ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ਿਆਂ ਕਾਰਨ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਇਸ ਕਾਰਨ ਨਾਟੋ ਦੇ ਜਨਰਲ ਸਕੱਤਰ ਨੇ ਨਾਟੋ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੱਦ ਲਈ ਹੈ। ਦੂਜੇ ਪਾਸੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਉਹ ਯੂਏਈ ਵਿਚ ਹੋਣ ਦਾ ਖੁਲਾਸਾ ਕਰ ਰਿਹਾ ਹੈ। ਰਾਸ਼ਟਰਪਤੀ ਨੇ ਦੇਸ਼ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਉਸ ਨੇ ਦੇਸ਼ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਹੀਂ ਕੀਤੀ ਤੇ ਨਾ ਹੀ ਲੱਖਾਂ ਡਾਲਰ ਚੋਰੀ ਕਰ ਕੇ ਭੱਜਿਆ ਹੈ। ਉਸ ਨੇ ਇਹ ਵੀਡੀਓ ਫੇਸਬੁੱਕ ’ਤੇ ਪਾਈ ਹੈ।
ਅਫਗਾਨਿਸਤਾਨ: ਨਾਟੋ ਦੇ ਜਨਰਲ ਸਕੱਤਰ ਨੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੱਦੀ
