ਹਾਈਵੇਅ 401 ‘ਤੇ 10 ਕਿਲੋਮੀਟਰ ਤੱਕ ਗਲਤ ਦਿਸ਼ਾ ‘ਚ ਟਰੱਕ ਚਲਾਇਆ-ਖਤਰਨਾਕ ਡਰਾਈਵਿੰਗ ਦੇ ਚਾਰਜ ਲੱਗੇ 

ਹਾਈਵੇਅ 401 ‘ਤੇ 10 ਕਿਲੋਮੀਟਰ ਤੱਕ ਗਲਤ ਦਿਸ਼ਾ ‘ਚ ਟਰੱਕ ਚਲਾਇਆ-ਖਤਰਨਾਕ ਡਰਾਈਵਿੰਗ ਦੇ ਚਾਰਜ ਲੱਗੇ 

ਕੈਨੇਡਾ (PN MEDIA) – ਓਨਟਾਰੀਓ ਦੇ ਸ਼ਹਿਰ ਨੈਪਿਨੀ ਨਜ਼ਦੀਕ ਹਾਈਵੇ 401 ‘ਤੇ ਗਲਤ ਦਿਸ਼ਾ ‘ਚ ਟਰੱਕ ਚਲਾ ਰਹੇ ਡਰਾਈਵਰ ਨੂੰ ਓਨਟਾਰੀਓ ਪੁਲਿਸ ਨੇ ਚਾਰਜ ਕਰ ਲਿਆ ਹੈ । 

ਓਨਟਾਰੀਓ ਪੁਲਿਸ ਅਨੁਸਾਰ ਟਰੱਕ ਡਰਾਈਵਰ ਬਲਵਿੰਦਰ ਸਿੰਘ ਧਾਲੀਵਾਲ ਨੇ (48) ਪੂਰਬ ਵਾਲੇ ਪਾਸੇ ਨੂੰ ਗਲਤ ਦਿਸ਼ਾ ‘ਚ ਹਾਈਵੇਅ ਦੇ ਕੰਢੇ ‘ਤੇ 10 ਕਿਲੋਮੀਟਰ ਤੱਕ ਟਰੱਕ ਚਲਾਇਆ ਅਤੇ ਫਿਰ ਆਨ-ਰੂਟ ਨੇੜੇ ਯੂ ਟਰਨ ਮਾਰ ਕਿ ਪੱਛਮ ਦਿਸ਼ਾ ਨੂੰ ਮੁੜ ਗਿਆ । 

ਓਨਟਾਰੀਓ ਪੁਲਿਸ ਨੇ ਉਸ ‘ਤੇ ਖਤਰਨਾਕ ਡਰਾਈਵਿੰਗ ਦੇ ਚਾਰਜ ਲਗਾਏ ਕਿ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ‘ਚ ਅਦਾਲਤ ਦੀ ਪੇਸ਼ੀ ਤੱਕ ਰਿਹਾਅ ਕਰ ਦਿੱਤਾ । 

ਅਦਾਲਤ ‘ਚ ਉਸਦੀ ਪੇਸ਼ੀ 19 ਨਵੰਬਰ ਨੂੰ ਹੋਵੇਗੀ । 

(ਗੁਰਮੁੱਖ ਸਿੰਘ ਬਾਰੀਆ)

Canada