ ‘ਚ ਕੀਤਾ ਗਿਆ ਕਤਲ ਹੈ।

ਇਹ ਵੀ ਜ਼ਿਕਰਯੋਗ ਹੈ ਕਿ ਅੱਜ ਕੱਲ੍ਹ ਉੱਤਰੀ ਅਮਰੀਕਾ ‘ਚ ਵੱਖ ਵੱਖ ਥਾਵਾਂ ‘ਤੇ ਟਰੱਕ ਡਰਾਈਵਰਾਂ ਸਮੇਤ ਪੰਜਾਬੀ ਨੌਜਵਾਨਾਂ ਨੂੰ ਕਈ ਅਣ’ਸੁਖਾਵੇਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈਆਂ ‘ਤੇ ਜਾਨਲੇਵਾ ਹਮਲੇ ਹਮਲੇ ਵੀ ਹੋਏ ਹਨ । ਅਮਰੀਕਾ ਦੇ ਕਈ ਸੂਬਿਆਂ ‘ਚ ਕਈ ਟਰੱਕਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਨਕਸਾਨ ਦੀ ਪਹੁੰਚਾਇਆ ਗਿਆ ਹੈ।

Canada