PN Media https://pnmedia.ca Bridging Punjabi News Across Borders Tue, 13 May 2025 20:01:33 +0000 en-US hourly 1 https://wordpress.org/?v=6.8.1 https://pnmedia.ca/wp-content/uploads/2022/09/cropped-pnmedia-favicon-1-32x32.png PN Media https://pnmedia.ca 32 32 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ 28 ਮੈਂਬਰੀ ਕੈਬਨਿਟ ਦਾ ਐਲਾਨ 👉ਪੰਜਾਬੀ ਭਾਈਚਾਰੇ ਤੋਂ ਮਨਿੰਦਰ ਸਿੰਘ ਸਿੱਧੂ , ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਟੀਮ ‘ਚ ਸ਼ਾਮਿਲ ਕੀਤੇ 👉ਅਨੀਤਾ ਆਨੰਦ ਨੂੰ ਵਿਦੇਸ਼ ਮੰਤਰਾਲਾ ਮਿਲਿਆ 👉24 ਨਵੇਂ ਚਿਹਰਿਆਂ ਨੂੰ ਮੌਕਾ ਮਿਲਿਆ https://pnmedia.ca/12435/ Tue, 13 May 2025 18:04:33 +0000 https://pnmedia.ca/?p=12435 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ 28 ਮੈਂਬਰੀ ਕੈਬਨਿਟ ਦਾ ਐਲਾਨ 👉ਪੰਜਾਬੀ ਭਾਈਚਾਰੇ ਤੋਂ ਮਨਿੰਦਰ ਸਿੰਘ ਸਿੱਧੂ , ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਟੀਮ ‘ਚ ਸ਼ਾਮਿਲ […]

]]>
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ 28 ਮੈਂਬਰੀ ਕੈਬਨਿਟ ਦਾ ਐਲਾਨ
👉ਪੰਜਾਬੀ ਭਾਈਚਾਰੇ ਤੋਂ ਮਨਿੰਦਰ ਸਿੰਘ ਸਿੱਧੂ , ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਟੀਮ ‘ਚ ਸ਼ਾਮਿਲ ਕੀਤੇ
👉ਅਨੀਤਾ ਆਨੰਦ ਨੂੰ ਵਿਦੇਸ਼ ਮੰਤਰਾਲਾ ਮਿਲਿਆ
👉24 ਨਵੇਂ ਚਿਹਰਿਆਂ ਨੂੰ ਮੌਕਾ ਮਿਲਿਆ
————ਗੁਰਮੁੱਖ ਸਿੰਘ ਬਾਰੀਆ ———-
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਕੈਬਨਿਟ ਟੀਮ ਦਾ ਐਲਾਨ ਕਰ ਦਿੱਤਾ ਹੈ । ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਵਾਰ ਦੋ ਪੱਧਰੀ ਕੈਬਨਿਟ ‘ਚ 28 ਕੈਬਨਿਟ ਮੰਤਰੀ ਸ਼ਾਮਿਲ ਕੀਤੇ ਹਨ ਜਿਸ ‘ਚ ਪੁਰਾਣੇ ਵੱਡੇ ਚਿਹਰੇ ਨਾਦਾਰਦ ਤਰ ਦਿੱਤੇ ਗਏ ਹਨ । ਇਸ ਵਿੱਚ ਤਿੰਨ ਪੰਜਾਬੀ ਚਿਹਰੇ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ‘ਚ ਬਰੈਂਪਟਨ ਤੋਂ ਮਨਿੰਦਰ ਸਿੱਧੂ ਅਤੇ ਭਾਰਤੀ ਭਾਈਚਾਰੇ ਤੋਂ ਅਨੀਤਾ ਆਨੰਦ ਨੂੰ ਕੈਬਨਿਟ ਟੀਮ ‘ਚ ਸ਼ਾਮਿਲ ਕੀਤਾ ਗਿਆ ਜਦੋਂ ਕਿ ਰੂਬੀ ਸਹੋਤਾ ਅਤੇ ਰਣਦੀਪ ਸਰਾਏ ਨੂੰ ਰਾਜ ਸਕੱਤਰ ਮੰਤਰੀਆਂ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਨਵੀਂ ਕੈਬਨਿਟ ਦੀ ਨਿਯੁਕਤੀ ਇਸ ਪ੍ਰਕਾਰ ਹੈ:

ਸ਼ਫਕਤ ਅਲੀ, ਖਜ਼ਾਨਾ ਬੋਰਡ ਦੇ ਪ੍ਰਧਾਨ
ਰੇਬੇਕਾ ਅਲਟੀ, ਕ੍ਰਾਊਨ-ਆਦਿਵਾਸੀ ਸਬੰਧਾਂ ਦੀ ਮੰਤਰੀ
ਅਨੀਤਾ ਆਨੰਦ, ਵਿਦੇਸ਼ ਮੰਤਰੀ
ਗੈਰੀ ਆਨੰਦਸੰਗਾਰੀ, ਜਨਤਕ ਸੁਰੱਖਿਆ ਮੰਤਰੀ
ਫ੍ਰਾਂਸਵਾ-ਫਿਲਿਪ ਸ਼ੈਂਪੇਨ, ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ
ਰੇਬੇਕਾ ਚਾਰਟਰੈਂਡ, ਉੱਤਰੀ ਅਤੇ ਆਰਕਟਿਕ ਮਾਮਲਿਆਂ ਦੀ ਮੰਤਰੀ ਅਤੇ ਕੈਨੇਡੀਅਨ ਉੱਤਰੀ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ
ਜੂਲੀ ਡੈਬਰੂਸਿਨ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ
ਸੀਨ ਫਰੇਜ਼ਰ, ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਅਤੇ ਐਟਲਾਂਟਿਕ ਕੈਨੇਡਾ ਅਵਸਰ ਏਜੰਸੀ ਲਈ ਜ਼ਿੰਮੇਵਾਰ ਮੰਤਰੀ
ਕ੍ਰਿਸਟੀਆ ਫ੍ਰੀਲੈਂਡ, ਆਵਾਜਾਈ ਅਤੇ ਅੰਦਰੂਨੀ ਵਪਾਰ ਮੰਤਰੀ
ਸਟੀਵਨ ਗਿਲਬੌਲਟ, ਕੈਨੇਡੀਅਨ ਪਛਾਣ ਅਤੇ ਸੱਭਿਆਚਾਰ ਮੰਤਰੀ ਅਤੇ ਸਰਕਾਰੀ ਭਾਸ਼ਾਵਾਂ ਲਈ ਜ਼ਿੰਮੇਵਾਰ ਮੰਤਰੀ
ਮੈਂਡੀ ਗੁਲ-ਮੈਸਟੀ, ਆਦਿਵਾਸੀ ਸੇਵਾਵਾਂ ਮੰਤਰੀ
ਪੈਟੀ ਹਾਜਡੂ, ਨੌਕਰੀਆਂ ਅਤੇ ਪਰਿਵਾਰਾਂ ਦੀ ਮੰਤਰੀ ਅਤੇ ਉੱਤਰੀ ਓਨਟਾਰੀਓ ਲਈ ਸੰਘੀ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ
ਟਿਮ ਹਾਜਸਨ, ਊਰਜਾ ਅਤੇ ਕੁਦਰਤੀ ਸਰੋਤ ਮੰਤਰੀ
ਮੇਲਨੀ ਜੋਲੀ, ਉਦਯੋਗ ਮੰਤਰੀ ਅਤੇ ਕੈਨੇਡਾ ਲਈ ਜ਼ਿੰਮੇਵਾਰ ਮੰਤਰੀ ਕਿਊਬੈਕ ਖੇਤਰਾਂ ਲਈ ਆਰਥਿਕ ਵਿਕਾਸ
ਡੋਮਿਨਿਕ ਲੇਬਲੈਂਕ, ਕੈਨੇਡਾ ਲਈ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰਧਾਨ ਅਤੇ ਕੈਨੇਡਾ-ਅਮਰੀਕਾ ਵਪਾਰ, ਅੰਤਰ-ਸਰਕਾਰੀ ਮਾਮਲਿਆਂ ਅਤੇ ਇੱਕ ਕੈਨੇਡੀਅਨ ਆਰਥਿਕਤਾ ਲਈ ਜ਼ਿੰਮੇਵਾਰ ਮੰਤਰੀ
ਜੋਏਲ ਲਾਈਟਬਾਉਂਡ, ਸਰਕਾਰੀ ਪਰਿਵਰਤਨ, ਲੋਕ ਨਿਰਮਾਣ ਅਤੇ ਖਰੀਦ ਮੰਤਰੀ
ਹੀਥ ਮੈਕਡੋਨਲਡ, ਖੇਤੀਬਾੜੀ ਅਤੇ ਖੇਤੀਬਾੜੀ-ਭੋਜਨ ਮੰਤਰੀ
ਸਟੀਵਨ ਮੈਕਕਿਨਨ, ਹਾਊਸ ਆਫ਼ ਕਾਮਨਜ਼ ਵਿੱਚ ਸਰਕਾਰ ਦੇ ਨੇਤਾ
ਡੇਵਿਡ ਜੇ. ਮੈਕਗਿੰਟੀ, ਰਾਸ਼ਟਰੀ ਰੱਖਿਆ ਮੰਤਰੀ
ਜਿਲ ਮੈਕਨਾਈਟ, ਵੈਟਰਨਜ਼ ਮਾਮਲਿਆਂ ਦੇ ਮੰਤਰੀ ਅਤੇ ਰਾਸ਼ਟਰੀ ਰੱਖਿਆ ਦੇ ਸਹਿਯੋਗੀ ਮੰਤਰੀ
ਲੀਨਾ ਮੇਟਲੇਜ ਡਾਇਬ, ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ
ਮਾਰਜੋਰੀ ਮਿਸ਼ੇਲ, ਸਿਹਤ ਮੰਤਰੀ
ਏਲੀਨੋਰ ਓਲਸਜ਼ੇਵਸਕੀ, ਐਮਰਜੈਂਸੀ ਪ੍ਰਬੰਧਨ ਅਤੇ ਕਮਿਊਨਿਟੀ ਲਚਕੀਲਾਪਣ ਮੰਤਰੀ ਅਤੇ ਪ੍ਰੇਰੀਜ਼ ਆਰਥਿਕ ਵਿਕਾਸ ਕੈਨੇਡਾ ਲਈ ਜ਼ਿੰਮੇਵਾਰ ਮੰਤਰੀ
ਗ੍ਰੇਗਰ ਰੌਬਰਟਸਨ, ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਮੰਤਰੀ ਅਤੇ ਪ੍ਰਸ਼ਾਂਤ ਆਰਥਿਕ ਵਿਕਾਸ ਕੈਨੇਡਾ ਲਈ ਜ਼ਿੰਮੇਵਾਰ ਮੰਤਰੀ
ਮਨਿੰਦਰ ਸਿੱਧੂ, ਅੰਤਰਰਾਸ਼ਟਰੀ ਵਪਾਰ ਮੰਤਰੀ
ਈਵਾਨ ਸੋਲੋਮਨ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਮੰਤਰੀ ਅਤੇ ਦੱਖਣੀ ਓਨਟਾਰੀਓ ਲਈ ਸੰਘੀ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ
ਜੋਐਨ ਥੌਮਸਨ, ਮੰਤਰੀ ਮੱਛੀ ਪਾਲਣ
ਰੇਚੀ ਵਾਲਡੇਜ਼, ਮਹਿਲਾ ਅਤੇ ਲਿੰਗ ਸਮਾਨਤਾ ਮੰਤਰੀ ਅਤੇ ਰਾਜ ਮੰਤਰੀ (ਛੋਟੇ ਕਾਰੋਬਾਰ ਅਤੇ ਸੈਰ-ਸਪਾਟਾ)
ਮੰਤਰੀ ਮੰਡਲ ਨੂੰ 10 ਰਾਜ ਸਕੱਤਰਾਂ ਦੁਆਰਾ ਸਮਰਥਨ ਦਿੱਤਾ ਜਾਵੇਗਾ ਜੋ ਆਪਣੇ ਮੰਤਰੀ ਦੇ ਪੋਰਟਫੋਲੀਓ ਦੇ ਅੰਦਰ ਮੁੱਖ ਮੁੱਦਿਆਂ ਅਤੇ ਤਰਜੀਹਾਂ ‘ਤੇ ਸਮਰਪਿਤ ਅਗਵਾਈ ਪ੍ਰਦਾਨ ਕਰਨਗੇ।

ਨਵੇਂ ਰਾਜ ਸਕੱਤਰਾਂ ਦੀ ਨਿਯੁਕਤੀ ਇਸ ਪ੍ਰਕਾਰ ਕੀਤੀ ਗਈ ਹੈ:

ਬਕਲੇ ਬੇਲੈਂਜਰ, ਰਾਜ ਸਕੱਤਰ (ਪੇਂਡੂ ਵਿਕਾਸ)
ਸਟੀਫਨ ਫੁਹਰ, ਰਾਜ ਸਕੱਤਰ (ਰੱਖਿਆ ਖਰੀਦ)
ਅੰਨਾ ਗੇਨੀ, ਰਾਜ ਸਕੱਤਰ (ਬੱਚੇ ਅਤੇ ਯੁਵਾ)
ਵੇਨ ਲੌਂਗ, ਰਾਜ ਸਕੱਤਰ (ਕੈਨੇਡਾ ਮਾਲੀਆ ਏਜੰਸੀ ਅਤੇ ਵਿੱਤੀ ਸੰਸਥਾਵਾਂ)
ਸਟੀਫਨੀ ਮੈਕਲੀਨ, ਰਾਜ ਸਕੱਤਰ (ਸੀਨੀਅਰ)
ਨੈਥਲੀ ਪ੍ਰੋਵੋਸਟ, ਰਾਜ ਸਕੱਤਰ (ਕੁਦਰਤ)
ਰੂਬੀ ਸਹੋਤਾ, ਰਾਜ ਸਕੱਤਰ (ਅਪਰਾਧ ਨਾਲ ਲੜਨਾ)
ਰਣਦੀਪ ਸਰਾਏ, ਰਾਜ ਸਕੱਤਰ (ਅੰਤਰਰਾਸ਼ਟਰੀ ਵਿਕਾਸ)
ਐਡਮ ਵੈਨ ਕੋਵਰਡੇਨ, ਰਾਜ ਸਕੱਤਰ (ਖੇਡ)
ਜੌਨ ਜ਼ੇਰੂਸੇਲੀ, ਰਾਜ ਸਕੱਤਰ (ਕਿਰਤ)

]]>
ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ – ਰਣਧੀਰ ਜੈਸਵਾਲ https://pnmedia.ca/12431/ Tue, 13 May 2025 17:55:19 +0000 https://pnmedia.ca/?p=12431 ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ – ਰਣਧੀਰ ਜੈਸਵਾਲ 👉ਕੇਵਲ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਖੇਤਰ ਦੀ ਵਾਪਸੀ ‘ਤੇ ਹੋ ਸਕਦੀ ਹੈ ਗੱਲਬਾਤ ਭਾਰਤ ਨੇ […]

]]>
ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ – ਰਣਧੀਰ ਜੈਸਵਾਲ
👉ਕੇਵਲ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਖੇਤਰ ਦੀ ਵਾਪਸੀ ‘ਤੇ ਹੋ ਸਕਦੀ ਹੈ ਗੱਲਬਾਤ
ਭਾਰਤ ਨੇ ਅੱਜ ਜੰਮੂ ਕਸ਼ਮੀਰ ‘ਤੇ ਆਪਣਾ ਸਟੈਂਡ ਮੁੜ ਦੁਹਰਾਇਆ ਕਿ ਜੰਮੂ-ਕਸ਼ਮੀਰ ‘ਤੇ ਉਸਦੀ ਸਥਿਤੀ ਬਦਲੀ ਨਹੀਂ ਹੈ ਅਤੇ ਇਹ ਮਾਮਲਾ ਪੂਰੀ ਤਰ੍ਹਾਂ ਦੁਵੱਲਾ ਹੈ ਜਿਸ ਨੂੰ ਕੇਵਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ।

ਅੱਜ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਸਾਡਾ ਲੰਬੇ ਸਮੇਂ ਤੋਂ ਰਾਸ਼ਟਰੀ ਸਟੈਂਡ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸਬੰਧਤ ਕਿਸੇ ਵੀ ਮੁੱਦੇ ਨੂੰ ਭਾਰਤ ਅਤੇ ਪਾਕਿਸਤਾਨ ਦੁਆਰਾ ਦੁਵੱਲੇ ਤੌਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਡੀ ਇਸ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।”

ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ‘ਤੇ ਪਾਕਿਸਤਾਨ ਨਾਲ ਭਾਰਤ ਦਾ ਵਿਚਾਰਿਆ ਜਾਣ ਵਾਲਾ ਇੱਕੋ-ਇੱਕ ਮੁੱਦਾ ਪਾਕਿਸਤਾਨ ਹੇਠ ਗੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ ਖੇਤਰ ਦੀ ਵਾਪਸੀ ਹੈ।

]]>
ਟਰੱਕਿੰਗ ਇੰਡਸਟਰੀ ‘ਤੇ ਡੂੰਘਾ ਅਸਰ ਪਾ ਸਕਦੈ ਟਰੰਪ ਦਾ ਅੰਗਰੇਜ਼ੀ ਮੁਹਾਰਤ ਦਾ ਕਨੂੰਨ 👉ਅਮਰੀਕਾ ‘ਚ 80 ਹਜ਼ਾਰ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੀ ਹੈ ਟਰਾਂਸਪੋਰਟ ਇੰਡਸਟਰੀ 👉ਜੂਨ ਦੇ ਅੰਤ ‘ਚ ਲਾਗੂ ਹੋਣ ਵਾਲੇ ਨਵੇਂ ਕਨੂੰਨ ਨਾਲ ਭਾ਼ਸ਼ਾ ਮੁਹਾਰਤ ਨਾ ਰੱਖਣ ਵਾਲੇ ਡਰਾਈਵਰਾਂ ਨੂੰ ਕੀਤਾ ਜਾ ਸਕਦਾ “Out of Service “. https://pnmedia.ca/12426/ Mon, 12 May 2025 21:58:09 +0000 https://pnmedia.ca/?p=12426 ———-ਗੁਰਮੁੱਖ ਸਿੰਘ ਬਾਰੀਆ ———— ਟੋਰਾਂਟੋ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਿਥੇ ਇੱਕ ਮਾਰਚ ਤੋਂ ਅੰਗਰੇਜ਼ੀ ਨੂੰ ਅਮਰੀਕਾ ਦੀ ਰਸਮੀ ਭਾਸ਼ਾ ਐਲਾਨਣ ਤੋਂ ਬਾਅਦ […]

]]>
———-ਗੁਰਮੁੱਖ ਸਿੰਘ ਬਾਰੀਆ ————
ਟੋਰਾਂਟੋ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਿਥੇ ਇੱਕ ਮਾਰਚ ਤੋਂ ਅੰਗਰੇਜ਼ੀ ਨੂੰ ਅਮਰੀਕਾ ਦੀ ਰਸਮੀ ਭਾਸ਼ਾ ਐਲਾਨਣ ਤੋਂ ਬਾਅਦ ਬੀਤੀ 28 ਅਪ੍ਰੈਲ ਨੂੰ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਾਜ਼ਮੀ ਕਰਨ ਵਾਲਾ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਜਿਸ ਨਾਲ਼ ਅਮਰੀਕਾ -ਕੈਨੇਡਾ ‘ਚ ਟਰੱਕ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੀ ਟਰਾਂਸਪੋਰਟ ਇੰਡਸਟਰੀ ਨੂੰ ਹੋਰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਦਰਅਸਲ ਰਾਸ਼ਟਰਪਤੀ ਟਰੰਪ ਦੇ ਨਵਾਂ ਕਾਰਜਕਾਰੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਵੀ ਇਸ ਸੰਬੰਧੀ ਅਮਰੀਕਾ ‘ਚ 2016 ਦਾ 49 CFR 391.11(b)(2), ਕਨੂੰਨ ਮੌਜੂਦ ਹੈ ਜਿਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ ਪਰ ਹੁਣ ਰਾਸ਼ਟਰਪਤੀ ਟਰੰਪ ਨੇ ਇੱਕ ਨਵਾਂ ਕਾਰਜਕਾਰੀ ਹੁਕਮ ਜਾਰੀ ਕਰਕੇ ਟਰਾਂਸਪੋਰਟ ਵਿਭਾਗ ਅਤੇ ਫੈਡਰਲ ਮੋਟਰ ਕੈਰੀਅਰ ਐਡਮਨਿਸਟਰੇਸ਼ਨ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਕਾਨੂੰਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ 60 ਦਿਨਾਂ ਦੇ ਅੰਦਰ ਨਵੇਂ ਦਿਸ਼ਾ ਨਿਰਦੇਸ਼ ਤਿਆਰ ਕਰੇ । ਅਮਰੀਕਾ ਦੇ ਕਮਰਸ਼ੀਅਲ ਡਰਾਈਵਰਾਂ ਲਈ ਪਹਿਲਾਂ ਤੋਂ ਮੌਜੂਦ ਕਨੂੰਨ ਇਸ ਗੱਲ ਦੀ ਵਿਵਸਥਾ ਕਰਦਾ ਹੈ ਕਿ ਕਮਰਸ਼ੀਅਲ ਡਰਾਈਵਰ ਨੂੰ ਅੰਗਰੇਜ਼ੀ ਭਾਸ਼ਾ ਪੜ੍ਹਨ ਅਤੇ ਬੋਲਣ ਦੀ ਯੋਗ ਕਾਬਲੀਅਤ ਹੋਣੀ ਚਾਹੀਦੀ ਹੈ , ਜਿਸ ਤਹਿਤ ਉਸਨੂੰ ਜਨਤਕ ਤੌਰ
‘ਤੇ ਵਿਚਰਦਿਆਂ ਸੰਬੰਧਿਤ ਲੋਕਾਂ ਨਾਲ ਗੱਲਬਾਤ ਕਰਨ , ਹਾਈਵੇ ਦੇ ਸਾਈਨਾਂ ਨੂੰ ਪੜ੍ਹਨ ਅਤੇ ਸਮਝਣ ਦੀ ਯੋਗਤਾ ਰੱਖਣ , ਸਰਕਾਰੀ ਪੜਤਾਲ ਦੀ ਪ੍ਰਕਿਰਿਆ ਪ੍ਰਤੀ ਯੋਗ ਸੰਚਾਰ ਕਰਨ ਅਤੇ ਟਰਾਂਸਪੋਰਟ , ਰੋਡ ਸੁਰੱਖਿਆ ਨਿਯਮਾਂ ਤਹਿਤ ਰਿਕਾਰਡ ਰੱਖਣ ਦੀ ਯੋਗਤਾ ਰੱਖਣਾ ਬਹੁਤ ਜ਼ਰੂਰੀ ਹੈ । ਪਰ ਇਹਨਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਬਜਾਏ ਬਹੁਤ ਘੱਟ ਹਾਲਤਾਂ ‘ਚ ਪੁਲਿਸ ਅਫਸਰਾਂ ਵੱਲੋਂ ਕੇਵਲ ਟਰੈਫਿਕ ਨਿਯਮਾਂ ਤਹਿਤ “ਨੋ ਇੰਗਲਿਸ਼ “ ਦੀ ਟਿਕਟ ਦਿੱਤੀ ਜਾਂਦੀ ਹੈ ।
ਪਰ ਹੁਣ ਫੈਡਰਲ ਮੋਟਰ ਕੈਰੀਅਰ ਮੈਨੇਜਮੈਂਟ ਨੂੰ ਦਿੱਤੇ ਗਏ ਆਦੇਸ਼ਾਂ ਤਹਿਤ ਅੰਗਰੇਜ਼ੀ ‘ਚ ਸੰਚਾਰ ਨਾ ਕਰ ਸਕਣ ਵਾਲੇ ਕਮਰਸ਼ੀਅਲ ਡਰਾਈਵਰਾਂ ਨੂੰ ਤੁਰੰਤ ਪ੍ਰਭਾਵ ਆਊਟ ਆਫ ਸਰਵਿਸ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਭਾਵ ਇੱਕ ਵਾਰ ਜਾਂਚ ਦੌਰਾਨ ਚਾਰਜ ਹੋਣ ਦੀ ਸੂਰਤ ‘ਚ ਫਿਰ ਉਸ ਡਰਾਈਵਰ ਨੂੰ ਉਦੋਂ ਤੱਕ ਅਯੋਗ ਕਰਾਰ ਦਿੱਤਾ ਜਾਵੇਗਾ ਜਦੋਂ ਤੱਕ ਉਹ ਆਪਣੀ ਅੰਗਰੇਜ਼ੀ ਦੀ ਮੁਹਾਰਤ ਦਾ ਸਬੂਤ ਪੇਸ਼ ਨਹੀਂ ਕਰ ਦਿੰਦਾ ।
ਜ਼ਿਕਰਯੋਗ ਹੈ ਕਿ ਇਸ ਵਕਤ ਇਕੱਲੇ ਅਮਰੀਕਾ ਵਿੱਚ 80 ਹਜ਼ਾਰ ਕਰੀਬ ਡਰਾਈਵਰਾਂ ਦੀ ਘਾਟ ਹੈ ਅਤੇ ਕੈਨੇਡਾ ਦੇ ਬਹੁਤ ਸਾਰੇ ਡਰਾਈਵਰ ਵੀ ਟਰੱਕ ਲੈ ਕੇ ਅਮਰੀਕਾ ਜਾਂਦੇ ਹਨ ਜਿਹਨਾਂ ‘ਚ ਵੱਡੀ ਸਧਾਰਨ ਅੰਗਰੇਜ਼ੀ ਵਾਲੇ ਡਰਾਈਵਰ ਹਨ । ਨਵੇਂ ਕਨੂੰਨ ਮੁਤਾਬਕ ਕਿਸੇ ਡਰਾਈਵਰ ਨੂੰ ਰੋਡ ਇੰਸਪੈਕ਼ਨ ਕਰਾਉਣ , ਸਕੇਲ ‘ਤੇ ਇੰਸਪੈਕਸ਼ਨ ਕਰਵਾਉਣ ਸਮੇਂ ਅਤੇ ਅਤੇ ਬਾਰਡਰ ‘ਤੇ ਐਂਟਰੀ ਕਰਦੇ ਸਮੇਂ ਅੰਗਰੇਜ਼ੀ ਭਾਸ਼ਾ ਦਾ ਟੈਸਟ ਲਿਆ ਜਾ ਸਕੇਗਾ । ਟਰਾਂਸਪੋਰਟ ਕਾਰੋਬਾਰੀਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਡਰਾਈਵਰਾਂ ਦੀ ਭਰਤੀ ਸਮੇਂ ਭਾਸ਼ਾ ਦੀ ਮੁਹਾਰਤ ਦਾ ਖਾਸ ਧਿਆਨ ਰੱਖਣ ਅਤੇ ਵੱਖ-ਵੱਖ ਸ਼ਹਿਰਾਂ ਨੂੰ ਇਸ ਸੰਬੰਧੀ ਇਨਫੋਰੈਂਸਮੈਂਟ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।

]]>
ਅੱਤਵਾਦ ਵਪਾਰ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ – ਨਰਿੰਦਰ ਮੋਦੀ https://pnmedia.ca/12422/ Mon, 12 May 2025 20:32:45 +0000 https://pnmedia.ca/?p=12422 ਅੱਤਵਾਦ ਵਪਾਰ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ – ਨਰਿੰਦਰ ਮੋਦੀ 👉ਰਾਸ਼ਟਰ ਦੇ ਨਾਂਅ ਸੰਬੋਧਨ ‘ਚ ਸੰਬੋਧਨ ‘ਚ ਪਾਕਿਸਤਾਨ ਨੂੰ ਦਿੱਤਾ ਸਪੱਸ਼ਟ ਜਵਾਬ ਰਾਸ਼ਟਰ ਨੂੰ […]

]]>
ਅੱਤਵਾਦ ਵਪਾਰ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ – ਨਰਿੰਦਰ ਮੋਦੀ
👉ਰਾਸ਼ਟਰ ਦੇ ਨਾਂਅ ਸੰਬੋਧਨ ‘ਚ ਸੰਬੋਧਨ
‘ਚ ਪਾਕਿਸਤਾਨ ਨੂੰ ਦਿੱਤਾ ਸਪੱਸ਼ਟ ਜਵਾਬ
ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਹੋਵੇਗੀ, ਤਾਂ ਉਹ ਸਿਰਫ਼ ਅੱਤਵਾਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਤੇ ਹੋਵੇਗੀ…ਭਾਰਤ ਦਾ ਸਟੈਂਡ ਸਪੱਸ਼ਟ ਰਿਹਾ ਹੈ, ਅੱਤਵਾਦ, ਵਪਾਰ ਅਤੇ ਗੱਲਬਾਤ ਇਕੱਠੇ ਨਹੀਂ ਹੋ ਸਕਦੇ।”
ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਮੁਲਕਾਂ ‘ਚ ਸ਼ਾਂਤੀ ਸਮਝੌਤਾ ਕਰਾਉਣ ਦਾ ਦਾਅਵਾ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਦੋਵਾਂ ਮੁਲਕਾਂ ‘ਚ ਚਿਰੋਕਣੇ ਵਿਵਾਦਤ ਮੁੱਦੇ ਕਸ਼ਮੀਰ ਨੂੰ ਹੱਲ ਕਰਾਉਣ ‘ਚ ਮਦਦ ਕਰ ਸਕਦੇ ਹਨ ।

(ਗੁਰਮੁੱਖ ਸਿੰਘ ਬਾਰੀਆ)

]]>
ਜੁਡੀਸ਼ੀਅਲ ਰੀਕਾਊਂਟਿੰਗ ‘ਚ ਕਿਊਬੈਕ ਦੀ ਟੈਰੇਬੋਨ ਸੀਟ ਮੁੜ ਲਿਬਰਲ ਦੇ ਖਾਤੇ ‘ਚ ਗਈ https://pnmedia.ca/12418/ Sat, 10 May 2025 23:55:34 +0000 https://pnmedia.ca/?p=12418 ਜੁਡੀਸ਼ੀਅਲ ਰੀਕਾਊਂਟਿੰਗ ‘ਚ ਕਿਊਬੈਕ ਦੀ ਟੈਰੇਬੋਨ ਸੀਟ ਮੁੜ ਲਿਬਰਲ ਦੇ ਖਾਤੇ ‘ਚ । ਲਿਬਰਲ ਹੁਣ ਬਹੁਮਤ ਤੋਂ ਦੋ ਸੀਟਾਂ ਪਿੱਛੇ

]]>
ਜੁਡੀਸ਼ੀਅਲ ਰੀਕਾਊਂਟਿੰਗ ‘ਚ ਕਿਊਬੈਕ ਦੀ ਟੈਰੇਬੋਨ ਸੀਟ ਮੁੜ ਲਿਬਰਲ ਦੇ ਖਾਤੇ ‘ਚ । ਲਿਬਰਲ ਹੁਣ ਬਹੁਮਤ ਤੋਂ ਦੋ ਸੀਟਾਂ ਪਿੱਛੇ

]]>
ਕੁਝ ਥਾਂਵਾਂ ਵਿਕਰੀ ਲਈ ਨਹੀਂ ਹੁੰਦੀਆਂ – ਮਾਰਕ ਕਾਰਨੀ https://pnmedia.ca/12414/ Tue, 06 May 2025 20:28:14 +0000 https://pnmedia.ca/?p=12414 ਕੁਝ ਥਾਂਵਾਂ ਵਿਕਰੀ ਲਈ ਨਹੀਂ ਹੁੰਦੀਆਂ – ਮਾਰਕ ਕਾਰਨੀ 👉ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ‘ਚ ਕੈਨੇਡਾ ਦੀ ਪ੍ਰਭੂਸੱਤਾ ‘ਤੇ ਦਿੱਤਾ ਸਪੱਸ਼ਟ ਜਵਾਬ ———ਗੁਰਮੁੱਖ ਸਿੰਘ […]

]]>
ਕੁਝ ਥਾਂਵਾਂ ਵਿਕਰੀ ਲਈ ਨਹੀਂ ਹੁੰਦੀਆਂ – ਮਾਰਕ ਕਾਰਨੀ
👉ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ‘ਚ ਕੈਨੇਡਾ ਦੀ ਪ੍ਰਭੂਸੱਤਾ ‘ਤੇ ਦਿੱਤਾ ਸਪੱਸ਼ਟ ਜਵਾਬ
———ਗੁਰਮੁੱਖ ਸਿੰਘ ਬਾਰੀਆ—-
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਈ ਗੱਲਬਾਤ ਦੇ ਕੁਝ ਅੰਸ਼:
* ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਸਵੇਰੇ 11.40 ‘ਤੇ ਵਾਈਟ ਹਾਊਸ ਪੁੱਜੇ, ਜਿੱਥੇ ਅਮਰੀਕੀ ਰਾਸ਼ਟਰਪਤੀ ਨੇ ਵਾਈਟ ਹਾਊਸ ਦੇ ਮੁੱਖ ਦੁਆਰ ‘ਤੇ ਉਹਨਾਂ ਦਾ ਸਵਾਗਤ ਕੀਤਾ।
* ਵਾਈਟ ਹਾਊਸ ‘ਚ ਆਹਮੋ-ਸਾਹਮਣੇ ਹੋਈ ਗੱਲਬਾਤ ਅਤੇ ਮੀਡੀਆ ਰੂ-ਬਰੂ ਦੇ ਸ਼ੁਰੂਆਤ ਦੌਰ ‘ਚ ਦੋਵਾਂ ਆਗੂਆਂ ਨੇ ਇੱਕ-ਦੂਜੇ ਪ੍ਰਤੀ ਚੰਗੇ ਸ਼ਬਦ ਵਰਤੇ ।
• ਮੀਡੀਆ ਵੱਲੋਂ ਸਵਾਲਾਂ ਦੀ ਲੜੀ ਨੇ ਗੱਲਬਾਤ ਦੀ ਦਿਸ਼ਾ ਟਰੰਪ ਦੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੇ ਬਿਆਨਾਂ ਵੱਲ ਮੋੜ ਦਿੱਤੀ ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਮੁੜ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀ ਗੱਲ ਕੀਤੀ ਤਾਂ ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ “ ਕੁਝ ਥਾਂਵਾਂ ਵਿਕਰੀ ਲਈ ਨਹੀਂ ਹੁੰਦੀਆਂ ਜਿਵੇਂ ਕਿ ਬਰਮਿੰਘਮ ਪੈਲਿਸ ਅਤੇ ਵਾਈਟ ਹਾਊਸ , ਉਵੇਂ ਹੀ ਕੈਨੇਡਾ ਵਿਕਰੀ ‘ਤੇ ਨਹੀਂ ਬਲ ਕਿ ਅਮਰੀਕਾ ਦੇ ਵਪਾਰਕ ਭਾਈਵਾਲ਼ ਹੋਣ ਦੇ ਨਾਤੇ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ।
* ਵਪਾਰ :
ਟਰੰਪ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਅਮਰੀਕਾ ਨੂੰ ਕੈਨੇਡਾ ਨਾਲ ਵਪਾਰ ‘ਚ ਘਾਟਾ ਪੈ ਰਿਹਾ ਹੈ, ਇਸ ਕਰਕੇ ਹੁਣ ਅਮਰੀਕਾ ਨੂੰ ਕੈਨੇਡਾ ਦੀਆਂ ਕਾਰਾਂ ਅਤੇ ਲੱਕੜ ਦੀ ਲੋੜ ਨਹੀਂ ਪਰ ਇਸ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਮੱਤਭੇਦ “ਮੁਕਤ ਵਪਾਰ “ ਸਮਝੌਤੇ ਦੀ ਰੌਸ਼ਨੀ ‘ਚ ਗੱਲਬਾਤ ਕਰਕੇ ਸੁਝਾਉਣੇ ਚਾਹੀਦੇ ਹਨ ।
* ਵਾਈਟ ਹਾਊਸ ‘ਚ ਮੌਜੂਦ ਮੀਡੀਆ ਨੇ ਦੋਵਾਂ ਮੁਲਕਾਂ ਦੇ ਵਪਾਰਕ ਰਿਸ਼ਤਿਆਂ ‘ਤੇ ਅਧਾਰਿਤ ਸਵਾਲ ਕਰਨ ਦੀ ਬਜਾਏ ਟਰੰਪ ਦੇ 51 ਵੀਂ ਸਟੇਟ ‘ਤੇ ਕੇਂਦਰਿਤ ਰਹੇ ।
(ਚਲਦਾ)

]]>
ਹਾਂਡਾ ਦੇ ਪਲਾਂਟ ਅਮਰੀਕਾ ਨਹੀਂ ਜਾ ਰਹੇ -ਅਨੀਤਾ ਅਨੰਦ  👉ਸਾਡਾ ਅਜਿਹੀ ਕੋਈ ਯੋਜਨਾ ਨਹੀਂ – ਹਾਂਡਾ  https://pnmedia.ca/12409/ Tue, 15 Apr 2025 18:00:58 +0000 https://pnmedia.ca/?p=12409 (Updated) ਹਾਂਡਾ ਦੇ ਪਲਾਂਟ ਅਮਰੀਕਾ ਨਹੀਂ ਜਾ ਰਹੇ -ਅਨੀਤਾ ਅਨੰਦ 👉ਸਾਡਾ ਅਜਿਹੀ ਕੋਈ ਯੋਜਨਾ ਨਹੀਂ – ਹਾਂਡਾ ਟੋਰਾਂਟੋ – (ਗੁਰਮੁੱਖ ਸਿੰਘ ਬਾਰੀਆ) – ਫੈਡਰਲ ਇੰਡਸਟਰੀ […]

]]>
(Updated)

ਹਾਂਡਾ ਦੇ ਪਲਾਂਟ ਅਮਰੀਕਾ ਨਹੀਂ ਜਾ ਰਹੇ -ਅਨੀਤਾ ਅਨੰਦ

👉ਸਾਡਾ ਅਜਿਹੀ ਕੋਈ ਯੋਜਨਾ ਨਹੀਂ – ਹਾਂਡਾ

ਟੋਰਾਂਟੋ – (ਗੁਰਮੁੱਖ ਸਿੰਘ ਬਾਰੀਆ) – ਫੈਡਰਲ ਇੰਡਸਟਰੀ ਮਨਿਸਟਰ ਅਨੀਤਾ ਅਨੰਦ ਨੇ ਕਿਹਾ ਹੈ ਜਪਾਨੀ ਆਟੋ ਨਿਰਮਾਤਾ ਹਾਂਡਾ ਵੱਲੋਂ ਅਮਰੀਕਾ ‘ਚ ਪਲਾਂਟ ਲਿਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਇਸ ਸੰਬੰਧੀ ਉਨ੍ਹਾਂ ਦਾ ਸੰਪਰਕ ਜਪਾਨੀ ਕੰਪਨੀ ਨਾਲ ਬਣਿਆ ਹੈ ਪਰ ਅਜਿਹੀ ਕੋਈ ਯੋਜਨਾ ਨਹੀਂ ਪਰ ਅੱਜ ਲਗਭਗ ਸਾਰੇ ਹੀ ਮੀਡੀਆ ਨੇ ਇਸ ਖ਼ਬਰ ਨੂੰ ਆਪਣੇ ਸੂਤਰਾਂ ਤੋਂ ਜਾਣਕਾਰੀ ਦੇ ਅਧਾਰ ‘ਤੇ ਛਾਪਿਆ ਗਿਆ ਸੀ ।

ਦੱਸਣਯੋਗ ਹੈ ਕਿ ਹਾਲੇ ਅਪਰੈਲ 2024 ਨੂੰ ਹੀ ਹਾਂਡਾ ਨੂੰ ਇਲੈਕਟਰਿਕ ਕਾਰਾਂ ਲਈ 15 ਬਿਲੀਅਨ ਦੀ ਸਬਸਿਡੀ ਫੈਡਰਲ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਸੀ ।

ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਆਯਾਤ ਕਰਨ ਤੋਂ ਬਾਅਦ ਹਾਂਡਾ ਵੱਲੋਂ ਉਨ੍ਹਾਂ ਕਾਰਾਂ ਦੇ ਅਗਾਊਂ ਪਲਾਂਟ ਅਮਰੀਕਾ’ਚ ਲਾਉਣ ਦੀਆਂ ਕਨਸੋਆਂ ਮੀਡੀਆ ‘ਚ ਹਨ । ਪਰ ਹਾਲੇ ਤੱਕ ਲਿਬਰਲ ਸਰਕਾਰ ਦਾਅਵਾ ਕਰ ਰਹੀ ਹੈ ਕੀ ਆਟੋ -ਨਿਰਮਾਤਾ ਕੰਪਨੀ ਵੱਲੋਂ.ਅਜਿਹਾ ਕੋਈ ਬਿਆਨ ਅਧਿਕਾਰਤ ਤੌਰ ‘ਤੇ ਨਹੀਂ ਆਇਆ ।

ਦੂਜੇ ਪਾਸੇ ਕੁਝ ਸਮਾਂ ਪਹਿਲਾਂ ਹੀ ਹਾਂਡਾ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਐਲਵਿਨ ਸਥਿੱਤ ਆਪਣੇ ਪਲਾਂਟ ਨੂੰ ਅਮਰੀਕਾ ਲਿਜਾਣ ਦੀ ਕੋਈ ਯੋਜਨਾਂ ਰਹੀ ਰੱਖਦੇ ਅਤੇ ਮੁਕੰਮਲ ਰੂਪ ‘ਚ ਸਾਰਾ ਨਿਰਮਾਣ ਕੈਨੇਡਾ ‘ਚ ਹੀ ਹੋਵੇਗਾ ।

]]>
ਕਿੰਨਾ ਸਾਰਥਿਕ ਹੋਵੇਗੀ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਦੀ Not With Satanding Clause ਦੀ ਵਰਤੋਂ  https://pnmedia.ca/12405/ Mon, 14 Apr 2025 19:10:49 +0000 https://pnmedia.ca/?p=12405 ਕਿੰਨਾ ਸਾਰਥਿਕ ਹੋਵੇਗੀ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਦੀ Not With Satanding Clause ਦੀ ਵਰਤੋਂ 👉ਕੈਨੇਡੀਅਨ ਚਾਰਟਰ ‘ਚ ਸੋਧ ਕਰਨ ਦੀ ਬਜਾਏ ਸੰਵਿਧਾਨ ਦਾ ਮੂਲ ਬਦਲਣਾ […]

]]>
ਕਿੰਨਾ ਸਾਰਥਿਕ ਹੋਵੇਗੀ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਦੀ Not With Satanding Clause ਦੀ ਵਰਤੋਂ

👉ਕੈਨੇਡੀਅਨ ਚਾਰਟਰ ‘ਚ ਸੋਧ ਕਰਨ ਦੀ ਬਜਾਏ ਸੰਵਿਧਾਨ ਦਾ ਮੂਲ ਬਦਲਣਾ ਚਾਹੁੰਦੇ ਹਨ ਪੀਅਰ ਪੋਲੀਏਵਰ ?

👉ਸਟੀਫਨ ਹਾਰਪਰ ਦੇ 2011 ਦੇ ਅਜਿਹੇ ਕਨੂੰਨ ਨੂੰ ਰੱਦ ਕਰ ਚੁੱਕੀ ਹੈ ਫੈਡਰਲ ਕੋਰਟ

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਕਈ ਮਾਮਲਿਆਂ ‘ਤੇ ਇੱਕ ਦੂਜੇ ਨਾਲੋਂ ਵੱਧ ਚੜ੍ਹ ਕਿ ਵਾਅਦੇ ਕਰ ਰਹੀਆਂ ਹਨ । ਅਜਿਹਾ ਕਰਦਿਆਂ ਉਹ ਕੈਨੇਡੀਅਨ ਲੋਕਤੰਤਰ ‘ਚ ਸਿਵਲ ਅਧਿਕਾਰਾਂ ਦੀ ਬਹਾਲੀ ਨੂੰ ਚੁਣੌਤੀ ਦੇਣ ਤੱਕ ਵੀ ਜਾਣ ਦੀ ਕੋਸ਼ਿਸ਼ ‘ਚ ਹਨ ।

ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਅੱਜ ਇੱਕ ਅਹਿਮ ਅਤੇ ਵਿਵਾਦਤ ਚੋਣ ਵਾਅਦਾ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਬਹੁ ਕਤਲਾਂ ਦੇ ਦੋਸ਼ੀ ਅਪਰਾਧੀਆਂ ਨੂੰ ਉਮਰ ਭਰ ਜੇਲ੍ਹ (25 ਸਾਲ ਤੋਂ ਬਾਅਦ ਵੀ ) ‘ਚ ਰੱਖਣ ਲਈ Notwithstanding Clause ਦੀ ਵਰਤੋਂ ਕਰਨਗੇ ।

ਭਾਵ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਅਜਿਹੇ ਕਨੂੰਨ ਨੂੰ ਲਾਗੂ ਕਰਨ ਤੋਂ ਜੇਕਰ ਫੈਡਰਲ ਕੋਰਟ ਮਨਾਂ ਵੀ ਕਰ ਦਿੰਦੀ ਹੈ ਤਾਂ ਉਹ ਉਪਰੋਕਤ ਅਧਿਕਾਰ ਦੀ ਵਰਤੋਂ ਕਰਕੇ ਹਰ ਹਾਲਤ ‘ਚ ਇਸ ਸਜ਼ਾ ਨੂੰ ਲਾਗੂ ਕਰਵਾਉਣਗੇ । ਪਰ ਪੀਅਰ ਪੋਲੀਏਵਰ ਨੂੰ ਜਦੋਂ ਮੀਡੀਆ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਕੀ ਉਹ ਅਜਿਹੀ ਕੋਈ ਉਦਾਹਰਨ ਦੇ ਸਕਦੇ ਹਨ ਜਦੋਂ ਇੱਕ ਤੋਂ ਵਧੇਰੇ ਕਤਲ ਕਰਨ ਵਾਲਾ ਵਿਅਕਤੀ 25 ਸਾਲ ਤੋਂ ਬਾਅਦ ਰਿਹਾਅ ਹੋ ਗਿਆ ਹੋਵੇ ੳਹ ਤਾਂ ਜਵਾਬ ਦੇਣ ਤੋਂ ਅਸਮਰਥ ਰਹੇ । ਉਹਨਾਂ ਕਿਹਾ ਕਿ ਸਟੀਫਨ ਹਾਰਪਰ ਦਾ ਕਨੂੰਨ 2022 ‘ਚ ਰੱਦ ਹੋਇਆ ਹੈ ਤਾਂ ਹੁਣ ਚੱਲ ਰਹੇ ਕੇਸਾਂ ‘ਚੋਂ ਅਜਿਹੇ ਅਪਰਾਧੀ ਜੇਲ੍ਹ ਤੋਂ ਬਾਹਰ ਆ ਜਾਣਗੇ ।

 

ਦੱਸਣਯੋਗ ਹੈ ਕਿ 2011 ‘ਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਨੇ ਅਜਿਹੀ ਕਨੂੰਨੀ ਵਿਵਸਥਾ ਲਿਆਂਦੀ ਗਈ ਸੀ ਜਿਸ ਤਹਿਤ ਦੋਸ਼ੀ ਨੂੰ ਇੱਕ ਕਤਲ ਲਈ 25 ਸਾਲ ਬਿਨਾਂ ਜ਼ਮਾਨਤ ਅਤੇ ਹੋਰ ਵੱਖ ਕਤਲਾਂ ਲਈ ਪ੍ਰਤੀ ਕਤਲ 25 ਸਾਲ ਦੀ ਸਜ਼ਾ ਸੁਣਾਉਣ ਦਾ ਕਨੂੰਨ ਸੀ,

ਪਰ 2022 ‘ਚ ਕੈਨੇਡਾ ਸੁਪਰੀਮ ਕੋਰਟ ਨੇ ਇਸ ਵਿਵਸਥਾ ਨੂੰ ਗੈਰ-ਸੰਵਿਧਾਨਿਕ ਕਰਾਰ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਅਜਿਹੇ ਕਾਨੂੰਨਾਂ ਦਾ ਰੂਪ ਮਾਨਵਤਾ ਦੀ ਭਾਵਨਾ ਦੀ ਕਦਰ ਨਹੀਂ ਕਰਦਾ ।

ਦੱਸਣਯੋਗ ਹੈ ਕਿ ਕੈਨੇਡਾ ਦੇ ਚਾਰਟਰ ਦਾ ਸੈਕਸ਼ਨ 33 Notwithstading Clause ਦੀ ਵਿਵਸਥਾ ਰੱਖਦਾ ਹੈ ਜਿਸ ਤਹਿਤ 5 ਸਾਲ ਤੱਕ ਚਾਰਟਰ ਦੇ ਕੁਝ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ ।

ਚਾਰਟਰ ਦੇ ਸੈਕਸ਼ਨ 2, 7, ਅਤੇ 15 ਜੋ ਕਿ ਮੁੱਢਲੇ ਅਧਿਕਾਰਾਂ, ਕਨੂੰਨੀ ਹੱਕਾਂ ਅਤੇ ਸਮਾਨ ਅਧਿਕਾਰਾਂ ਦੀ ਵਿਵਸਥਾ ਕਰਦੇ ਹਨ , । Notwithstanding Clause ਉਪਰੋਕਤ ਅਧਿਕਾਰਾਂ ਨੂੰ ਖੋਹ ਸਕਦਾ ਹੈ ਪਰ ਲੋਕਤੰਤਰ ਅਧਿਕਾਰਾਂ ਨੂੰ ਨਹੀਂ ਖੋ ਸਕਦਾ ।

ਉਪਰੋਕਤ ਕਲਾਜ਼ ਨੂੰ ਸੂਬਾਈ ਸਰਕਾਰਾਂ ਵੱਲੋਂ ਤਾਂ ਕਈ ਵਾਰ ਵਰਤਿਆ ਗਿਆ ਹੈ ਪਰ ਫੈਡਰਲ ਸਰਕਾਰ ਵੱਲੋਂ ਇਸਦੀ ਕਦੇ ਵਰਤੋਂ ਨਹੀਂ ਕੀਤੀ ਗਈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਨ .ਡੀ.ਪੀ ਆਗੂ ਜਗਮੀਤ ਸਿੰਘ ਨੇ ਪੀਅਰ ਪੋਲੀਵੀਅਰ ਦੇ ਇਸ ਐਲਾਨ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਲੋਕਾਂ ਦੇ ਆਗੂ ਹੋਣ ਦੇ ਉਨ੍ਹਾਂ ਦੀ ਡਿਊਟੀ ਸੰਵਿਧਾਨ ਦੀ ਰੱਖਿਆ ਕਰਨ ਦੀ ਹੈ ਨਾ ਕਿ ਸੰਵਿਧਾਨ ਦੇ ਖਿਲਾਫ ਕੰਮ.ਕਰਨ ਦੀ ।

]]>
https://pnmedia.ca/12397/ Thu, 20 Mar 2025 00:02:09 +0000 https://pnmedia.ca/?p=12397 CBSA ਨੇ ਪਿੱਛਲੇ ਦੋ ਮਹੀਨਿਆਂ ‘ਚ ਕੈਨੇਡਾ ਸਰਹੱਦ (Blue Water Bridge) ‘ਤੇ 11 ਮਿਲੀਅਨ ਦੀ 420 ਕਿੱਲੋ ਕੋਕੀਨ ਫੜੀ ਹੈ । ਮਿਲੀ ਜਾਣਕਾਰੀ ਅਨੁਸਾਰ ਇਸ […]

]]>
CBSA ਨੇ ਪਿੱਛਲੇ ਦੋ ਮਹੀਨਿਆਂ ‘ਚ ਕੈਨੇਡਾ ਸਰਹੱਦ (Blue Water Bridge) ‘ਤੇ 11 ਮਿਲੀਅਨ ਦੀ 420 ਕਿੱਲੋ ਕੋਕੀਨ ਫੜੀ ਹੈ ।

ਮਿਲੀ ਜਾਣਕਾਰੀ ਅਨੁਸਾਰ ਇਸ ਨਸ਼ਾ ਤਸਕਰੀ ਦੇ ਦੋਸ਼ ‘ਚ ਭਾਰਤੀ ਮੂਲ ਦੇ ਪਵਨਦੀਪ ਢਿੱਲੋਂ (34) , ਰਵਿੰਦਰਬੀਰ ਸਿੰਘ (23) ਦੀ ਹੋਈ ਗ੍ਰਿਫ਼ਤਾਰੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ 29 ਦਸੰਬਰ ਨੂੰ ਟੋਰਾਂਟੋ ਦੇ ਹਰਵਿੰਦਰ ਸਿੰਘ (27) ਨੂੰ ਹੈਰੋਇਨ ਦੀ ਤਸਕਰੀ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ।

(ਗੁਰਮੁੱਖ ਸਿੰਘ ਬਾਰੀਆ)

]]>
ਚੀਨ ਨੇ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਦਿੱਤੀ ਮੌਤ ਦੀ ਸਜ਼ਾ  👉 ਵਿਦੇਸ਼ ਮੰਤਰੀ ਮੈਲਿਨੀ ਜੌਲੀ ਨੇ ਚੀਨ ਦੀ ਕਾਰਵਾਈ ਨੂੰ ਅਣਮਨੁੱਖੀ ਦੱਸਿਆ  https://pnmedia.ca/12394/ Wed, 19 Mar 2025 23:44:27 +0000 https://pnmedia.ca/?p=12394   👉ਚੀਨ ਨੇ ਕਿਹਾ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਾਂਗੇ ਚੀਨ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਮੌਤ ਸਜ਼ਾ ਦੇ ਦਿੱਤੀ […]

]]>
 

👉ਚੀਨ ਨੇ ਕਿਹਾ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਾਂਗੇ

ਚੀਨ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਮੌਤ ਸਜ਼ਾ ਦੇ ਦਿੱਤੀ ਹੈ । ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਿਨੀ ਜੌਲੀ ਨੇ ਕੀਤੀ ਹੈ । ਵਿਦੇਸ਼ ਮੰਤਰੀ ਨੇ ਚੀਨ ਦੀ ਇਸ ਕਾਰਵਾਈ ਨੂੰ ਅਣਮਨੁੱਖੀ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ ਅਤੇ ਨਾਗਰਿਕਾਂ ਦੇ ਪਰਿਵਾਰਾਂ ਕੂਟਨੀਤਕ ਮਦਦ ਦੇਣ ਦਾ ਭਰੋਸਾ ਦਿੱਤਾ ਹੈ । ਚੀਨ ਉਕਤ ਕਾਰਵਾਈ ਇਸ ਵਰ੍ਹੇ ਦੇ ਸ਼ੁਰੂ ‘ਚ ਕੀਤੀ ਹੈ । ਵਿਦੇਸ਼ ਮੰਤਰੀ ਅਨੁਸਾਰ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਵੱਲੋਂ ਚੀਨ ‘ਤੇ ਇਸ ਗੱਲ ਜ਼ੋਰ ਦਿੱਤਾ ਗਿਆ ਸੀ ਕਿ ਇਸ ਮਾਮਲੇ ‘ਚ ਨਰਮਾਈ ਵਰਤੀ ਜਾਵੇ ਪਰ ਸਰਕਾਰ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ।

ਦੂਜੇ ਪਾਸੇ ਕੈਨੇਡਾ ‘ਚ ਚੀਨ ਦੇ ਰਾਜਦੂਤ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਚੀਨ ਕਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹੈ ਅਤੇ ਜੋ ਵੀ ਨਸ਼ੇ ਵਰਗੇ ਗੰਭੀਰ ਅਪਰਾਧਾਂ ‘ਚ ਸ਼ਾਮਿਲ ਪਾਇਆ ਜਾਵੇਗਾ, ਚੀਨ ਉਸ ਨਾਲ ਸਖਤੀ ਨਾਲ ਨਿਪਟੇਗਾ ।

ਦੱਸਣਯੋਗ ਹੈ ਕਿ ਇਸ ਵਕਤ ਸੌ ਦੇ ਕਰੀਬ ਕੈਨੇਡੀਅਨ ਨਾਗਰਿਕ ਚੀਨ ਦੀਆਂ ਜੇਲ੍ਹਾਂ ‘ਚ ਵੱਖ ਵੱਖ ਮਾਮਲਿਆਂ ‘ਚ ਬੰਦ ਹਨ ਅਤੇ ਚੀਨ ਦੀ ਸਜ਼ਾ ਪ੍ਰਨਾਲੀ ਤੋਂ ਬਚ ਨਿਕਲਣ ਦੀ ਉਮੀਦ ਕੇਵਲ ਇੱਕ ਫੀਸਦੀ ਹੀ ਹੈ । ਉਪਰੋਕਤ ਨਾਗਰਿਕ ਚੀਨ ਮੂਲ ਦੇ ਹੀ ਦੱਸੇ ਜਾਂਦੇ ਹਨ ।

(ਗੁਰਮੁੱਖ ਸਿੰਘ ਬਾਰੀਆ)

]]>