RCMP ਨੇ ਕੈਨੇਡਾ ਦੀ ਧਰਤੀ ‘ਤੇ ਹਿੰਸਾ ਲਈ ਜਿੰਮੇਵਾਰ ਵਿਦੇਸ਼ੀ ਦਖਲਅੰਦਾਜ਼ੀ ਦੀ ਵਧੇਰੇ ਜਾਂਚ ਲਈ ਆਮ ਲੋਕਾਂ ਤੋਂ ਸਹਿਯੋਗ ਮੰਗਿਆ  👉ਕਤਲ ਸੰਬੰਧੀ 6 ਅਤੇ ਫਿਰੌਤੀਆਂ ਸੰਬੰਧੀ ਹੁਣ ਤੱਕ 22 ਸ਼ੱਕੀਆਂ ‘ਤੇ ਚਾਰਜ ਲਗਾਏ  👉13 ਲੋਕਾਂ ਨੂੰ ਸੁਰੱਖਿਆ ਵਜੋਂ ਚੌਕਸ ਕੀਤਾ

RCMP ਨੇ ਕੈਨੇਡਾ ਦੀ ਧਰਤੀ ‘ਤੇ ਹਿੰਸਾ ਲਈ ਜਿੰਮੇਵਾਰ ਵਿਦੇਸ਼ੀ ਦਖਲਅੰਦਾਜ਼ੀ ਦੀ ਵਧੇਰੇ ਜਾਂਚ ਲਈ ਆਮ ਲੋਕਾਂ ਤੋਂ ਸਹਿਯੋਗ ਮੰਗਿਆ

👉ਕਤਲ ਸੰਬੰਧੀ 6 ਅਤੇ ਫਿਰੌਤੀਆਂ ਸੰਬੰਧੀ ਹੁਣ ਤੱਕ 22 ਸ਼ੱਕੀਆਂ ‘ਤੇ ਚਾਰਜ ਲਗਾਏ

👉13 ਲੋਕਾਂ ਨੂੰ ਸੁਰੱਖਿਆ ਵਜੋਂ ਚੌਕਸ ਕੀਤਾ

ਕੈਨੇਡਾ ਦੀ ਪ੍ਰਮੁੱਖ ਜਾਂਚ ਏਜੰਸੀ ਰਾਇਲ ਕੈਨੇਡੀਅਨ ਮਾਉੰਟਡ ਪੁਲਿਸ ਨੇ ਕੈਨੇਡਾ ‘ਚ ਦੱਖਣ ਏਸ਼ੀਆਈ ਭਾਈਚਾਰੇ ਅਤੇ ਖਾਸ ਤੌਰ ‘ਤੇ ਸਿੱਖ ਭਾੲਈਚਾਰੇ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਕੈਨੇਡਾ ਦੀ ਧਰਤੀ ‘ਤੇ ਹਿੰਸਕ ਕਾਰਵਾਈਆਂ ਲਈ ਜਿੰਮੇਵਾਰ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਆਪਣੇ ਬਿਆਨ ਦਰਜ ਕਰਵਾਉਣ ਲਈ ਅੱਗੇ ਆਉਣ। ਇਹ ਅਪੀਲ RCMP ਦੇ ਮੁੱਖੀ ਮਾਈਕ ਦੁਹੇਮ ਨੇ ਸੀ.ਬੀ.ਸੀ. ਨਾਲ ਇੰਟਰਵਿਊ ਕਰਦਿਆਂ ਖੁਦ ਕੀਤੀ ਹੈ ।

ਦੱਸਣਯੋਗ ਹੈ ਕਿ ਬੀਤੇ ਦਿਨ RCMP ਨੇ ਪ੍ਰੈਸ ਕਾਨਫਰੰਸ ਕਰਕੇ ਬੀਤੇ ਸਮੇਂ ਦੌਰਾਨ ਕੈਨੇਡਾ ‘ਚ ਦੱਖਣ-ਏਸ਼ਿਆਈ ਭਾਈਚਾਰੇ ਨਾਲ ਸੰਬੰਧਿਤ ਕੁਝ ਕਤਲਾਂ, ਫਿਰੌਤੀਆਂ ਅਤੇ ਅਪਰਾਧਿਕ ਕਾਰਵਾਈਆਂ ਦਾ ਸੰਬੰਧ ਭਾਰਤੀ ਕੂਟਨੀਤਕਾਂ ਨਾਲ ਜੋੜਦਿਆਂ ਇਹ ਖੁਲਾਸਾ ਕੀਤਾ ਸੀ ਕਿ ਭਾਰਤੀ ਕੂਟਨੀਤਕਾਂ ਦੇ ਸੰਬੰਧ ਇਸ ਵਰਤਾਰੇ ਨਾਲ ਜੁੜਦੇ ਹਨ ।

RCMP ਮੁੱਖੀ ਨੇ ਕਿਹਾ ਹੈ ਕਿ ਉਹ ਮਹਿਸੂਸ ਕਰਦੇ ਹਨ ਕਿ ਕੈਨੇਡਾ ‘ਚ ਇਸ ਨੈੱਟਵਰਕ ਨੂੰ ਤੋੜਨ ਲਈ ਅੱਗੇ ਆਉਣ ਦੀ ਲੋੜ ਹੈ ਜਿਹੜਾ ਕਿ ਸਾਡੇ ਦੇਸ਼ ਲਈ ਗੰਭੀਰ ਖਤਰਾ ਬਣਿਆਂ ਹੋਇਆ ਹੈ ।

ਇਸ ਕਰਕੇ RCMP ਨੇ ਉਨ੍ਹਾਂ ਸਾਰੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਜਿਹਨਾਂ ਕੋਲ ਕੋਈ ਪੁਖਤਾ ਜਾਣਕਾਰੀ ਇਸ ਸੰਬੰਧੀ ਹੋਵੇ ।