Punjab Kisan Protest : ਜਲੰਧਰ ‘ਚ ਕਿਸਾਨਾਂ ਦੇ ਧਰਨੇ ਦੇ ਚੱਲਦਿਆਂ 50 ਟਰੇਨਾਂ Cancel, 36 ਸ਼ਾਰਟ ਟਰਮੀਨੇਟ ਤੇ 18 ਦੇ ਰੂਟ ਕੀਤੇ ਡਾਇਵਰਟ, ਇੱਥੇ ਲਓ ਜਾਣਕਾਰੀ

 ਜਲੰਧਰ : ਗੰਨੇ ਦੇ ਬਕਾਇ ਦੀ ਮੰਗ ਨੂੰ ਲੈ ਕੇ ਜਲੰਧਰ ‘ਚ ਹਾਈਵੇ ‘ਤੇ ਰੇਲ ਮਾਰਗ ਤੇ ਕਿਸਾਨਾਂ ਦੇ ਧਰਨੇ ਕਾਰਨ ਲੁਧਿਆਣਾ-ਜੰਮੂ ਤੇ ਅੰਮ੍ਰਿਤਸਰ-ਲੁਧਿਆਣਾ ਰੇਲ ਖੰਡ ‘ਤੇ ਰੇਲ ਆਵਾਜਾਈ ਠੱਪ ਹੋ ਗਈ ਹੈ। ਬੀਤੇ ਕੱਲ੍ਹ ਤੋਂ ਜਾਰੀ ਕਿਸਾਨਾਂ ਦੇ ਧਰਨੇ ਕਾਰਨ ਕੁੱਲ 107 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਧਰਨੇ ਦੇ ਚੱਲ਼ਦਿਆਂ ਸ਼ਨਿਚਰਵਾਰ ਸਵੇਰੇ 6 ਵਜੇ ਤਕ 50 ਟਰੇਨਾਂ ਨੂੰ ਕੈਂਸਲ ਕੀਤਾ ਜਾ ਚੁੱਕਿਆ ਹੈ। 18 ਟਰੇਨਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਹਨ। 36 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕਰ ਦੇਣਾ ਪਿਆ ਹੈ, ਜਦਕਿ ਤਿੰਨ ਟਰੇਨਾਂ ਦਾ ਸ਼ਾਰਟ ਓਰੀਜਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਜਲੰਧਰ ਛਾਓਣੀ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਤੋਂ ਤਨੂ ਵਾਲੀ ਦੇ ਸਾਹਮਣੇ ਹਾਈਵੇ ‘ਤੇ ਧਰਨਾ ਸ਼ੁਰੂ ਕੀਤਾ ਗਿਆ ਸੀ ਜਿਸ ਨਾਲ ਰੇਲ ਆਵਾਜਾਈ ਰੁਕ ਗਈ।

ਫਿਰੋਜ਼ਪੁਰ ਰੇਲ ਮੰਡਲ ਤੋਂ ਉਪਲਬਧ ਕਰਵਾਈ ਗਈ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ- ਮੁੰਬਈ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 02904, ਅੰਮ੍ਰਿਤਸਰ-ਦੇਹਰਾਦੂਨ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 04664, ਜੰਮੂ ਤਵੀ-ਹਾਵੜਾ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 02332, ਜੰਮੂ ਤਵੀ ਪੁਣੇ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ01078, ਵੈਸ਼ਨੋ ਦੇਵੀ ਕੱਟੜਾ ਨਿਊ ਦਿੱਲੀ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 02462, ਹੁਸ਼ਿਆਰਪੁਰ-ਦਿੱਲੀ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 04012, ਜੰਮੂ ਤਵੀ ਬਾੜਮੇਰ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 04662, ਜੰਮੂ ਤਵੀ ਗੁਵਾਹਟੀ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 05654 ਤੇ ਅੰਮ੍ਰਿਤਸਰ ਚੰਡੀਗੜ੍ਹ ਦੇ ਮੱਧ ਚਲਣ ਵਾਲੀ ਟਰੇਨ ਗਿਣਤੀ 04562 ਨੂੰ ਰੱਦ ਕਰ ਦਿੱਤਾ ਗਿਆ ਹੈ। ਚੰਡੀਗੜ੍ਹ-ਅੰਮ੍ਰਿਤਸਰ, ਜੰਮੂ -ਤਵੀ ਬਾੜਮੇਰ ਤੇ ਜੰਮੂ-ਗੁਹਾਟੀ ਦੇ ਮੱਧ ਚਲਣ ਵਾਲੀ ਟਰੇਨਾਂ ਸ਼ਨਿਚਰਵਾਰ ਲਈ ਵੀ ਰੱਦ ਕਰ ਦਿੱਤੀਆਂ ਗਈਆਂ ਹਨ।