ਭਾਰਤੀ ਥਲ ਸੈਨਾ ਮੁਖੀ ਜਾਪਾਨ ਪੁੱਜੇ

ਨਵੀਂ ਦਿੱਲੀ-ਭਾਰਤੀ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਜਾਪਾਨ ਨਾਲ ਦੁਵੱਲੇ ਰੱਖਿਆ ਸਬੰਧ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਜਾਪਾਨ ਪੁੱਜ ਗਏ ਹਨ ਤੇ ਉਹ 17 ਅਕਤੂਬਰ ਤੱਕ ਜਾਪਾਨ ਵਿਚ ਹੀ ਰਹਿਣਗੇ। ਥਲ ਸੈਨਾ ਮੁਖੀ ਆਪਣੀ ਫੇਰੀ ਦੌਰਾਨ ਹੀਰੋਸ਼ੀਮਾ ਵੀ ਜਾਣਗੇ ਜਿੱਥੇ ਉਹ ਹੀਰੋਸ਼ੀਮਾ ਪੀਸ ਪਾਰਕ ਵਿਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਜਾਪਾਨ ਦਰਮਿਆਨ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਮਹੱਤਵਪੂਰਨ ਉਪਰਾਲਾ ਹੈ। ਜਨਰਲ ਦਿਵੇਦੀ ਜਾਪਾਨ ਵਿੱਚ ਭਾਰਤ ਦੇ ਰਾਜਦੂਤ ਸਿਬੀ ਜਾਰਜ ਨਾਲ ਗੱਲਬਾਤ ਕਰਨਗੇ ਅਤੇ ਇਸ ਤੋਂ ਬਾਅਦ ਟੋਕੀਓ ਵਿੱਚ ਭਾਰਤੀ ਦੂਤਾਵਾਸ ਵਿੱਚ ਭਾਰਤ-ਜਾਪਾਨ ਸਬੰਧਾਂ ਬਾਰੇ ਚਰਚਾ ਕਰਨਗੇ। ਉਹ 15 ਅਕਤੂਬਰ ਨੂੰ ਇਚੀਗਯਾ ਵਿੱਚ ਜਾਪਾਨ ਦੀ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ