ਮਾਲਵਾ ਦੇ ਮਜ਼ਦੂਰਾਂ ਨੇ ਘਰਾਂ ਨੂੰ ਜ਼ਿੰਦਰੇ ਲਗਾ ਬੱਚਿਆਂ ਸਣੇ ਰਾਜਸਥਾਨ ‘ਚ ਨਰਮਾ ਚੁਗਾਈ ਲਈ ਪਾਏ ਚਾਲੇ, ਮਾਹੌਲ ਗਮਗੀਨ

 ਮਾਨਸਾ-ਚਿੱਟੇ ਸੋਨੇ’ ਦੀ ਬੈਲਟ ਕਹੇ ਜਾਣ ਵਾਲੇ ਇਲਾਕੇ ਦੇ ਮਜ਼ਦੂਰਾਂ ਨੂੰ ‘ਚਿੱਟਾ ਸੋਨਾ’ ਭਾਵ ਨਰਮਾ ਚੁਗਾਈ ਲਈ ਹੁਣ ਬਾਹਰ ਹੋਰਨਾਂ ਰਾਜਾਂ ਵੱਲ ਚਾਲੇ ਪਾਉਣੇ ਪੈ ਰਹੇ ਹਨ। ਆਪਣੇ ਘਰਾਂ ਨੂੰ ਜ਼ਿੰਦਰੇ ਲਗਾ ਕੇ ਬੱਚਿਆਂ ਸਮੇਤ ਮਜ਼ਦੂਰ ਰਾਜਸਥਾਨ ਲਈ ਰਵਾਨਾ ਹੋਣ ਲੱਗੇ ਹਨ। ਨਮ ਅੱਖਾਂ ਨਾਲ ਹੋਰ ਰਾਜਾਂ ’ਚ ਜਾਂਦੇ ਮਜ਼ਦੂਰਾਂ ਕਾਰਨ ਮਾਹੌਲ ਵੀ ਗਮਗੀਨ ਹੋਣ ਲੱਗਿਆ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਨੰਗਲ ਕਲਾਂ ਦੇ 15 ਦੇ ਕਰੀਬ ਪਰਿਵਾਰ ਘਰਾਂ ਨੂੰ ਜ਼ਿੰਦਰੇ ਲਗਾ ਆਪਣੇ ਬੱਚਿਆਂ ਸਮੇਤ ਰਾਜਸਥਾਨ ਚਲੇ ਗਏ ਹਨ।

ਇੱਥੇ ਜ਼ਿਕਰਯੋਗ ਹੈ ਕਿ ਯੂਪੀ, ਬਿਹਾਰ, ਮੱਧ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਦੇ ਮਜ਼ਦੂਰ ਪਹਿਲਾਂ ‘ਨਰਮਾ ਪੱਟੀ’ ਨਰਮਾ ਚੁਗਣ ਲਈ ਆਉਂਦੇ ਸਨ ਅਤੇ ਜ਼ਿਆਦਾਤਰ ਇੱਥੋਂ ਦੇ ਹੋ ਕੇ ਰਹਿ ਜਾਂਦੇ ਸਨ ਜਾਂ ਫ਼ਿਰ ਚੁਗਾਈ ਦੇ ਸਮੇਂ ਆ ਕੇ ਚਲੇ ਜਾਂਦੇ ਸਨ। ਪੰਜਾਬ ਦੇ ਕਿਸਾਨ ਰੇਲਵੇ ਸਟੇਸ਼ਨਾਂ ਤੋਂ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਜਾਂਦੇ ਸੀ ਤੇ ਪਿੰਡਾਂ ਦੇ ਮਜ਼ਦੂਰਾਂ ਨੂੰ ਵੀ ਨਰਮੇ ਦੀ ਚੁਗਾਈ ਕਰਨ ਲੈ ਜਾਂਦੇ ਸਨ। ਨਰਮੇ ਦੀ ਚੁਗਾਈ ਦਾ ਕੰਮ ਚੱਲਦਾ ਤਾਂ ਮਜ਼ਦੂਰਾਂ ਨੂੰ ਆਪਣਾ ਰੁਜ਼ਗਾਰ ਮਿਲ ਜਾਂਦਾ ਅਤੇ ਇਹ ਤਕਰੀਬਨ ਤਿੰਨ ਮਹੀਨੇ ਚੱਲਦਾ। ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਉਵੇਂ ਉਵੇਂ ਬਹੁਤ ਕੁੱਝ ਬਦਲ ਰਿਹਾ ਹੈ।

Punjab