ਵਿਨੇਸ਼ ਫੋਗਾਟ ਨੂੰ ਲੈ ਕੇ ਮੈਰੀਕਾਮ ਦਾ ਵੱਡਾ ਬਿਆਨ, ਵਿਸ਼ਵ ਚੈਂਪੀਅਨ ਨੇ ਕਿਹਾ- ਭਾਰ ਪ੍ਰਬੰਧਨ ਐਥਲੀਟ ਦੀ ਜ਼ਿੰਮੇਵਾਰੀ

ਵਿਨੇਸ਼ ਫੋਗਾਟ ਨੂੰ ਲੈ ਕੇ ਮੈਰੀਕਾਮ ਦਾ ਵੱਡਾ ਬਿਆਨ, ਵਿਸ਼ਵ ਚੈਂਪੀਅਨ ਨੇ ਕਿਹਾ- ਭਾਰ ਪ੍ਰਬੰਧਨ ਐਥਲੀਟ ਦੀ ਜ਼ਿੰਮੇਵਾਰੀ

ਮੁੰਬਈ- ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ ਸੀ ਮੈਰੀਕਾਮ ਨੇ ਵੀਰਵਾਰ ਨੂੰ ਪੈਰਿਸ ਓਲੰਪਿਕ ਵਿਚ 100 ਗ੍ਰਾਮ ਤੋਂ ਜ਼ਿਆਦਾ ਵਜ਼ਨ ਹੋਣ ਦੇ ਕਾਰਨ ਭਲਵਾਨ ਵਿਨੇਸ਼ ਫੋਗਾਟ ਨੂੰ ਹੋਈ ਨਿਰਾਸ਼ਾ ਨੂੰ ਲੈ ਕੇ ਇਸ ਵਿਵਾਦ ’ਤੇ ਕਿਹਾ ਕਿ ਨਿਰਧਾਰਿਤ ਹੱਦ ਦੇ ਅੰਦਰ ਵਜ਼ਨ ਬਣਾਈ ਰੱਖਣਾ ਖਿਡਾਰੀ ਦੀ ਵਿਅਕਤੀਗਤ ਜ਼ਿੰਮੇਵਾਰੀ ਹੈ। ਚਾਰ ਬੱਚਿਆਂ ਦੀ ਮਾਂ ਤੇ ਓਲੰਪਿਕ ਕਾਂਸਾ ਤਗਮਾ ਜੇਤੂ ਮੈਰੀਕਾਮ (42 ਸਾਲ) ਨੇ ਇਕ ਪ੍ਰੋਗਰਾਮ ਵਿਚ ਪਹਿਲੀ ਵਾਰ ਵਿਨੇਸ਼ ਦੇ ਬਾਰੇ ਵਿਚ ਬੋਲਦੇ ਹੋਏ ਕਿਹਾ ਕਿ ਪੈਰਿਸ ਓਲੰਪਿਕ ਵਿਚ ਸਮੇਂ ਹੱਦ ਵਿਚ ਵਜ਼ਨ ਦਾ ਪ੍ਰਬੰਧਨ ਕਰਨਾ ਐਥਲੀਟ ਦੀ ਜ਼ਿੰਮੇਵਾਰੀ ਹੈ। ਉਸ ਨੇ ਕਿਹਾ ਕਿ ਮੈਂ ਇੰਨੀ ਨਿਰਾਸ਼ ਹੋਈ ਸੀ ਕਿ ਮੈਂ ਵੀ ਪਿਛਲੇ ਇੰਨੇ ਸਾਲਾਂ ਤੋਂ ਇਹੀ ਵਜ਼ਨ ਪ੍ਰਬੰਧਨ ਕੀਤਾ ਹੈ। ਵਜ਼ਨ ਮਹੱਤਵਪੂਰਨ ਹੁੰਦਾ ਹੈ ਇਹ ਮੇਰੀ ਜ਼ਿੰਮੇਵਾਰੀ ਹੈ। ਮੈਂ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ।ਮੈਰੀਕਾਮ ਨੇ ਕਿਹਾ ਕਿ ਮੈਂ ਉਸ ਦੇ ਮਾਮਲੇ ਵਿਚ ਇਹ ਨਹੀਂ ਕਹਿਣਾ ਚਾਹੁੰਦੀ ਹਾਂ। ਮੈਂ ਇਹ ਸਿਰਫ ਆਪਣੇ ਮਾਮਲੇ ਵਿਚ ਹੀ ਕਹਿ ਰਹੀ ਹਾਂ। ਜੇਕਰ ਮੈਂ ਆਪਣਾ ਵਜ਼ਨ ਹੀ ਸਹੀ ਤਰ੍ਹਾਂ ਨਾਲ ਨਹੀਂ ਘਟਾ ਸਕਾਂਗੀ ਤਾਂ ਮੈਂ ਕਿਵੇਂ ਖੇਡ ਸਕਾਂਗੀ। ਮੈਂ ਉਥੇ ਤਗਮਾ ਜਿੱਤਣ ਲਈ ਸੀ ਮੈਨੂੰ ਅਜਿਹਾ ਹੀ ਲੱਗਦਾ ਹੈ। ਮੈਰੀਕਾਮ ਪਹਿਲਾਂ ਵੀ ਆਪਣੇ ਵਜ਼ਨ ਘੱਟ ਕਰਨ ਦਾ ਰੂਟੀਨ ਦੱਸ ਚੁੱਕੀ ਹੈ ਕਿ ਇਹ ਪ੍ਰਕਿਰਿਆ ਕਿੰਨੀ ਮੁਸ਼ਕਿਲ ਹੋ ਸਕਦੀ ਹੈ। ਮਣੀਪੁਰ ਦੀ ਇਸ ਮੁੱਕੇਬਾਜ਼ ਨੇ ਪਿਨ ਵੇਟ (46 ਕਿਲੋ) ਵਰਗ ਤੋਂ ਸ਼ੁਰੂਆਤ ਕੀਤੀ ਤੇ ਫਿਰ ਆਪਣੇ ਅਮੇਚਿਓਰ ਕਰੀਅਰ ਵਿਚ ਫਲਾਈਵੇਟ (51 ਕਿਲੋ) ਵਜ਼ਨ ਵਿਚ ਖੇਡਣ ਲਗੀ।ਪੈਰਿਸ ਵਿਚ ਸੋਨ ਗੋਲਡ ਤਗਮਾ ਦਾਅਵੇਦਾਰ ਮੰਨੀ ਜਾ ਰਹੀ ਵਿਨੇਸ਼ ਨੇ ਖਾਣਾ ਪੀਣਾ ਛੱਡ ਕੇ ਪੂਰੀ ਰਾਤ ਵਰਕਆਊਟ ਕੀਤਾ ਤੇ ਆਪਣੇ ਵਾਲ ਵੀ ਕਟਾਏ ਪਰ ਫਿਰ ਵੀ ਉਹ 100 ਗ੍ਰਾਮ ਤੋਂ ਖੁੰਝ ਗਈ। ਮੈਰੀਕਾਮ ਖੇਡ ਮੰਤਰੀ ਮਨਸੁਖ ਮਾਂਡਵੀਆ ਨਾਲ ਭਾਰਤੀ ਮੁੱਕੇਬਾਜ਼ੀ ’ਤੇ ਚਰਚਾ ਕਰਨਾ ਚਾਹੁੰਦੀ ਹੈ ਕਿਉਂਕਿ ਉਹ ਪੈਰਿਸ ਓਲੰਪਿਕ ਵਿਚ ਦੇਸ਼ ਦੇ ਮੁੱਕੇਬਾਜ਼ੀ ਮੁਹਿੰਮ ਤੋਂ ਹੁਣ ਤੱਕ ਨਾਖੁਸ਼ ਹੈ। ਉਸ ਨੇ ਕਿਹਾ ਕਿ ਉਹ ਰਾਸ਼ਟਰੀ ਮਹਾਸੰਘ ਤੇ ਖੇਡ ਮੰਤਰੀ ਨਾਲ ਮਿਲ ਕੇ ਗੱਲ ਕਰ ਕੇ ਸਮਝਣਾ ਚਾਹੁੰਦੀ ਹੈ ਕਿ ਕਿਹੜੀ ਚੀਜ਼ ਦੀ ਘਾਟ ਹੋ ਰਹੀ ਹੈ। ਭਾਰਤੀ ਮੁੱਕੇਬਾਜ਼ੀ ਦਲ ਵਿਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਹਤ ਜ਼ਰੀਨ ਤੇ ਓਲੰਪਿਕ ਕਾਂਸਾ ਤਗਮਾ ਜੇਤੂ ਲਵਲੀਨਾ ਬੋਰਗੋਹਾਈ ਸ਼ਾਮਲ ਸੀ ਪਰ ਦੇਸ਼ ਦੇ ਨਾਮ ਇਕ ਵੀ ਤਗਮਾ ਨਾ ਹੋ ਸਕਿਆ।

Sports