ਅਮਰੀਕਾ ਤੋਂ ਬਾਅਦ ਇੰਗਲੈਂਡ, ਅਸਟਰੇਲੀਆ ਅਤੇ ਨਿਊਜੀਲੈਂਡ ਨੇ ਕੈਨੇਡਾ ਦੀ ਭਾਰਤ ਦੀ ਦਖਲਅੰਦਾਜ਼ੀ ਸੰਬੰਧੀ ਜਾਂਚ ‘ਤੇ ਭਰੋਸਾ ਪ੍ਰਗਟਾਇਆ ਹੈ ਅਤੇ ਭਾਰਤ ਨੂੰ ਜਾਂਚ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ।
ਬਰਤਾਨੀਆ ਦੇ ਵਿਦੇਸ਼ ਕਾਮਨਵੈਲਥ ਅਤੇ ਡਿਵੈਲਪਮੈਂਟ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਦੇਸ਼ ਕੈਨੇਡਾ ਦੀ ਜਾਂਚ ਏਜੰਸੀਆਂ ਦੀ ਜਾਂਚ ‘ਚ ਪੂਰਨ ਭਰੋਸਾ ਪ੍ਰਗਟ ਕਰਦਾ ਹੈ ਅਤੇ ਹੁਣ ਭਾਰਤ ਦੀ ਇਹਨਾਂ ਦੋਸ਼ਾਂ ਪ੍ਰਤੀ ਸਹਿਯੋਗ ਕਰਨ ਦੀ ਵਾਰੀ ਹੈ । ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਕੈਨੇਡਾ ਦੀ ਪਰਭੂਸਤਾ ਅਤੇ ਰੂਲ ਆਫ ਦਾ ਸਤਿਕਾਰ ਕਰਦੇ ਹਾਂ ।
ਅਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਵਿਦੇਸ਼ ਵਿਭਾਗ ਦੇ ਬੁਲਾਰਿਆਂ ਨੇ ਵੀ ਕ੍ਰਮਵਾਰ ਕਿਹਾ ਹੈ ਕਿ ਉਹ ਕੈਨੇਡੀਅਨ ਜਾਂਚ ਏਜੰਸੀਆਂ ਦੇ ਦੋਸ਼ਾਂ ਨੂੰ ਗੰਭੀਰ ਮੰਨਦੇ ਹਨ ਅਤੇ ਇੱਕ ਦੇਸ਼ ਦੀ ਪਰਭੂਸਤਾ ਅਤੇ ਨਿਆਂਇਕ ਵਿਵਸਥਾ ਦਾ ਸਤਿਕਾਰ ਕਰਦੇ ਹਨ ।
(ਗੁਰਮੁੱਖ ਸਿੰਘ ਬਾਰੀਆ)