Literary – PN Media https://pnmedia.ca Bridging Punjabi News Across Borders Sat, 08 Jan 2022 12:40:59 +0000 en-US hourly 1 https://wordpress.org/?v=6.7.2 https://pnmedia.ca/wp-content/uploads/2022/09/cropped-pnmedia-favicon-1-32x32.png Literary – PN Media https://pnmedia.ca 32 32 ਵੋਟਾਂ https://pnmedia.ca/6058/ Sat, 08 Jan 2022 12:40:59 +0000 https://pnmedia.ca/?p=6058 ਹੋ ਜਾਣਾ ਏ ਐਲਾਨ ਕਦੇ ਵੀ ਵੋਟਾਂ ਦਾ , ਨੇਤਾ ਲਗੇ ਤੋਲਣ ਆਪਣੇ ਫੰਗ ਮੀਆਂ । ਜੋੜ੍ਹ-ਤੋੜ੍ਹ ਦੀ ਰਾਜਨੀਤੀ ਏ ਹੋਣ ਲਗੀ , ਫਾਇਦਾ ਵੇਖ […]

]]>
ਹੋ ਜਾਣਾ ਏ ਐਲਾਨ ਕਦੇ ਵੀ ਵੋਟਾਂ ਦਾ ,
ਨੇਤਾ ਲਗੇ ਤੋਲਣ ਆਪਣੇ ਫੰਗ ਮੀਆਂ ।
ਜੋੜ੍ਹ-ਤੋੜ੍ਹ ਦੀ ਰਾਜਨੀਤੀ ਏ ਹੋਣ ਲਗੀ ,
ਫਾਇਦਾ ਵੇਖ ਬਦਲੀ ਜਾਣ ਰੰਗ ਮੀਆਂ ।
ਖਾਣ ਕਦੇ ਇਸ ਥਾਲੀ ਕਦੇ ਉਸ ਥਾਲੀ ,
ਥੁੱਕ ਕੇ ਚੱਟਣ, ਨਾ ਕਰਨ ਸੰਗ ਮੀਆਂ ।
ਜਦੋਂ ਤੱਕ ਰਹਿਣਾ ਏ ਮੌਸਮ ਵੋਟਾਂ ਦਾ ,
ਰੋਜ਼ ਹੀ ਬਦਲਣੇ ਨੇ ਰੰਗ-ਢੰਗ ਮੀਆਂ ।
ਵੇਖਣ -ਪਰਖਣਗੇ ਸਮਝਦਾਰ ਵੋਟਰ ,
ਜੋ ਬਨਾਉਣਗੇ ਰਾਜਾ ਜਾਂ ਰੰਕ ਮੀਆਂ ।
               ਮਨਦੀਪ ਗਿੱਲ ਧੜਾਕ
               9988111134
]]>
ਸੱਚ ਜਾਣਿਓ ਹਰ ਇੱਕ ਰਿਸ਼ਤਾ ਸਮਾਂ ਅਤੇ ਧਿਆਨ ਮੰਗਦਾ ਹੈ https://pnmedia.ca/6015/ Fri, 07 Jan 2022 13:14:13 +0000 https://pnmedia.ca/?p=6015 ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ […]

]]>
ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ ਵੱਲ ਸਮਾਂ ਤੇ ਧਿਆਨ ਨਾ ਦਿੱਤਾ ਜਾਵੇ ਤਾ ਇਹ ਬਿਖਰਨੇ ਸ਼ੁਰੂ ਹੋ ਜਾਂਦੇ ਹਨ।

ਹਰ ਇੱਕ ਰਿਸ਼ਤਾ ਸਮਾਂ ਤੇ ਧਿਆਨ ਮੰਗਦਾ ਹੈ।ਜਿਸ ਇਨਸਾਨ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹਨ ਜਾਂ ਫਿਰ ਇਹ ਦੋਨੋਂ ਚੀਜ਼ਾਂ ਇਨਸਾਨ ਆਪਣੇ ਰਿਸ਼ਤਿਆਂ ਨੂੰ ਨਹੀਂ ਦੇ ਪਾ ਰਿਹਾ ਤਾਂ ਸਮਝੋ ਉਹ ਕਿਤੇ ਨਾ ਕਿਤੇ ਆਪਣੇਪਨ ਪਿਆਰ ਦੀ ਨਿੱਘ ਤੋਂ ਦੂਰ ਜਾ ਰਿਹਾ ਹੈ ।ਅੱਜ ਦੀ ਦੁਨੀਆਂ ਆਧੁਨਿਕ ਸਹੂਲਤਾਂ ਦੀ ਬਣ ਗਈ ਹੈ ।ਜਿਵੇਂ ਕਿ ਮੋਬਾਇਲ,ਗੇਮਾਂ,ਹੋਰ ਆਧੁਨਿਕ ਸਹੂਲਤਾਂ ਨੇ ਆਧੁਨਿਕ ਮਨੁੱਖ ਨੂੰ ਇੰਨਾਂ ਕੁ ਵਿਅਸਤ ਕਰ ਦਿੱਤਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਨਹੀਂ ਹੈ।

ਵੈਸੇ ਵੀ ਅੱਜ ਦਾ ਮਨੁੱਖ ਆਪਣੀਆਂ ਸੁੱਖ ਸਹੂਲਤਾਂ ਲਈ ਏਨਾ ਸੁਆਰਥੀ ਹੋ ਚੁੱਕਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਹੋਣਾ ਦੂਰ ਦੀ ਗੱਲ ਹੈ ਉਹ ਧਿਆਨ ਵੀ ਨਹੀ ਦੇ ਪਾਉਂਦਾ ।ਉਹ ਹਰ ਰੋਜ ਦੀ ਭੱਜ ਦੌੜ ਵਿੱਚ ਆਪਣੇ ਰਿਸ਼ਤੇਦਾਰਾਂ ਵੱਲ ਬੇ ਧਿਆਨਾ ਹੋ ਜਾਂਦਾ ਹੈ ।

ਮਾ-ਬਾਪ ਭੈਣ-ਭਰਾ ਪਤੀ-ਪਤਨੀ ,ਦਾਦਾ-ਦਾਦੀ , ਧੀ-ਪੁੱਤਰ ਅਜਿਹੇ ਰਿਸ਼ਤੇ ਹਨ ਜੋ ਇੱਜ਼ਤ ਤੇ ਪਿਆਰ ਨਾਲ ਹੀ ਵੱਧਦੇ ਫੁਲਦੇ ਹਨ।ਇਹ ਰਿਸ਼ਤੇ ਸਮਾਂ ਤੇ ਧਿਆਨ ਮੰਗਦੇ ਹਨ।ਜਦੋਂ ਮਨੁੱਖ ਇੰਨਾਂ ਵੱਲ ਸਮਾਂ ਤੇ ਧਿਆਨ ਦੇਣੋ ਹੱਟ ਜਾਂਦਾ ਹੈ ਤਾਂ ਇਹ ਰਿਸ਼ਤੇ ਬਿਖਰਨੇ ਸ਼ੁਰੂ ਹੋ ਜਾਂਦੇ ਹਨ ।ਇਹਨਾਂ ਵਿੱਚਲੀ ਆਪਸੀ ਪਿਆਰ ਦੀ ਨਿੱਘ ਖ਼ਤਮ ਹੋ ਜਾਂਦੀ ਹੈ।ਮਨੁੱਖ ਆਪਣਿਆ ਤੋਂ ਦੂਰ ਹੋ ਜਾਂਦਾ ਹੈ।ਰਿਸ਼ਤਿਆਂ ਦੀ ਮਜ਼ਬੂਤ ਨੀਂਹ ਲਈ ਸਮਾਂ ਬਹੁਤ ਜ਼ਰੂਰੀ ਹੈ।ਮਾ-ਬਾਪ ਆਪਣੇ ਬੱਚਿਆ ਲਈ ਸਭ ਤੋਂ ਵੱਧ ਸਮਾਂ ਦਿੰਦੇ ਹਨ।ਤੇ ਬੁਢਾਪੇ ਵਿੱਚ ਆਸ ਕਰਦੇ ਹਨ ਉਹ ਬੱਚੇ ਉਹਨਾਂ ਨੂੰ ਸਮਾਂ ਦੇਣ ਤੇ ਧਿਆਨ ਵੀ।ਬੱਚਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਉਣ।ਪਤੀ-ਪਤਨੀ ਦਾ ਰਿਸ਼ਤਾ ਵੀ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ।

ਜੇਕਰ ਪਤੀ -ਪਤਨੀ ਦੋਨੋ ਇੱਕ ਦੂਜੇ ਲਈ ਸਮਾਂ ਦਿੰਦੇ ਹਨ ਤਾ ਇਹ ਰਿਸ਼ਤਾ ਬਹੁਤ ਚੰਗੀ ਤਰਾਂ ਹੋ ਨਿਬੜਦਾ ਹੈ।ਭੈਣ ਭਰਾ ,ਧੀ-ਪੁੱਤਰ ਇਹ ਰਿਸ਼ਤੇ ਤਾ ਹੀ ਮਜ਼ਬੂਤ ਬਣਨਗੇ ਜੇਕਰ ਇਹਨਾਂ ਰਿਸ਼ਤਿਆਂ ਨੂੰ ਸਮਾਂ ਦਿੱਤਾ ਜਾਵੇ।ਮੈ ਬਹੁਤ ਰਿਸ਼ਤੇ ਆਪਣਿਆਂ ਦੇ ਪਿਆਰ ਦੀ ਘਾਟ ਕਾਰਨ ਸਮੇ ਦੀ ਘਾਟ ਕਾਰਨ ਟੁੱਟਦੇ ਦੇਖੇ ਹਨ।ਜੋ ਕਦੇ ਵੀ ਨਹੀ ਜੁੜਦੇ ।ਆਪਣਿਆਂ ਲਈ ਸਮਾਂ ਧਿਆਨ ਨਾ ਦੇਣਾ ਮਨੁੱਖ ਨੂੰ ਇਕੱਲਾ ਕਰ ਦਿੰਦਾ ਹੈ।ਆਓ ਸਾਰੇ ਆਪਣਿਆਂ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਮਾਂ ਤੇ ਧਿਆਨ ਦੇਈਏ ਤਾ ਜੋ ਟੁੱਟਦੇ ਰਿਸ਼ਤਿਆਂ ਨੂੰ ਬਚਾਇਆ ਜਾ ਸਕੇ।

ਗਗਨਦੀਪ ਕੌਰ ਧਾਲੀਵਾਲ ।
9988933161

]]>
ਬੇਬੇ ਦਾ ਸੰਦੂਕ https://pnmedia.ca/6013/ Fri, 07 Jan 2022 13:11:45 +0000 https://pnmedia.ca/?p=6013 ਬੜਾ ਪੁਰਾਣਾ ਸੰਦੂਕ ਬੇਬੇ ਦਾ, ਵਿੱਚ ਸਵਾਤ ਟਿਕਾਇਆ। ਕਾਲਾ ਰੰਗ ਸੁਨਿਹਰੀ ਮੇਖਾਂ, ਦਿਓ ਦਾ ਕੱਦ ਬਣਾਇਆ। ਛੋਟੀ ਜਿਹੀ ਉਸ ਬਾਰੀ ਲਾਈ, ਪੱਲੇ ਦੋ ਲਗਾ ਕੇ, […]

]]>
ਬੜਾ ਪੁਰਾਣਾ ਸੰਦੂਕ ਬੇਬੇ ਦਾ,
ਵਿੱਚ ਸਵਾਤ ਟਿਕਾਇਆ।
ਕਾਲਾ ਰੰਗ ਸੁਨਿਹਰੀ ਮੇਖਾਂ,
ਦਿਓ ਦਾ ਕੱਦ ਬਣਾਇਆ।
ਛੋਟੀ ਜਿਹੀ ਉਸ ਬਾਰੀ ਲਾਈ,
ਪੱਲੇ ਦੋ ਲਗਾ ਕੇ,
ਖੇਸ ਚਾਦਰਾਂ  ਦੋੜੇ ਰੱਖੇ,
ਬੇਬੇ ਵਿੱਚ ਟਿਕਾ ਕੇ।
ਪੈਸੇ ਧੇਲੇ ਵੀ ਸੀ ਰੱਖਦੀ,
ਗੱਲਾ ਵਿੱਚੇ ਲਾਇਆ।
ਨਾਲ, ਨਾਲ਼ੇ ਦੇ ਚਾਬੀ ਟੰਗਦੀ,
ਜੋ ਵਿੱਚ ਘੱਗਰੀ ਦੇ ਪਾਇਆ।
ਹੱਥ ਲਾਉਣ ਨਾ ਦਿੰਦੀ ਕਿਸੇ ਨੂੰ,
ਨੇੜੇ ਨਾ ਕੋਈ ਹੋਵੇ,
ਸੰਦੂਕ ਮੈਨੂੰ ਮੇਰੇ ਬਾਪੂ ਦਿੱਤਾ,
ਪਰਾਂ ਨੂੰ ਹੋ ਖੜੋ ਵੇ।
ਇੱਕ ਦਿਨ ਬੇਬੇ ਘੱਗਰਾ ਛੱਡ ਕਿ,
ਪਾਇਆ ਸੂਟ ਪੰਜਾਬੀ।
ਹੌਲੀ ਦੇਣੇ ਘੱਗਰੇ ਨਾਲੋਂ ਖ੍ਹੋਲ,
ਲਈ ਮੈਂ ਚਾਬੀ।
ਪੋਲੇ ਪੈਰੀਂ ਸਵਾਤੀ ਵੜਿਆ,
ਹੱਥ ਚ ਚਾਬੀ ਫੜਕੇ।
ਖ੍ਹੋਲ ਬਾਰੀ ਮੈਂ ਗੱਲਾ ਭੰਨਿਆ,
ਵਿੱਚ ਸੰਦੂਕ ਦੇ ਵੜ ਕੇ।
ਕੱਢ ਲਈਆ ਦਸੀਆਂ ਪੰਜੀਆ,
ਜਾਂ ਹੱਟੀ ਵਿੱਚ ਵੜਿਆ,
ਬੇਬੇ ਨੂੰ ਵੀ ਪਤਾ ਲੱਗ ਗਿਆ,
ਪਿਛਾ ਮੇਰਾ ਕਰਿਆ।
ਮੈਂ ਬੰਟੇ, ਇਮਲੀ, ਗੋਲੀਆਂ ਲ਼ੈ ਕਿ,
ਲਾਈ ਬੈਠਾ ਸੀ ਢੇਰੀ।
ਉੱਤੋ ਆ ਕਿ ਬੇਬੇ ਮੇਰੀ ਨੇ,
ਮੇਰੇ ਚੰਗੀ ਚੱਪਲੀ ਫੇਰੀ।
ਨਾਲੇ ਕੀਤੀ ਮਿੰਨਤ ਬੇਬੇ ਦੀ,
ਨਾਲੇ ਮੁਆਫੀ ਮੰਗੀ,
ਕੋਈ ਚੀਜ਼ ਨਾ ਚੁੱਕਣੀ ਮੁੜ ਕਿ,
ਨਸੀਅਤ ਮਿਲੀ ਚੰਗੀ।
ਇਹ ਅਭੁੱਲ ਨੇ ਯਾਦਾਂ ਯਾਰੋ,
ਅੱਜ ਵੀ ਚੇਤੇ ਮੇਰੇ,
ਬੜੇ ਚੰਗੇ ਸਮੇਂ ਉਹ ਸੀ,
ਇੱਕੋ ਘਰ ਤੇ ਵਿਹੜੇ।
ਹੁਣ ਸੰਦੂਕ ਰਿਹਾ ਨਾ ਬੇਬੇ ਮੇਰੀ,
ਦੋਵੇਂ ਕਿਧਰੇ ਖੋਹਗੇ,
ਹਰਪ੍ਰੀਤ ਪੱਤੋ ਯਾਦ ਆਪਣੀ,
ਮੇਰੇ ਦਿਲ ਦੇ ਵਿੱਚ ਪਰੋਗੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ: 94658-21417
]]>
ਮੇਰੇ ਮੁਰਸ਼ਦ, ਮੇਰੇ ਰਹਿਬਰ ਡਾ. ਕਰਨੈਲ ਸਿੰਘ ਥਿੰਦ https://pnmedia.ca/5924/ Tue, 04 Jan 2022 13:37:16 +0000 https://pnmedia.ca/?p=5924 ਡਾ. ਕਰਨੈਲ ਸਿੰਘ ਥਿੰਦ ਦੀ ਸ਼ਖ਼ਸੀਅਤ ਨੂੰ ਪ੍ਰਭਾਸ਼ਿਤ ਕਰਨ ਅਤੇ ਮੇਰੇ ਜੀਵਨ ਨੂੰ ਘੜਨ, ਸੁਆਰਨ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਮੈਂ ਦੋ ਸ਼ਬਦਾਂ ਦਾ […]

]]>
ਡਾ. ਕਰਨੈਲ ਸਿੰਘ ਥਿੰਦ ਦੀ ਸ਼ਖ਼ਸੀਅਤ ਨੂੰ ਪ੍ਰਭਾਸ਼ਿਤ ਕਰਨ ਅਤੇ ਮੇਰੇ ਜੀਵਨ ਨੂੰ ਘੜਨ, ਸੁਆਰਨ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਮੈਂ ਦੋ ਸ਼ਬਦਾਂ ਦਾ ਆਸਰਾ ਲਿਆ ਹੈ। ਪਹਿਲਾ ਸ਼ਬਦ ਹੈ ਮੁਰਸ਼ਦ। ਮੁਰਸ਼ਦ ਦਾ ਅਰਥ ਹੈ ਇਰਸ਼ਾਦ ਕਰਨ ਵਾਲਾ, ਰਾਹ-ਦਸੇਰਾ ਜਾਂ ਪੱਥ-ਦਰਸ਼ਕ। ਇਹ ਗੁਰੂ ਜਾਂ ਅਧਿਆਪਕ ਦਾ ਪਰਿਆਇਵਾਚੀ ਵੀ ਹੈ। ਰਹਿਬਰ ਦਾ ਅਰਥ ਵੀ ਸਹੀ ਰਾਹੇ ਪਾਉਣ ਵਾਲਾ ਮਾਰਗ-ਦਰਸ਼ਕ ਹੈ। ਮੇਰੇ ਲਈ ਡਾ. ਥਿੰਦ ਦੇ ਇਹ ਦੋਵੇਂ ਗੁਣ ਅਤਿ ਮਹੱਤਵਪੂਰਨ ਹਨ। ਮੈਨੂੰ ਇਹ ਪ੍ਰਵਾਨ ਕਰਨ ਵਿਚ ਰਤੀ ਭਰ ਵੀ ਸ਼ੰਕਾ ਨਹੀਂ ਕਿ ਮੈਂ ਜੀਵਨ ਵਿਚ ਜੋ ਵੀ ਕਰ ਸਕਿਆ ਹਾਂ, ਉਸ ਦੇ ਪ੍ਰੇਰਕ ਡਾ. ਥਿੰਦ ਹੀ ਹਨ। ਪਹਿਲਾਂ ਮੁਰਸ਼ਦ ਵਾਲੀ ਗੱਲ ਲੈਂਦੇ ਹਾਂ।

ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਰਤਸਰ ਵਿੱਚੋਂ ਹਾਇਰ ਸੈਕੰਡਰੀ ਕਰਨ ਪਿੱਛੋਂ ਮੈਂ ਖ਼ਾਲਸਾ ਕਾਲਜ ਵਿਚ ਜਾ ਦਾਖ਼ਲ ਹੋਇਆਂ। ਬੀ.ਏ (ਆਨਰਜ਼) ਕਰਨ ਤੋਂ ਬਾਅਦ ਐੱਮ.ਏ. (ਪੰਜਾਬੀ) ਵਿਚ ਦਾਖ਼ਲਾ ਲੈ ਲਿਆ। ਐੱਮ.ੲ.ੇ ਦੇ ਪਹਿਲੇ ਸਾਲ ਵਿਚ ‘ਪੰਜਾਬੀ ਸਾਹਿਤ ਦਾ ਇਤਿਹਾਸ’ ਪਰਚਾ ਡਾ. ਥਿੰਦ ਪੜ੍ਹਾਉਂਦੇ ਸਨ ਅਤੇ ਦੂਜੇ ਸਾਲ ਵਿਚ ‘ਭਾਸ਼ਾ ਵਿਗਿਆਨ’ ਦਾ ਪਰਚਾ ਵੀ ਇਨ੍ਹਾਂ ਦੇ ਜ਼ਿੰਮੇ ਸੀ। ਇੰਜ ਮੈਨੂੰ ਐੱਮ.ਏ. ਦੇ ਦੋਹਾਂ ਸਾਲਾਂ ਵਿਚ ਡਾ. ਥਿੰਦ ਦੇ ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ। ਨਿਯਮਤ ਕਲਾਸਾਂ ਲੈਣੀਆਂ, ਸਮੇਂ ਦੀ ਪਾਬੰਦੀ ਅਤੇ ਕੇਵਲ ਵਿਸ਼ੇ ਉਪਰ ਹੀ ਕੇਂਦਰਿਤ ਰਹਿਣਾ ਉਨ੍ਹਾਂ ਦੀ ਅਧਿਆਪਕੀ ਕੁਸ਼ਲਤਾ ਦੇ ਗੁਣ ਸਨ। ਖ਼ਾਲਸਾ ਕਾਲਜ, ਅੰਮਿ੍ਰਤਸਰ ਵੱਲੋਂ ਕਾਲਜ ਮੈਗਜ਼ੀਨ ਨਿਕਲਦਾ ਹੈ ‘ਦਰਬਾਰ’। ਮੈਂ ‘ਦਰਬਾਰ’ ਦਾ ਵਿਦਿਆਰਥੀ ਸੰਪਾਦਕ ਵੀ ਸਾਂ। ਸੰਨ 1971 ਵਿਚ ਡਾ. ਥਿੰਦ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀਐੱਚਡੀ ਹਾਸਲ ਕੀਤੀ। ਸਾਰੇ ਕਾਲਜ ਵਿਚ ਬਹੁਤ ਘੱਟ ਅਧਿਆਪਕ ਸਨ ਜਿਨ੍ਹਾਂ ਕੋਲ ਇਹ ਡਿਗਰੀ ਸੀ। ਪੰਜਾਬੀ ਵਿਭਾਗ ਵਿਚ ਤਾਂ ਕੋਈ ਵੀ ਨਹੀਂ ਸੀ। ਉਦੋਂ ਹੀ ਕਾਲਜ ਨੇ ‘ਦਰਬਾਰ’ ਤੋਂ ਇਲਾਵਾ ਖ਼ਾਲਸਾ ਕਾਲਜ ਪੱਤਿ੍ਰਕਾ ਨਾਂ ਦਾ ਪੱਤਰ ਕਾਲਜ ਦੀਆਂ ਸਰਗਰਮੀਆਂ ਨਾਲੋ ਨਾਲ ਪਾਠਕਾਂ ਤਕ ਪਹੁੰਚਾਉਣ ਲਈ ਜਾਰੀ ਕੀਤਾ ਜਿਸ ਦੇ ਸੰਪਾਦਕ ਡਾ. ਥਿੰਦ ਸਨ। ਉਨ੍ਹਾਂ ਨੂੰ ਮੇਰੇ ‘ਦਰਬਾਰ’ ਦੇ ਵਿਦਿਆਰਥੀ ਸੰਪਾਦਕ ਹੋਣ ਦਾ ਪਹਿਲਾਂ ਹੀ ਪਤਾ ਸੀ, ਸ਼ਾਇਦ ਏਸੇ ਲਈ ਮੈਨੂੰ ਉਨ੍ਹਾਂ ਖ਼ਾਲਸਾ ਕਾਲਜ ਪੱਤਿ੍ਰਕਾ ਲਈ ਆਪਣੇ ਨਾਲ ਲਾ ਲਿਆ। ਹਲਕਾ ਜੇਹਾ ਯਾਦ ਹੈ ਕਿ ਉਦੋਂ ਖ਼ਾਲਸਾ ਕਾਲਜ ਪੱਤਿ੍ਰਕਾ ਦੇ ਅੰਕਾਂ ਵਿਚ ਇਕ ਜਾਂ ਦੋ ਲੇਖ ਮੇਰੇ ਵੀ ਛਪੇ ਸਨ। ਸ਼ਾਇਦ ਇਹ ਐੱਮ.ਏ. ਭਾਗ ਦੂਜਾ ਦੇ ਸਮੇਂ ਦੀ ਗੱਲ ਹੈ। ਪੰਜਾਬੀ ਵਿਭਾਗ ਦਾ ਇਕ ਅਧਿਆਪਕ ਕੰਮ ਤੋਂ ਜੀਅ ਚੁਰਾਂਦਾ ਹੁੰਦਾ ਸੀ ਪਰ ਬੱਦੋਰੁੱਦੀ ਉਸ ਨੂੰ ਕਲਾਸਾਂ ਵਿਚ ਜਾਣਾ ਪੈਂਦਾ ਸੀ। ਪੜ੍ਹਨ ਵਿਚ ਚੰਗਾ ਭਲਾ ਹੋਣ ਕਰ ਕੇ ਉਸ ਨੇ ਪਲੋਸ ਕੇ ਆਪਣੀਆਂ ਬੀ.ਏ. ਦੀਆਂ ਕਲਾਸਾਂ ਲੈਣ ਲਈ ਮੈਨੂੰ ਭੇਜਣਾ ਸ਼ੁਰੂ ਕਰ ਦਿੱਤਾ। ਪ੍ਰੋ. ਦੀਵਾਨ ਸਿੰਘ ਹੁਰਾਂ ਦੀ ਨਿਯੁਕਤੀ ਨਵੇਂ ਖੁੱਲ੍ਹੇ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿਚ ਹੋ ਚੁੱਕੀ ਸੀ ਤੇ ਡਾ. ਥਿੰਦ ਪੰਜਾਬੀ ਵਿਭਾਗ ਦੇ ਮੁਖੀ ਬਣ ਚੁੱਕੇ ਸਨ। ਮੇਰੇ ਕਲਾਸਾਂ ਲੈਣ ਦੀ ਗੱਲ ਉਨ੍ਹਾਂ ਕੋਲ ਵੀ ਪਹੁੰਚ ਗਈ। ਇਕ ਦਿਨ ਉਨ੍ਹਾਂ ਮੈਨੂੰ ਆਪਣੇ ਕਮਰੇ ਵਿਚ ਬੁਲਾ ਕੇ ਕਿਹਾ ਕਿ ਤਨਖਾਹ ਤਾਂ ਉਸ ਅਧਿਆਪਕ ਨੂੰ ਮਿਲਣੀ ਹੈ, ਤੂੰ ਕਿਸ ਹੈਸੀਅਤ ਨਾਲ ਉਸ ਦੀਆਂ ਕਲਾਸਾਂ ਲੈਂਦਾ ਹੈਂ? ਤੈਨੂੰ ਪਤਾ ਹੈ ਕਿ ਇਹ ਇਕ ਅਨੁਸ਼ਾਸਨੀ ਮਸਲਾ ਵੀ ਹੈ? ਡਾ. ਥਿੰਦ ਨੇ ਸਬੰਧਿਤ ਅਧਿਆਪਕ ਨੂੰ ਤਾਂ ਕੁਝ ਨਾ ਕਿਹਾ ਪਰ ਗੱਲ ਮੇਰੀ ਸਮਝ ਵਿਚ ਪੈ ਗਈ ਸੀ।

ਐੱਮ.ਏ. ਕਰਨ ਤੋਂ ਬਾਅਦ ਨੌਕਰੀ ਦੀ ਭਾਲ ਸ਼ੁਰੂ ਹੋਈ। ਉਨ੍ਹਾਂ ਹੀ ਦਿਨਾਂ ਵਿਚ ਖ਼ਾਲਸਾ ਕਾਲਜ, ਅੰਮਿ੍ਰਤਸਰ ਵਿਚ ਪੰਜਾਬੀ ਦੇ ਲੈਕਚਰਾਰ ਦੀ ਆਸਾਮੀ ਵਿਗਿਆਪਤ ਹੋਈ। ਕਾਲਜ ਵਿੱਚੋਂ ਅੱਵਲ ਰਹਿਣ ਕਰਕੇ, ਕਈ ਇਨਾਮ ਤੇ ਮੈਡਲ ਹਾਸਲ ਕਰਨ ਕਰਕੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਕਰਕੇ ਮੈਂ ਆਪਣੇ ਆਪ ਨੂੰ ਇਸ ਅਸਾਮੀ ਲਈ ਸਭ ਤੋਂ ਢੁਕਵਾਂ ਉਮੀਦਵਾਰ ਸਮਝੀ ਬੈਠਾ ਸਾਂ। ਜਦ ਇੰਟਰਵਿਊ ਹੋਈ ਤਾਂ ਜਸਵੰਤ ਸਿੰਘ ਖੁਮਾਰ ਚੁਣਿਆ ਗਿਆ। ਕੁਝ ਦਿਨ ਬਾਅਦ ਜਦ ਕਾਲਜ ਵਿਚ ਗਿਆ ਤਾਂ ਡਾ. ਥਿੰਦ ਨਾਲ ਮੇਲ ਹੋ ਗਿਆ। ਉਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਨਾਲ ਹੀ ਇਹ ਭਰੋਸਾ ਦਿੱਤਾ ਕਿ ਉਹ ਕੁਝ ਸੋਚਣਗੇ।

ਜੂਨ 1972 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਦੇ ਨਵੇਂ ਖੁੱਲ੍ਹੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿਭਾਗ ਵਿਚ ਖੋਜ ਵਿਦਿਆਰਥੀ ਦੀ ਅਸਾਮੀ ਨਿਕਲੀ। ਇਸ ਵਿਭਾਗ ਦੇ ਮੁਖੀ ਡਾ. ਪਿਆਰ ਸਿੰਘ ਸਨ। ਇਸ ਤੋਂ ਪਹਿਲਾਂ ਮੈਂ ਡਾ. ਪਿਆਰ ਸਿੰਘ ਦਾ ਨਾਂ ਵੀ ਨਹੀਂ ਸੀ ਸੁਣਿਆ ਅਤੇ ਨਾ ਹੀ ਕਦੀ ਉਨ੍ਹਾਂ ਨੂੰ ਮਿਲਿਆ ਸਾਂ। ਡਾ. ਥਿੰਦ, ਡਾ. ਪਿਆਰ ਸਿੰਘ ਦੇ ਪਹਿਲਾਂ ਤੋਂ ਜਾਣੂ ਸਨ। ਉਨ੍ਹਾਂ ਨੇ ਡਾ. ਪਿਆਰ ਸਿੰਘ ਨਾਲ ਗੱਲ ਕੀਤੀ ਕਿ ਸਾਡਾ ਇਕ ਵਿਦਿਆਰਥੀ ਹੈ ਜੋ ਐੱਮ.ਏ. ਵਿੱਚੋਂ ਫਸਟ ਡਵੀਜ਼ਨ ਲੈ ਕੇ ਪਾਸ ਹੋਇਆ ਹੈ ਅਤੇ ਯੂਨੀਵਰਸਿਟੀ ਵਿੱਚੋਂ ਉਸ ਦੀ ਦੂਜੀ ਪੁਜੀਸ਼ਨ ਵੀ ਆਈ ਹੈ, ਤੁਸੀਂ ਉਸ ਦਾ ਨਾਂ ਵੀ ਵਿਚਾਰ ਲੈਣਾ। ਮੈਂ ਖੋਜ ਵਿਦਿਆਰਥੀ ਦੀ ਅਸਾਮੀ ਲਈ ਅਰਜ਼ੀ ਦੇ ਦਿੱਤੀ। ਫਸਟ ਡਵੀਜ਼ਨਰ ਨੂੰ ਹੋਰ ਕੋਈ ਉਮੀਦਵਾਰ ਨਹੀਂ ਸੀ, ਇਸ ਲਈ ਮੇਰੀ ਚੋਣ ਹੋ ਗਈ। ਇੰਜ ਡਾ. ਥਿੰਦ ਮੇਰੇ ਯੂਨੀਵਰਸਿਟੀ ਵਿਚ ਪ੍ਰਵੇਸ਼ ਕਾਰਕ ਬਣੇ। ਕੁਝ ਚਿਰ ਮਗਰੋਂ ਉਹ ਏਸੇ ਯੂਨੀਵਰਸਿਟੀ ਦੇ ਏਸੇ ਵਿਭਾਗ ਵਿਚ ਆ ਗਏ ਅਤੇ ਮੇਲ ਜੋਲ ਦਾ ਇਹ ਸਿਲਸਿਲਾ ਅੱਗੇ ਵਧਣ ਲੱਗਾ।

ਹੋਰ ਕਿਧਰੇ ਜਾਣ ਦੀ ਮੇਰੀ ਲਾਲਸਾ ਮੁੱਕ ਗਈ। ਏਸੇ ਲਈ ਮੇਰੀ 33-34 ਸਾਲਾਂ ਦੀ ਸਾਰੀ ਦੀ ਸਾਰੀ ਨੌਕਰੀ ਏਸੇ ਯੂਨੀਵਰਸਿਟੀ ਦੀ ਹੈ। ਜੁਲਾਈ 1979 ਵਿਚ ਪੰਜਾਬੀ ਅਧਿਐਨ ਵਿਭਾਗ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿਭਾਗ ਇਕੱਠੇ ਕਰ ਦਿੱਤੇ ਗਏ ਅਤੇ ਇੰਜ ਅਧਿਆਪਨ ਅਤੇ ਖੋਜ ਦੇ ਮੇਰੇ ਦੋਵੇਂ ਸ਼ੌਕ ਪੂਰੇ ਹੋਣ ਲੱਗੇ।

ਜੁਲਾਈ 1977 ਵਿਚ ਡਾ. ਪਿਆਰ ਸਿੰਘ ਦੇ ਸੇਵਾਮੁਕਤ ਹੋਣ ਮਗਰੋਂ, ਡਾ. ਥਿੰਦ ਵਿਭਾਗ ਦੇ ਮੁਖੀ ਬਣੇ। ਜਿਹੜੀਆਂ ਪਿਰਤਾਂ ਪਹਿਲੇ ਮੁਖੀ ਨੇ ਪਾਈਆਂ ਸਨ, ਉਨ੍ਹਾਂ ਨੂੰ ਡਾ. ਥਿੰਦ ਨੇ ਜਾਰੀ ਰੱਖਿਆ। ਮੇਰੀਆਂ ਦੋ ਪੁਸਤਕਾਂ ਏਸੇ ਅਰਸੇ ਵਿਚ ਛਪੀਆਂ। ਸ਼ੌਕ ਸ਼ੌਕ ਵਿਚ ਮੈਂ ਉਪਾਧੀ ਸਾਪੇਖ ਖੋਜ ਦਾ ਵਿਵਰਣ ਇਕੱਠਾ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਸੀ ਜਿਸ ਦੀਆਂ ਦੋ ਕਿਸ਼ਤਾਂ ਖੋਜ ਦਰਪਣ ਵਿਚ ਛਪੀਆਂ। ਮਗਰੋਂ ਕੁਝ ਹੋਰ ਸਮੱਗਰੀ ਇਕੱਠੀ ਹੋ ਗਈ ਅਤੇ ਇਸ ਨੂੰ ਕਿਤਾਬੀ ਰੂਪ ਦੇਣ ਦਾ ਫੁਰਨਾ ਫੁਰਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਪੰਜਾਬੀ ਖੋਜ ਦਾ ਕੰਮ ਸਭ ਤੋਂ ਵੱਧ ਹੋਇਆ ਸੀ। ਡਾ. ਸੁਰਿੰਦਰ ਸਿੰਘ ਕੋਹਲੀ ਉਸ ਵੇਲੇ ਪੰਜਾਬੀ ਵਿਭਾਗ ਦੇ ਮੁਖੀ ਸਨ। ਡਾ. ਥਿੰਦ ਨੇ ਉੱਥੋਂ ਦਾ ਸਾਰਾ ਵੇਰਵਾ ਮੰਗਵਾ ਕੇ ਮੇਰੇ ਸਪੁਰਦ ਕਰ ਦਿੱਤਾ। ਇੰਜ ਇਸ ਵਿਸ਼ੇ ਉਪਰ ਮੇਰੀ ਕਿਤਾਬ ਪੰਜਾਬੀ ਦੇ ਪ੍ਰਵਾਨਿਤ ਖੋਜ-ਪ੍ਰਬੰਧ (1985)ਤਿਆਰ ਹੋਈ।

ਅੱਜ ਕੱਲ੍ਹ ਏਸੇ ਕਿਤਾਬ ਦੇ ਸੋਧੇ ਰੂਪ ਦੇ ਤਿੰਨ ਹੋਰ ਸੰਸਕਰਣ ਛਪ ਚੁੱਕੇ ਹਨ। ਡਾ. ਥਿੰਦ ਦੀ ਸੰਗਤ ਵਿਚ ਰਹਿ ਕੇ ਸ਼ੁਰੂ ਸ਼ੁਰੂ ਵਿਚ ਮੈਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਲੋਕ ਧਾਰਾ ਬਾਰੇ ਕੁਝ ਲੇਖ ਵੀ ਲਿਖੇ। ਜਦ ਪੰਜਾਬੀ ਵਿਭਾਗ ਵਿਚ ਅਧਿਆਪਕਾਂ ਦੇ ਕੰਮ ਦੀ ਵੰਡ ਹੋਈ ਤਾਂ ਉਨ੍ਹਾਂ ਮੈਨੂੰ ਸੱਦ ਕੇ ਪੁੱਛਿਆ ਕਿ ਮੈਂ ਸਾਹਿਤ ਵਿੰਗ ਵਿਚ ਰਹਿਣਾ ਚਾਹੁੰਦਾ ਹਾਂ ਕਿ ਲੋਕ ਧਾਰਾ ਦੇ ਵਿੰਗ ਵਿਚ। ਮੈਂ ਸਾਹਿਤ ਵਿੰਗ ਵਿਚ ਵਧੇਰੇ ਦਿਲਚਸਪੀ ਪ੍ਰਗਟ ਕੀਤੀ ਤਾਂ ਇਸ ਪਾਸੇ ਰਹਿ ਗਿਆ। ਮਗਰੋਂ ਡਾ. ਥਿੰਦ ਯੂਨੀਵਰਸਿਟੀ ਵਿਚ ਰਜਿਸਟਰਾਰ ਜਾ ਲੱਗੇ ਜਿਸ ਕਰਕੇ ਪਹਿਲਾਂ ਵਾਲਾ ਮੇਲ ਜੋਲ ਤਾਂ ਨਾ ਰਿਹਾ ਪਰ ਉਨ੍ਹਾਂ ਦਾ ਆਦਰ-ਮਾਣ ਮੇਰੇ ਮਨ ਵਿਚ ਉਸੇ ਤਰ੍ਹਾਂ ਬਣਿਆ ਰਿਹਾ।

ਇੰਜ ਮੇਰੇ ਜੀਵਨ ਨੂੰ ਘੜਨ ਸੁਆਰਨ ਵਿਚ ਡਾ. ਥਿੰਦ ਦੀ ਭੂਮਿਕਾ ਅਭੁੱਲ ਹੈ। ਉਹ ਹਰ ਕਿਸੇ ਦੇ ਮਦਦਗਾਰ ਸਨ ਅਤੇ ਕੰਮ ਸੁਆਰਨ ਵਿਚ ਵਿਸ਼ੇਸ਼ ਦਿਲਚਸਪੀ ਲੈਂਦੇ ਸਨ। ਰਜਿਸਟਰਾਰ ਵਜੋਂ ਵੀ ਉਨ੍ਹਾਂ ਦੀ ਏਹੀ ਪਹੁੰਚ ਰਹੀ। ਮੁਮਕਿਨ ਹੈ ਕਿ ਜੇ ਉਨ੍ਹਾਂ ਮੈਨੂੰ ਯੂਨੀਵਰਸਿਟੀ ਦਾ ਰਾਹ ਨਾ ਵਿਖਾਇਆ ਹੁੰਦਾ ਤਾਂ ਮੈਂ ਵੀ ਕਿਸੇ ਕਾਲਜ ਦੀ ਭਾਲ ਕਰਦਾ। ਪੰਜਾਬੀ ਅਕਾਦਮਿਕਤਾ ਵਿਚ ਜੋ ਮਾੜਾ ਚੰਗਾ ਨਾਂ ਕਮਾ ਸਕਿਆ ਹਾਂ ਤਾਂ ਨਿਸ਼ਚੈ ਹੀ ਡਾ. ਕਰਨੈਲ ਸਿੰਘ ਥਿੰਦ ਦੀ ਅਗਵਾਈ, ਹੱਲਾਸ਼ੇਰੀ ਅਤੇ ਉਤਸ਼ਾਹ ਹੈ।

– ਡਾ. ਧਰਮ ਸਿੰਘ

]]>
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਨੂੰ ਖੋਜ ਦੀ ਦਿ੍ਰਸ਼ਟੀ ਤੋਂ ਦਰਸਾਉਂਦੀ ਪੁਸਤਕ ‘ਗੁਰੂ ਨਾਨਕ ਬਾਣੀ ਚਿੰਤਨ ਧਾਰਾ’ https://pnmedia.ca/5921/ Tue, 04 Jan 2022 13:35:47 +0000 https://pnmedia.ca/?p=5921 ਗੁਰੂ ਨਾਨਕ ਦੇਵ ਜੀ ਜਿੱਥੇ ਸਾਰੀ ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਹਨ ਉੱਥੇ ਉਹ ਮਹਾਨ ਕ੍ਰਾਂਤੀਕਾਰੀ ਵੀ ਸਨ ਜਿਨ੍ਹਾਂ ਸਾਡੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਵਿਚ […]

]]>
ਗੁਰੂ ਨਾਨਕ ਦੇਵ ਜੀ ਜਿੱਥੇ ਸਾਰੀ ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਹਨ ਉੱਥੇ ਉਹ ਮਹਾਨ ਕ੍ਰਾਂਤੀਕਾਰੀ ਵੀ ਸਨ ਜਿਨ੍ਹਾਂ ਸਾਡੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਵਿਚ ਫੈਲੀਆਂ ਕੁਰੀਤੀਆਂ ਅਤੇ ਬੁਰਾਈਆਂ ਵਿਰੱੁਧ ਜ਼ੋਰਦਾਰ ਆਵਾਜ਼ ਵੀ ਉਠਾਈ। ਹੱਥਲੀ ਪੁਸਤਕ ਡਾ. ਮਹੀਪਿੰਦਰ ਕੌਰ ਦੁਆਰਾ ਸੰਪਾਦਿਤ ਕੀਤੀ ਅਜਿਹੀ ਪੁਸਤਕ ਹੈ ਜਿਸ ਵਿਚ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਨੂੰ ਖੋਜ ਦੀ ਦਿ੍ਰਸ਼ਟੀ ਤੋਂ ਪੇਸ਼ ਕਰਨ ਵਾਲੇ ਖੋਜ ਪੱਤਰ ਸ਼ਾਮਿਲ ਕੀਤੇ ਹਨ। ਇਸ ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਵਿਚ ਸੰਪਾਦਕ ਡਾ. ਮਹੀਪਿੰਦਰ ਕੌਰ, ਡਾ. ਹਰਬੀਰ ਕੌਰ. ਡਾ. ਰਵਿੰਦਰ ਕੌਰ, ਰਾਜਵਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਜਿਓਤੀ, ਪ੍ਰੋ. ਅਜਮਲ ਖਾਂ, ਪ੍ਰੋ. ਜਸਵੀਰ ਕੌਰ, ਪ੍ਰੋ. ਕਰਮਜੀਤ ਕੌਰ ਕਿਸਾਂਵਲ, ਡਾ. ਵੰਦਨਾ, ਪ੍ਰੋ. ਅਰਸ਼ਦੀਪ ਕੌਰ, ਡਾ. ਕੁਲਵਿੰਦਰ ਕੌਰ, ਡਾ. ਗੁਰਜੀਤ ਕੌਰ, ਇੰਦਰਜੀਤ ਪਾਲ ਆਦਿ ਦੇ ਨਾਮ ਲਏ ਜਾ ਸਕਦੇ ਹਨ।

ਇਨ੍ਹਾਂ ਸਾਰੇ ਹੀ ਵਿਦਵਾਨਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਚਾਰਧਾਰਾ ਦੀਆਂ ਵੱਖ-ਵੱਖ ਸੁਰਾਂ ਨੂੰ ਬਾਣੀ ਦੇ ਹਵਾਲਿਆਂ ਅਤੇ ਇਤਿਹਾਸਕ ਸਰੋਤਾਂ ਦੀ ਜਾਣਕਾਰੀ ਦੀ ਰੋਸ਼ਨੀ ਵਿਚ ਵਿਚਾਰਨ ਦਾ ਯਤਨ ਕੀਤਾ ਹੈ। ਬਹੁਤੇ ਵਿਦਵਾਨਾਂ ਨੇ ਆਪਣੇ ਖੋਜ-ਪੱਤਰਾਂ ਵਿਚ ਗੁਰੂ ਨਾਨਕ ਬਾਣੀ ਦੀ ਸਮੁੱਚੀ ਵਿਚਾਰਧਾਰਕ ਪਹੁੰਚ ਦਾ ਵਿਸ਼ਲੇਸ਼ਣ ਕੀਤਾ ਹੈ ਪਰ ਕੁਝ ਵਿਦਵਾਨਾਂ ਨੇ ਆਪਣੇ ਖੋਜ ਪੱਤਰਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਕਿਸੇ ਵਿਸ਼ੇਸ਼ ਬਾਣੀ ਦਾ ਅਧਿਐਨ ਪ੍ਰਸਤੁਤ ਕੀਤਾ ਹੈ ਜਿਵੇਂ ਡਾ. ਅਰਸ਼ਦੀਪ ਕੌਰ ਨੇ ਗੁਰੂ ਨਾਨਕ ਦੇਵ ਜੀ ਰਚਿਤ ਬਾਣੀ ‘ਬਾਰਹ ਮਾਹ ਤੁਖਾਰੀ’ ਵਿਚਲੀ ਲੋਕਧਾਰਾਈ ਸੁਰ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਡਾ. ਰਵਿੰਦਰ ਕੌਰ ਗੁਰੂ ਨਾਨਕ ਦੀ ਬਾਣੀ ‘ਜਪੁਜੀ ਸਾਹਿਬ ਨੂੰ ਆਪਣੇ ਅਧਿਐਨ ਦਾ ਆਧਾਰ ਬਣਾਇਆ ਹੈ। ਖੋਜ ਵਿਦਿਆਰਥੀ ਪੁਸਤਕ ਤੋਂ ਭਰਪੂਰ ਲਾਭ ਉਠਾਉਣਗੇ।

 

 

ਪੁਸਤਕ : ਗੁਰੂ ਨਾਨਕ ਬਾਣੀ ਚਿੰਤਨ ਧਾਰਾ

ਸੰਪਾਦਕ : ਡਾ. ਮਹੀਪਿੰਦਰ ਕੌਰ

]]>
ਰਿਸ਼ਤਿਆਂ ਦੇ ਜੋੜ-ਤੋੜ ਦੀ ਕਲਾਤਮਿਕ ਪੇਸ਼ਕਾਰੀ ‘ਕੰਡਿਆਲੇ ਸਾਕ’ https://pnmedia.ca/5731/ Tue, 28 Dec 2021 12:48:08 +0000 https://pnmedia.ca/?p=5731 ਨਾਵਲ ‘ਕੰਡਿਆਲੇ ਸਾਕ’ ਬੜੀ ਹੀ ਸੁਲਝੀ ਹੋਈ ਅਤੇ ਪਰਪੱਕ ਕਲਮ ਵਿੱਚੋਂ ਨਿਕਲਿਆ ਹੈ। ਜਿਸ ਵਿਚ ਨਾਵਲਕਾਰ ਜਸਵਿੰਦਰ ਰੱਤੀਆਂ ਨੇ ਪਿੰਡਾਂ ਦਾ ਜਨ ਜੀਵਨ ਜ਼ਿੰਦਗੀ ਦੇ […]

]]>
ਨਾਵਲ ‘ਕੰਡਿਆਲੇ ਸਾਕ’ ਬੜੀ ਹੀ ਸੁਲਝੀ ਹੋਈ ਅਤੇ ਪਰਪੱਕ ਕਲਮ ਵਿੱਚੋਂ ਨਿਕਲਿਆ ਹੈ। ਜਿਸ ਵਿਚ ਨਾਵਲਕਾਰ ਜਸਵਿੰਦਰ ਰੱਤੀਆਂ ਨੇ ਪਿੰਡਾਂ ਦਾ ਜਨ ਜੀਵਨ ਜ਼ਿੰਦਗੀ ਦੇ ਤਜਰਬੇ ਵਿੱਚੋਂ ਬੜੇ ਹੀ ਕਲਾਤਮਕ ਤਰੀਕੇ ਨਾਲ ਕਲਮਬੱਧ ਕੀਤਾ ਹੈ। ਪੇਂਡੂ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਬੜੀ ਹੀ ਬੇਬਾਕੀ ਨਾਲ ਬਿਆਨ ਕੀਤਾ ਹੈ। ਇਸ ਨਾਵਲ ਵਿਚ ਉਨ੍ਹਾਂ ਨੇ ਸਮਾਜਿਕ ਮਰਿਆਦਾ ਦੀ ਲਛਮਣ ਰੇਖਾ ਪਾਰ ਕਰਨ ਵਾਲੇ ਅਜਿਹੇ ਪਾਤਰਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ ਜੋ ਸਮਾਜ ਦੇ ਮੱਥੇ ’ਤੇ ਇਕ ਕਲੰਕ ਹੋ ਨਿਬੜਦੇ ਹਨ। ਇਹ ਨਾਵਲ ਪਿਛਲੇ ਦਹਾਕਿਆਂ ਦਾ ਅਤੇ ਮੌਜੂਦਾ ਸਮੇਂ ਦਾ ਸੁਮੇਲ ਹੈ। ਨਾਵਲਕਾਰ ਨੇ ਬੜੇ ਹੀ ਸੁਚੱਜੇ ਤਰੀਕੇ ਨਾਲ ਸਮੇਂ ਦੇ ਵਖਰੇਵਿਆਂ ਨੂੰ ਇਕ ਪਲੇਟਫਾਰਮ ਉੱਤੇ ਲਿਆ ਖੜ੍ਹਾ ਕੀਤਾ ਹੈ। ਨਾਵਲ ਦੀ ਸ਼ੁਰੂਆਤ ਪਰਿਵਾਰਕ ਮਾਹੌਲ ਤੋਂ ਹੁੰਦੀ ਹੈ ਅਤੇ ਬੜੀ ਖ਼ੂਬਸੂਰਤੀ ਨਾਲ ਅੱਗੇ ਤੁਰਦੀ ਹੈ। ਰਿਸ਼ਤਿਆਂ ਦੀ ਜੋੜ-ਤੋੜ ਹੁੰਦੀ ਹੋਈ ਸਮਾਜ ਦੀ ਅਸਲੀ ਤਸਵੀਰ ਪਾਤਰਾਂ ਰਾਹੀਂ ਨਾਵਲ ਦਾ ਵਿਸ਼ਾ ਉਸਾਰਦੀ ਹੈ। ਅਰਜਨ ਅਤੇ ਬਲਵੀਰੋ ਵਰਗੇ ਪਾਤਰ ਰਿਸ਼ਤਿਆਂ ਦੀ ਪਾਕੀਜਗੀ ਨੂੰ ਗੰਧਲਾ ਕਰ ਦਿੰਦੇ ਹਨ। ਸਰਬਣ (ਪਾਤਰ) ਮਰਦ ਪ੍ਰਧਾਨ ਸਮਾਜ ਦੀ ਅਜਿਹੀ ਸਚਾਈ ਨੂੰ ਬਿਆਨਦਾ ਹੈ ਜਿੱਥੇ ਔਰਤ ਗੁਲਾਮ ਨਹੀਂ ਬਲਕਿ ਮਰਦ ਤਰਾਸਦੀ ਦਾ ਪਾਤਰ ਹੈ। ਬਲਵੀਰੋ ਜਿਹੀਆਂ ਔਰਤਾਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਲੰਕਤ ਕਰਦੀਆਂ ਹਨ। ਵਿਦੇਸ਼ ਗਿਆਂ ਦੀ ਤਰਾਸਦੀ, ਨਾਵਲ ਦਾ ਇਕ ਹੋਰ ਪੱਖ ਉੱਭਰ ਕੇ ਸਾਹਮਣੇ ਆਉਂਦਾ ਹੈ ਦੇਖੋ ਇਕ ਪਾਤਰ ਦੇ ਮੂੰਹੋਂ “ਉਹਨੂੰ ਵੀ ਚੰਦਰੇ ਨੂੰ ਤਰਸ ਨਾ ਆਇਆ, ਢਿੱਡੋਂ ਜੰਮਿਆ ਬੇਗਾਨਾ ਹੋ ਗਿਆ। ਡੁੱਬੜੇ ਨੇ ਹੁਣ ਤਾ ਸਾਰ ਵੀ ਲੈਣੀ ਛੱਡਤੀ। ਖਵਨੀ ਉਹਨੇ ਮੇਮਣੀ ਨੇ ਕੀ ਸਿਰ ਪਾ ਲਿਆ’’

ਨਾਵਲ ਵਿਚ ਰਿਸ਼ਤਿਆਂ ਦੀ ਤਿਲਕਣਬਾਜ਼ੀ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ। ਮੁਹਾਵਰੇਦਾਰ ਭਾਸ਼ਾ ਨਾਵਲ ਦੇ ਵਿਸ਼ੇ ਨੂੰ ਚਾਰ ਚੰਦ ਲਾਉਂਦੀ ਹੈ। ਜਿਵੇਂ-“ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਐ’’। ਮਲਵਈ ਠੇਠ ਦੇ ਬਹੁਤ ਸਾਰੇ ਸ਼ਬਦ ਨਾਵਲ ਦੀ ਕਲਾਤਮਿਕਤਾ ਵਿਚ ਵਾਧਾ ਕਰਦੇ ਹਨ। ਡੇਰਾਵਾਦ ਦਾ ਗਲਬਾ ਅਜੋਕੇ ਸਮਾਜ ਨੂੰ ਨਿਘਾਰ ਵੱਲ ਧੱਕਦਾ ਹੈ। ਰਾਜਨੀਤਕ ਛੋਹ ਰਾਜਨੀਤੀਵਾਨਾਂ ਦੇ ਭਿ੍ਰਸ਼ਟਾਚਾਰ ਅਤੇ ਨਾਪਾਕ ਇਰਾਦਿਆਂ ਦੀ ਗੱਲ ਕਰਦੀ ਹੈ। ਨਾਵਲ ਵਿਚ ਪੇਂਡੂ ਜਨ-ਜੀਵਨ ਦੀਆਂ ਆਪਸੀ ਮਿਲਵਰਤਣ ਦੀਆਂ ਸਾਂਝਾਂ ਨੂੰ ਖੇਰੂੰ-ਖੇਰੂੰ ਹੁੰਦੇ ਦਿਖਾਇਆ ਗਿਆ ਹੈ ਜੋ ਕਿ ਗ਼ਲਤ ਅਨਸਰਾਂ ਦੀ ਹੈਂਕੜਬਾਜ਼ੀ ਦਾ ਨਤੀਜਾ ਹੋ ਨਿਬੜਦੀਆਂ ਹਨ।

ਸਾਹਿਬਦੀਪ ਪਬਲੀਕੇਸ਼ਨ ਵੱਲੋਂ ਛਾਪਿਆ 250 ਰੁਪਏ ਦੇ ਮੁੱਲ ਦਾ ਜਸਵਿੰਦਰ ਰੱਤੀਆਂ ਦਾ ਨਾਵਲ ‘ਕੰਡਿਆਲੇ ਸਾਕ’ ਸਿਧਾਂਤਾਂ ਤੋਂ ਥਿੜਕੇ ਉਨ੍ਹਾਂ ਲੋਕਾਂ ਦੀ ਗਾਥਾ ਹੈ ਜੋ ਆਪਣੇ ਸੁਆਰਥ ਲਈ ਸਮਾਜਕ ਬੁਰਾਈਆਂ ਵਿਚ ਵਾਧਾ ਕਰਦੇ ਹਨ। ਬੇਸ਼ੱਕ ਨਾਵਲ ਵਿਚ ਪਾਤਰਾਂ ਦਾ ਘੜਮੱਸ ਹੈ, ਪਰ ਮੁੱਖ ਪਾਤਰ ਜਿਉਂ ਦੇ ਤਿਉਂ ਨਾਵਲ ਨਾਲ ਨਿਭਦੇ ਹਨ। ਸਥਾਨਕ ਚਿਤਰਣ ਨਾਵਲ ਦੀ ਖ਼ੂਬਸੂਰਤੀ ਵਿਚ ਵਾਧਾ ਕਰਦਾ ਹੈ। ਸੋ ਕੁਲ ਮਿਲਾ ਕੇ ਜਸਵਿੰਦਰ ਰੱਤੀਆਂ ਦਾ ਨਾਵਲ ‘ਕੰਡਿਆਲੇ ਸਾਕ’ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕਰਦਾ ਹੈ।

– ਅਮਿ੍ਰਤਪਾਲ ਕਲੇਰ ਚੀਦਾ

]]>
ਬੀਤੇ ਤੇ ਵਰਤਮਾਨ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਗੀਤ ਸੰਗ੍ਰਹਿ ‘ਮਹਿਕਦੇ ਗੀਤ’ https://pnmedia.ca/5728/ Tue, 28 Dec 2021 12:46:15 +0000 https://pnmedia.ca/?p=5728 ਪੁਸਤਕ : ਮਹਿਕਦੇ ਗੀਤ (ਗੀਤ ਸੰਗ੍ਰਹਿ) ਲੇਖਕ : ਕੁਲਵੰਤ ਸੈਦੋਕੇ ਕੁਲਵੰਤ ਸੈਦੋਕੇ ਦਾ ਭਾਵੇਂ ਪਹਿਲਾ ਪ੍ਰਕਾਸ਼ਨ ਹੈ ਉਹ ਵੀ ਸਾਹਿਤ ਦੇ ਗੀਤ ਰੂਪ ਵਿਚ ‘ਮਹਿਕਦੇ […]

]]>
ਪੁਸਤਕ : ਮਹਿਕਦੇ ਗੀਤ (ਗੀਤ ਸੰਗ੍ਰਹਿ)

ਲੇਖਕ : ਕੁਲਵੰਤ ਸੈਦੋਕੇ

ਕੁਲਵੰਤ ਸੈਦੋਕੇ ਦਾ ਭਾਵੇਂ ਪਹਿਲਾ ਪ੍ਰਕਾਸ਼ਨ ਹੈ ਉਹ ਵੀ ਸਾਹਿਤ ਦੇ ਗੀਤ ਰੂਪ ਵਿਚ ‘ਮਹਿਕਦੇ ਗੀਤ’। ਜੇਕਰ ਅਸੀਂ ਸਾਹਿਤ ਦਾ ਵਰਗੀਕਰਨ ਕਰਦੇ ਹਾਂ ਤਾਂ ਪੱਛਮੀ ਵਿਦਵਾਨ ਇਸ ਨੂੰ ਨਿੱਜ ਅਤੇ ਪਰ, ਭਾਗਾਂ ਵਿਚ ਰੱਖਦੇ ਹੋਏ, ਗੀਤ ਨੂੰ ਨਿੱਜਗਤ ਦਾ ਅੰਗ ਸਮਝਦੇ ਹਨ। ਕੁਲਵੰਤ ਸੈਦੋਵਾਲ ਦੀ ਪੁਸਤਕ ’ਚ ਲਗਪਗ ਪੰਜ ਦਰਜਨ ਗੀਤ ਹਨ। ਇਨ੍ਹਾਂ ਗੀਤਾਂ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਗੀਤ ਸਾਰੇ ਦੇ ਸਾਰੇ ਨਿੱਜਗਤ ਵਾਲੇ ਨਹੀਂ ਸਗੋਂ ਪਰਾਗਤ ਨਾਲ ਸਬੰਧਤ ਲੋਕ ਜਗਤ ਦੇ ਨੇੜੇ-ਤੇੜੇ ਹਨ। ਜਿਵੇਂ –

* ਮਾਂ ਬੋਲੀ ਪੰਜਾਬੀ ਸਾਡੀ

ਉੱਚੀ ਇਸ ਦੀ ਸ਼ਾਨ,

* ਆਓ ਧੀਆਂ ਦਾ ਮਾਣ ਵਧਾਈਏ,

ਨੰਨ੍ਹੀ ਛਾਂ ਦੀ ਜਾਨ ਬਚਾਈਏ

* ਪੰਜੇ ਦਰਿਆ ਉਦੋਂ ਭੁੱਬਾਂ ਮਾਰ ਰੋਏ,

ਜਦੋਂ ਵੱਖ ਕੀਤੇ ਵਾਘੇ ਦੀ ਲਕੀਰ ਨੇ।

*ਮੇਰੇ ਦੇਸ ਦਾ ਕਿਰਤੀ ਯਾਰੋ,

ਕਿਉਂ ਸੜਕਾਂ ’ਤੇ ਰੁਲਦਾ ਹੈ।’ ਆਦਿ ਗੀਤ ਸਾਰੇ ਅਜਿਹੀਆਂ ਧੁਨਾਂ ਅਨੁਸਾਰ ਸਾਜ਼ਾਂ ਸੰਗ ਗਾਏ ਜਾ ਸਕਦੇ ਹਨ। ਮਹਿਕਦੇ ਗੀਤਾਂ ਦਾ ਕਰਤਾ ਆਪ ਸੰਵੇਦਨਸ਼ੀਲ ਹੈ, ਏਸੇ ਲਈ ਇਨ੍ਹਾਂ ਗੀਤਾਂ ਵਿਚ ਲੋਕ-ਭਾਵਨਾਵਾਂ ਦੀ ਗੰਗਾ ਯਮੁਨਾ ਵਗਦੀ ਹੈ। ਇਨ੍ਹਾਂ ਗੀਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਗੀਤ ਲੋਕ ਲਹਿਰ ਦੇ ਗੀਤ ਉਨ੍ਹਾਂ ਦੇ ਬੀਤੇ ਅਤੇ ਵਰਤਮਾਨ ਪੰਜਾਬੀ ਸੱਭਿਆਚਾਰਦੀਆਂ ਬਾਤਾਂ ਪਾਉਂਦੇ, ਪੰਜਾਬੀ ਲੋਕ ਮਨਾਂ ਦੀ ਆਵਾਜ਼ ਬਣਦੇ ਹਨ। ਕਿਰਸਾਨੀ ਜੀਵਨ ਦੀਆਂ ਤਲਖ਼ ਹਕੀਕਤਾਂ ਬਿਆਨ ਕਰਦੇ ਹਨ :

ਸੱਪਾਂ ਦੀ ਸਿਰੀਆਂ ਮਿੱਧ ਕੇ

ਰਾਤਾਂ ਨੂੰ ਲਾਉਂਦਾ ਪਾਣੀ

ਮਿਹਨਤ ਕਰ ਹੱਡੀਆਂ ਤੋੜਦਾ,

ਤੇਲ ਜਿਉਂ ਪੀੜੀ ਘਾਣੀ।

ਇਹ ਗੀਤ, ਜਿੱਥੇ ਪੰਜਾਬੀ-ਲੋਕ ਜੀਵਨ ਦੀਆਂ ਵੱਖ-ਵੱਖ ਝਲਕੀਆਂ ਹਨ ਉੱਥੇ ਪੰਜਾਬ ਦੇ ਲੋਕਾਂ ਦੇ ਦੁੱਖਾਂ-ਦਰਦਾਂ ਵੱਲ ਵੀ ਇਸ਼ਾਰੇ ਕਰਦੇ ਹਨ। ਲੱਚਰ ਗੀਤ ਲਿਖਣ ਵਾਲੇ ਗੀਤਕਾਰਾਂ ਨੂੰ ਇਹ ਗੀਤ ਸੰਗ੍ਰਹਿ ਪੜ੍ਹਨ ਦੀ ਲੋੜ ਹੈ।

– ਡਾ. ਅਮਰ ਕੋਮਲ

]]>
ਅੱਜ ਜਨਮ ਦਿਵਸ ’ਤੇ : ਆਪਣੇ ਸਮੇਂ ਤੋਂ ਅਗਾਂਹ ਜਿਊਣ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ https://pnmedia.ca/276/ Fri, 23 Jul 2021 12:20:53 +0000 https://pnmedia.ca/?p=276 ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਹਿਣ ਵਾਲਾ ਸ਼ਿਵ ਕੁਮਾਰ ਬਟਾਲਵੀ ਸੱਚੀਓਂ ਜਵਾਨੀ ਪਹਿਰ ਹੀ ਤੁਰ ਗਿਆ। ਤੁਰ ਗਏ ਵਾਪਸ ਨਹੀਂ ਆਉਂਦੇ ਪਰ ਸ਼ਿਵ ਦੇ ਕਰੁੱਤੇ […]

]]>
‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਹਿਣ ਵਾਲਾ ਸ਼ਿਵ ਕੁਮਾਰ ਬਟਾਲਵੀ ਸੱਚੀਓਂ ਜਵਾਨੀ ਪਹਿਰ ਹੀ ਤੁਰ ਗਿਆ। ਤੁਰ ਗਏ ਵਾਪਸ ਨਹੀਂ ਆਉਂਦੇ ਪਰ ਸ਼ਿਵ ਦੇ ਕਰੁੱਤੇ ਤੁਰ ਜਾਣ ਦਾ ਜ਼ਖ਼ਮ ਪੰਜਾਬੀ-ਸਾਹਿਤ ਪ੍ਰੇਮੀਆਂ ਲਈ ਸਦਾ ਹਰਾ ਰਹੇਗਾ।
ਜਦੋਂ ਵੀ ਕਿਤੇ ਪੰਜਾਬੀ ਸ਼ਾਇਰੀ ਦੀ ਗੱਲ ਚੱਲੇ ਤਾਂ ਸ਼ਿਵ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ। ਸ਼ਿਵ ਨੂੰ ਪੰਜਾਬੀ ਦਾ ‘ਜੌਨ ਕੀਟਸ’ ਕਿਹਾ ਜਾਂਦਾ ਹੈ। ਰਾਵੀ ਦਰਿਆ ਦੇ ਪਾਣੀਆਂ ਦਾ ਜਾਇਆ ਸ਼ਿਵ ਆਪਣੀ ਵਿਲੱਖਣ ਸਿਰਜਣਾ ਕਾਰਨ ਛੋਟੀ ਉਮਰੇ ਹੀ ਦੁਨੀਆ ਭਰ ਵਿਚ ਪ੍ਰਸਿੱਧ ਹੋ ਗਿਆ।
ਰੋਗ ਬਣ ਕੇ ਰਹਿ ਗਿਆ
ਹੈ ਪਿਆਰ ਤੇਰੇ ਸ਼ਹਿਰ ਦਾ।
ਮੈਂ ਮਸੀਹਾ ਵੇਖਿਆ
ਬਿਮਾਰ ਤੇਰੇ ਸ਼ਹਿਰ ਦਾ।
ਸ਼ਹਿਰ ਤੇਰੇ ਕਦਰ ਨਹੀਂ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ
ਬਾਜ਼ਾਰ ਤੇਰੇ ਸ਼ਹਿਰ ਦਾ।
ਜਿੱਥੇ ਮੋਇਆਂ ਬਾਅਦ ਵੀ
ਕਫ਼ਨ ਨਹੀਂ ਹੋਇਆ ਨਸੀਬ,
ਕੌਣ ਪਾਗ਼ਲ ਹੁਣ ਕਰੇ
ੲਤਬਾਰ ਤੇਰੇ ਸ਼ਹਿਰ ਦਾ।
ਏਥੇ ਮੇਰੀ ਲਾਸ਼ ਤਕ
ਨੀਲਾਮ ਕਰ ਦਿੱਤੀ ਗਈ,
ਲੱਥਿਆ ਕਰਜ਼ਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ।
ਗ਼ਜ਼ਲ ਦੀਆਂ ਇਹ ਸਤਰਾਂ ਲਿਖਦਾ ਸ਼ਿਵ ਧੁਰ ਅੰਦਰੋਂ ਝਟਕਿਆ ਲੱਗਦਾ ਹੈ। ਸ਼ਿਵ ਪਾਕਿਸਤਾਨ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜ੍ਹ ਦੇ ਬੜਾ ਪਿੰਡ ਲੋਹਟੀਆਂ ’ਚ 23 ਜੁਲਾਈ 1936 ਨੂੰ ਪੈਦਾ ਹੋਇਆ। ਵੰਡ ਤਕ ਇਹ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿਚ ਹੀ ਪੈਂਦਾ ਸੀ। ਬਟਵਾਰੇ ਤੀਕ ਲਹਿੰਦੇ ਪੰਜਾਬ ਵਿਚ ਹੀ ਗਲੀਆਂ ਵਿਚ ਖੇਡਦਾ ਰਿਹਾ। ਪੰਜਵੀਂ ਤਕ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਿਆ। ਮੁਲਕ ਦੀ ਵੰਡ ਮਗਰੋਂ ਸ਼ਿਵ ਕੁਮਾਰ ਪਰਿਵਾਰ ਨਾਲ ਬਟਾਲੇ ਆ ਵਸਿਆ। ਸ਼ਿਵ ਦੇ ਦਰਦਾਂ ਵਿੱਚੋਂ ਇਕ ਦਰਦ…ਆਪਣੇ ਬਚਪਨ ਦੇ ਪਿੰਡ ਤੋਂ ਸਦੀਵੀ ਵਿਛੋੜਾ ਪਾ ਕੇ ਨਵੀਂ, ਓਪਰੀ ਥਾਂ ਰਹਿਣਾ ਵੀ ਉਸਦੇ ਸੰਵੇਦਨਸ਼ੀਲ ਦਿਲ ’ਤੇ ਇਕ ਵੱਡੀ ਸੱਟ ਸੀ। ਸਾਲੇਵਾਨ ਆਰਮੀ ਹਾਈ ਸਕੂਲ ਬਟਾਲਾ ਤੋਂ 1953 ਈ: ਵਿਚ ਦਸਵੀਂ ਪਾਸ ਕਰ ਕੇ ਬਾਅਦ ਵਿਚ ਸ਼ਿਵ ਕੁਮਾਰ ਨੇ ਬਿਨਾਂ ਕਿਸੇ ਡਿਗਰੀ ਪ੍ਰਾਪਤ ਕੀਤਿਆਂ ਹੀ ਤਿੰਨ ਕਾਲਜ ਬਦਲੇ। ਪਿਤਾ ਕਿ੍ਰਸ਼ਨ ਗੋਪਾਲ ਖ਼ੁਦ ਤਹਿਸੀਲਦਾਰ ਸਨ। ਉਹ ਸੋਚਦੇ ਸਨ ਕਿ ਸ਼ਿਵ ਪੜ੍ਹ-ਲਿਖ ਕੇ ਵਧੀਆ ਅਹੁਦੇ ’ਤੇ ਬੈਠ ਕੇ ਮਾਣ ਕਮਾਵੇ ਪਰ ਸ਼ਿਵ ਦਰਦਾਂ ਦਾ ਸਾਥੀ, ਪੀੜਾਂ ਦਾ, ਬਿਰਹਾ ਦਾ ਨੇੜਲਾ ਸੰਗੀ, ਕੁਦਰਤ ਦੀ ਸਾਰ ਪਾਉਣ ਵਾਲਾ, ਧਰਤੀ ਦਾ ਪੁੱਤਰ, ਅਤੇ ਬੌਧਿਕਤਾ ਦਾ ਮੁਜੱਸਮਾ, ਵੱਡਾ ਸ਼ਾਇਰ ਬਣ ਗਿਆ।
ਬੇਸ਼ੱਕ ਪਿਤਾ ਦੇ ਕਹੇ-ਕਹਾਏ ਇਕ ਵਾਰੀ ਉਹ ਪਿੰਡ ਅਰਲੀਭੰਨ ਵਿਚ ਪਟਵਾਰੀ ਬਣ ਵੀ ਗਿਆ ਪਰ ਅਫਸਰਾਂ ਦਾ ਹੰਕਾਰ ਅਤੇ ਸ਼ਿਵ ਦਾ ਫ਼ਕੀਰਾਨਾ ਸੁਭਾਅ ਬਹੁਤਾ ਚਿਰ ਨਾਲੋ-ਨਾਲ ਨਾ ਚੱਲ ਸਕੇ। ਹਾਂ, ਖੇਤਾਂ, ਜੱਟਾਂ ਨਾਲ ਘੁਲ਼-ਮਿਲ ਕੇ ਸ਼ਬਦਾਂ ਪੱਖੋਂ ਹੋਰ ਅਮੀਰ ਹੋ ਗਿਆ।
ਪਟਵਾਰੀ ਤਾਂ ਐਹੋ ਜਿਹਾ ਸੀ ਓਹ… ਇਕ ਵਾਰ ਜੱਟਾਂ ਤੋਂ ਸਾਢੇ ਸੱਤ ਸੌ ਰੁਪਏ ਮਾਮਲਾ ਉਗਰਾਹ ਲਿਆਇਆ। ਸਰਕਾਰੀ ਪੈਸਾ ਸੀ। ਤਹਿਸੀਲਦਾਰ ਕੋਲ਼ੇ ਜਮ੍ਹਾਂ ਨਹੀਂ ਕਰਵਾਇਆ। ਤਹਿਸੀਲਦਾਰ ਉਹਨੂੰ ਸਸਪੈਂਡ ਕਰਨ ਨੂੰ ਕਹੀ ਜਾਵੇ। ਤਾਂ ਉਸਦੀਆਂ ਕਵਿਤਾਵਾਂ ਦੀ ਆਸ਼ਕ ਕੁੜੀ ਜੋ ਸ਼ਿਵ ਨੂੰ ਦੁਖੀ ਨਹੀਂ ਦੇਖ ਸਕਦੀ ਸੀ, ਓਹਨੇ ਜਾ ਭਰਿਆ ਸਾਰੇ ਦਾ ਸਾਰਾ ਪੈਸਾ। 1960 ਵਿਚ ਸ਼ਿਵ ਨੇ ਪਟਵਾਰੀ ਦੀ ਨੌਕਰੀ ਛੱਡ ਦਿੱਤੀ। 1966 ਤਕ ਬੇਰੁਜ਼ਗਾਰ ਹੀ ਰਿਹਾ।
ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ-ਕਦਾਈਂ ਕਵੀ-ਦਰਬਾਰਾਂ ਵਿਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਮਾੜੀ-ਮੋਟੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿਚ ਕਲਰਕ ਦੀ ਨੌਕਰੀ ਕਰ ਲਈ। 5 ਫਰਵਰੀ 1967 ਨੂੰ ਸ਼ਿਵ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇਕ ਪਿੰਡ ‘ਕੀੜੀ ਮੰਗਿਆਲ’ ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।
ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਹਫਤੇ ਵਿਚ ਇਕ ਜਾਂ ਦੋ ਦਿਨ ਹੀ ਕੰਮ ’ਤੇ ਜਾਂਦਾ ਸੀ।
ਉਹ ਫ਼ਕੀਰਾਂ ਵਰਗੀ ਤਬੀਅਤ ਦਾ ਬੇਪਰਵਾਹ ਬੰਦਾ ਸੀ। ਅਮਰਜੀਤ ਗੁਰਦਾਸਪੁਰੀ ਦੱਸਦਾ ਹੈ ਕਿ ਇਕ ਵਾਰੀ ਕਾਦੀਆਂ ਵਾਲੇ ਫਾਟਕ ਕੋਲ਼ੇ ਇਕ ਪਾਂਡੀ ਨੇ ਮੋਢੇ ’ਤੇ ਹੱਥ ਰੱਖ ਕੇ ਉਧਾਰ ਲਏ ਪੈਸੇ ਮੰਗੇ ਤਾਂ ਸਾਨੂੰ ਗੁੱਸਾ ਆਇਆ ਤੇ ਅਸੀਂ ਪਾਂਡੀ ਨੂੰ ਝਿੜਕਣ ਲੱਗੇ,‘‘ਤੂੰ ਹੁੰਦਾ ਕੌਣ ਐਂ ਸਾਡੇ ਯਾਰ ਨੂੰ ਬਦਨਾਮ ਕਰਨ ਵਾਲਾ…!’’ ਪਰ ਸ਼ਿਵ ਨੇ ਬੜੇ ਤਪਾਕ ਨਾਲ ਉਸ ਪਾਂਡੀ ਨੂੰ ਜੱਫੀ ਪਾਈ ਤੇ ਕਿਹਾ,“ਨਾ ਯਾਰੋ..! ਇਹ ਮੇਰਾ ਯਾਰ ਹੈ ਪੱਕਾ, ਮੁਹੱਬਤ ਹੈ ਮੈਨੂੰ ਇਸ ਨਾਲ..! ਪੈਸੇ ਮੈਂ ਸੱਚੀਓਂ ਲਏ ਹੋਏ ਐ ਇਹਤੋਂ..!’’
‘ਪੀੜਾਂ ਦਾ ਪਰਾਗਾ’ ਕਿਤਾਬ ਤੋਂ ਸ਼ੁਰੂ ਹੋ ਕੇ ‘ਲਾਜਵੰਤੀ’, ‘ਆਟੇ ਦੀਆਂ ਚਿੜੀਆਂ’, ‘ਮੈਨੂੰ ਵਿਦਾ ਕਰੋ’, ‘ਦਰਦਮੰਦਾਂ ਦੀਆਂ ਆਹੀਂ’, ‘ਬਿਰਹਾ ਤੂੰ ਸੁਲਤਾਨ’, ‘ਮੈਂ ਤੇ ਮੈਂ’, ‘ਆਰਤੀ’ ਅਤੇ ਮਸ਼ਹੂਰ ਕਾਵਿ-ਨਾਟ ‘ਲੂਣਾ’ ਦੀ ਸਿਰਜਣਾ ਕੀਤੀ। ਲੂਣਾ ਲਈ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਸ਼ਿਵ ਦੇ ਨੇੜੇ ਰਹਿਣ ਵਾਲੇ ਦੱਸਦੇ ਹਨ ਕਿ ਸ਼ਿਵ ਬਣ-ਠਣ ਕੇ ਰਹਿਣ ਦਾ ਸ਼ੌਕੀਨ ਸੀ। ਸੋਹਣੇ ਕੱਪੜੇ ਪਾ ਕੇ ਰੱਖਣਾ ਸੁਭਾਅ ਸੀ ਉਸਦਾ। ਉਹ ਕੁੜੀਆਂ ਨੂੰ ਸੰਦਲ ਵਰਗੀ ਪੋਰੀ ਨਜ਼ਰ ਆਉਂਦਾ, ਦਿਲ ਖਿੱਚਵੀਂ ਸ਼ਾਇਰੀ ਤੇ ਸ਼ੌਕੀਨ ਹੋਣ ਕਾਰਨ ਹੀ ਓਹ ਨੌਜਵਾਨਾਂ ਦਾ ਚਹੇਤਾ ਸੀ।
ਸ਼ਿਵ ਕੁਮਾਰ ਕਿਸੇ ਵਰਗਾ ਜਾਂ ਧੜਿਆਂ ਜਾਂ ਬੰਦਸ਼ਾਂ ਦਾ ਗ਼ੁਲਾਮ ਨਹੀਂ ਸੀ, ਉਹ ਇਨ੍ਹਾਂ ਨੂੰ ਸਾਰੇ ਪਸਾਰੇ ਵਿਚ ਰੁਕਾਵਟ ਮੰਨਦਾ ਹੈ, ਉਹ ਲਿਖਦਾ ਹੈ:-
ਕੰਧਾਂ ਕੰਧਾਂ ਕੰਧਾਂ
ਏਧਰ ਕੰਧਾਂ ਓਧਰ ਕੰਧਾਂ
ਕਿੰਝ ਕੰਧਾਂ ’ਚੋਂ ਲੰਘਾਂ।
ਮੇਰੇ ਮੱਥੇ ਦੇ ਵਿਚ ਕੰਧਾਂ
ਕੰਧਾਂ ਦੇ ਵਿਚ ਕੰਧਾਂ
ਮੇਰੇ ਢਿੱਡ ਵਿਚ ਕੰਧਾਂ ਕੰਧਾਂ
ਕਿਹਨੂੰ-ਕਿਹਨੂੰ ਵੰਡਾਂ
ਮੈਨੂੰ ਜੱਗ ਨੇ ਕੰਧਾਂ ਦਿੱਤੀਆਂ
ਮੈਂ ਕੀ ਜੱਗ ਨੂੰ ਵੰਡਾਂ।
ਸ਼ਿਵ ਧਰਤੀ ਦਾ ਪੁੱਤਰ ਸੀ, ਕੁਦਰਤ ਦਾ ਸਭ ਤੋਂ ਨੇੜਲਾ ਸਾਥੀ। ਅੰਮਿ੍ਰਤਾ ਪ੍ਰੀਤਮ ਕਹਿੰਦੀ ਹੈ ਕਿ ਸ਼ਿਵ ਦੀਆਂ ਕਿਰਤਾਂ ਵਿਚ ਰੁੱਖ, ਬੂਟੇ, ਭੱਠੀਆਂ-ਪਰਾਗੇ, ਹਲ਼-ਪੰਜਾਲੀ ਜਿਹਾ ਦਿ੍ਰਸ਼ ਵਾਤਾਵਰਨ ਬੇਸ਼ੱਕ ਪੰਜਾਬ ਦਾ ਸੀ ਪਰ ਉਸਦਾ ਦਰਦ ਪੂਰੀ ਦੁਨੀਆ ਦਾ ਸੀ… ਪਰ ਕਾਸ਼ ਓਹਦੇ ਦਰਦ ਨੂੰ ਸਮਝਣ ਵਾਲੇ ਦਰਦੀ ਵੀ ਮਿਲ ਜਾਣ।
ਗੁਰਭਜਨ ਗਿੱਲ ਕਹਿੰਦਾ ਹੈ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਅਜੇ ਸ਼ਿਵ ਦੀਆਂ ਕਿਰਤਾਂ ਨੂੰ ਸਮਝਣ ਦੀ ਵਿਹਲ ਹੀ ਨਹੀਂ ਕੱਢੀ। ਅਜੇ ਤੀਕ ਤਾਂ ਅਸੀਂ ਰੋਟੀ ਨੂੰ ਗੋਲ਼ ਕਰਨ ਦੇ ਆਹਰ ਵਿਚ ਹੀ ਲੱਗੇ ਹੋਏ ਹਾਂ। ਕੁਝ ਕੁ ਆਲੋਚਕਾਂ ਨੇ ਤਾਂ ਉਸਦੇ ਦਰਦਾਂ ਨੂੰ ਨਿੱਜੀ ਰੁਮਾਂਸ ਦੇ ਰੋਣੇ-ਧੋਣੇ ਤਕ ਵੀ ਕਹਿ ਦਿੱਤਾ ਪ੍ਰੰਤੂ ਸ਼ਿਵ ਦੀ ਬੌਧਿਕ ਚੇਤਨਾ ਇੰਨੀ ਵਿਸ਼ਾਲ ਸੀ ਕਿ ਓਹ ਆਪਣੇ ਸਮੇਂ ਤੋਂ ਅਗਾਂਹ ਦਾ ਕਵੀ ਸਾਬਤ ਹੋਇਆ।
ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਦੀ ਘਟਨਾ ’ਤੇ ਲਿਖੀਆਂ ਕਵਿਤਾਵਾਂ ‘ਸੱਚਾ ਵਣਜਾਰਾ’ ਅਤੇ ‘ਸੱਚਾ ਸਾਧ’ ਉਸਦੀਆਂ ਕਾਫੀ ਉੱਚੀਆਂ ਰਚਨਾਵਾਂ ਹਨ। ਇਹ ਸ਼ਾਇਦ ਉਸਦੀ ਆਪਣੀ ਜ਼ਿੰਦਗੀ ਦੀ ਵੀ ਤ੍ਰਾਸਦੀ ਸੀ।
ਪੰਜਾਬ ਅਤੇ ਪੰਜਾਬੀਅਤ ਦੇ ਪੁੱਤ ਸ਼ਿਵ ਨੂੰ ਪੰਜਾਬ ਨਾਲ ਅੰਦਰੋਂ ਮੋਹ ਸੀ, ਪੰਜਾਬ ਦਾ ਫ਼ਿਕਰ ਕਰਦਾ ਲਿਖਦਾ ਹੈ :-
ਤੇਰਾ ਵਸਦਾ ਰਹੇ ਪੰਜਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ
ਅੱਗ ਲਾਉਣ ਕੋਈ ਤੇਰੇ ਗਿੱਧਿਆਂ ਨੂੰ ਆ ਗਿਆ
ਸੱਪਾਂ ਦੀਆਂ ਪੀਂਘਾਂ ਤੇਰੇ ਪਿੱਪਲਾਂ ’ਤੇ ਪਾ ਗਿਆ
ਤਿ੍ਰੰਞਣਾਂ ’ਚ ਕੱਤਦੀ ਦਾ ਰੂਪ ਕੋਈ ਖਾ ਗਿਆ
ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ
ਓ ਸ਼ੇਰਾ ਜਾਗ.!

 

ਉਹ ਪਹਿਲਾ ਮਾਡਰਨ ਪੰਜਾਬੀ ਸ਼ਾਇਰ ਸੀ। ਸ਼ਿਵ ਦੇ ਗੀਤਾਂ ਨੂੰ ਗਲ਼ੀ-ਗਲ਼ੀ ਲੋਕਾਂ ਨੇ ਲੋਕ-ਗੀਤਾਂ ਵਾਂਗ ਗਾਇਆ, ‘ਇਕ ਮੇਰੀ ਅੱਖ ਕਾਸ਼ਨੀ’, ‘ਲੱਛੀ ਕੁੜੀ ਵਾਢੀਆਂ ਕਰੇ’,‘ਬਣ ਗਈ ਮੈਂ ਸੂਬੇਦਾਰਨੀ’, ‘ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾ’, ‘ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ’, ‘ਇਕ ਕੁੜੀ ਜੀਹਦਾ ਨਾਮ ਮੁਹੱਬਤ’ ਜਿਹੇ ਅਮਰ ਬੋਲਾਂ ਦੇ ਗੀਤਾਂ ਦਾ ਰਚੇਤਾ ਲੋਕਾਂ ਦਾ ਹਰਮਨ ਪਿਆਰਾ ਸ਼ਾਇਰ ਸ਼ਿਵ ਕੁਮਾਰ ਅੱਜ ਵੀ ਲੋਕ ਦਿਲਾਂ ਵਿਚ ਜਿਓਂ ਦੀ ਤਿਓਂ ਵਸਦਾ ਹੈ ਅਤੇ ਹਮੇਸ਼ਾ ਵਸਦਾ ਰਹੇਗਾ। ਕੁਝ ਲੋਕ ਕਹਿੰਦੇ ਹਨ ਕਿ ਜੇ ਸ਼ਿਵ ਇੰਗਲੈਂਡ ਨਾ ਜਾਂਦਾ ਤਾਂ ਸ਼ਾਇਦ ਬਚ ਜਾਂਦਾ ਕਿਉਂਕਿ ਓਥੋਂ ਦਾ ਖਾਣ-ਪੀਣ ਤੇ ਆਬੋ-ਹਵਾ ਉਸਦੇ ਰਾਸ ਨਹੀਂ ਆਏ। ਉੱਥੇ ਯਾਰ ਵੀ ਐਹੋ-ਜਿਹੇ ਮਿਲ ਗਏ ਕਿ ਬਸ ਸ਼ਰਾਬ ਪੀਈ ਜਾਣੀ, ਕਵਿਤਾਵਾਂ ਸੁਣੀ ਜਾਣੀਆਂ। ਅਸਲ ਵਿਚ ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਨੂੰ ਲਿਵਰ ਸਿਰੋਸਿਸ ਹੋ ਗਿਆ ਸੀ। ਇਹ ਹੀ ਉਸਦੀ ਮੌਤ ਦਾ ਕਾਰਨ ਬਣਿਆ। ਇੰਗਲੈਂਡ ਤੋਂ ਮੁੜਦਿਆਂ ਹੀ ਇਹ ਹਰਮਨ ਪਿਆਰਾ ਸ਼ਾਇਰ 6 ਮਈ 1973 ਈ: ਵਿਚ ਨੂੰ ਸਾਥੋਂ ਸਦਾ ਲਈ ਵਿੱਛੜ ਗਿਆ।
]]>