ਇਮਰਾਨ-ਬੁਸ਼ਰਾ ਨੂੰ ਨਵੇਂ ਤੋਸ਼ਾਖਾਨਾ ਮਾਮਲੇ ’ਚ ਨਹੀਂ ਮਿਲੀ ਜ਼ਮਾਨਤ

ਇਮਰਾਨ-ਬੁਸ਼ਰਾ ਨੂੰ ਨਵੇਂ ਤੋਸ਼ਾਖਾਨਾ ਮਾਮਲੇ ’ਚ ਨਹੀਂ ਮਿਲੀ ਜ਼ਮਾਨਤ

ਇਸਲਾਮਾਬਾਦ-ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਨਵੇਂ ਤੋਸ਼ਾਖਾਨਾ ਮਾਮਲੇ ’ਚ ਜ਼ਮਾਨਤ ਅਰਜ਼ੀ ਠੁਕਰਾ ਦਿੱਤੀ ਹੈ। ਇਸ ਮਾਮਲੇ ’ਚ ਪਤੀ-ਪਤਨੀ ਸਰਕਾਰੀ ਉਪਹਾਰ ਖਰੀਦਣ ’ਚ ਸ਼ਕਤੀ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਨਵੇਂ ਮਾਮਲੇ ’ਚ ਪਤੀ-ਪਤਨੀ ਖ਼ਿਲਾਫ਼ ਦੋ ਅਕਤੂਬਰ ਨੂੰ ਮੁਕੱਦਮੇ ਦਾ ਫ਼ੈਸਲਾ ਹੋਣਾ ਤੈਅ ਹੈ।

ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐੱਨਏਬੀ) ਨੇ ਇਸੇ ਸਾਲ ਤੋਸ਼ਾਖਾਨਾ 2.0 ਦੇ ਨਾਂ ਨਾਲ ਮਾਮਲਾ ਦਾਖ਼ਲ ਕੀਤਾ ਸੀ। ਇਹ ਮਾਮਲਾ ਇਸ ਦੋਸ਼ ’ਤੇ ਆਧਾਰਿਤ ਹੈ ਕਿ ਇਮਰਾਨ-ਬੁਸ਼ਰਾ ਨੇ ਤੋਸ਼ਾਖਾਨਾ ਵਿਚ ਜਮ੍ਹਾ ਕਰਵਾਏ ਬਿਨਾਂ ਹੀ ਬੁਲਗਾਰੀ ਗਹਿਣਿਆਂ ਦਾ ਸੈੱਟ ਖ਼ਰੀਦ ਲਿਆ ਸੀ। ਵਿਸ਼ੇਸ਼ ਜੱਜ ਸੈਂਟਰਲ ਸ਼ਾਹਰੁਖ ਅਰਜੁਮੰਦ ਨੇ ਅਦਿਆਲਾ ਜੇਲ੍ਹ ’ਚ ਸੁਣਵਾਈ ਤੋਂ ਬਾਅਦ ਫ਼ੈਸਲਾ ਸੁਣਾਇਆ।

ਦੂਜੇ ਪਾਸੇ ਰਾਵਲਪਿੰਡੀ ਦੇ ਲਿਆਕਤ ਬਾਗ ਖੇਤਰ ’ਚ ਸ਼ਨਿਚਰਵਾਰ ਨੂੰ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਦਰਸ਼ਨ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਐਤਵਾਰ ਨੂੰ ਅੱਤਵਾਦ ਵਿਰੋਧੀ ਐਕਟ ਦੇ ਤਹਿਤ ਮਾਮਲਾ ਰਜਿਸਟਰ ਕੀਤਾ। ਇਮਰਾਨ ਤੋਂ ਇਲਾਵਾ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਤੇ ਪਾਰਟੀ ਚੇਅਰਮੈਨ ਬੈਰਿਸਟਰ ਗੌਹਰ ਖ਼ਾਨ ਵੀ ਮੁਲਜ਼ਮ ਬਣਾਏ ਗਏ ਹਨ।

 

Featured International