Editor PN Media – PN Media https://pnmedia.ca Bridging Punjabi News Across Borders Thu, 12 Dec 2024 10:01:44 +0000 en-US hourly 1 https://wordpress.org/?v=6.7.2 https://pnmedia.ca/wp-content/uploads/2022/09/cropped-pnmedia-favicon-1-32x32.png Editor PN Media – PN Media https://pnmedia.ca 32 32 ਅਕਸ਼ੈ ਕੁਮਾਰ ਨੇ ‘ਭੂਤ ਬੰਗਲਾ’ ਦੀ ਸ਼ੂਟਿੰਗ ਸ਼ੁਰੂ ਕੀਤੀ https://pnmedia.ca/12383/ Thu, 12 Dec 2024 10:01:44 +0000 https://pnmedia.ca/?p=12383 ਨਵੀਂ ਦਿੱਲੀ-ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਖ਼ੁਲਾਸਾ ਕੀਤਾ ਕਿ ਉਸ ਦੀ ਅਗਲੀ ਫਿਲਮ ‘ਭੂਤ ਬੰਗਲਾ’ 2 ਅਪਰੈਲ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ […]

]]>
ਨਵੀਂ ਦਿੱਲੀ-ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਖ਼ੁਲਾਸਾ ਕੀਤਾ ਕਿ ਉਸ ਦੀ ਅਗਲੀ ਫਿਲਮ ‘ਭੂਤ ਬੰਗਲਾ’ 2 ਅਪਰੈਲ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ ਪ੍ਰਿਯਾਦਰਸ਼ਨ ਹਨ। ਇਸ ਤੋਂ ਪਹਿਲਾਂ ਅਦਾਕਾਰ ਅਕਸ਼ੈ ਅਤੇ ਪ੍ਰਿਯਾਦਰਸ਼ਨ ਨੇ ‘ਹੇਰਾ ਫੇਰੀ’, ‘ਗਰਮ ਮਸਾਲਾ’, ‘ਭੂਤ ਭੁਲਾਈਆ’ ਅਤੇ ‘ਭਾਗਮ ਭਾਗ’ ਚਰਚਿਤ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ ਸੀ। ਅਕਸ਼ੈ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਕਿਹਾ ਕਿ ਅੱਜ ਉਹ ਆਪਣੀ ਨਵੀਂ ਫਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ਉਸ ਨੇ ਲਿਖਿਆ ਕਿ ਉਹ ਆਪਣੇ ਪਸੰਦੀਦਾ ਪ੍ਰਿਯਾਦਰਸ਼ਨ ਨਾਲ ਫਿਲਮ ਦੇ ਸੈੱਟ ’ਤੇ ਪੁੱਜਣ ਲਈ ਉਤਸੁਕ ਹਾਂ। ਇਸ ਦੇ ਨਾਲ ਹੀ ਅਦਾਕਾਰ ਨੇ ਐਕਸ ’ਤੇ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਵਾਲਾ ਪੋਸਟਰ ਵੀ ਸਾਂਝਾ ਕੀਤਾ ਹੈ। ਉਸ ਨੇ ਜਾਣਕਾਰੀ ਦਿੱਤੀ ਕਿ ਇਹ ਫਿਲਮ ਦੋ ਅਪਰੈਲ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਡਰ ਅਤੇ ਹਾਸੇ ਦਾ ਡਬਲ ਡੋਜ਼ ਦਿੱਤਾ ਜਾਵੇਗਾ।

]]>
ਟੈਸਟ ਦਰਜਾਬੰਦੀ: ਗੇਂਦਬਾਜ਼ਾਂ ’ਚ ਬੁਮਰਾਹ ਪਹਿਲੇ ਸਥਾਨ ’ਤੇ https://pnmedia.ca/12380/ Thu, 12 Dec 2024 09:58:21 +0000 https://pnmedia.ca/?p=12380 ਦੁਬਈ-ਇੰਗਲੈਂਡ ਦਾ ਹੈਰੀ ਬਰੁੱਕ ਆਪਣੇ ਸੀਨੀਅਰ ਸਾਥੀ ਜੋਅ ਰੂਟ ਨੂੰ ਪਛਾੜਦਿਆਂ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਸਿਖਰ ’ਤੇ […]

]]>
ਦੁਬਈ-ਇੰਗਲੈਂਡ ਦਾ ਹੈਰੀ ਬਰੁੱਕ ਆਪਣੇ ਸੀਨੀਅਰ ਸਾਥੀ ਜੋਅ ਰੂਟ ਨੂੰ ਪਛਾੜਦਿਆਂ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ, ਜਦਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ’ਚ ਪਹਿਲੇ ਅਤੇ ਰਵਿੰਦਰ ਜਡੇਜਾ ਹਰਫਨਮੌਲਾ ਖ਼ਿਡਾਰੀਆਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਕਾਇਮ ਹਨ। ਪਿਛਲੇ ਹਫਤੇ ਵੈਲਿੰਗਟਨ ’ਚ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਕਰੀਅਰ ਦਾ ਅੱਠਵਾਂ ਸੈਂਕੜਾ ਜੜਨ ਵਾਲਾ 25 ਸਾਲਾ ਬਰੁੱਕ ਆਪਣੇ ਸੀਨੀਅਰ ਸਾਥੀ ਤੋਂ ਸਿਰਫ ਇੱਕ ਅੰਕ ਅੱਗੇ ਹੈ। ਬਰੁੱਕ ਦੇ ਕੁੱਲ 898 ਰੇਟਿੰਗ ਅੰਕ ਹਨ। ਰੂਟ ਇਸ ਸਾਲ ਜੁਲਾਈ ਤੋਂ ਸਿਖਰਲੇ ਸਥਾਨ ’ਤੇ ਕਾਇਮ ਸੀ। ਉਸ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ।

ਬੁਮਰਾਹ 890 ਰੇਟਿੰਗ ਅੰਕਾਂ ਨਾਲ ਟੈਸਟ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਸਿਖ਼ਰ ’ਤੇ ਕਾਇਮ ਹੈ। ਉਸ ਤੋਂ ਬਾਅਦ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ (856) ਅਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (851) ਦਾ ਨੰਬਰ ਆਉਂਦਾ ਹੈ। ਇਸੇ ਤਰ੍ਹਾਂ ਜਡੇਜਾ 415 ਰੇਟਿੰਗ ਅੰਕਾਂ ਨਾਲ ਹਰਫਨਮੌਲਾ ਖਿਡਾਰੀਆਂ ਦੀ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਕਾਇਮ ਹੈ। ਬੰਗਲਾਦੇਸ਼ ਦਾ ਮਹਿਦੀ ਹਸਨ ਮਿਰਾਜ਼ 285 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।

]]>
ਵਿਸ਼ਵ ਸ਼ਤਰੰਜ: ਗੁਕੇਸ਼ ਤੇ ਲਿਰੇਨ ਵਿਚਾਲੇ 13ਵੀਂ ਬਾਜ਼ੀ ਵੀ ਡਰਾਅ https://pnmedia.ca/12377/ Thu, 12 Dec 2024 09:53:15 +0000 https://pnmedia.ca/?p=12377 ਸਿੰਗਾਪੁਰ-ਭਾਰਤੀ ਚੈਲੰਜਰ ਡੀ. ਗੁਕੇਸ਼ ਅਤੇ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਵਿਚਾਲੇ ਅੱਜ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 13ਵੀਂ ਬਾਜ਼ੀ ਵੀ ਡਰਾਅ ਰਹੀ। ਇਸ ਤਰ੍ਹਾਂ ਦੋਵਾਂ ਦੇ ਬਰਾਬਾਰ […]

]]>
ਸਿੰਗਾਪੁਰ-ਭਾਰਤੀ ਚੈਲੰਜਰ ਡੀ. ਗੁਕੇਸ਼ ਅਤੇ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਵਿਚਾਲੇ ਅੱਜ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 13ਵੀਂ ਬਾਜ਼ੀ ਵੀ ਡਰਾਅ ਰਹੀ। ਇਸ ਤਰ੍ਹਾਂ ਦੋਵਾਂ ਦੇ ਬਰਾਬਾਰ 6.5-6.5 ਅੰਕ ਹਨ। ਦੋਵਾਂ ਨੂੰ ਚੈਂਪੀਅਨਸ਼ਿਪ ਜਿੱਤਣ ਲਈ ਇੱਕ-ਇੱਕ ਅੰਕ ਦੀ ਲੋੜ ਹੈ। ਦੋਵੇਂ ਖਿਡਾਰੀ 69 ਚਾਲਾਂ ਤੋਂ ਬਾਅਦ ਡਰਾਅ ’ਤੇ ਸਹਿਮਤ ਹੋਏ। 32 ਸਾਲਾ ਚੀਨ ਦੇ ਲਿਰੇਨ ਨੇ ਪਹਿਲੀ ਬਾਜ਼ੀ ਜਿੱਤੀ ਸੀ ਜਦਕਿ 18 ਸਾਲਾ ਗੁਕੇਸ਼ ਨੇ ਤੀਜੀ ਬਾਜ਼ੀ ਜਿੱਤ ਕੇ ਬਰਾਬਰੀ ਕੀਤੀ ਸੀ। ਇਸ ਤੋਂ ਬਾਅਦ ਦੋਵੇਂ ਗਰੈਂਡਮਾਸਟਰਾਂ ਨੇ ਲਗਾਤਾਰ ਸੱਤ ਡਰਾਅ ਖੇਡੇ। ਫਿਰ ਗੁਕੇਸ਼ ਨੇ 11ਵੀਂ ਬਾਜ਼ੀ ਜਿੱਤ ਕੇ 6-5 ਦੀ ਲੀਡ ਲਈ ਪਰ ਲਿਰੇਨ ਨੇ 12ਵੀਂ ਬਾਜ਼ੀ ਵਿੱਚ ਭਾਰਤੀ ਖਿਡਾਰੀ ਨੂੰ ਹਰਾ ਕੇ ਬਰਾਬਰੀ ਕੀਤੀ ਸੀ।

]]>
ਬੰਗਾਲ ਨੂੰ 41 ਦੌੜਾਂ ਨਾਲ ਹਰਾ ਕੇ ਬੜੌਦਾ ਸੈਮੀਫਾਈਨਲ ’ਚ https://pnmedia.ca/12374/ Thu, 12 Dec 2024 09:50:28 +0000 https://pnmedia.ca/?p=12374 ਬੰਗਲੂਰੂ-ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਮਾੜੇ ਪ੍ਰਦਰਸ਼ਨ ਕਾਰਨ ਬੰਗਾਲ ਨੂੰ ਅੱਜ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਬੜੌਦਾ ਤੋਂ 41 ਦੌੜਾਂ ਨਾਲ […]

]]>
ਬੰਗਲੂਰੂ-ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਮਾੜੇ ਪ੍ਰਦਰਸ਼ਨ ਕਾਰਨ ਬੰਗਾਲ ਨੂੰ ਅੱਜ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਬੜੌਦਾ ਤੋਂ 41 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਸ਼ਾਸ਼ਵਤ ਰਾਵਤ (26 ਗੇਂਦਾਂ ਵਿੱਚ 40 ਦੌੜਾਂ) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੜੌਦਾ ਨੇ ਸੱਤ ਵਿਕਟਾਂ ’ਤੇ 172 ਦੌੜਾਂ ਬਣਾਈਆਂ। ਇਸ ਦੌਰਾਨ ਸ਼ਾਹਬਾਜ਼ ਅਹਿਮਦ (36 ਗੇਂਦਾਂ ’ਚ 55 ਦੌੜਾਂ) ਦੀ ਚੰਗੀ ਪਾਰੀ ਦੇ ਬਾਵਜੂਦ ਬੰਗਾਲ ਦੀ ਟੀਮ 131 ਦੌੜਾਂ ’ਤੇ ਸਿਮਟ ਗਈ। ਕਪਤਾਨ ਹਾਰਦਿਕ ਪਾਂਡਿਆ (27 ਦੌੜਾਂ ’ਤੇ 3 ਵਿਕਟਾਂ) ਨੇ ਆਪਣੇ ਤੇਜ਼ ਗੇਂਦਬਾਜ਼ ਲੁਕਮਾਨ ਮੇਰੀਵਾਲਾ (17 ਦੌੜਾਂ ’ਤੇ 3 ਵਿਕਟਾਂ) ਅਤੇ ਅਤੀਤ ਸੇਠ (41 ਦੌੜਾਂ ’ਤੇ 3 ਵਿਕਟਾਂ) ਨਾਲ ਮਿਲ ਕੇ ਬੜੌਦਾ ਨੂੰ ਸੈਮੀਫਾਈਨਲ ਵਿੱਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ। ਸ਼ਮੀ ਦਾ ਪ੍ਰਦਰਸ਼ਨ ਇਸ ਲਈ ਵੀ ਸੁਰਖੀਆਂ ’ਚ ਹੈ ਕਿਉਂਕਿ ਤਜਰਬੇਕਾਰ ਗੇਂਦਬਾਜ਼ ਆਸਟਰੇਲੀਆ ’ਚ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦੇ ਘੱਟੋ-ਘੱਟ ਆਖਰੀ ਦੋ ਟੈਸਟਾਂ ਲਈ ਭਾਰਤੀ ਟੀਮ ’ਚ ਸ਼ਾਮਲ ਹੋਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਨੇ ਟੂਰਨਾਮੈਂਟ ਦੇ ਅੱਠ ਮੈਚਾਂ ਵਿੱਚ 11 ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੌਰਾਨ ਮੁੰਬਈ ਅਤੇ ਦਿੱਲੀ ਨੇ ਵੀ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ।ਅਲੂਰ ਵਿੱਚ ਖੇਡੇ ਗਏ ਦੂਜੇ ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਨੇ ਵੈਂਕਟੇਸ਼ ਅਈਅਰ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਸੌਰਾਸ਼ਟਰ ਨੂੰ ਛੇ ਵਿਕਟਾਂ ਨਾਲ ਹਰਾ ਕੇ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ। ਵੈਂਕਟੇਸ਼ ਨੇ ਦੋ ਵਿਕਟਾਂ ਲੈਣ ਦੇ ਨਾਲ-ਨਾਲ 33 ਗੇਂਦਾਂ ’ਤੇ ਨਾਬਾਦ 38 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਮੱਧ ਪ੍ਰਦੇਸ਼ ਨੇ ਸੌਰਾਸ਼ਟਰ ਦੇ 173 ਦੌੜਾਂ ਦੇ ਟੀਚੇ ਨੂੰ ਚਾਰ ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ’ਤੇ 174 ਦੌੜਾਂ ਬਣਾ ਕੇ ਹਾਸਲ ਕਰ ਲਿਆ।

]]>
‘ਹਾਂਜੀ ਕੀ ਚਾਹੀਦਾ’ ਸ਼ਬਦਾਵਲੀ ਨਾਲ ਸੋਸ਼ਲ ਮੀਡੀਆ ’ਤੇ ਮਸ਼ਹੂਰ ਰੁਖਸਾਰ ਅਤੇ 4 ਹੋਰ ਗ੍ਰਿਫ਼ਤਾਰ https://pnmedia.ca/12370/ Thu, 12 Dec 2024 08:38:23 +0000 https://pnmedia.ca/?p=12370 ਚੰਡੀਗੜ੍ਹ-ਪੀਲ ਰੀਜਨਲ ਪੁਲੀਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਦੇ ਜਾਂਚ ਅਧਿਕਾਰੀਆਂ ਨੇ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜਬਰੀ ਵਸੂਲੀ […]

]]>
ਚੰਡੀਗੜ੍ਹ-ਪੀਲ ਰੀਜਨਲ ਪੁਲੀਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਦੇ ਜਾਂਚ ਅਧਿਕਾਰੀਆਂ ਨੇ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜਬਰੀ ਵਸੂਲੀ ਨਾਲ ਸਬੰਧਤ ਘਟਨਾਵਾਂ ਦੇ ਸਬੰਧ ਵਿੱਚ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

EITF ਇਹਨਾਂ ਘਟਨਾਵਾਂ ਦੀ ਜਾਂਚ ਕਰਨ ਲਈ ਕੈਨੇਡਾ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਿਹਾ ਹੈ। ਹਾਲ ਹੀ ਵਿੱਚ EITF ਨੇ ਵੱਖ ਵੱਖ ਦੋਸ਼ਾਂ ਹੇਠ ਪੰਜ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚਾਰ ਹਥਿਆਰ ਜ਼ਬਤ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਤੇ ਧਮਕੀਆਂ ਦੇ ਤਹਿਤ ਵੱਡੀ ਰਕਮ ਦੀ ਮੰਗ ਸ਼ਾਮਲ ਹੈ।

ਪੀਲ ਰੀਜਨਲ ਪੁਲੀਸ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਪ੍ਰੈਸ ਨੋਟ ਅਨੁਸਾਰ ਇਨ੍ਹਾਂ ਦੀ ਪਛਾਣ 27 ਸਾਲਾ ਬੰਧੂਮਾਨ ਸੇਖੋਂ, 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤੇਜਿੰਦਰ ਤਤਲਾ, 21 ਸਾਲਾ ਰੁਖਸਾਰ ਅਚਕਜ਼ਈ, 24 ਸਾਲਾ ਦਿਨੇਸ਼ ਕੁਮਾਰ ਅਤੇ ਵਜੋਂ ਹੋਈ ਹੈ। ਉਹ ਕੁੱਲ 16 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਰੁਖਸਾਰ ਅਚਕਜ਼ਈ ਨੂੰ ਸਤੰਬਰ 2023 ਦੀਆਂ ਘਟਨਾਵਾਂ ਲਈ 30 ਜੁਲਾਈ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਬਰੀ ਵਸੂਲੀ, $5000.00 ਤੋਂ ਘੱਟ ਦੀ ਧੋਖਾਧੜੀ ਦੇ ਦੋਸ਼ ਲਾਏ ਗਏ ਸਨ। ਉਸ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਉਦੋਂ ਤੋਂ ਅਦਾਲਤ ਦੁਆਰਾ ਲਗਾਈਆਂ ਗਈਆਂ ਸ਼ਰਤਾਂ ਨਾਲ ਰਿਹਾ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਰੁਖਸਾਰ ‘ਹਾਂਜੀ ਕੀ ਚਾਹੀਦਾ’ ਦੀ ਸ਼ਬਦਾਵਲੀ ਨਾਲ ਕਾਫ਼ੀ ਚਰਚਿਤ ਹੈ। ਪੰਜਾਬ ਦੇ ਲੋਕ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਕਰਨ ਲਈ ਅਤੇ ਵੀਡੀਓਜ਼ ਬਣਾਉਣ ਲਈ ਅਕਸਰ ਇਨ੍ਹਾਂ ਸ਼ਬਦਾਂ ਦੀ ਵਰਤੋ ਕਰਦੇ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਅੱਜ ਤੱਕ EITF ਨੇ 60 ਤੋਂ ਵੱਧ ਘਟਨਾਵਾਂ ਦੀ ਜਾਂਚ ਕੀਤੀ ਹੈ ਅਤੇ 21 ਗ੍ਰਿਫਤਾਰੀਆਂ ਕੀਤੀਆਂ ਹਨ। ਜਾਂਚ ਵਿੱਚ 20 ਹਥਿਆਰ, 11 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ, 10,000 ਡਾਲਰ ਤੋਂ ਵੱਧ ਦੀ ਰਕਮ ਅਤੇ 6 ਚੋਰੀ ਹੋਏ ਵਾਹਨਾਂ ਦੀ ਬਰਾਮਦਗੀ ਵੀ ਹੋਈ ਹੈ।

]]>
ਰਾਜਪੁਰਾ ਤੋਂ ਚੰਡੀਗੜ੍ਹ ਅਤੇ ਰਾਜਸਥਾਨ ਤੇ ਬਠਿੰਡਾ ਨੂੰ ਰੇਲ ਲਿੰਕ ਨਾਲ ਜੋੜਿਆ ਜਾਵੇ: ਬਡੂੰਗਰ https://pnmedia.ca/12367/ Thu, 12 Dec 2024 08:34:20 +0000 https://pnmedia.ca/?p=12367 ਪਟਿਆਲਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਤੋਂ ਪੰਜਾਬ ਨਾਲ ਲੱਗਦੇ ਸੂਬਿਆਂ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ […]

]]>
ਪਟਿਆਲਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਤੋਂ ਪੰਜਾਬ ਨਾਲ ਲੱਗਦੇ ਸੂਬਿਆਂ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਤੀ ਪੱਤਰ ਭੇਜ ਨੇ ਉਨ੍ਹਾਂ ਕਿਹਾ ਕਿ ਸੂਬੇ ਨਾਲ ਲੱਗਦੇ ਰਾਜਾਂ ਦਾ ਰੇਲ ਲਿੰਕ ਨਾ ਹੋਣ ਕਾਰਨ ਯਾਤਰੀਆਂ ਤੇ ਵਪਾਰੀਆਂ ਨੂੰ ਲੰਬੇ ਸਫ਼ਰ ਲਈ ਬੱਸਾਂ ਵਿੱਚ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਇਸ ਮੰਗ ’ਤੇ ਗ਼ੌਰ ਕੀਤਾ ਜਾਂਦਾ ਹੈ ਤਾਂ ਰਾਜਪੁਰਾ ਤੋਂ ਚੰਡੀਗੜ੍ਹ ਅਤੇ ਪਟਿਆਲਾ ਤੋਂ ਸਮਾਣਾ, ਪਾਤੜਾਂ, ਟੋਹਾਣਾ ਤੇ ਜਾਖਲ ਸਣੇ ਰਾਜਸਥਾਨ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ। ਇਸ ਨਾਲ ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਦਾ ਰੇਲ ਲਿੰਕ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੂਟਾਂ ’ਤੇ ਰਾਜਸਥਾਨ ’ਚ ਅਨੂਪਗੜ੍ਹ ਸਰੂਪਸਰ ਗੁਰਦੁਆਰਾ ਬੁੱਢਾ ਜੌਹੜ, ਸੁੂਰਤਗੜ੍ਹ, ਹਨੂਮਾਨਗੜ੍ਹ, ਮੰਡੀ ਡੱਬਵਾਲੀ ਤੋਂ ਇਲਾਵਾ ਬਠਿੰਡਾ ਨਾਲ ਲੱਗਦੇ ਕਸਬਿਆਂ ’ਚ ਰਾਮਾਂਮੰਡੀ, ਗੁਰਦੁਆਰਾ ਦਮਦਮਾ ਸਾਹਿਬ, ਸਿਰਸਾ, ਹਿਸਾਰ, ਜਾਖਲ, ਖਨੌਰੀ ਅਤੇ ਸਮਾਣਾ ਤੇ ਪਟਿਆਲਾ ਦੀਆਂ ਇਤਿਹਾਸਕ ਥਾਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ 1977 ਤੋਂ 1980 ਦਰਮਿਆਨ ਰੇਲਵੇ ਯੂਜ਼ਰਜ ਬੋਰਡ ’ਚ ਬਤੌਰ ਮੈਂਬਰ ਹੁੰਦਿਆਂ ਉਨ੍ਹਾਂ ਨੇ ਕੇਂਦਰ ਦੀ ਤਤਕਾਲੀ ਸਰਕਾਰ ਕੋਲ ਰੇਲ ਲਿੰਕ ਕਾਇਮ ਕਰਨ ਲਈ ਪ੍ਰਾਜੈਕਟ ਤਿਆਰ ਕਰਵਾ ਕੇ ਭੇਜਿਆ ਸੀ। ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਵੀ ਇਸੇ ਮਕਸਦ ਲਈ ਸਾਲ 1932 ਵਿੱਚ ਸਰਵੇ ਕਰਵਾਇਆ ਗਿਆ ਸੀ।

]]>
ਐੱਨਆਈਏ ਵੱਲੋਂ ਪੰਜਾਬ ਵਿੱਚ ਕਈ ਥਾਈਂ ਛਾਪੇ https://pnmedia.ca/12364/ Thu, 12 Dec 2024 08:32:00 +0000 https://pnmedia.ca/?p=12364 ਮਾਨਸਾ-ਐੱਨਆਈਏ ਦੀ ਟੀਮ ਨੇ ਅੱਜ ਸਵੇਰੇ ਕਿਸੇ ਅਪਾਰਧਕ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਮਜ਼ਦੂਰ ਨੌਜਵਾਨ ਸੁਖਬੀਰ ਸਿੰਘ ਉਰਫ਼ ਵਿਸ਼ਾਲ ਦੇ ਘਰ ਛਾਪਾ ਮਾਰਿਆ। ਇਸ […]

]]>
ਮਾਨਸਾ-ਐੱਨਆਈਏ ਦੀ ਟੀਮ ਨੇ ਅੱਜ ਸਵੇਰੇ ਕਿਸੇ ਅਪਾਰਧਕ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਮਜ਼ਦੂਰ ਨੌਜਵਾਨ ਸੁਖਬੀਰ ਸਿੰਘ ਉਰਫ਼ ਵਿਸ਼ਾਲ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਟੀਮ ਨੂੰ ਉਥੋਂ ਕੁਝ ਵੀ ਬਰਾਮਦ ਨਹੀਂ ਹੋਇਆ। ਮਾਨਸਾ ਸ਼ਹਿਰ ਦੇ ਵਾਰਡ ਨੰਬਰ-17 ਵਿੱਚ ਸਥਿਤ ਘਰ ’ਚ ਲਗਪਗ 4-5 ਘੰਟਿਆਂ ਦੀ ਜਾਂਚ ਤੋਂ ਬਾਅਦ ਐੱਨਆਈਏ ਦੀ ਟੀਮ ਨੇ ਸੁਖਬੀਰ ਸਿੰਘ ਦੇ ਪਿਤਾ ਗੁਰਜੰਟ ਸਿੰਘ ਦਾ ਮੋਬਾਈਲ ਜ਼ਬਤ ਕਰ ਲਿਆ।

ਟੀਮ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਤੇ ਗੁਰਜੰਟ ਸਿੰਘ ਦੇ ਰਿਸ਼ਤੇਦਾਰ ਦੇ ਘਰ ਵੀ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ’ਚ ਫੜੇ ਗਏ ਗੈਂਗਸਟਰ ਅਰਸ਼ ਡੱਲਾ ਦੇ ਉਸ ਨੌਜਵਾਨ ਨਾਲ ਸਬੰਧ ਹੋਣ ਦਾ ਸ਼ੱਕ ਹੈ।

ਵਿਸ਼ਾਲ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਉਹ ਪੇਂਟਰ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਤੇ ਵਿਸ਼ਾਲ ਵੀ ਉਸ ਨਾਲ ਕੰਮ ਕਰਦਾ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਟੀਮ ਉਸ ਦੇ ਪੁੱਤਰ ਤੋਂ ਕਿਸ ਆਧਾਰ ’ਤੇ ਪੁੱਛ-ਪੜਤਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮ ਦੇ ਮੈਂਬਰਾਂ ਨੇ ਉਸ ਤੋਂ ਵਿਸ਼ਾਲ ਦੇ ਵਿਦੇਸ਼ ਜਾਣ ਸਬੰਧੀ ਪੁੱਛਿਆ ਪਰ ਉਸ ਵੱਲੋਂ ਬਾਹਰ ਜਾਣ ਸਬੰਧੀ ਕੋਈ ਫਾਈਲ ਹੀ ਨਹੀਂ ਲਗਾਈ ਗਈ।

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਐੱਨਆਈਏ ਦੀ ਟੀਮ ਨੇ ਉਪ-ਮੰਡਲ ਦੇ ਪਿੰਡ ਲੋਹਗੜ੍ਹ ਅਤੇ ਡੱਬਵਾਲੀ ਦੇ ਵਾਰਡ-20 ਦੇ ਧਾਲੀਵਾਲ ਨਗਰ ਵਿੱਚ ਦੋ ਘਰਾਂ ਵਿੱਚ ਛਾਪੇ ਮਾਰੇ। ਟੀਮ ਵਿੱਚ ਅੱਧਾ ਦਰਜਨ ਅਧਿਕਾਰੀ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਐੱਨਆਈਏ ਨੇ ਪਿੰਡ ਲੋਹਗੜ੍ਹ ਵਿੱਚ ਅੰਮ੍ਰਿਤਪਾਲ ਅਤੇ ਡੱਬਵਾਲੀ ਵਿੱਚ ਨਗਰ ਪਰਿਸ਼ਦ ਵਿੱਚ ਠੇਕਾ ਆਧਾਰ ਕਰਮਚਾਰੀ ਬਲਰਾਜ ਦੇ ਘਰ ਛਾਪਾ ਮਾਰਿਆ। ਅੰਮ੍ਰਿਤਪਾਲ ਮੌਜੂਦਾ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਟੀਮ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਕਰੀਬ ਵੀਹ ਮਿੰਟ ਤੱਕ ਪੁੱਛ-ਗਿੱਛ ਕੀਤੀ। ਜ਼ਿਕਰਯੋਗ ਹੈ ਕਿ ਐੱਨਆਈਏ ਵੱਲੋਂ ਪਹਿਲਾਂ ਵੀ ਦੋ ਵਾਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿੱਚ ਰਾਜੂ ਤੋਂ ਪੁੱਛਗਿੱਛ ਕੀਤੀ ਗਈ ਹੈ। ਇਸ ਦੌਰਾਨ ਐੱਨਆਈਏ ਟੀਮ ਨੇ ਡੱਬਵਾਲੀ ਵਿੱਚ ਠੇਕਾ ਆਧਾਰ ਤਾਇਨਾਤ ਕਰਮਚਾਰੀ ਬਲਰਾਜ ਤੋਂ ਲੋਹਗੜ੍ਹ ਵਾਸੀ ਅੰਮ੍ਰਿਤਪਾਲ ਤੇ ਅਤਿਵਾਦੀ ਅਰਸ਼ ਡੱਲਾ ਦੇ ਬਾਰੇ ਪੁੱਛਿਆ। ਥਾਣਾ ਸਿਟੀ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਐਨਆਈਏ ਦੇ ਛਾਪਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇੱਥੋਂ ਨੇੜਲੇ ਪਿੰਡ ਮਾਝੀ ਵਿੱਚ ਅੱਜ ਸਵੇਰੇ ਐੱਨਆਈਏ ਨੇ ਫ਼ੌਜੀ ਲਖਵੀਰ ਸਿੰਘ ਦੇ ਘਰ ਛਾਪਾ ਮਾਰਿਆ। ਐੱਨਆਈਏ ਦੀ ਟੀਮ ਵੱਲੋਂ ਭਵਾਨੀਗੜ੍ਹ ਪੁਲੀਸ ਦੀ ਮਦਦ ਨਾਲ ਸਵੇਰੇ ਕਰੀਬ ਸਾਢੇ ਛੇ ਵਜੇ ਫ਼ੌਜੀ ਦੇ ਘਰ ਛਾਪਾ ਮਾਰਿਆ। ਟੀਮ ਨੇ ਕਰੀਬ ਦੋ ਤੋਂ ਢਾਈ ਘੰਟੇ ਤੱਕ ਘਰ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਵੀ ਕੀਤੀ। ਇਸ ਸਬੰਧੀ ਫ਼ੌਜੀ ਦੇ ਭਰਾ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਕੁੱਝ ਪੁੱਛ-ਪੜਤਾਲ ਕੀਤੀ ਗਈ ਤੇ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਦੌਰਾਨ ਪੁਲੀਸ ਨੂੰ ਉਨ੍ਹਾਂ ਦੇ ਘਰੋਂ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ ਤੇ ਨਾ ਹੀ ਪੁਲੀਸ ਨੇ ਉਨ੍ਹਾਂ ਦੇ ਘਰੋਂ ਕੋਈ ਮੋਬਾਈਲ ਜਾਂ ਕੋਈ ਹੋਰ ਚੀਜ਼ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਫ਼ੌਜ ਵਿੱਚ ਹੈ। ਲਖਵੀਰ ਦੇ ਨਾਂ ’ਤੇ ਚੱਲਦਾ ਮੋਬਾਈਲ ਫੋਨ ਦਾ ਸਿਮ ਕਾਰਡ ਉਸ ਦੀ ਪਤਨੀ ਕੋਲ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਭਰਜਾਈ ਜਦੋਂ ਆਪਣੇ ਪੇਕੇ ਗਈ ਸੀ ਤਾਂ ਉਸ ਦੇ ਭਰਾ ਨੇ ਆਪਣੀ ਭੈਣ ਦੇ ਫੋਨ ਤੋਂ ਕਿਸੇ ਵਿਅਕਤੀ ਨਾਲ ਗੱਲ ਕੀਤੀ ਸੀ ਜਿਸ ਦੇ ਆਧਾਰ ’ਤੇ ਇਹ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਸਬੰਧੀ ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਨੇ ਦੱਸਿਆ ਕਿ ਐੱਨਆਈਏ ਵੱਲੋਂ ਅੱਜ ਪਿੰਡ ਮਾਝੀ ਵਿੱਚ ਛਾਪੇ ਮਾਰਿਆ ਗਿਆ ਸੀ। ਇਸ ਦੇ ਕਾਰਨਾਂ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਨਆਈਏ ਦੀ ਟੀਮ ਨੂੰ ਸੁਰੱਖਿਆ ਲਈ ਪੁਲੀਸ ਫੋਰਸ ਮੁਹੱਈਆ ਕਰਵਾਈ ਸੀ।

ਐੱਨਆਈਏ ਦੀ ਟੀਮ ਨੇ ਮੁਕਤਸਰ ਦੇ ਬਠਿੰਡਾ-ਮਲੋਟ ਰੋਡ ਬਾਈਪਾਸ ’ਤੇ ਸਥਿਤ ਇੱਕ ਵਿਅਕਤੀ ਦੇ ਘਰ ’ਚ ਛਾਪਾ ਮਾਰਿਆ। ਇਹ ਕਾਰਵਾਈ ਕਰੀਬ ਪੰਜ ਘੰਟੇ ਚੱਲੀ। ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਨੇ ਅਮਨਦੀਪ ਨਾਮੀ ਵਿਅਕਤੀ ਦੇ ਘਰ ਛਾਪਾ ਮਾਰਿਆ। ਉਸ ਖ਼ਿਲਾਫ਼ ਟਾਡਾ ਤੇ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਹੈ ਤੇ ਫ਼ਿਲਹਾਲ ਉਹ ਨਾਭਾ ਜੇਲ੍ਹ ਵਿੱਚ ਬੰਦ ਹੈ। ਇਸ ਦੌਰਾਨ ਟੀਮ ਨੇ ਕੁਝ ਸ਼ੱਕੀ ਵਸਤਾਂ ਵੀ ਬਰਾਮਦ ਕੀਤੀਆਂ ਹਨ, ਪਰ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਦੇ ਵੱਡੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੀ ਵੀ ਐੱਨਆਈਏ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇੱਥੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਐੱਨਆਈਏ ਨੇ ਵਿਆਹ ਵਾਲੇ ਦਿਨ ਦਰਜਾ ਕਰਮਚਾਰੀ ਦੇ ਘਰ ਛਾਪਾ ਮਾਰਿਆ। ਘਰ ਵਿੱਚ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਪੰਜਾਬ ਪੁਲੀਸ ਅਤੇ ਖੁਫ਼ੀਆ ਏਜੰਸੀਆਂ ਅਤੇ ਮੀਡੀਆ ਨੂੰ ਵੀ ਨੇੜੇ ਨਹੀਂ ਲੱਗਣ ਦਿੱਤਾ। ਐੱਨਆਈਏ ਟੀਮ ਸਫ਼ਾਈ ਕਾਮੇ ਦੇ ਪਰਿਵਾਰ ਤੋਂ ਪੁੱਛ-ਪੜਤਾਲ ਕਰ ਕੇ ਚਲੀ ਗਈ। ਇਸ ਮੌਕੇ ਟੀਮ ਨੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ। ਜਾਣਕਾਰੀ ਅਨੁਸਾਰ ਜਿਸ ਮੁਟਿਆਰ ਦਾ ਅੱਜ ਵਿਆਹ ਸੀ ਉਸ ਦੀ ਵਿਦੇਸ਼ ਰਹਿੰਦੇ ਆਪਣੇ ਭਰਾ ਨਾਲ ਕਰੀਬ 10 ਦਿਨ ਪਹਿਲਾਂ ਗੱਲ ਹੋਈ ਸੀ। ਉਸ ਦੇ ਭਰਾ ਨੇ ਉਥੋਂ ਵਿਆਹ ਕਰ ਕੇ ਕੁਝ ਰਕਮ ਭੇਜੀ ਸੀ। ਸੂਤਰਾਂ ਅਨੁਸਾਰ ਐੱਨਆਈਏ ਨੇ ਵਿਦੇਸ਼ ਤੋਂ ਆਈ ਰਕਮ ਬਾਰੇ ਪੜਤਾਲ ਕੀਤੀ। ਇਸ ਬਾਰੇ ਪਰਿਵਾਰ ਵੱਲੋਂ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।

]]>
ਨਗਰ ਨਿਗਮ ਤੇ ਕੌਂਸਲ ਚੋਣਾਂ ਦਾ ਸਿਆਸੀ ਅਖਾੜਾ ਭਖਿਆ https://pnmedia.ca/12360/ Thu, 12 Dec 2024 08:26:52 +0000 https://pnmedia.ca/?p=12360 ਚੰਡੀਗੜ੍ਹ-ਪੰਜਾਬ ਵਿਚ ਅੱਜ ਨਗਰ ਨਿਗਮਾਂ ਤੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀ ਚੋਣ ਲਈ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ […]

]]>
ਚੰਡੀਗੜ੍ਹ-ਪੰਜਾਬ ਵਿਚ ਅੱਜ ਨਗਰ ਨਿਗਮਾਂ ਤੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀ ਚੋਣ ਲਈ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਤੋਂ ਇੱਕ ਦਿਨ ਪਹਿਲਾਂ ਤੱਕ ਅੱਜ ਕੁੱਲ 170 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਵੀਰਵਾਰ ਨੂੰ ਆਖ਼ਰੀ ਦਿਨ ਹੈ, ਜਿਸ ਕਰਕੇ ਚਾਹਵਾਨਾਂ ਵਿਚ ਅੱਜ ਪੂਰਾ ਦਿਨ ਐੱਨਓਸੀ ਲੈਣ ਲਈ ਹਫ਼ੜਾ ਦਫ਼ੜੀ ਮੱਚੀ ਰਹੀ। ਹਾਲਾਂਕਿ ਚੋਣ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਐੱਨਓਸੀ ਦੀ ਕੋਈ ਲੋੜ ਨਹੀਂ ਪਰ ਰਿਟਰਨਿੰਗ ਅਫ਼ਸਰਾਂ ਨੇ ਅੱਜ ਉਮੀਦਵਾਰਾਂ ਨੂੰ ਐੱਨਓਸੀ ਲਈ ਆਖਿਆ। ਉਧਰ, ਵਿਰੋਧੀ ਧਿਰਾਂ ਨੇ ਅੱਜ ਰਾਜ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਭਾਜਪਾ ਨੇ ਚੋਣ ਕਮਿਸ਼ਨ ਕੋਲ ਪੁਲੀਸ ਖ਼ਿਲਾਫ਼ ਸ਼ਿਕਾਇਤ ਕੀਤੀ ਹੈ, ਜਦੋਂਕਿ ਕਾਂਗਰਸ ਨੇ ਸਿਆਸੀ ਲੜਾਈ ਲੜਨ ਦਾ ਐਲਾਨ ਕੀਤਾ ਹੈ।

ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਅੱਜ ਸਥਾਨਕ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਲਈ 784 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਤੋਂ ਇਲਾਵਾ ਜ਼ਿਮਨੀ ਚੋਣਾਂ ਸਣੇ 977 ਵਾਰਡਾਂ ਦੀ ਚੋਣ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ‘ਆਪ’ ਵੱਲੋਂ 175 ਵਾਰਡਾਂ ਲਈ ਉਮੀਦਵਾਰ ਫਾਈਨਲ ਕਰਨ ਲਈ ਹਾਲੇ ਸਿਆਸੀ ਮੰਥਨ ਚੱਲ ਰਿਹਾ ਹੈ।

‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ 977 ਵਾਰਡਾਂ ਲਈ ਪੰਜ ਹਜ਼ਾਰ ਤੋਂ ਵੱਧ ਅਰਜ਼ੀਆਂ ਮਿਲੀਆਂ ਸਨ ਅਤੇ ਪ੍ਰਤੀ ਵਾਰਡ 15 ਤੋਂ 20 ਅਰਜ਼ੀਆਂ ਦੀ ਔਸਤਨ ਰਹੀ ਹੈ। 784 ਵਾਰਡਾਂ ਲਈ ਉਮੀਦਵਾਰ ਫਾਈਨਲ ਕਰ ਲਏ ਹਨ ਅਤੇ ਪਹਿਲੀ ਸੂਚੀ ਵਿੱਚ ਲੁਧਿਆਣਾ ਦੇ 94 ਵਾਰਡਾਂ, ਪਟਿਆਲਾ ਦੇ 56, ਫਗਵਾੜਾ ਦੇ 27 ਅਤੇ ਅੰਮ੍ਰਿਤਸਰ ਦੇ 74 ਵਾਰਡਾਂ ਲਈ ਉਮੀਦਵਾਰ ਐਲਾਨੇ ਗਏ ਹਨ।

ਉਨ੍ਹਾਂ ਦੱਸਿਆ ਕਿ ਬਾਕੀ ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ’ਤੇ ਅੰਤਿਮ ਝਾਤ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਢਾਈ ਸਾਲਾਂ ਵਿਚ ਕੀਤੇ ਵਿਕਾਸ ਕੰਮਾਂ ਨੂੰ ਮੁੱਖ ਮੁੱਦੇ ’ਤੇ ਤੌਰ ’ਤੇ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ’ਆਪ’ ਨੇ ਉਮੀਦਵਾਰਾਂ ਦੀ ਚੋਣ ਲਈ ਜ਼ਮੀਨੀ ਪੱਧਰ ’ਤੇ ਪਹੁੰਚ ਅਪਣਾਈ ਹੈ।

ਇਨ੍ਹਾਂ ਚੋਣਾਂ ਦੀ ਪ੍ਰਕਿਰਿਆ ਦੌਰਾਨ ਦਲ ਬਦਲੀ ਦਾ ਦੌਰ ਵੀ ਤੇਜ਼ ਹੋ ਗਿਆ ਹੈ। ਅੱਜ ਹੰਡਿਆਇਆ ਕੌਂਸਲ ਦੇ ਦੋ ਵਾਰ ਕੌਂਸਲਰ ਅਤੇ ਭਾਜਪਾ ਦੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਰਹਿ ਚੁੱਕੇ ਗੁਰਮੀਤ ਸਿੰਘ ਅਤੇ ਹੋਰਨਾਂ ਆਗੂਆਂ ਨੇ ‘ਆਪ’ ਵਿੱਚ ਸ਼ਮੂਲੀਅਤ ਕੀਤੀ ਹੈ। ਇਸੇ ਦੌਰਾਨ ਭਾਜਪਾ ਪੰਜਾਬ ਨੇ ਰਾਜ ਚੋਣ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਘਨੌਰ ਦੇ ਐੱਸਐੱਚਓ ਸਾਹਿਬ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਥਾਣੇਦਾਰ ਵੱਲੋਂ ਭਾਜਪਾ ਉਮੀਦਵਾਰਾਂ ਜਿਵੇਂ ਗੌਤਮ ਸੂਦ ਨੂੰ ਚੋਣ ਨਾ ਲੜਨ ਲਈ ਧਮਕਾਇਆ ਗਿਆ ਹੈ। ਭਾਜਪਾ ਨੇ ਐੱਸਐੱਚਓ ਦੀ ਫ਼ੌਰੀ ਬਦਲੀ ਕਰਕੇ ਐਕਸ਼ਨ ਲੈਣ ਲਈ ਕਿਹਾ ਹੈ।

ਇਸੇ ਤਰ੍ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਨਗਰ ਨਿਗਮ ਚੋਣਾਂ ਦੌਰਾਨ ਲੋਕਤੰਤਰੀ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਭਾਜਪਾ ਉਮੀਦਵਾਰਾਂ ਖ਼ਿਲਾਫ਼ ਸਿਆਸੀ ਦਬਾਅ ਹੇਠ ਐੱਨਓਸੀ ਦੇਣ ਵਿੱਚ ਦੇਰੀ ਕਰ ਰਹੇ ਹਨ। ਭਾਜਪਾ ਆਗੂ ਪ੍ਰਨੀਤ ਕੌਰ ਨੇ ਵੀ ਵੀਡੀਓ ਦਿਖਾਉਂਦਿਆਂ ਕਿਹਾ ਕਿ ਪਟਿਆਲਾ ਦੀ ‘ਆਪ’ ਸਰਕਾਰ ਵੱਲੋਂ ਭਾਜਪਾ ਉਮੀਦਵਾਰਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਸਰਕਾਰ ਇਨ੍ਹਾਂ ਚੋਣਾਂ ਵਿਚ ਮਰਿਆਦਾ ਤੋੜ ਰਹੀ ਹੈ ਅਤੇ ਰਿਟਰਨਿੰਗ ਅਫ਼ਸਰ ਐੱਨਓਸੀ ਲਈ ਕਾਂਗਰਸੀ ਉਮੀਦਵਾਰਾਂ ਨੂੰ ਆਖ ਰਹੇ ਹਨ। ਉਮੀਦਵਾਰਾਂ ਨੂੰ ਐੱਨਓਸੀ ਜਾਰੀ ਨਹੀਂ ਹੋ ਰਹੇ ਅਤੇ ਹਲਫ਼ੀਆ ਬਿਆਨ ਲਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਉਹ ਲੜਾਈ ਲੜਨਗੇ।

ਰਾਜ ਚੋਣ ਕਮਿਸ਼ਨ ਨੇ 22 ਆਈਏਐੱਸ ਅਧਿਕਾਰੀਆਂ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜ ਅਧਿਕਾਰੀ 5 ਨਗਰ ਨਿਗਮਾਂ ਦੀਆਂ ਚੋਣਾਂ ਦੀ ਨਿਗਰਾਨੀ ਕਰਨਗੇ। ਬਾਕੀ ਆਬਜ਼ਰਵਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਗਰ ਕੌਂਸਲ, ਨਗਰ ਪੰਚਾਇਤ ਚੋਣਾਂ ਦੀ ਨਿਗਰਾਨੀ ਕਰਨਗੇ। ਇਨ੍ਹਾਂ ਆਬਜ਼ਰਵਰਾਂ ਨੂੰ ਚੋਣਾਂ ਨਾਲ ਸਬੰਧਤ ਸਾਰੇ ਪ੍ਰਬੰਧਾਂ ਅਤੇ ਲੋੜੀਂਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ 12 ਦਸੰਬਰ ਨੂੰ ਸਵੇਰੇ 11 ਵਜੇ ਤੱਕ ਆਪਣੇ ਅਲਾਟ ਕੀਤੇ ਜ਼ਿਲ੍ਹਿਆਂ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ।

]]>
ਕੇਂਦਰ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਰਾਹ ਲੱਭ ਰਿਹੈ: ਉਗਰਾਹਾਂ https://pnmedia.ca/12357/ Thu, 12 Dec 2024 08:25:10 +0000 https://pnmedia.ca/?p=12357 ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਾਪਸ ਲਏ ਖੇਤੀ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਾਗੂ ਕਰਨ […]

]]>
ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਾਪਸ ਲਏ ਖੇਤੀ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਾਗੂ ਕਰਨ ਦਾ ਰਾਹ ਲੱਭ ਰਹੀ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਸੂਚਨਾ ਮਿਲੀ ਹੈ ਕਿ ਕੇਂਦਰ ਸਰਕਾਰ ਨੇ ਨਵੰਬਰ ’ਚ ਇਸ ਸਬੰਧੀ ਖਰੜਾ ਸੂਬਿਆਂ ਨੂੰ ਭੇਜਿਆ ਹੈ। ਇਸ ਵਿੱਚ ਸਰਕਾਰ ਵੱਲੋਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਤੋਂ ਪਿੱਛੇ ਹਟਣ ਦੇ ਸੰਕੇਤ ਮਿਲੇ ਹਨ। ਇਸ ਖਰੜੇ ਵਿੱਚ ਏਪੀਐੱਮਸੀ ਐਕਟ ਵਿੱਚ ਸੋਧ ਕਰਨ ਦੀ ਯੋਜਨਾ ਹੈ ਤਾਂ ਜੋ ਸਾਇਲੋਜ਼ ਨੂੰ ਮਾਰਕੀਟ ਯਾਰਡਾਂ ਵਿੱਚ ਤਬਦੀਲ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਖੇਤਾਂ ਵਿੱਚੋਂ ਚੁੱਕਿਆ ਜਾ ਸਕੇ। ਅਜਿਹੀ ਸਥਿਤੀ ਵਿੱਚ ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਅਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਥਾਂ ਕੀਮਤ ਬੀਮਾ ਯੋਜਨਾ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਇਸ ਦਾ ਪੂਰਾ ਖਰੜਾ ਮੰਗਿਆ ਹੈ ਤੇ ਇਸ ਦੀ ਸਮੀਖਿਆ ਤੋਂ ਬਾਅਦ ਸੰਘਰਸ਼ ਬਾਰੇ ਫ਼ੈਸਲਾ ਲਿਆ ਜਾਵੇਗਾ।

]]>
ਨਰੈਣ ਸਿੰਘ ਚੌੜਾ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨ ਦਾ ਹੋਰ ਵਾਧਾ https://pnmedia.ca/12354/ Thu, 12 Dec 2024 07:22:57 +0000 https://pnmedia.ca/?p=12354 ਅੰਮ੍ਰਿਤਸਰ-ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਰੈਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਅੱਜ ਉਸ […]

]]>
ਅੰਮ੍ਰਿਤਸਰ-ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਰੈਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਅੱਠ ਦਿਨ ਦਾ ਹੋਰ ਪੁਲੀਸ ਰਿਮਾਂਡ ਦੇਣ ਦੀ ਮੰਗ ਕੀਤੀ ਪਰ ਅਦਾਲਤ ਨੇ ਦੋਵਾਂ ਧਿਰਾਂ ਦਾ ਪੱਖ ਸੁਣਨ ਮਗਰੋਂ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਉਸ ਨੂੰ 14 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਪੁਲੀਸ ਨੇ ਅਦਾਲਤ ਵਿੱਚ ਦਰਖਾਸਤ ਦਾਇਰ ਕਰਕੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਜਾਂਚ ਦੌਰਾਨ ਲੋੜੀਂਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਹੱਈਆ ਨਹੀਂ ਕਰ ਰਹੀ। ਪੁਲੀਸ ਨੂੰ ਇਸ ਮਾਮਲੇ ਦੀ ਜਾਂਚ ਦੌਰਾਨ 2 ਤੋਂ 4 ਦਸੰਬਰ ਤੱਕ ਹਰਿਮੰਦਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਲੋੜ ਹੈ। ਉਨ੍ਹਾਂ ਇਸ ਮਾਮਲੇ ਵਿੱਚ ਅਦਾਲਤ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦੇਣ ਲਈ ਕਿਹਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹਰਿਮੰਦਰ ਸਾਹਿਬ ਦੇ ਮੈਨੇਜਰ ਨੂੰ ਹਦਾਇਤ ਕਰਨ ਲਈ ਕਿਹਾ ਸੀ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਪੁਲੀਸ ਦੇ ਇੱਕ ਅਧਿਕਾਰੀ , ਜੋ ਨਰੈਣ ਸਿੰਘ ਚੌੜਾ ਨੂੰ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਆਇਆ ਸੀ, ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲੀਸ ਨੂੰ ਮੁਹੱਈਆ ਕਰਵਾ ਦਿੱਤੀ ਹੈ ਅਤੇ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖ ਰਹੀ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਮੁਲਜ਼ਮ ਦੇ ਨਾਲ ਹਰਿਮੰਦਰ ਸਾਹਿਬ ਵਿਖੇ ਉਸ ਦੇ ਕੁਝ ਹੋਰ ਸਾਥੀ ਵੀ ਦੇਖੇ ਗਏ ਸਨ ,ਜਿਸ ਦੀ ਪੁਲੀਸ ਵੱਲੋਂ ਪੁਸ਼ਟੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲੀਸ ਵੱਲੋਂ ਉਸ ਦੇ ਇੱਕ ਸਾਥੀ ਨੂੰ ਪੁੱਛਗਿਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਅਤੇ ਇੱਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਇਸ ਤੋਂ ਪਹਿਲਾਂ ਮੁਲਜ਼ਮ ਦਾ ਛੇ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਚੁੱਕੀ ਹੈ।

ਨਰੈਣ ਸਿੰਘ ਦੇ ਵਕੀਲ ਜੀਐੱਸ ਰੰਧਾਵਾ ਨੇ ਦੋਸ਼ ਲਾਇਆ ਕਿ ਪੁਲੀਸ ਜਾਣ-ਬੁੱਝ ਕੇ ਜਾਂਚ ਦੇ ਮਾਮਲੇ ਨੂੰ ਲਟਕਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਪੁਲੀਸ ਵੱਲੋਂ ਅਦਾਲਤ ਵਿੱਚ ਉਸ ਦੇ ਫੋਨ ਦਾ ਕਾਲ ਰਿਕਾਰਡ ਪੇਸ਼ ਕੀਤਾ ਗਿਆ ਹੈ ਅਤੇ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਹ ਪਹਿਲੀ ਦਸੰਬਰ ਨੂੰ ਸਰਹੱਦ ’ਤੇ ਸੀ। ਪੁਲੀਸ ਨੇ ਅਦਾਲਤ ਨੂੰ ਦਲੀਲ ਦਿੱਤੀ ਹੈ ਕਿ ਉਹ ਉਸ ਦੀ ਸਰਹੱਦ ਤੇ ਆਮਦ ਬਾਰੇ ਪਤਾ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਨਰੈਣ ਸਿੰਘ 4 ਦਸੰਬਰ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੇਰ ਬਾਬਾ ਬੁੱਢਾ ਸਾਹਿਬ ਦੇ ਨੇੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜਿਵੇਂ ਉਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਅਧਿਕਾਰੀ ਨੂੰ ਮਿਲਿਆ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਮਿਲਿਆ ਸੀ, ਕਿਉਂਕਿ ਉਹ ਇੱਕ ਨਾਮੀ ਵਿਅਕਤੀ ਹੈ ਅਤੇ ਸਿੱਖ ਵਿਦਵਾਨ ਵੀ ਹੈ। ਉਸ ਦੀਆਂ ਕਈ ਕਿਤਾਬਾਂ ਛਪੀਆਂ ਹਨ।

]]>