ਸਿੰਘੂ ਬਾਰਡਰ ’ਤੇ ਫ਼ਿਰੋਜ਼ਪੁਰ ਦੇ ਕਿਸਾਨ ਦੀ ਮੌਤ

ਇਥੋਂ ਦੇ ਸਿੰਘੂ ਬਾਰਡਰ ’ਤੇ ਪੱਕੇ ਮੋਰਚੇ ਦੇ 264ਵੇਂ ਦਿਨ 70 ਸਾਲ ਦੇ ਕਿਸਾਨ ਮਹਿਲ ਸਿੰਘ ਪਿੰਡ ਸ਼ਰੀਂਹ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦਿਲ ਦਾ ਦੌਰਾ ਪੈਣ ਨਾਲ ਸ਼ਹੀਦੀ ਪਾ ਗਿਆ। ਉਸ ਦੀ ਦੇਹ ਪੰਜਾਬ ਭੇਜ ਦਿੱਤੀ ਗਈ ਅਤੇ ਪਿੰਡ ਅੰਤਮ ਸਸਕਾਰ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਤੇ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ।