Lifestyle – PN Media https://pnmedia.ca Bridging Punjabi News Across Borders Wed, 11 Sep 2024 11:03:44 +0000 en-US hourly 1 https://wordpress.org/?v=6.7.2 https://pnmedia.ca/wp-content/uploads/2022/09/cropped-pnmedia-favicon-1-32x32.png Lifestyle – PN Media https://pnmedia.ca 32 32 ਆਯੁਰਵੇਦ ‘ਚ ਲੁਕੇ ਹਨ ਚੰਗੀ ਨੀਂਦ ਲਈ ਇਹ ਰਾਜ਼, ਤੁਸੀਂ ਵੀ ਅਜ਼ਮਾਓ https://pnmedia.ca/7889/ Wed, 11 Sep 2024 11:03:44 +0000 https://pnmedia.ca/?p=7889 ਪੁਰਾਣੇ ਜ਼ਮਾਨੇ ਵਿੱਚ, ਲੋਕ ਇੱਕ ਚੰਗੀ ਜੀਵਨ ਸ਼ੈਲੀ ਦਾ ਪਾਲਣ ਕਰਦੇ ਹੋਏ, ਸੂਰਜ ਡੁੱਬਣ ਦੇ ਨਾਲ ਸੌਂਦੇ ਸਨ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦੇ ਸਨ। […]

]]>
ਪੁਰਾਣੇ ਜ਼ਮਾਨੇ ਵਿੱਚ, ਲੋਕ ਇੱਕ ਚੰਗੀ ਜੀਵਨ ਸ਼ੈਲੀ ਦਾ ਪਾਲਣ ਕਰਦੇ ਹੋਏ, ਸੂਰਜ ਡੁੱਬਣ ਦੇ ਨਾਲ ਸੌਂਦੇ ਸਨ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦੇ ਸਨ। ਅਜੋਕੇ ਸਮੇਂ ਵਿੱਚ ਅਜਿਹੀ ਜੀਵਨਸ਼ੈਲੀ ਦਾ ਪਾਲਣ ਕਰਨਾ ਬਹੁਤ ਮੁਸ਼ਕਲ ਹੈ, ਪਰ ਜੀਵਨ ਸ਼ੈਲੀ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ। ਨੀਂਦ ਲਈ ਆਯੁਰਵੈਦਿਕ ਸੁਝਾਅ ਚੰਗੀ ਨੀਂਦ ਤੋਂ ਬਾਅਦ ਸਵੇਰੇ ਉੱਠ ਕੇ ਤਾਜ਼ਗੀ ਮਹਿਸੂਸ ਕਰਨਾ ਇੱਕ ਅਦਭੁਤ ਅਹਿਸਾਸ ਹੁੰਦਾ ਹੈ ਪਰ ਅਨਿਯਮਿਤ ਜੀਵਨ ਸ਼ੈਲੀ ਅਤੇ ਖਾਣ-ਪੀਣ ਵਿੱਚ ਲਾਪਰਵਾਹੀ ਦੇ ਕਾਰਨ ਅੱਜਕੱਲ੍ਹ ਬਹੁਤ ਸਾਰੇ ਲੋਕ ਚੰਗੀ ਨੀਂਦ ਨਹੀਂ ਲੈ ਪਾਉਂਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਵੀ ਰਾਤ ਨੂੰ ਬਿਸਤਰ ‘ਤੇ ਆਰਾਮ ਨਾਲ ਨੀਂਦ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਯੁਰਵੇਦ ਦੇ ਕੁਝ ਨੁਸਖੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਇੰਦੌਰ ਸਥਿਤ ਅਸ਼ਟਾਂਗ ਆਯੁਰਵੇਦ ਕਾਲਜ ਦੇ ਡਾਕਟਰ ਅਖਿਲੇਸ਼ ਭਾਰਗਵ ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਨ।

ਪੁਰਾਣੇ ਜ਼ਮਾਨੇ ਵਿੱਚ, ਲੋਕ ਇੱਕ ਚੰਗੀ ਜੀਵਨ ਸ਼ੈਲੀ ਦਾ ਪਾਲਣ ਕਰਦੇ ਹੋਏ, ਸੂਰਜ ਡੁੱਬਣ ਦੇ ਨਾਲ ਸੌਂਦੇ ਸਨ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦੇ ਸਨ। ਅਜੋਕੇ ਸਮੇਂ ਵਿੱਚ ਅਜਿਹੀ ਜੀਵਨਸ਼ੈਲੀ ਦਾ ਪਾਲਣ ਕਰਨਾ ਬਹੁਤ ਮੁਸ਼ਕਲ ਹੈ, ਪਰ ਜੀਵਨ ਸ਼ੈਲੀ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ।

ਰਾਤ ਨੂੰ ਬਹੁਤ ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸ਼ਾਮ 6 ਵਜੇ ਤੋਂ ਬਾਅਦ ਖਾਣਾ ਖਾਣ ਤੋਂ ਪਰਹੇਜ਼ ਕਰੋ। ਭੋਜਨ ਸੌਣ ਤੋਂ 3 ਘੰਟੇ ਪਹਿਲਾਂ ਲੈਣਾ ਚਾਹੀਦਾ ਹੈ। ਰਾਤ ਨੂੰ ਸਿਰਫ ਹਲਕਾ ਭੋਜਨ ਹੀ ਲਓ। ਰਾਤ ਨੂੰ ਸੌਂਦੇ ਸਮੇਂ ਚੰਗਾ ਪਾਣੀ ਪੀਓ।

ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਮੋਬਾਈਲ, ਲੈਪਟਾਪ, ਕੰਪਿਊਟਰ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ ਲਈ ਬਹੁਤ ਹਾਨੀਕਾਰਕ ਹੈ। ਸੌਣ ਤੋਂ ਪਹਿਲਾਂ ਮੋਬਾਈਲ ਨੂੰ ਦੂਰ ਰੱਖਣਾ ਚਾਹੀਦਾ ਹੈ।

]]>
ਕੰਗਨਾ ਰਣੌਤ ਦਾ ਸਿਰ ਕਲਮ ਕਰਨ ਦੀ ਧਮਕੀ https://pnmedia.ca/7294/ Tue, 27 Aug 2024 19:07:00 +0000 https://pnmedia.ca/?p=7294 ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਵਿਵਾਦਿਤ ਸੰਸਦ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਕਾਰਨ ਕਾਫੀ ਟ੍ਰੋਲ ਹੋ ਰਹੀ ਹੈ। ਜਦੋਂ ਤੋਂ ਕੰਗਨਾ ਰਣੌਤ ਭਾਜਪਾ ਦੀ […]

]]>
ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਵਿਵਾਦਿਤ ਸੰਸਦ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਕਾਰਨ ਕਾਫੀ ਟ੍ਰੋਲ ਹੋ ਰਹੀ ਹੈ। ਜਦੋਂ ਤੋਂ ਕੰਗਨਾ ਰਣੌਤ ਭਾਜਪਾ ਦੀ ਸੰਸਦ ਬਣੀ ਹੈ, ਉਹ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹੋਰ ਵੀ ਸੁਰਖੀਆਂ ‘ਚ ਹੈ। ਹਾਲ ਹੀ ਵਿੱਚ ਕੰਗਨਾ ਰਣੌਤ ਨੇ ਇਹ ਕਹਿ ਕੇ ਸਿੱਖ ਕੌਮ ਨੂੰ ਭੜਕਾਇਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਬਲਾਤਕਾਰ ਹੋਏ ਸਨ ਅਤੇ ਲਾਸ਼ਾਂ ਲਟਕਾਈਆਂ ਗਈਆਂ ਸਨ। ਕੰਗਨਾ ਅਜਿਹੇ ਸਮੇਂ ‘ਚ ਅਜਿਹੇ ਬਿਆਨ ਦੇ ਰਹੀ ਹੈ ਜਦੋਂ ਉਸ ਦੀ ਫਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹਾਲ ਹੀ ‘ਚ ਫਿਲਮ ‘ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ਟ੍ਰੇਲਰ ਤੋਂ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਅਤੇ ਕੰਗਨਾ ਨੂੰ ਹੁਣ ਸਿਰ ਕਲਮ ਕਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ।

ਅਸਲ ਵਿੱਚ ਇਹ ਵੀਡੀਓ X (ਪਹਿਲਾਂ ਟਵਿੱਟਰ) ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕੰਗਨਾ ਰਣੌਤ ਨੂੰ ਚੱਪਲਾਂ ਨਾਲ ਮਾਰਨ ਅਤੇ ਉਸਦਾ ਸਿਰ ਕਲਮ ਕਰਨ ਦੀ ਧਮਕੀ ਮਿਲ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਪੰਜਾਬ ਪੁਲਿਸ ਨੂੰ ਟੈਗ ਕਰਕੇ ਇਸ ਵਾਇਰਲ ਵੀਡੀਓ ਨੂੰ ਐਕਸ ‘ਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਲੋਕ ਕਹਿ ਰਹੇ ਹਨ ਕਿ ਜੇ ਤੁਸੀਂ ਫਿਲਮ ‘ਐਮਰਜੈਂਸੀ’ ਨੂੰ ਰਿਲੀਜ਼ ਕਰਦੇ ਹੋ ਤਾਂ ਸਰਦਾਰਾਂ ਨੇ ਤਾਂ ਤੁਹਾਨੂੰ ਕੁੱਟਣਾ ਹੀ ਹੈ, ਪਹਿਲਾਂ ਹੀ ਥੱਪੜ ਤੁਸੀਂ ਖਾ ਲਿਆ ਹੈ।

ਇਸ ਵਾਇਰਲ ਵੀਡੀਓ ਵਿੱਚ ਇੱਕ ਹੋਰ ਸਿੱਖ ਵਿਅਕਤੀ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਯਾਦ ਕਰਦਾ ਹੈ। ਉਹ ਬੰਦਾ ਕਹਿੰਦਾ ਹੈ ਕਿ ਬਾਬਾ ਦੀਪ ਸਿੰਘ ਨੇ ਹੱਥ ਵਿੱਚ ਖੋਪੜੀ ਤੋਂ ਬਿਨਾਂ ਜੰਗ ਲੜੀ ਸੀ, ਇਤਿਹਾਸ ਬਦਲਿਆ ਨਹੀਂ ਜਾ ਸਕਦਾ, ਜੇਕਰ ਫਿਲਮ ਵਿੱਚ ਉਸ ਨੂੰ ਅੱਤਵਾਦੀ ਦੇ ਰੂਪ ਵਿੱਚ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਜਿਸ ਦੀ ਫਿਲਮ ਤੁਸੀਂ ਕਰ ਹੋ ਉਸ ਨਾਲ ਕੀ ਹੋਇਆ ਸੀ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਕੌਣ ਸਨ, ਇਹ ਨਾ ਭੁੱਲੋ, ਇਹ ਮੈਂ ਦਿਲ ਤੋਂ ਕਹਿ ਰਿਹਾ ਹਾਂ ਕਿ ਸਾਡੇ ਵੱਲ ਜੋ ਉਂਗਲ ਕਰਦਾ ਹੈ, ਉਸ ਦੀ ਅਸੀਂ ਉਂਗਲ ਹੀ ਤੋੜ ਦਿੰਦੇ ਹਾਂ, ਇਸ ਲਈ ਉਸ ਸੰਤ ਲਈ ਅਸੀਂ ਆਪਣਾ ਸਿਰ ਕੱਟਵਾ ਵੀ ਸਕਦੇ ਹਾਂ। ਜੇ ਅਸੀਂ ਸਿਰ ਕੱਟਵਾ ਸਕਦੇ ਹਾਂ ਤਾਂ ਅਸੀਂ ਕੱਟ ਵੀ ਸਕਦੇ ਹਾਂ।

]]>
80 ਹਜ਼ਾਰ ‘ਚ ਸ਼ੇਖ ਨੂੰ ਵੇਚੀਆਂ ਪੰਜਾਬਣਾਂ https://pnmedia.ca/6843/ Fri, 01 Dec 2023 11:15:15 +0000 https://pnmedia.ca/?p=6843 ਜਲੰਧਰ (ਪੀ ਐਨ ਬਿਊਰੋ) ਰਾਜ ਸਭਾ ਮੈਂਬਰ ਬਣਨ ਮਗਰੋਂ ਸੰਤ ਸੀਚੇਵਾਲ ਦੇ ਯਤਨਾਂ ਸਕਦਾ ਹੁਣ ਤੱਕ 60 ਲੜਕੀਆਂ ਵਤਨ ਪਰਤੀਆਂ ਹਨ। ਟਰੈਵਲ ਏਜੰਟਾਂ ਦੇ ਇਸ […]

]]>
ਜਲੰਧਰ (ਪੀ ਐਨ ਬਿਊਰੋ) ਰਾਜ ਸਭਾ ਮੈਂਬਰ ਬਣਨ ਮਗਰੋਂ ਸੰਤ ਸੀਚੇਵਾਲ ਦੇ ਯਤਨਾਂ ਸਕਦਾ ਹੁਣ ਤੱਕ 60 ਲੜਕੀਆਂ ਵਤਨ ਪਰਤੀਆਂ ਹਨ। ਟਰੈਵਲ ਏਜੰਟਾਂ ਦੇ ਇਸ ਗੰਭੀਰ ਜੁਰਮ ਦਾ ਸਖ਼ਤ ਨੋਟਿਸ ਲੈਂਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅਜਿਹੇ ਟਰੈਵਲ ਏਜੰਟ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਵੇਚ ਰਹੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ਤੋਂ ਪਰਤੀਆਂ ਦੋ ਲੜਕੀਆਂ ਨੇ ਅੱਜ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਦਾ ਇਰਾਕ ਵਿੱਚ ਸੌਦਾ ਕੀਤਾ ਸੀ। ਇਨ੍ਹਾਂ ਲੜਕੀਆਂ ਨਾਲ ਮਲੇਸ਼ੀਆ ਤੋਂ ਇੱਕ ਲੜਕਾ ਵੀ ਵਤਨ ਪਰਤਿਆ ਹੈ, ਜੋ ਕਿ ਉੱਥੇ ਜੇਲ੍ਹ ਵਿੱਚ ਬੰਦ ਸੀ। ਇਨ੍ਹਾਂ ਲੜਕੀਆਂ ਨੇ ਅੱਜ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ।

]]>
10 ਸਾਲ ਪੁਰਾਣੀ ਡੀਜ਼ਲ ਕਾਰ ਹੁਣ ਨਹੀਂ ਹੋਵੇਗੀ ਕਬਾੜ, ਫਿਟਨੈੱਸ ਰਹੀ ਤਾਂ ਇਲੈਕਟ੍ਰਿਕ ‘ਚ ਕਰਵਾ ਸਕਦੇ ਹੋ ਤਬਦੀਲ https://pnmedia.ca/4820/ Sat, 27 Nov 2021 12:25:36 +0000 https://pnmedia.ca/?p=4820 ਇਨ੍ਹੀਂ ਦਿਨੀਂ ਦਿੱਲੀ-ਐੱਨਸੀਆਰ ‘ਚ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੈ, ਜਿਸ ਕਾਰਨ ਆਮ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ, ਉਥੇ ਹੀ ਕਈ […]

]]>
ਇਨ੍ਹੀਂ ਦਿਨੀਂ ਦਿੱਲੀ-ਐੱਨਸੀਆਰ ‘ਚ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੈ, ਜਿਸ ਕਾਰਨ ਆਮ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ, ਉਥੇ ਹੀ ਕਈ ਲੋਕਾਂ ਨੂੰ ਹਵਾ ਪ੍ਰਦੂਸ਼ਣ ਕਾਰਨ ਹਸਪਤਾਲ ਵੀ ਜਾਣਾ ਪੈ ਰਿਹਾ ਹੈ। ਹਵਾ ਪ੍ਰਦੂਸ਼ਣ ਤੋਂ ਜਲਦੀ ਛੁਟਕਾਰਾ ਪਾਉਣ ਲਈ ਸਰਕਾਰ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ 10 ਸਾਲ ਪੁਰਾਣੇ ਡੀਜ਼ਲ ਵਾਹਨ ਦੀ ਵਰਤੋਂ ਲਈ ਰਸਤਾ ਸਾਫ਼ ਕਰ ਦਿੱਤਾ ਹੈ। ਡੀਜ਼ਲ ਵਾਹਨ ‘ਚ ਇਲੈਕਟ੍ਰਿਕ ਕਿੱਟ ਲਗਾਉਣ ਤੋਂ ਬਾਅਦ ਵਾਹਨ ਮਾਲਕ 10 ਸਾਲ ਬਾਅਦ ਵੀ ਦਿੱਲੀ-ਐਨਸੀਆਰ ‘ਚ ਆਪਣੇ ਵਾਹਨ ਚਲਾ ਸਕਦੇ ਹਨ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਆਪਣੇ ਟਵਿੱਟਰ ਪੋਸਟ ‘ਚ ਕਿਹਾ, “ਦਿੱਲੀ ਹੁਣ ਇੰਟਰਨਲ ਕੰਬਸ਼ਨ ਇੰਜਣ (ਆਈ.ਸੀ.ਈ.) ਦੀ ਇਲੈਕਟ੍ਰਿਕ ਰੀਟਰੋਫਿਟਿੰਗ ਲਈ ਤਿਆਰ ਹੈ। ਜੇਕਰ ਤੁਹਾਡੀ ਡੀਜ਼ਲ ਗੱਡੀ ਫਿੱਟ ਪਾਈ ਜਾਂਦੀ ਹੈ ਤਾਂ ਇਸਨੂੰ ਇਲੈਕਟ੍ਰਿਕ ਇੰਜਣ ‘ਚ ਬਦਲਿਆ ਜਾ ਸਕਦਾ ਹੈ। ਜਲਦ ਹੀ ਵਿਭਾਗ ਇਲੈਕਟ੍ਰਿਕ ਕਿੱਟਾਂ ਬਣਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਸਾਂਝਾ ਕਰੇਗਾ। ਇਸ ਦੇ ਜ਼ਰੀਏ 10 ਸਾਲ ਬਾਅਦ ਵੀ ਡੀਜ਼ਲ ਵਾਹਨਾਂ ਦੀ ਵਰਤੋਂ ਕੀਤੀ ਜਾ ਸਕੇਗੀ।’

ਅਜਿਹੀ ਹੋਵੇਗੀ ਪ੍ਰਕਿਰਿਆ

ਇਲੈਕਟ੍ਰਿਕ ਕਿੱਟ ਨੂੰ ਡੀਜ਼ਲ ਕਾਰ ‘ਚ ਉਦੋਂ ਹੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਟੈਸਟਿੰਗ ਏਜੰਸੀ ਡੀਜ਼ਲ ਕਾਰ ਦੇ ਇੰਜਣ ਦੀ ਫਿਟਨੈੱਸ ਦੀ ਜਾਂਚ ਕਰੇਗੀ ਅਤੇ ਇਸ ਨੂੰ ਮਨਜ਼ੂਰੀ ਦੇਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਵਾਹਨ ਮਾਲਕ ਆਪਣਾ ਇੰਜਣ ਬਦਲ ਸਕਣਗੇ। ਹਾਲਾਂਕਿ ਟਰਾਂਸਪੋਰਟ ਵਿਭਾਗ ਵੱਲੋਂ ਅਜੇ ਤਕ ਟੈਸਟਿੰਗ ਏਜੰਸੀਆਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਕਿੱਟਾਂ ਬਣਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।

ਕੀ ਆ ਸਕਦੈ ਖਰਚ

ਡੀਜ਼ਲ ਇੰਜਣਾਂ ‘ਚ ਇਲੈਕਟ੍ਰਿਕ ਰੀਟਰੋਫਿਟਿੰਗ ਲਈ ਅਧਿਕਾਰਤ ਦਰਾਂ ਅਜੇ ਤੈਅ ਨਹੀਂ ਕੀਤੀਆਂ ਗਈਆਂ ਹਨ। ਪਰ ਮੀਡੀਆ ਰਿਪੋਰਟਾਂ ਅਨੁਸਾਰ, ਇਲੈਕਟ੍ਰਿਕ ਕਿੱਟ ਲਗਾਉਣ ਲਈ ਵਾਹਨ ਮਾਲਕ ਨੂੰ ਅੰਦਾਜ਼ਨ 4-6 ਲੱਖ ਰੁਪਏ ਖਰਚ ਕਰਨੇ ਪੈ ਸਕਦੇ ਹਨ। ਕਿਹਾ ਜਾਂਦਾ ਹੈ ਕਿ ਡੀਜ਼ਲ ਇੰਜਣ ਨੂੰ ਕਾਰ ਵਿੱਚੋਂ ਸਭ ਤੋਂ ਪਹਿਲਾਂ ਹਟਾਇਆ ਜਾਵੇਗਾ ਅਤੇ ਇਸ ਸਪੇਸ ਦੀ ਵਰਤੋਂ ਇਲੈਕਟ੍ਰਿਕ ਮੋਟਰ, ਉੱਚ-ਵੋਲਟੇਜ ਵਾਇਰਿੰਗ ਸਰਕਟ ਅਤੇ ਕੰਟਰੋਲ ਯੂਨਿਟ ਨੂੰ ਫਿੱਟ ਕਰਨ ਲਈ ਕੀਤੀ ਜਾਵੇਗੀ, ਜਿਸ ਵਿਚ ਕਾਫੀ ਖਰਚਾ ਆ ਸਕਦਾ ਹੈ। ਜੇਕਰ ਤੁਹਾਡੇ ਵਾਹਨ ‘ਚ ਇਲੈਕਟ੍ਰਿਕ ਇੰਜਣ ਲੱਗਾ ਹੈ ਤਾਂ ਤੁਹਾਨੂੰ ਆਪਣੇ ਘਰ ਵਿੱਚ ਚਾਰਜਿੰਗ ਸੈੱਟਅੱਪ ਵੀ ਲਗਾਉਣ ਦੀ ਲੋੜ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ 2015 ਤੇ ਸੁਪਰੀਮ ਕੋਰਟ 2018 ਵੱਲੋਂ ਜਾਰੀ ਹੁਕਮਾਂ ਅਨੁਸਾਰ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨ ਦਿੱਲੀ-ਐਨਸੀਆਰ ‘ਚ ਨਹੀਂ ਚੱਲ ਸਕਦੇ ਹਨ। ਇਸ ਸਮੇਂ ਦਿੱਲੀ ਵਿੱਚ 38 ਲੱਖ ਪੁਰਾਣੀਆਂ ਗੱਡੀਆਂ ਹਨ।

]]>
ਕੀ ਲਿਵਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਕੋਰੋਨਾ ? ਜਾਣੋ ਕਿਵੇਂ ਰੱਖੀਏ ਸੁਰੱਖਿਅਤ https://pnmedia.ca/4817/ Sat, 27 Nov 2021 12:24:21 +0000 https://pnmedia.ca/?p=4817  Covid-19 & Liver : ਦੁਨੀਆ ਭਰ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨੂੰ ਲਗਪਗ ਦੋ ਸਾਲ ਹੋਣ ਵਾਲੇ ਹਨ। ਇਸ ਦੌਰਾਨ ਭਾਰਤ ਨੇ ਕੋਵਿਡ-19 ਦੀਆਂ […]

]]>
 Covid-19 & Liver : ਦੁਨੀਆ ਭਰ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨੂੰ ਲਗਪਗ ਦੋ ਸਾਲ ਹੋਣ ਵਾਲੇ ਹਨ। ਇਸ ਦੌਰਾਨ ਭਾਰਤ ਨੇ ਕੋਵਿਡ-19 ਦੀਆਂ ਦੋ ਲਹਿਰਾਂ ਝੱਲੀਆਂ ਹਨ। ਖਾਸਤੌਰ ‘ਤੇ ਦੂਸਰੀ ਲਹਿਰ ‘ਚ ਸਾਫ਼ ਹੋ ਗਿਆ ਹੈ ਕਿ ਕੋਰੋਨਾ ਵਾਇਰਸ ਕਿਵੇਂ ਅਤੇ ਕਿਸ ਤੇਜ਼ੀ ਨਾਲ ਸਾਡੇ ਸਾਰਿਆਂ ਦੀ ਜ਼ਿੰਦਗੀ ਬਦਲ ਸਕਦਾ ਹੈ। ਇਸ ਪੂਰੇ ਸਮੇਂ ਕੋਰੋਨਾ ਵਾਇਰਸ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ ਤੇ ਹਾਲੇ ਵੀ ਲਗਾਤਾਰ ਆ ਰਹੀਆਂ ਹਨ। ਹਾਲਾਂਕਿ, ਇਕ ਗੱਲ ਸਾਫ਼ ਹੋ ਗਈ ਹੈ ਕਿ ਕੋਰੋਨਾ ਵਾਇਰਸ ਦਿਲ, ਕਿਡਨੀ, ਇੰਟੈਸਟਾਈਨ ਤੇ ਲਿਵਰ ‘ਤੇ ਵੀ ਹਮਲਾ ਕਰਦਾ ਹੈ ਤੇ ਉਨ੍ਹਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋਣ ਵਾਲੇ ਵਾਇਰਲ ਨਿਮੋਨੀਆ ਨਾਲ ਮਰੀਜ਼ ‘ਚ ਦੂਸਰੇ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਕੋਵਿਡ-19 ਤੋਂ ਲਿਵਰ ਨੂੰ ਕੀ ਖ਼ਤਰਾ

ਕੋਵਿਡ ਹੁਣ ਸਿਰਫ਼ ਬੁਖ਼ਾਰ, ਗਲ਼ੇ ‘ਚ ਖਰਾਸ਼ ਜਾਂ ਨਿਮੋਨੀਆ (ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਵਜ੍ਹਾ ਨਾਲ ਸਾਹ ਲੈਣ ‘ਚ ਸਮੱਸਿਆ ਹੁੰਦੀ ਸੀ) ਤਕ ਹੀ ਸੀਮਤ ਨਹੀਂ ਰਹਿ ਗਿਆ ਹੈ, ਇਹ ਹੁਣ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰਨ ਲੱਗਾ ਹੈ। ਅੱਜ ਅਸੀਂ ਲਿਵਰ ਨਾਲ ਸੰਬੰਧਤ ਬਿਮਾਰੀਆਂ ‘ਤੇ ਨਜ਼ਰ ਮਾਰਾਂਗੇ ਜਿਵੇਂ ਪੀਲੀਆ, ਪੈਨਕ੍ਰਿਆਟਿਸ, ਪਹਿਲਾਂ ਤੋਂ ਮੌਜੂਦਾ ਪੁਰਾਣੀਆਂ ਲਿਵਰ ਦੀਆਂ ਬਿਮਾਰੀਆਂ ਦਾ ਵਿਗੜਨਾ ਤੇ ਪਿੱਤ ਸਬੰਧੀ ਕੋਲੇਜਨੋਪੈਥੀ ਦਾ ਹੋਣਾ ਆਦਿ। ਗਤੀਹੀਣ ਲਾਈਫਸਟਾਈਲ, ਮੋਟਾਪਾ, ਡਾਇਬਟੀਜ਼ ਨਾਲ ਐਕਿਊਟ ਡੈਮੇਜ ਹੁੰਦਾ ਹੈ ਤੇ ਲੰਬੇ ਸਮੇਂ ਤਕ ਲਈ ਹੋਰ ਜ਼ਿਆਦਾ ਗੰਭੀਰ ਸਮੱਸਿਆਵਾਂ ਹੁੰਦੀਆਂ ਹਨ।

ਲਿਵਰ ਨੂੰ ਨੁਕਸਾਨ ਹੋਣ ਤੋਂ ਕਿਵੇਂ ਬਚਾਇਆ ਜਾ ਸਕਦੈ?

ਗੁਰੂਗ੍ਰਾਮ ਦੇ ਪਾਰਸ ਹੌਸਪਿਟਲ ਦੇ ਗੈਸਟ੍ਰੋਐਂਟਰੋਲੌਜੀ ਡਾ. ਅਮਿਤ ਮਿੱਤਲ ਨੇ ਲਿਵਰ ਨਾਲ ਸੰਬੰਧਤ ਸਮੱਸਿਆਵਾਂ ਤੋਂ ਬਚਣ ਦੇ ਕੁਝ ਸੁਝਾਅ ਦਿੱਤੇ ਹਨ?

1. ਹੱਥ ਦੀ ਸਾਫ਼-ਸਫ਼ਾਈ ਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖੋ।

2. ਮੋਟਾਪਾ ਤੇ ਜ਼ਿਆਦਾ ਵਜ਼ਨ ਵਾਲੀ ਸਥਿਤੀ ਕ੍ਰੋਨਿਕ ਇਨਫਲੇਮੇਟਰੀ ਦੀ ਸਥਿਤੀ ਨਾਲ ਜੁੜੀ ਹੁੰਦੀ ਹੈ। ਇਹ ਦੱਸਦੀ ਹੈ ਕਿ ਅੱਗੇ ਚੱਲ ਕੇ ਕੌਂਪਲੀਕੇਸ਼ਨ ਵਧ ਸਕਦੇ ਹਨ।

3. ਟਰਾਂਸਮਿਸ਼ਨ ਤੋਂ ਬਚਣ ਲਈ ਕ੍ਰੋਨਿਕ ਲਿਵਰ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਨਿਯਮਤ ਦੇਖਭਾਲ ਲਈ ਟੈਲੀਮੈਡੀਸਿਨ ਸਰਵਿਸ ਨੂੰ ਇਸਤੇਮਾਲ ਕਰਨ ਦੀ ਹਦਾਇਤ ਦਿੱਤੀ ਗਈ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਟੈਲੀਮੈਡੀਸਿਨ ਕ੍ਰੋਨਿਕ ਲਿਵਰ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਟੈਰਟੀਅਰੀ ਕੇਅਰ ਤਕ ਉਨ੍ਹਾਂ ਦੀ ਪਹੁੰਚ ਵਧਾਉਣ ਨਾਲ ਉਨ੍ਹਾਂ ਦੀ ਹਾਲਤ ‘ਚ ਸੁਧਾਰ ਕਰਦਾ ਹੈ।

4. ਇਲੈਕਟਿਵ ਐਂਡੋਸਕੋਪਿਕ ਪ੍ਰਕਿਰਿਆਵਾਂ ‘ਚ ਦੇਰ।

5. ਜਿਨ੍ਹਾਂ ਮਰੀਜ਼ਾਂ ਦੀ ਬਿਮਾਰੀ ਸਟੇਬਲ ਹੈ ਤੇ ਕੋਵਿਡ-19 ਇਨਫੈਕਸ਼ਨ ਦੀ ਸੰਭਾਵਨਾ ਨਹੀਂ ਹੈ, ਉਨ੍ਹਾਂ ਨੂੰ ਨਿਰਧਾਰਤ ਦਵਾਈ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ।

6. ਗਲੂਕੋਕੋਰਟਿਕੋਇਡਸ ਦੇ ਮਰੀਜ਼ਾਂ ਲਈ ਥੈਰੇਪੀ ਨੂੰ ਅਚਾਨਕ ਬੰਦ ਨਹੀਂ ਕਰਨਾ ਚਾਹੀਦਾ, ਪਰ ਅੰਡਰਲਾਇੰਗ ਬਿਮਾਰੀ ਨੂੰ ਕੰਟਰੋਲ ਕਰਨ ਲਈ ਜਿੰਨਾ ਘੱਟ ਸੰਭਵ ਹੋ ਸਕੇ, ਓਨੀ ਘੱਟ ਡੋਜ਼ ਦੀ ਵਰਤੋਂ ਕਰਨੀ ਚਾਹੀਦੀ ਹੈ, ਫਿਰ ਕੋਵਿਡ-19 ਜੋਖ਼ਮ ਜਾਂ ਇਨਫੈਕਸ਼ਨ ਦੀ ਸੂਰਤ ਚਾਹੇ ਜੋ ਵੀ ਹੋਵੇ।

7. ਕਿਉਂਕਿ ਹੌਸਪਿਟਲ ਤੇ ਐਂਡੋਸਕੋਪੀ ਸੈਂਟਰ ਆਮ ਵਾਂਗ ਕੰਮ ਕਰਦੇ ਹਨ, ਇਸ ਲਈ ਬਦਲਵੀਆਂ ਪ੍ਰਕਿਰਿਆਵਾਂ ਲਈ ਨਿਰਧਾਰਤ ਮਰੀਜ਼ਾਂ ‘ਤੇ ਵਿਚਾਰ ਕਰਨ ਤੋਂ ਪਹਿਲਾਂ ਸਿਰੋਸਿਸ ਤੇ ਹਾਲ ਦੀ ਵੈਰੀਕੇਲ ਬਲੀਡਿੰਗ ਜਾਂ ਐਂਡੋਸਕੋਪਿਕ ਵੈਰੀਕਾਜ਼ ਲਿਗੇਸ਼ਨ ਵਾਲੇ ਮਰੀਜ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਡਾਇਬਟੀਜ਼ ਤੇ ਮੋਟਾਪਾ ਵੀ ਲਿਵਰ ਦੇ ਫੰਕਸ਼ਨ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਦੇ ਨਤੀਜੇ ਵਜੋਂ ਐਮਰਜੈਂਸੀ ਹਾਲਾਤ ‘ਚ ਕੌਂਪਲੀਕੇਸ਼ਨ ਹੋ ਸਕਦੇ ਹਨ। SARS-CoV-2 ਇਨਫੈਕਸ਼ਨ ਨਾਲ ਜੁੜੀ ਫਿਜੀਓਪੈਥੋਲੌਜੀ ਨੂੰ ਸਮਝਣ ਲਈ ਲਿਵਰ ਦੀ ਬਿਮਾਰੀ ਦੇ ਮਰੀਜ਼ਾਂ ਦੀ ਸਖ਼ਤ ਨਿਗਰਾਨੀ ਜ਼ਰੂਰੀ ਹੈ।

]]>
ਜਾਣੋ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੀ ਖਾਈਏ ਤੇ ਕਿਹੜੀਆਂ ਚੀਜ਼ਾਂ ਤੋਂ ਕਰੀਏ ਪਰਹੇਜ਼ https://pnmedia.ca/4814/ Sat, 27 Nov 2021 12:22:26 +0000 https://pnmedia.ca/?p=4814 ਆਧੁਨਿਕ ਸਮੇਂ ‘ਚ ਲੋਕਾਂ ਦੀ ਜੀਵਨ ਸ਼ੈਲੀ ‘ਚ ਵੱਡੇ ਪੱਧਰ ‘ਤੇ ਬਦਲਾਅ ਆਇਆ ਹੈ। ਪ੍ਰਾਚੀਣ ਸਮੇਂ ‘ਚ ਲੋਕ ਕੰਮ ਅਤੇ ਸਮੇਂ ਨੂੰ ਲੈ ਕੇ ਪਾਬੰਦ […]

]]>
ਆਧੁਨਿਕ ਸਮੇਂ ‘ਚ ਲੋਕਾਂ ਦੀ ਜੀਵਨ ਸ਼ੈਲੀ ‘ਚ ਵੱਡੇ ਪੱਧਰ ‘ਤੇ ਬਦਲਾਅ ਆਇਆ ਹੈ। ਪ੍ਰਾਚੀਣ ਸਮੇਂ ‘ਚ ਲੋਕ ਕੰਮ ਅਤੇ ਸਮੇਂ ਨੂੰ ਲੈ ਕੇ ਪਾਬੰਦ ਰਹਿੰਦੇ ਸਨ। ਉਨ੍ਹਾਂ ਵਿਚ ਜ਼ਰਾ ਜਿੰਨਾ ਵੀ ਆਲਮ ਨਹੀਂ ਹੁੰਦਾ ਸੀ। ਇਸ ਦੇ ਲਈ ਲੋਕ ਉਨ੍ਹਾਂ ਦਿਨਾਂ ਵਿਚ ਹਮੇਸ਼ਾ ਸਿਹਤਮੰਦ ਰਹਿੰਦੇ ਸਨ। ਨਾਲ ਹੀ ਉਨ੍ਹਾਂ ਦੀ ਉਮਰ ਵੀ ਲੰਬੀ ਹੁੰਦੀ ਸੀ। ਉੱਥੇ ਹੀ ਅੱਜਕਲ੍ਹ ਲੋਕ ਸਿਹਤ ਪ੍ਰਤੀ ਚੌਕਸ ਨਹੀਂ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਲੋਕ ਸਿਹਤ ਪ੍ਰਤੀ ਕਾਫੀ ਲਾਪਰਵਾਹ ਸਨ। ਮੌਜੂਦਾ ਸਮੇਂ ਕੋਰੋਨਾ ਮਹਾਮਾਰੀ ਦੇ ਮਾੜੇ ਨਤੀਜਿਆਂ ਕਾਰਨ ਲੋਕਾਂ ‘ਚ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ। ਇਸ ਦੇ ਬਾਵਜੂਦ ਲੋਕ ਤਣਾਅ ਭਰੀ ਜ਼ਿੰਦਗੀ ਜਿਊਣ ਦੇ ਆਦੀ ਹਨ। ਇਸ ਵਿਚ ਦੋ ਰਾਇ ਨਹੀਂ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਆਮ ਜਨਜੀਵਨ ‘ਤੇ ਵੱਡੇ ਪੱਧਰ ‘ਤੇ ਅਸਰ ਪਿਆ ਹੈ। ਖਾਸਕਰ ਲਾਕਡਾਊਨ ‘ਚ ਜੌਬ ਖੁੱਸਣ ਤੇ ਕੋਰੋਨਾ ਇਨਫੈਕਟਿਡ ਹੋਣ ਕਾਰਨ ਲੋਕਾਂ ਦੀ ਮਾਨਸਿਕ ਸਿਹਤ ‘ਤੇ ਉਲਟ ਅਸਰ ਪਿਆ ਹੈ। ਮਾਹਿਰਾਂ ਦੀ ਮੰਨੀਏ ਤਾਂ ਲੋਕਾਂ ਦੀ ਸਹਿਨ-ਸ਼ਕਤੀ ‘ਚ ਅਸਮਾਨਤਾਵਾਂ ਹਨ। ਕੁਝ ਲੋਕ ਬੁਰੇ ਸਮੇਂ ਦਾ ਸਾਹਮਣਾ ਨਿਡਰ ਹੋ ਕੇ ਕਰਦੇ ਹਨ ਤਾਂ ਕੁਝ ਲੋਕ ਕਾਫੀ ਘਬਰਾ ਜਾਂਦੇ ਹਨ। ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਅਜਿਹੀ ਸਥਿਤੀ ‘ਚ ਵਿਅਕਤੀ ਤਣਾਅ, ਬ੍ਰੇਨ ਫੌਗ, ਮਨੋ-ਭਰਮ ਆਦਿ ਚੀਜ਼ਾਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਦਿਮਾਗ਼ ਦਾ ਸਿਹਤਮੰਦ ਰਹਿਣਾ ਲਾਜ਼ਮੀ ਹੈ। ਇਸ ਦੇ ਲਈ ਡਾਈਟ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਡਾਕਟਰ ਵੀ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੁਝ ਚੀਜ਼ਾਂ ਨੂੰ ਨਾ ਖਾਣ ਦੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ ਕਿ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੀ ਖਾਈਏ ਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰੀਏ

ਸੀ-ਫੂਡ ‘ਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਦਿਮਾਗ਼ ਨੂੰ ਸਿਹਤਮੰਦ ਰੱਖਣ ‘ਚ ਓਮੇਗਾ-3 ਫੈਟੀ ਐਸਿਡ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਲਈ ਓਮੇਗਾ-3 ਫੈਟੀ ਐਸਿਡ ਨੂੰ ਜ਼ਰੂਰੀ ਪੋਸ਼ਕ ਤੱਤ ਮੰਨਿਆ ਜਾਂਦਾ ਹੈ। ਇਕ ਖੋਜ ਵਿਚ ਖੁਲਾਸਾ ਹੋਇਆ ਹੈ ਕਿ ਓਮੇਗਾ-3 ਫੈਟੀ ਐਸਿਡ ਦੇ ਸੇਵਨ ਨਾਲ ਬ੍ਰੇਨ ਡਿਸਆਰਡਰ ਦਾ ਖ਼ਤਰਾ ਕਾਫੀ ਘੱਟ ਜਾਂਦਾ ਹੈ। ਇਸ ਦੇ ਲਈ ਡਾਈਟ ‘ਚ ਸੀ-ਫੂਡ ਨੂੰ ਜ਼ਰੂਰ ਸ਼ਾਮਲ ਕਰੋ।

ਅਖਰੋਟ ਖਾਓ

ਡਾਕਟਰ ਹਮੇਸ਼ਾ ਸਿਹਤਮੰਦ ਰਹਿਣ ਲਈ ਨੱਟ ਅਤੇ ਸੀਡ (ਸੁੱਕੇ ਮੇਵੇ ਤੇ ਬੀਜ) ਖਾਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਵਿਚ ਪ੍ਰੋਟੀਨ ਭਰਪੂਰਪ ਮਾਤਰਾ ‘ਚ ਪਾਇਆ ਜਾਂਦਾ ਹੈ। ਕਈ ਖੋਜਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਅਖਰੋਟ ਦੇ ਖਾਣੇ ਨਾਲ ਦਿਮਾਗ਼ ਤੰਦਰੁਸਤ ਰਹਿੰਦਾ ਹੈ। ਨਾਲ ਹੀ ਯਾਦ ਸ਼ਕਤੀ ਵਧਦੀ ਹੈ ਤੇ ਦਿਮਾਗ਼ ਨੂੰ ਸੁਚਾਰੂ ਰੂਪ ‘ਚ ਕੰਮ ਕਰਨ ਵਿਚ ਮਦਦ ਮਿਲਦੀ ਹੈ। ਇਸ ਦੇ ਲਈ ਰੋਜ਼ਾਨਾ ਇਕ ਮੁੱਠੀ ਅਖਰੋਟ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਸੁੱਕੇ ਮੇਵੇ ਤੇ ਬੀਜ ਦਾ ਵੀ ਸੇਵਨ ਕਰ ਸਕਦੇ ਹੋ। ਤੁਸੀਂ ਆਪਣੀ ਡਾਈਟ ‘ਚ ਬੇਰੀਜ਼ ਨੂੰ ਵੀ ਸ਼ਾਮਲ ਕਰ ਸਕਦੇ ਹੋ।

ਕਿਹੜੀਆਂ ਚੀਜ਼ਾਂ ਤੋਂ ਕਰੋ ਪਰਹੇਜ਼

ਹੈਲਥ ਐਕਸਪਰਟਸ ਦੀ ਮੰਨੀਏ ਤਾਂ ਸ਼ਰਾਬ, ਸਮੋਕਿੰਗ, ਬੀਅਰ, ਪੈਕੇਟ ਬੰਦ ਖਾਣ-ਪੀਣ ਦੀਆਂ ਚੀਜ਼ਾਂ, ਲੰਬੇ ਸਮੇਂ ਤੋਂ ਫਰਿੱਜ ‘ਚ ਸਟੋਰ ਕੀਤਾ ਰੈੱਡ ਮੀਟ, ਮੱਛੀ ਆਦਿ ਚੀਜ਼ਾਂ ਤੋਂ ਪਰਹੇਜ਼ ਕਰੋ। ਨਾਲ ਹੀ ਖਾਣੇ ‘ਚ ਲੂਣ ਦੀ ਸੀਮਤ ਮਾਤਰਾ ‘ਚ ਸੇਵਨ ਕਰੋ।

]]>
ਆਯੁਰਵੈਦ ਮੁਤਾਬਕ ਕਦੀ ਨਾ ਕਰੋ ਦੁੱਧ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ https://pnmedia.ca/4811/ Sat, 27 Nov 2021 12:20:59 +0000 https://pnmedia.ca/?p=4811  Milk Precautions : ਸਹੀ ਡਾਈਟ ਤੇ ਸਹੀ ਸਮੇਂ ‘ਤੇ ਖਾਣਾ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ ਹੈ। ਨਾ ਸਿਰਫ਼ ਇਸ ਨਾਲ ਸਰੀਰ […]

]]>
 Milk Precautions : ਸਹੀ ਡਾਈਟ ਤੇ ਸਹੀ ਸਮੇਂ ‘ਤੇ ਖਾਣਾ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ ਹੈ। ਨਾ ਸਿਰਫ਼ ਇਸ ਨਾਲ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ, ਬਲਕਿ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਆਉਂਦੀ ਹੈ। ਹਾਲਾਂਕਿ, ਤੁਸੀਂ ਜੋ ਕੁਝ ਖਾ ਰਹੇ ਹੋ ਉਸ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਨਾ ਹੋ ਜਾਵੇ। ਖਾਣ ਦੀਆਂ ਅਜਿਹੀਆਂ ਕਈ ਹੈਲਦੀ ਚੀਜ਼ਾਂ ਹਨ ਜਿਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੁਝ ਚੀਜ਼ਾਂ ਦੇ ਸੇਵਨ ਨਾਲ ਤਬੀਅਤ ਵਿਗੜ ਵੀ ਸਕਦੀ ਹੈ।

ਇਨ੍ਹਾਂ ਵਿੱਚੋਂ ਇਕ ਦੁੱਧ ਵੀ ਹੈ ਜਿਸ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਦੁੱਧ ਵਿਚ ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਸਮੇਤ ਵਿਟਾਮਿਨ-ਏ, ਬੀ1, ਬੀ2, ਬੀ 12 ਤੇ ਡੀ ਮੌਜੂਦ ਹੁੰਦੇ ਹਨ। ਇਸ ਲਈ ਦੁੱਧ ਦੇ ਨਾਲ ਹਰ ਚੀਜ਼ ਦਾ ਸੇਵਨ ਨਹੀਂ ਕੀਤਾ ਜਾ ਸਕਦਾ।

ਆਓ ਜਾਣੀਏ ਕਿ ਦੁੱਧ ਦੇ ਨਾਲ ਕੀ ਨਹੀਂ ਖਾਣਾ ਚਾਹੀਦਾ…

ਹੈਲਥ ਐਕਸਪਰਟ ਤੇ ਕ੍ਰਿਸ਼ਨਾ ਹਰਬਨ ਤੇ ਆਯੁਰਵੈਦਾ ਦੇ ਸੰਸਥਾਪਕ ਸ਼੍ਰਵਣ ਡਾਗਾ ਦਾ ਕਹਿਣਾ ਹੈ ਕਿ ਖੱਟੇ ਫਲ਼ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਉਲਟੀਆਂ ਜਾਂ ਜੀਅ ਘਬਰਾਉਣ ਦੀ ਸ਼ਿਕਾਇਤ ਹੋ ਸਕਦੀ ਹੈ। ਧਿਆਨ ਰੱਖੋ ਅਜਿਹੇ ਫਲ਼ਾਂ ਦੇ ਸੇਵਨ ਤੋਂ ਬਾਅਦ ਹੀ ਦੁੱਧ ਪੀਓ।

ਮੂਲੀ, ਜਾਮੁਨ ਦਾ ਸੇਵਨ

ਜੇਕਰ ਤੁਸੀਂ ਮੂਲੀ, ਜਾਮੁਨ ਆਦਿ ਖਾ ਰਹੇ ਹੋ ਤਾਂ ਦੁੱਧ ਦਾ ਸੇਵਨ ਭੁੱਲ ਕੇ ਵੀ ਨਾ ਕਰਿਓ। ਅਜਿਹਾ ਕਰਨ ਨਾਲ ਤੁਹਾਨੂੰ ਚਮੜੀ ਸੰਬੰਧੀ ਰੋਗ ਘੇਰ ਸਕਦੇ ਹਨ। ਇਹੀ ਨਹੀਂ, ਇਸ ਤੋਂ ਇਲਾਵਾ ਚਿਹਰੇ ‘ਤੇ ਖਾਰਸ਼ ਹੋਣ ਨਾਲ ਚਿਹਰੇ ‘ਤੇ ਛੇਤੀ ਝੁਰੜੀਆਂ ਪੈਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ।

ਸਾਨੂੰ ਦੁੱਧ ਦੇ ਨਾਲ ਕੁਲੱਥੀ, ਨਿੰਬੂ, ਕਟਹਿਲ, ਕਰੇਲਾ ਜਾਂ ਫਿਰ ਲੂਣ ਦਾ ਕਦੀ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ। ਇਹ ਚੀਜ਼ਾਂ ਇਕੱਠੇ ਖਾਣ ਨਾਲ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਹੋਵੇਗਾ ਜਿਸ ਨਾਲ ਤੁਹਾਨੂੰ ਸਰੀਰਕ ਪਰੇਸ਼ਾਨੀ ਹੋ ਸਕਦੀ ਹੈ। ਇਹ ਚੀਜ਼ਾਂ ਇਕੱਠੇ ਖਾਣ ਨਾਲ ਚਮੜੀ ਦੇ ਰੋਗ ਜਿਵੇਂ ਦਾਦ, ਖਾਜ, ਖੁਜਲੀ, ਐਗਜ਼ੀਮਾ, ਸੋਰਾਇਸਿਸ ਆਦਿ ਦਾ ਖ਼ਤਰਾ ਵਧ ਸਕਦਾ ਹੈ।

ਇਸ ਤੋਂ ਇਲਾਵਾ ਦਹੀਂ, ਹੋਰ ਕੱਚੇ ਸਲਾਦ, ਸੁਹਾਂਜਣਾ, ਇਮਲੀ, ਖਰਬੂਜ਼ਾ, ਬੇਲਫਲ, ਨਾਰੀਅਲ, ਨਿੰਬੂ, ਕਰੌਂਦਾ, ਜਾਮੁਨ, ਅਨਾਰ, ਆਮਲਾ, ਗੁੜ, ਤਿਲਕੁੱਟ, ਉੜਦ, ਸੱਤੂ, ਤੇਲ ਆਦਿ ਖਾਣ ਤੋਂ ਵੀ ਬਚਣਾ ਚਾਹੀਦਾ ਹੈ।

ਮੱਛੀ ਦੇ ਨਾਲ ਦੁੱਧ

ਦੁੱਧ ਅਤੇ ਦਹੀਂ ਦੀ ਤਸੀਰ ਠੰਢੀ ਹੁੰਦੀ ਹੈ। ਇਸ ਨੂੰ ਕਿਸੇ ਵੀ ਗਰਮ ਚੀਜ਼ ਨਾਲ ਨਹੀਂ ਲੈਣਾ ਚਾਹੀਦਾ। ਉੱਥੇ ਹੀ ਮੱਛੀ ਦੀ ਤਸੀਰ ਕਾਫੀ ਗਰਮ ਹੁੰਦੀ ਹੈ। ਇਸ ਲਈ ਇਸਨੂੰ ਦੁੱਧ ਜਾਂ ਫਿਰ ਦਹੀਆਂ ਦੇ ਨਾਲ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਗੈਸ, ਐਲਰਜੀ ਤੇ ਚਮੜੀ ਸੰਬੰਧੀ ਰੋਗ ਹੋ ਸਕਦੇ ਹਨ। ਦਹੀਂ ਤੇ ਦੁੱਧ ਤੋਂ ਇਲਾਵਾ ਸ਼ਹਿਦ ਨੂੰ ਵੀ ਗਰਮ ਤਸੀਰ ਵਾਲੀਆਂ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ।

]]>
ਡਰੱਗ ਮਾਮਲਾ: ਕੰਗਨਾ ਨੇ ਸ਼ਾਹਰੁਖ਼ ਖਾਨ ’ਤੇ ਨਿਸ਼ਾਨਾ ਸਾਧਿਆ https://pnmedia.ca/3687/ Mon, 11 Oct 2021 11:40:42 +0000 https://pnmedia.ca/?p=3687 ਚੰਡੀਗੜ੍ਹ  ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਸ਼ਾਹਰੁਖ ਖਾਨ ਦੇ ਲੜਕੇ ਆਰੀਅਨ ਖਾਨ ਦੇ ਮਾਮਲੇ ਵਿਚ ਅਦਾਕਾਰ ਨੂੰ ਘੇਰਿਆ ਹੈ। ਉਸ ਨੇ ਇੰਸਟਾਗਰਾਮ ਵਿਚ ਜੈਕੀ ਚੇਨ […]

]]>
ਚੰਡੀਗੜ੍ਹ 

ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਸ਼ਾਹਰੁਖ ਖਾਨ ਦੇ ਲੜਕੇ ਆਰੀਅਨ ਖਾਨ ਦੇ ਮਾਮਲੇ ਵਿਚ ਅਦਾਕਾਰ ਨੂੰ ਘੇਰਿਆ ਹੈ। ਉਸ ਨੇ ਇੰਸਟਾਗਰਾਮ ਵਿਚ ਜੈਕੀ ਚੇਨ ਦੀ ਫੋਟੋ ਪਾਈ ਹੈ ਜਿਸ ਵਿਚ ਜੈਕੀ ਚੈਨ ਆਪਣੇ ਲੜਕੇ ਦੀ ਗ੍ਰਿਫਤਾਰੀ ਤੋਂ ਬਾਅਦ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਇਸ ਫੋੋਟੋ ਵਿਚ ਇਕ ਪਾਸੇ ਜੈਕੀ ਚੈਨ ਤੇ ਉਸ ਦਾ ਲੜਕਾ ਹੈ ਤੇ ਦੂਜੇ ਪਾਸੇ ਪੁਲੀਸ ਉਸ ਦੇ ਲੜਕੇ ਨੂੰ ਲਿਜਾਂਦੀ ਨਜ਼ਰ ਆ ਰਹੀ ਹੈ। ਕੰਗਨਾ ਨੇ ਸ਼ਾਹਰੁਖ ਖਾਨ ਵੱਲ ਅਸਿੱਧਾ ਇਸ਼ਾਰ ਕਰਦਿਆਂ ਕਿਹਾ ਕਿ ਜਦ ਉਸ ਦੇ ਲੜਕੇ ਨੂੰ ਸਾਲ 2014 ਵਿਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਮੁਆਫੀ ਮੰਗੀ ਕਿ ਉਸ ਨੂੰ ਆਪਣੇ ਲੜਕੇ ਦੀ ਹਰਕਤ ’ਤੇ ਸ਼ਰਮ ਆ ਰਹੀ ਹੈ ਕਿ ਉਹ ਉਸ ਨੂੰ ਬਚਾਉਣ ਲਈ ਦਖਲ ਨਹੀਂ ਦੇਵੇਗਾ। ਇਸ ਤੋਂ ਬਾਅਦ ਉਸ ਦੇ ਲੜਕੇ ਨੂੰ ਛੇ ਮਹੀਨੇ ਦੀ ਸਜ਼ਾ ਹੋਈ। ਕੰਗਨਾ ਨੇ ਪੋਸਟ ਕਰਦੇ ਹੋਏ ਕਿਹਾ ਕਿ ਉਹ ਬਸ ਇਹੀ ਕਹਿ ਰਹੀ ਹੈ। ਇਸ ਤੋਂ ਪਹਿਲਾਂ ਵੀ ਕੰਗਨਾ ਨੇ ਸ਼ਾਹਰੁਖ ਖਾਨ ਦੀ ਹਮਾਇਤ ਵਿਚ ਆਏ ਅਦਾਕਾਰਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ।

]]>
ਐਵਾਰਡ ਜਿੱਤਣ ਨਾਲ ਮਿਲਦੀ ਹੈ ਚੰਗਾ ਕੰਮ ਕਰਨ ਦੀ ਪ੍ਰੇਰਨਾ: ਨਵਾਜ਼ੂਦੀਨ https://pnmedia.ca/3684/ Mon, 11 Oct 2021 11:37:52 +0000 https://pnmedia.ca/?p=3684 ਨਵੀਂ ਦਿੱਲੀ  ਫਿਲਮ ‘ਸੀਰੀਅਸ ਮੈੱਨ’ ਲਈ ਇੰਟਰਨੈਸ਼ਨਲ ਐਮੀ ਐਵਾਰਡਜ਼ ਵਿੱਚ ‘ਸਰਵੋਤਮ ਅਦਾਕਾਰ’ ਸ਼੍ਰੇਣੀ ਵਿੱਚ ਚੁਣੇ ਗਏ ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਆਪਣੀ ਜ਼ਿੰਦਗੀ ਵਿੱਚ ਐਵਾਰਡਾਂ […]

]]>
ਨਵੀਂ ਦਿੱਲੀ 

ਫਿਲਮ ‘ਸੀਰੀਅਸ ਮੈੱਨ’ ਲਈ ਇੰਟਰਨੈਸ਼ਨਲ ਐਮੀ ਐਵਾਰਡਜ਼ ਵਿੱਚ ‘ਸਰਵੋਤਮ ਅਦਾਕਾਰ’ ਸ਼੍ਰੇਣੀ ਵਿੱਚ ਚੁਣੇ ਗਏ ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਆਪਣੀ ਜ਼ਿੰਦਗੀ ਵਿੱਚ ਐਵਾਰਡਾਂ ਦੀ ਅਹਿਮੀਅਤ ਬਾਰੇ ਦੱਸਿਆ ਹੈ। ਇਸ ਸਬੰਧੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਨਵਾਜ਼ੂਦੀਨ ਨੇ ਕਿਹਾ, ‘‘ਕਿਹੜੀ ਥਾਂ ਤੋਂ ਐਵਾਰਡ ਮਿਲ ਰਿਹਾ ਹੈ, ਇਹ ਜ਼ਿਆਦਾ ਮਹੱਤਤਾ ਰੱਖਦਾ ਹੈ। ਇਹ ਤੁਹਾਨੂੰ ਚੰਗਾ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ ਤੇ ਉਹ ਵੀ ਤਾਂ ਐਵਾਰਡ ਸਮਾਗਮ ਦੀ ਚੰਗੀ ਸਾਖ਼ ਵੀ ਹੋਵੇ। ਜਿਵੇਂ ਕਿ ਇਹ ਐਵਾਰਡ ਐਮੀ ਨਾਲ ਸਬੰਧਤ ਹੈ ਤਾਂ ਇਹ ਗੱਲ ਵੀ ਸਾਫ਼ ਹੈ ਕਿ ਉਨ੍ਹਾਂ ਆਪਣੀ ਸਾਖ਼ ਬਣਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਉਨ੍ਹਾਂ ਚੰਗੇ ਸਿਨਮਾ ਨੂੰ ਹੱਲਾਸ਼ੇਰੀ ਦਿੱਤੀ ਹੈ।’’ ਜ਼ਿਕਰਯੋਗ ਹੈ ਇਸ ਫਿਲਮ ‘ਸੀਰੀਅਸ ਮੈਨ’ ਦੀ ਕਹਾਣੀ ਮਨੂ ਜੋਸਫ਼ ਵੱਲੋਂ ਲਿਖੀ ਇਸੇ ਨਾਂ ਦੇ ਟਾਈਟਲ ਵਾਲੀ ਇੱਕ ਕਿਤਾਬ ’ਤੇ ਆਧਾਰਿਤ ਹੈ। ਸੁਧੀਰ ਮਿਸ਼ਰਾ ਵੱਲੋਂ ਨਿਰਦੇਸ਼ਿਤ ਇਹ ਫਿਲਮ ਭਾਰਤੀ ਸੰਦਰਭ ’ਚ ਜੀਵਨ ਦੇ ਟੀਚੇ ਅਤੇ ਜਾਤ ਅਧਾਰਤ ਰਾਜਨੀਤੀ ’ਤੇ ਤਿੱਖੀ ਚੋਟ ਕਰਦੀ ਹੈ।

]]>
ਉਤਰਾਖੰਡ ਵਿੱਚ ਹੋਵੇਗੀ ‘ਗਰਲਜ਼ ਵਿਲ ਬੀ ਗਰਲਜ਼’ ਦੀ ਸ਼ੂਟਿੰਗ https://pnmedia.ca/3548/ Fri, 08 Oct 2021 11:13:39 +0000 https://pnmedia.ca/?p=3548 ਮੁੰਬਈ:ਅਦਾਕਾਰਾ ਰਿਚਾ ਚੱਢਾ ਨੂੰ ਪਹਾੜਾਂ ਵਿੱਚ ਸੀਰੀਜ਼ ‘ਕੈਂਡੀ’ ਦੀ ਸ਼ੂਟਿੰਗ ਕਰਨੀ ਇੰਨੀ ਪਸੰਦ ਆਈ ਕਿ ਉਹ ਨਿਰਮਾਤਾ ਵਜੋਂ ਆਪਣਾ ਪਹਿਲੇ ਪ੍ਰਾਜੈਕਟ ‘ਗਰਲਜ਼ ਵਿਲ ਬੀ ਗਰਲਜ਼’ […]

]]>
ਮੁੰਬਈ:ਅਦਾਕਾਰਾ ਰਿਚਾ ਚੱਢਾ ਨੂੰ ਪਹਾੜਾਂ ਵਿੱਚ ਸੀਰੀਜ਼ ‘ਕੈਂਡੀ’ ਦੀ ਸ਼ੂਟਿੰਗ ਕਰਨੀ ਇੰਨੀ ਪਸੰਦ ਆਈ ਕਿ ਉਹ ਨਿਰਮਾਤਾ ਵਜੋਂ ਆਪਣਾ ਪਹਿਲੇ ਪ੍ਰਾਜੈਕਟ ‘ਗਰਲਜ਼ ਵਿਲ ਬੀ ਗਰਲਜ਼’ ਦੀ ਸ਼ੂਟਿੰਗ ਉਤਰਾਖੰਡ ਵਿੱਚ ਕਰਨ ਜਾ ਰਹੀ ਹੈ। ਸ਼ੁਚੀ ਤਲਾਤੀ ਦੇ ਨਿਰਦੇਸ਼ਨ ਹੇਠ ਬਣਨ ਜਾ ਰਹੀ ਇਹ ਫਿਲਮ ਦੀ ਕਹਾਣੀ ਉੱਤਰੀ ਭਾਰਤ ਵਿੱਚ ਇੱਕ ਹਿੱਲ ਸਟੇਸ਼ਨ ਦੇ ਹਿਮਾਲਿਅਨ ਬੋਰਡਿੰਗ ਸਕੂਲ ’ਤੇ ਆਧਾਰਿਤ ਹੈ। ਇਸ ਬਾਰੇ ਰਿਚਾ ਨੇ ਕਿਹਾ, ‘‘ਮੈਨੂੰ ‘ਕੈਂਡੀ’ ਦੀ ਸ਼ੂਟਿੰਗ ਦੌਰਾਨ ਬਹੁਤ ਆਨੰਦ ਆਇਆ। ਇਸ ਫਿਲਮ ਦੀ ਕਹਾਣੀ ਤਾਂ ਦਿਲ ਖਿੱਚਵੀਂ ਹੈ ਹੀ ਸੀ, ਨਾਲ ਹੀ ਜਿੱਥੇ ਅਸੀਂ ਇਸ ਦੀ ਸ਼ੂਟਿੰਗ ਕੀਤੀ ਉਹ ਸਥਾਨ ਵੀ ਬਹੁਤ ਸ਼ਾਨਦਾਰ ਸੀ। ਉਹ ਇਲਾਕਾ ਬਹੁਤ ਸ਼ਾਂਤੀਪੂਰਨ ਸੀ। ਸ਼ਹਿਰ ਦੇ ਮੁਕਾਬਲੇ ਮੈਨੂੰ ਉੱਥੇ ਧਿਆਨ ਕੇਂਦਰਿਤ ਕਰਨਾ ਸੌਖਾ ਲੱਗਿਆ।’’ ਉਸ ਨੇ ਕਿਹਾ, ‘‘ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਇੱਕ ਹਿੱਲ ਸਟੇਸ਼ਨ ਦੇ ਬੋਰਡਿੰਗ ਸਕੂਲ ’ਤੇ ਆਧਾਰਿਤ ਹੈ, ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਦੀ ਸ਼ੂਟਿੰਗ ਲਈ ਉਤਰਾਖੰਡ ਬਿਲਕੁਲ ਸਹੀ ਜਗ੍ਹਾ ਹੋਵੇਗੀ।’’

]]>