ਪੇਈਚਿੰਗ ’ਚ ਡਾਂਸਰਾਂ ਤੇ ਸਕੂਲੀ ਬੱਚਿਆਂ ਨੇ ਗਾਂਧੀ ਜੈਯੰਤੀ ਮਨਾਈ

ਪੇਈਚਿੰਗ ’ਚ ਡਾਂਸਰਾਂ ਤੇ ਸਕੂਲੀ ਬੱਚਿਆਂ ਨੇ ਗਾਂਧੀ ਜੈਯੰਤੀ ਮਨਾਈ

ਪੇਈਚਿੰਗ-ਚੀਨ ਦੇ ਚਾਓਯਾਂਗ ਪਾਰਕ ਵਿਚ ਅੱਜ ਗਾਂਧੀ ਜੈਯੰਤੀ ਮਨਾਈ ਗਈ। ਸਮਾਗਮ ਦੌਰਾਨ ਸਥਾਨਕ ਸਕੂਲ ਦੇ ਬੱਚਿਆਂ ਨੇ ਮੰਡਾਰਿਨ (ਚੀਨੀ ਭਾਸ਼ਾ) ਵਿਚ ਗਾਂਧੀ ਦੀਆਂ ਸਿੱਖਿਆਵਾਂ ਨੂੰ ਪੜ੍ਹਿਆ। ਪੇਈਚਿੰਗ ਅਧਾਰਿਤ ਨਰਤਕਾਂ ਨੇ ਗਾਂਧੀ ਦੇ ਪਸੰਦੀਦਾ ਭਜਨ ’ਤੇ ਉੜੀਸੀ ਨ੍ਰਿਤ ਕੀਤਾ। ਪੇਈਚਿੰਗ ਦੇ ਚਾਓਯਾਂਗ ਪਾਰਕ ਵਿਚ ਮਕਬੂਲ ਚੀਨੀ ਬੁਤਸਾਜ਼ ਪ੍ਰੋ.ਯੁਆਨ ਸ਼ੀਕੁਨ ਵੱਲੋਂ ਤਿਆਰ ਗਾਂਧੀ ਦਾ ਬੁੱਤ 2005 ਵਿਚ ਸਥਾਪਿਤ ਕੀਤਾ ਗਿਆ ਸੀ। ਚੀਨੀ ਬੱਚਿਆਂ ਦੇ ਇਕ ਸਮੂਹ ਵੱਲੋਂ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੇ ਮੰਡਾਰਿਨ ਵਿਚ ਉਚਾਰਨ ਨਾਲ ਪਾਰਕ ਗੂੰਜ ਉੱਠਿਆ। ਉਪਰੰਤ ਪੇਈਚਿੰਗ ਅਧਾਰਿਤ ਉੜੀਸੀ ਨ੍ਰਤਕੀ ਜ਼ੈਂਗ ਜਿੰਗਹੁਈ ਤੇ ਉਨ੍ਹਾਂ ਦੇ ਟਰੁੱਪ ਨੇ ‘ਵੈਸ਼ਨਵ ਜਨ ਤੋ’ ਉੱਤੇ ਪੇਸ਼ਕਾਰੀ ਦਿੱਤੀ। ਚੀਨ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੇਤਕੀ ਠਾਕਰ ਵੱਲੋਂ ਨਿਰਦੇਸ਼ਿਤ ਤੇ ਆਯੂਸ਼ੀ ਸੁਗੰਧੀ ਵੱਲੋਂ ਲਿਖੇ ਨਾਟਕ ‘ਅਹਿੰਸਾ: ਦਿ ਗਾਂਧੀ ਵੇਅ’ ਖੇਡਿਆ। ਇਸ ਮੌਕੇ ਚੀਨ ਵਿਚ ਭਾਰਤ ਦੇ ਰਾਜਦੂਤ ਪ੍ਰਦੀਪ ਕੁਮਾਰ ਰਾਵਤ, ਮਾਲਦੀਵਜ਼ ਵਿਚ ਚੀਨੀ ਰਾਜਦੂਤ ਡਾ. ਫ਼ਜ਼ੀਲ ਨਜੀਬ, ਪੇਈਚਿੰਗ ਅਧਾਰਿਤ ਭਾਰਤੀ ਪਰਵਾਸੀ ਭਾਈਚਾਰਾ ਤੇ ਗਾਂਧੀ ਦੇ ਸਥਾਨਕ ਪ੍ਰਸ਼ੰਸਕਾਂ ਨੇ ਗਾਂਧੀ ਜੀ ਦੇ ਬੁੱਤ ਅੱਗੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ

ਨੇਪਾਲ ਵਿੱਚ ਇੱਥੇ ਭਾਰਤੀ ਦੂਤਾਵਾਸ ਵੱਲੋਂ ਅੱਜ 155ਵੀਂ ਗਾਂਧੀ ਜੈਯੰਤੀ ਮਨਾਈ ਗਈ। ਇਸ ਮੌਕੇ ਮਹਾਤਮਾ ਗਾਂਧੀ ਦੀ ਵਿਰਾਸਤ ਦੀ ਅਹਿਮੀਅਤ ਨੂੰ ਦਰਸਾਉਂਦਾ ਇਕ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਗਿਆ। ਨੇਪਾਲ ਵਿੱਚ ਭਾਰਤ ਦੇ ਰਾਜਦੂਤ ਨਵੀਲ ਸ੍ਰੀਵਾਸਤਵ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸੁਰ ਸੁਧਾ ਬੈਂਡ ਦੀ ਨੌਜਵਾਨ ਗਾਇਕਾ ਸਰਸਵਤੀ ਖੱਤਰੀ ਨੇ ਰਾਸ਼ਟਰਪਿਤਾ ਨੂੰ ਸਮਰਪਿਤ ਭਜਨ ਤੇ ਸੰਗੀਤ ਰਚਨਾਵਾਂ ਪੇਸ਼ ਕੀਤੀਆਂ।

 

International