ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਰਮਿਆਨ ASEAN ਸਮਾਰੋਹ ਦੌਰਾਨ ਮੁੜ ਸੰਖੇਪ ਗੱਲਬਾਤ ਹੋਈ ਹੈ ਜਿਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁੜ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੂੰ ਕੁਝ ਵਾਸਤਵ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ ਹੈ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਏਸ਼ੀਆਈ ਦੇਸ਼ ਲੌਸ ਦੇ ਸ਼ਹਿਰ ਵੀਅਨਤਿਆਨ ‘ਚ ਅਸੋਸੀਏਸ਼ਨ ਆਫ ਏਸ਼ੀਅਨ ਨੇਸ਼ਨ ਦੇ ਇੱਕ ਸਮਾਰੋਹ ‘ਚ ਹਿੱਸਾ ਲੈਣ ਗਏ ਸਨ ਜਿਥੇ ਉਨ੍ਹਾਂ ਦਾ ਭਾਰਤ ਦੇ ਪ੍ਰਧਾਨ ਮੰਤਰੀ ਆਹਮੋ-ਸਾਹਮਣਾ ਹੋਇਆ।
ਇਸ ਸੰਖੇਪ ਗੱਲਬਾਤ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੀਡੀਆ ਦੱਸਿਆ ਕਿ ਉਨ੍ਹਾਂ ਨੇ ਭਾਰਤ ਪ੍ਰਧਾਨ ਮੰਤਰੀ ਕੋਲ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੂੰ ਕੁਝ ਅਸਲ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਸੰਬੰਧੀ ਕੁਝ ਹੋਰ ਵਿਸ਼ੇਸ਼ ਯਤਨ ਕਰਨੇ ਹੋਣਗੇ।
ਮੀਡੀਆ ਸਾਹਮਣੇ ਆਪਣੇ ਵਿਚਾਰ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਮੁਲਾਕਾਤ ਦੇ ਜ਼ਿਆਦਾ ਵੇਰਵਾ ਨਹੀਂ ਦੇਣਗੇ ਪਰ ਜਿਵੇਂ ਕਿ ਕੈਨੇਡਾ ਦਾ ਹਮੇਸ਼ਾ ਇਹ ਗੱਲ ਕਹਿੰਦੇ ਆਏ ਹਨ ਕਿ ਕੈਨੇਡੀਅਨਾਂ ਦੀ ਸੁਰੱਖਿਆ ਅਤੇ ਕਨੂੰਨ ਦੇ ਰਾਜ ਦੀ ਬਹਾਲੀ ਕਿਸੇ ਵੀ ਕੈਨੇਡੀਅਨ ਸਰਕਾਰ ਦੀ ਮੁੱਖ ਜਿੰਮੇਵਾਰੀ ਹੈ ਅਤੇ ਅਸੀਂ ਆਪਣੇ ਇਸ ਵਿਚਾਰ ‘ਤੇ ਹਮੇਸ਼ਾ ਦ੍ਰਿੜ ਹਾਂ ।
ਦੱਸਣਯੋਗ ਹੈ ਕਿ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੈਨੇਡਾ ਸ਼ਹਿਰ ‘ਚ ਕਤਲ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ‘ਚ ਇਸ ਗੱਲ ਦੇ ਦੋਸ਼ ਲਗਾਏ ਸਨ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤੀ ਖੁਫੀਆ ਏਜੰਟਾਂ ਦਾ ਹੱਥ ਹੈ ਅਤੇ ਇਸ ਗੱਲ ਦੇ ਅਹਿਮ ਸਬੂਤ ਕੈਨੇਡੀਅਨ ਸੁਰੱਖਿਆ ਏਜੰਸੀਆਂ ਕੋਲ ਮੌਜੂਦ ਹਨ ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਹਾਸ਼ੀਏ ‘ਤੇ ਹਨ । ਭਾਰਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ । ਸੰਬੰਧ ਖਰਾਬ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਗੂਆਂ ਦੀ ਇਹ ਦੂਜੀ ਸੰਖੈਪ ਮੁਲਾਕਾਤ ਸੀ ।
ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਵਿਚਾਰ ‘ਤੇ ਦ੍ਰਿੜ ਹਾਂ – ਪ੍ਰਧਾਨ ਮੰਤਰੀ ਜਸਟਿਨ ਟਰੂਡੋ 👉ਏਸ਼ੀਅਨ ਦੇਸ਼ਾਂ ਦੀ ਮੀਟਿੰਗ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਹੋਈ ਮੁਲਾਕਾਤ 👉ਕਿਹਾ ਭਾਰਤ ਨੂੰ ਕੁਝ ਅਸਲ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ
